ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਚਿੜੀਆਘਰ ਅਥਾਰਟੀ ਦੀ 39ਵੀਂ ਮੀਟਿੰਗ ਦਾ ਆਯੋਜਨ
Posted On:
31 JUL 2022 3:29PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਕੇਂਦਰੀ ਚਿੜੀਆਘਰ ਅਥਾਰਟੀ ਦੀ 39ਵੀਂ ਮੀਟਿੰਗ ਅੱਜ ਨੈਸ਼ਨਲ ਜ਼ੂਲੋਜੀਕਲ ਪਾਰਕ,ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ।
ਮੀਟਿੰਗ ਵਿੱਚ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਸਕੱਤਰ ਸ੍ਰੀਮਤੀ ਲੀਨਾ ਨੰਦਨ; ਸ਼੍ਰੀ ਚੰਦਰ ਪ੍ਰਕਾਸ਼ ਗੋਇਲ, ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਸਕੱਤਰ; ਡਾ. ਐਸ.ਪੀ. ਯਾਦਵ, ਡਾਇਰੈਕਟਰ, ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ; ਸ਼੍ਰੀ ਬਿਭਾਸ ਰੰਜਨ, ਵਧੀਕ ਡਾਇਰੈਕਟਰ ਜਨਰਲ (ਵਾਈਲਡ ਲਾਈਫ); ਸ਼੍ਰੀ ਪ੍ਰਵੀਰ ਪਾਂਡੇ, ਵਧੀਕ ਸਕੱਤਰ ਵਿੱਤੀ ਸਲਾਹਕਾਰ ਅਤੇ ਹੋਰ ਅਧਿਕਾਰੀ; ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਅਤੇ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਦੇ ਨੁਮਾਇੰਦਿਆਂ ਅਤੇ ਹੋਰ ਮੈਂਬਰਾਂ ਨੇ ਭਾਗ ਲਿਆ।
ਮੀਟਿੰਗ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਦੋ ਪ੍ਰਕਾਸ਼ਨਾਂ ਨੂੰ ਜਾਰੀ ਕਰਨਾ ਸ਼ਾਮਲ ਸੀ - ਸਨੋ ਲੇਪਰਡ ਲਈ ਰਾਸ਼ਟਰੀ ਵੰਸ਼ਾਵਲੀ ਪੁਸਤਕ (ਸਟੱਡਬੁੱਕ) ਅਤੇ ਸੀਜ਼ੈਡਏ ਦੇ ਤਿਮਾਹੀ ਨਿਊਜ਼ਲੈਟਰ, ਐਕਸ-ਸੀਟੂ ਅਪਡੇਟਸ।
ਵਿੱਤੀ ਸਾਲ 2021-22 ਦੌਰਾਨ ਸੀਜ਼ੈਡਏ ਦੀਆਂ ਹੇਠ ਲਿਖੀਆਂ ਗਤੀਵਿਧੀਆਂ ਬਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ:
ਏ) 18 ਚਿੜੀਆਘਰਾਂ ਦਾ ਮੁਲਾਂਕਣ ਕੀਤਾ ਗਿਆ, ਚਿੜੀਆਘਰਾਂ ਲਈ 10 ਮਾਸਟਰ ਪਲਾਨ ਮਨਜ਼ੂਰ ਕੀਤੇ ਗਏ।
ਬੀ) ਭਾਰਤੀ ਚਿੜੀਆਘਰਾਂ ਵਿੱਚ ਸੰਭਾਲ ਪ੍ਰਜਨਨ ਅਤੇ ਸੰਭਾਲ ਸਿੱਖਿਆ ਦੇ ਉਦੇਸ਼ਾਂ ਲਈ 69 ਰਾਸ਼ਟਰੀ ਅਤੇ 10 ਅੰਤਰਰਾਸ਼ਟਰੀ ਜਾਨਵਰਾਂ ਨੂੰ ਗ੍ਰਹਿਣ/ਤਬਾਦਲਾ ਕੀਤਾ ਗਿਆ ਸੀ।
ਸੀ) ਚਿੜੀਆਘਰਾਂ (ਦੁਨੀਆ ਵਿੱਚ ਪਹਿਲੀ ਵਾਰ) ਦਾ ਪ੍ਰਬੰਧਨ ਪ੍ਰਭਾਵੀ ਮੁਲਾਂਕਣ (ਐੱਮਈਈ-ਜ਼ੂ) 39 ਮਾਨਤਾ ਪ੍ਰਾਪਤ ਚਿੜੀਆਘਰਾਂ (ਵੱਡੇ ਅਤੇ ਦਰਮਿਆਨੇ ਚਿੜੀਆਘਰਾਂ) ਵਿੱਚ ਕੀਤਾ ਗਿਆ ਹੈ।
ਡੀ) 12 ਮਾਰਚ 2021 ਨੂੰ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਉਤਸਵ ਵਿੱਚ ਦੇਸ਼ ਭਰ ਦੇ ਚਿੜੀਆਘਰ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਇਸ ਪ੍ਰੋਗਰਾਮ ਵਿੱਚ ਹੁਣ ਤੱਕ 72 ਚਿੜੀਆਘਰਾਂ ਨੂੰ ਕਵਰ ਕੀਤਾ ਗਿਆ ਹੈ, ਜਿਸ ਵਿੱਚ 72 ਹਫ਼ਤਿਆਂ ਵਿੱਚ 72 ਪ੍ਰਜਾਤੀਆਂ ਨੂੰ ਤਰਜੀਹ ਦਿੱਤੀ ਗਈ ਹੈ। ਇਸ ਤਰ੍ਹਾਂ 'ਸਹਿ-ਹੋਂਦ ਦੀ ਸੰਭਾਲ: ਲੋਕਾਂ ਨਾਲ ਜੁੜਨਾ' ਦੇ ਸੰਕਲਪ ਦੇ ਮਾਧਿਅਮ ਨਾਲ ਸਾਡੇ ਦੇਸ਼ ਦੀ ਅਮੀਰ ਜੈਵ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਗਤੀਵਿਧੀਆਂ ਰੋਜ਼ਾਨਾ ਆਧਾਰ 'ਤੇ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਈ) ਖ਼ਤਰੇ ਵਿੱਚ ਪੈ ਰਹੀਆਂ ਨਸਲਾਂ ਲਈ ਨੈਸ਼ਨਲ ਰੈਫ਼ਰਲ ਸੈਂਟਰ-ਵਾਈਲਡਲਿਫ਼ ਬਾਇਓ-ਬੈਂਕਿੰਗ ਪਹਿਲ ਸਹਿਤ ਸੀਜ਼ੈਡਏ ਅਤੇ ਵਿਗਿਆਨਕ ਸੰਸਥਾਵਾਂ ਵਿਚਕਾਰ ਖੋਜ ਸਹਿਯੋਗ, ਪ੍ਰਸਤਾਵਿਤ ਗਤੀਵਿਧੀਆਂ ਵਿੱਚੋਂ ਇੱਕ ਹੈ।
ਐੱਫ) ਚਿੜੀਆਘਰ ਪ੍ਰਬੰਧਨ ਸੂਚਨਾ ਪ੍ਰਣਾਲੀ (ਜ਼ੂ-ਐੱਮਆਈਐੱਸ), ਕਾਨੂੰਨੀ ਰਿਪੋਰਟਿੰਗ ਨੂੰ ਸਰਲ ਬਨਾਉਣ ਅਤੇ ਜੋ ਸੀਜ਼ੈਡਏ ਨੂੰ ਪ੍ਰਸਤਾਵਾਂ ਨੂੰ ਪ੍ਰਸਤਾਵ ਪੇਸ਼ ਕਰਨ ਲਈ ਵਿਕਸਤ ਇੱਕ ਵੈਬ ਐਪਲੀਕੇਸ਼ਨ ਹੈ ।
ਜੀ) ਚਿੜੀਆਘਰਾਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਵਿਜ਼ਨ ਪਲਾਨ 2021-31 ਦੇ ਨਾਲ ਤਾਲਮੇਲ ਬਿਠਾਉਣ ਲਈ ਕਈ ਪਹਿਲਾਂ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਅਤਿ ਆਧੁਨਿਕ ਖੋਜ ਦੇ ਨਾਲ ਸੰਭਾਲ ਲਈ ਭਾਰਤੀ ਚਿੜੀਆਘਰਾਂ ਨੂੰ ਇੱਕ ਬੜੀ ਤਾਕਤ ਬਣਾਇਆ ਜਾ ਸਕੇ, ਬਦਲਾਅ ਸੁਨਿਸ਼ਚਿਤ ਕੀਤੇ ਜਾ ਸਕਣ, ਇਮਰਸਿਵ ਵਿਜ਼ਟਰ ਅਨੁਭਵ ਹੋਵੇ ਅਤੇ ਹਰ ਉਮਰ ਦੇ ਲੋਕਾਂ ਦੇ ਨਾਲ ਇੱਕ ਸਾਰਥਕ ਤਾਲਮੇਲ ਬਿਠਾ ਸਕੇ।
ਐੱਚ) ਚੱਲ ਰਹੇ ਸੁਰੱਖਿਆ ਪ੍ਰਜਨਨ ਪ੍ਰੋਗਰਾਮ ਵਿੱਚ ਲਾਲ ਪਾਂਡਾ, ਗੌਰ, ਹਿੰਮ ਤੇਂਦੂਆ, ਵਰਗੀਆਂ ਪ੍ਰਜਾਤੀਆਂ ਦਾ ਸਫਲ ਪ੍ਰਜਨਨ ਅਤੇ ਇੰਡੀਅਨ ਸ਼ੇਵਰੋਟਨ, ਲਾਲ ਪਾਂਡਾ, ਵੈਸਟਰਨ ਟ੍ਰੈਗੋਪਨ ਵਰਗੇ ਬੰਦੀ ਜੰਗਲੀ ਜਾਨਵਰਾਂ ਨੂੰ ਜੰਗਲ ਵਿੱਚ ਛੱਡਣ ਦੇ ਯਤਨ ਸ਼ਾਮਲ ਹਨ।
ਮੀਟਿੰਗ ਦੌਰਾਨ ਤਕਨੀਕੀ ਕਮੇਟੀ ਅਤੇ ਪ੍ਰਬੰਧਕੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਸਮੀਖਿਆ ਕੀਤੀ ਗਈ ਅਤੇ ਪ੍ਰਵਾਨਗੀ ਦਿੱਤੀ ਗਈ। ਹੋਰ ਵਿਚਾਰ-ਵਟਾਂਦਰੇ ਵਿੱਚ ਕੇਂਦਰੀ ਚਿੜੀਆਘਰ ਅਥਾਰਟੀ ਦੀ ਸਲਾਨਾ ਰਿਪੋਰਟ (2021-22) ਅਤੇ ਭਾਰਤੀ ਚਿੜੀਆਘਰਾਂ ਵਿਚਕਾਰ ਜਾਨਵਰਾਂ ਦੀ ਪ੍ਰਾਪਤੀ/ਤਬਾਦਲਾ ਦੇ ਪ੍ਰਸਤਾਵ ਸ਼ਾਮਲ ਸਨ।
ਉੱਘੀਆਂ ਸ਼ਖਸੀਅਤਾਂ ਨੂੰ ਭਾਰਤੀ ਚਿੜੀਆਘਰਾਂ ਲਈ ਰਾਜਦੂਤਾਂ ਦੀ ਪਛਾਣ ਕਰਨ ਦੇ ਪ੍ਰਸਤਾਵ 'ਤੇ ਵੀ ਚਰਚਾ ਕੀਤੀ ਗਈ। ਇਸ ਦੀ ਸ਼ੁਰੂਆਤ ਚਿੜੀਆਘਰਾਂ ਦੁਆਰਾ ਕੀਤੀਆਂ ਗਈਆਂ ਸੰਭਾਲ ਪਹਿਲਾਂ ਲਈ ਸਮਰਥਨ ਜੁਟਾਉਣ ਅਤੇ ਇਸ ਖੇਤਰ ਵਿੱਚ ਬਹੁ-ਖੇਤਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।
ਡਾ ਸੰਜੇ ਕੁਮਾਰ ਸ਼ੁਕਲਾ, ਮੈਂਬਰ ਸਕੱਤਰ, ਸੀਜ਼ੈਡਏ ਨੇ ਚੇਅਰਮੈਨ ਸੀਜ਼ੈਡਏ ਨੂੰ ਸੀਜ਼ੈਡਏ ਦੁਆਰਾ ਯੋਜਨਾਬੱਧ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।
ਕੇਂਦਰੀ ਚਿੜੀਆਘਰ ਅਥਾਰਟੀ (ਸੀਜ਼ੈਡਏ), ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧੀਨ ਇੱਕ ਵਿਧਾਨਕ ਸੰਸਥਾ http://cza.nic.in/ ਹੈ। ਇਸ ਦੀ ਸਥਾਪਨਾ 1992 ਵਿੱਚ ਭਾਰਤੀ ਜੰਗਲੀ ਜੀਵ (ਸੁਰੱਖਿਆ) ਐਕਟ, 1972 ਵਿੱਚ ਇੱਕ ਸੋਧ ਦੁਆਰਾ ਕੀਤੀ ਗਈ ਸੀ, ਜਿਸ ਦਾ ਉਦੇਸ਼ ਭਾਰਤੀ ਚਿੜੀਆਘਰ ਦੇ ਕੰਮਕਾਜ ਦੀ ਨਿਗਰਾਨੀ ਕਰਨ ਅਤੇ ਵੱਖਰੇ ਉਪਾਵਾਂ ਦੁਆਰਾ ਜੰਗਲੀ ਜੀਵ ਸੁਰੱਖਿਆ ਰਣਨੀਤੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ ਹੈ। ਸੀਜ਼ੈਡਏ ਦਾ ਮਾਰਗਦਰਸ਼ਕ ਉਦੇਸ਼ ਭਾਰਤੀ ਚਿੜੀਆਘਰਾਂ ਵਿੱਚ ਬੰਦੀ ਜਾਨਵਰਾਂ ਦੀ ਰਿਹਾਇਸ਼, ਰੱਖ-ਰਖਾਅ ਅਤੇ ਸਿਹਤ ਸੰਭਾਲ ਲਈ ਸਰਵੋਤਮ ਪ੍ਰਥਾਵਾਂ ਨੂੰ ਸੁਨਿਸ਼ਚਿਤ ਕਰਨਾ ਹੈ । ਵਰਤਮਾਨ ਵਿੱਚ, ਸੀਜ਼ੈਡਏ 147 ਚਿੜੀਆਘਰਾਂ ਨੂੰ ਮਾਨਤਾ ਦਿੰਦਾ ਹੈ। ਚਿੜੀਆਘਰ; ਸੰਭਾਲ ਜਾਗਰੂਕਤਾ, ਦੁਰਲੱਭ ਜੀਵ-ਜੰਤੂਆਂ ਦੀਆਂ ਪ੍ਰਦਰਸ਼ਨੀਆਂ, ਬਚਾਅ ਅਤੇ ਮੁੜ ਵਸੇਬਾ ਅਤੇ ਖ਼ਤਰੇ ਵਾਲੀਆਂ ਨਸਲਾਂ ਦੇ ਬਚਾਅ ਪ੍ਰਜਨਨ ਪ੍ਰੋਗਰਾਮਾਂ ਤੋਂ ਲੈ ਕੇ ਕਈ ਹੋਰ ਕੰਮ ਪੂਰੇ ਕਰਨੇ ਹਨ। ਲਗਭਗ 80 ਮਿਲੀਅਨ ਸਾਲਾਨਾ ਟੂਰਿਸਟਾਂ ਦੇ ਨਾਲ ਚਿੜੀਆਘਰ; ਉਹ ਜੰਗਲੀ ਜੀਵ ਸੁਰੱਖਿਆ ਅਤੇ ਜਾਗਰੂਕਤਾ ਲਈ ਸਿਖਲਾਈ ਕੇਂਦਰਾਂ ਵਜੋਂ ਵੀ ਕੰਮ ਕਰਦੇ ਹਨ।
*****
ਐੱਚਐੱਸ
(Release ID: 1847051)
Visitor Counter : 161