ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪਿਛਲੇ 20 ਸਾਲਾਂ ਵਿੱਚ, ਨਰੇਂਦਰ ਮੋਦੀ ਦਾ ਸ਼ਾਸਨ ਮਾਡਲ ਹਰ ਨਵੀਂ ਚੁਣੌਤੀ ਦੇ ਨਾਲ ਮਜ਼ਬੂਤ ਹੋਇਆ ਹੈ- ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਸੈਂਟਰਲ ਯੂਨੀਵਰਸਿਟੀ, ਜੰਮੂ ਦੁਆਰਾ ਆਯੋਜਿਤ ਇਕ ਪੈਨਲ ਚਰਚਾ "ਮੋਦੀ@- ਡ੍ਰੀਮਸ ਮੀਟ ਡਿਲੀਵਰੀ" ਵਿੱਚ ਕੇਂਦਰੀ ਮੰਤਰੀ ਨੇ ਮੁੱਖ ਬੁਲਾਰੇ ਦੇ ਰੂਪ ਵਿੱਚ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਮੋਦੀ ਅਗਲੇ 25 ਸਾਲਾਂ ਵਿੱਚ ਭਾਰਤ ਦੀ ਉੱਭਰਦੀ ਭੂਮਿਕਾ ਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਦਾ ਸ਼ਾਸਨ ਮਾਡਲ ਆਲਮੀ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣ ਦੇ ਲਈ ਰਾਸ਼ਟਰ ਦੀ ਸਮਰੱਥਾ ਦਾ ਨਿਰਮਾਣ ਕਰਨਾ ਚਾਹੁੰਦਾ ਹੈ: ਡਾ. ਜਿਤੇਂਦਰ ਸਿੰਘ
Posted On:
30 JUL 2022 2:59PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ, ਨਰੇਂਦਰ ਮੋਦੀ ਦਾ ਸ਼ਾਸਨ ਮਾਡਲ ਹਰ ਨਵੀਂ ਚੁਣੌਤੀ ਦੇ ਨਾਲ ਮਜ਼ਬੂਤ ਹੋਇਆ ਹੈ।
ਸੈਂਟਰਲ ਯੂਨੀਵਰਸਿਟੀ ਜੰਮੂ ਦੁਆਰਾ ਆਯੋਜਿਤ ਇਕ ਪੈਨਲ ਚਰਚਾ "ਮੋਦੀ @20-ਡ੍ਰੀਮਸ ਮੀਟ ਡਿਲੀਵਰੀ" ਵਿੱਚ ਮੁੱਖ ਬੁਲਾਰੇ ਦੇ ਰੂਪ ਵਿੱਚ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿਹਾ, "ਮੋਦੀ @20" ਦੇ ਸਾਰ ਅਤੇ ਭਾਵਨਾ ਨੂੰ ਸਮਝਣ ਦੇ ਲਈ ਇਸ ਪੁਸਤਕ ਨੂੰ ਇਸ ਦੀ ਸੰਪੂਰਨਤਾ ਅਤੇ ਇਸ ਦੇ ਵਾਸਤਵਿਕ ਸੰਦਰਭ ਅਤੇ ਪਰਿਪੇਖ ਵਿੱਚ ਪੜ੍ਹਿਆ ਜਾਣਾ ਜ਼ਰੂਰੀ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਸ਼੍ਰੀ ਨਰੇਂਦਰ ਮੋਦੀ ਇਕਮਾਤਰ ਭਾਰਤੀ ਨੇਤਾ ਹਨ ਜਿਨ੍ਹਾਂ ਨੇ ਪਹਿਲਾਂ ਮੁੱਖ ਮੰਤਰੀ ਦੇ ਰੂਪ ਵਿੱਚ ਅਤੇ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਰਕਾਰ ਦੇ ਮੁਖੀ ਦੇ ਤੌਰ ਤੇ 20 ਸਾਲ ਪੂਰੇ ਕੀਤੇ ਹਨ, ਅਤੇ ਦੁਨੀਆ ਭਰ ਵਿੱਚ ਇਹ ਇਕ ਦੁਰਲੱਭ ਉਪਲੱਬਧੀ ਹੋ ਸਕਦੀ ਹੈ। ਦੂਸਰਾ, ਮੋਦੀ ਸੰਸਦ ਮੈਂਬਰ ਰਹੇ ਬਿਨਾ ਸਿੱਧੇ ਪ੍ਰਧਾਨ ਮੰਤਰੀ ਦਾ ਪਦ ਗ੍ਰਹਿਣ ਕਰਨ ਵਾਲੇ ਮੁੱਖ ਮੰਤਰੀ ਦੇ ਰੂਪ ਵਿੱਚ ਵੀ ਇੱਕ ਦੁਰਲੱਭ ਉਦਾਹਰਨ ਹਨ।
ਅਤੇ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ 2002 ਵਿੱਚ ਸ਼੍ਰੀ ਮੋਦੀ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ, ਉਨ੍ਹਾਂ ਨੇ ਕਦੇ ਵੀ ਸਰਕਾਰ ਜਾਂ ਪ੍ਰਸ਼ਾਸਨ ਵਿੱਚ ਕੋਈ ਪਦ ਨਹੀਂ ਸੰਭਾਲਿਆ ਸੀ। ਨਾ ਤਾਂ ਸਥਾਨਕ ਪੱਧਰ ’ਤੇ ਜਾਂ ਰਾਜ ਜਾਂ ਰਾਸ਼ਟਰੀ ਪੱਧਰ ’ਤੇ ਕੋਈ ਚੋਣ ਲੜੀ ਸੀ। ਉਹ ਜ਼ਿਆਦਾਤਰ ਸੰਗਠਨਾਤਮਕ ਗਤੀਵਿਧੀਆਂ ਵਿੱਚ ਰੁੱਝੇ ਰਹੇ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਨੂੰ ਅਧਿਐਨ ਅਤੇ ਵਿਸ਼ਸ਼ੇਲਣ ਕਰਨ ਦੀ ਜ਼ਰੂਰਤ ਹੈ ਕਿ ਆਖਿਰ ਉਹ ਕਿਹੜੇ ਜ਼ਰੂਰੀ ਕਾਰਕ ਹਨ ਜਿਨ੍ਹਾਂ ਨੇ ਮੋਦੀ ਦੇ ਸ਼ਾਸਨ ਮਾਡਲ ਨੂੰ 20 ਸਾਲਾਂ ਤੱਕ ਬਣਾਏ ਰੱਖਿਆ ਹੈ ਅਤੇ ਇਹ 20 ਸਾਲ ਤੋਂ ਵੀ ਅੱਗੇ ਤੱਕ ਕਾਇਮ ਹਨ। ਗੌਰਤਲਬ ਹੈ ਕਿ ਘਟਦੇ ਪ੍ਰਤੀਫਲ ਦੇ ਸਿਧਾਂਤ ਤੋਂ ਪ੍ਰਭਾਵਿਤ ਹੋਣ ਦੀ ਬਜਾਏ, ਮੋਦੀ ਦੇ 20 ਸਾਲਾਂ ਦੇ ਸ਼ਾਸਨ ਦੇ ਹਰੇਕ ਗੁਜ਼ਰਦੇ ਸਾਲ ਨੇ ਵੱਧਦੇ ਪ੍ਰਤੀਫਲ ਦਿੱਤੇ ਹਨ ਅਤੇ ਹਰੇਕ ਨਵੀਂ ਚੁਣੌਤੀ ਨੇ ਇਸ ਸ਼ਾਸਨ ਮਾਡਲ ਨੂੰ ਮਜ਼ਬੂਤ, ਅਧਿਕ ਪ੍ਰਭਾਵੀ ਅਤੇ ਸਥਾਈ ਰੂਪ ਨਾਲ ਉਭਰਣ ਵਿੱਚ ਸਮਰੱਥ ਬਣਾਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਪਦ ਸੰਭਾਲਣ ਦੇ ਤੁਰੰਤ ਬਾਅਦ ਉਨ੍ਹਾਂ ਦੀ ਪਹਿਲੀ ਚੁਣੌਤੀ ਭੁਜ ਵਿੱਚ ਆਇਆ ਵਿਨਾਸ਼ਕਾਰੀ ਭੂਚਾਲ ਸੀ ਅਤੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 20 ਸਾਲ ਪੂਰੇ ਕਰਨ ਦੇ ਬਾਅਦ, ਉਨ੍ਹਾਂ ਸਾਹਮਣੇ ਨਵੀਨਤਮ ਚੁਣੌਤੀ ਦੇਸ਼ ਭਰ ਵਿੱਚ 140 ਕਰੋੜ ਲੋਕਾਂ ਦੇ ਦਰਮਿਆਨ ਫੈਲੀ ਕੋਵਿਡ ਮਹਾਮਾਰੀ ਸੀ। ਇਨ੍ਹਾਂ ਚੁਣੌਤੀਆਂ ਨੂੰ ਸਫ਼ਲਤਾਪੂਰਵਕ ਕਿਵੇਂ ਦੂਰ ਕੀਤਾ ਗਿਆ ਅਤੇ ਆਪਦਾ ਨੂੰ ਕਿਵੇਂ ਅਵਸਰ ਦੇ ਵਿੱਚ ਬਦਲਿਆ ਗਿਆ, ਇਸ ਦਾ ਇੱਕ ਖੋਜ ਅਧਿਐਨ ਮੋਦੀ ਦੀ ਅਨੋਖੀ ਅਤੇ ਵਿਸ਼ੇਸ਼ ਕਾਰਜਸ਼ੈਲੀ ਨੂੰ ਵੀ ਸਾਹਮਣੇ ਲਿਆਏਗਾ। ਇਹ ਸ਼ੈਲੀ ਉਨ੍ਹਾਂ ਦੀ ਹਰ ਵਿਸ਼ੇ ਵਿੱਚ ਗਹਿਰਾਈ ਤੱਕ ਜਾਣ ਦੀ ਨਿਰਤੰਰ ਖੋਜ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਨਵੇਂ ਆਈਡੀਆਜ਼ ਦੇਣ ਵਿੱਚ ਸਮਰੱਥ ਬਣਾਉਂਦੀ ਹੈ, ਜੋ ਉਨ੍ਹਾਂ ਨੂੰ ਪ੍ਰਸ਼ਾਸਨਿਕ ਮੁੱਦਿਆਂ ਤੇ ਬ੍ਰੀਫਿੰਗ ਦੇ ਲਈ ਆਉਂਦੇ ਹਨ। ਲੰਬੇ ਸਮੇਂ ਤੱਕ ਇਸ ਗੱਲ ’ਤੇ ਮੰਥਨ ਅਤੇ ਆਤਮਨਿਰੀਖਣ ਕਿ ਨਵੇਂ ਆਈਡੀਆਜ਼ ਕਿਵੇਂ ਲਿਆਂਦੇ ਜਾਣ ਅਤੇ ਉਨ੍ਹਾਂ ਨੂੰ ਜ਼ਮੀਨ ’ਤੇ ਕਿਵੇਂ ਉਤਾਰਿਆ ਜਾਵੇ, ਉਨ੍ਹਾਂ ਨੂੰ ਇਹ ਭਰੋਸਾ ਦੇਣ ਵਿੱਚ ਸਮਰੱਥ ਬਣਾਉਂਦਾ ਹੈ ਕਿ "ਡ੍ਰੀਮਸ ਮੀਟ ਡਿਲੀਵਰੀ" ਜਿਵੇਂ ਕਿ ਪੁਸਤਕ ਦਾ ਟਾਈਟਲ ਵੀ ਦਰਸਾਉਂਦਾ ਹੈ।
"ਮੋਦੀ @20...", ਪੁਸਤਕ ਵਿੱਚ ਸ਼ਾਮਲ ਹੋਏ ਚੈਪਟਰ ਵਿੱਚੋਂ, ਡਾ. ਜਿਤੇਂਦਰ ਸਿੰਘ ਨੇ ਅਮਿਤ ਸ਼ਾਹ ਦੁਆਰਾ "ਡੈਮੋਕ੍ਰੇਸੀ, ਡਿਲੀਵਰੀ ਐਂਡ ਪੋਲੀਟਿਕਸ ਆਵ੍ ਹੋਪ" ਨਾਮਕ ਅਧਿਆਇ ਦਾ ਉਲੇਖ ਕੀਤਾ ਹੈ ਜੋ ਦੇਸ਼ ਦੇ ਨਿਰਾਸ਼ਾਵਾਦ ਨੂੰ ਆਸ਼ਾਵਾਦ ਵਿੱਚ ਬਦਲ ਦਿੰਦਾ ਹੈ ਅਤੇ ਸੁਧਾ ਮੂਰਤੀ ਦਾ ਚੈਪਟਰ ਜੋ ਮੋਦੀ ਦੀ ਅਗਵਾਈ ਵਿੱਚ ਅਕਾਂਖੀ ਭਾਰਤ ਦੇ ਜਾਗਰਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲਤਾ ਮੰਗੇਸ਼ਕਰ ਦਾ ਅਧਿਆਏ ਮੋਦੀ ਦੁਆਰਾ ਵਿਅਕਤੀਗਤ ਤੌਰ ’ਤੇ ਛਾਪ ਛੱਡਣ ਦੀ ਉਨ੍ਹਾਂ ਦੀ ਸਮਰੱਥਾ ’ਤੇ ਚਾਨਣਾ ਪਾਉਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਜਿੱਥੇ ਮੋਦੀ ਨੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਜਿਹੀਆਂ ਯੋਜਨਾਵਾਂ ਦੇ ਰਾਹੀਂ ਲਾਸਟ ਮਾਡਲ ਡਿਸਟ੍ਰੀਬਿਊਸ਼ਨ ਦੇ ਲਈ ਮੁੱਖ ਟੈਕਨੋਲੋਜੀ ਨੂੰ ਬਿਹਤਰ ਉਪਯੋਗ ਕੀਤਾ, ਉੱਥੇ ਉਨ੍ਹਾਂ ਦਾ ਸ਼ਾਸਨ ਅਧਿਕ ਤੋਂ ਅਧਿਕ ਟੈਕਨੋਲੋਜੀ ਦੁਆਰਾ ਸੰਚਾਲਿਤ ਹੈ, ਜਿਸ ਨੇ ਨਾ ਕੇਵਲ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਉਣ ਵਿੱਚ ਮਦਦ ਕੀਤੀ ਬਲਕਿ ਆਮ ਆਦਮੀ ਦੇ ਲਈ ਸਿੰਗਲ ਪੋਰਟਲ, ਸਿੰਗਲ ਫਾਰਮ ਵਰਗੇ ਉਪਾਵਾਂ ਅਤੇ "ਮਿਸ਼ਨ ਕਰਮਯੋਗੀ" ਵਰਗੀਆਂ ਨਵੀਨ ਵਰਗੀਆਂ ਧਾਰਨਾਵਾਂ ਦੇ ਮਾਧਿਅਮ ਨਾਲ ਸਿਵਲ ਸੇਵਕਾਂ ਦੁਆਰਾ ਸਰਵਿਸੇਜ ਦੇ ਉਦੇਸ਼ਪੂਰਨ ਵਿਸਤਾਰ ਨੂੰ ਵੀ ਸਮਰੱਥ ਬਣਾਇਆ ਹੈ।
ਮੋਦੀ ਨੇ 15 ਅਗਸਤ 2015 ਨੂੰ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਭਾਰਤ ਨੂੰ ਇੱਕ ਭਵਿੱਖਵਾਦੀ ਦ੍ਰਿਸ਼ਟੀਕੋਣ ਦਿੱਤਾ ਅਤੇ "ਸਟਾਰਟਅੱਪਸ ਇੰਡੀਆ-ਸਟੈਂਡਅੱਪ ਇੰਡੀਆ" ਬਾਰੇ ਗੱਲ ਕੀਤੀ। ਜਦੋਂ ਇਸ ਦੇਸ਼ ਵਿੱਚ ਸਟਾਰਟਅੱਪਸ ਧਾਰਨਾਂ ਲਗਪਗ ਨਿਰਾਸ਼ਾਜਨਕ ਸੀ ਅੱਜ ਭਾਰਤ ਸਟਾਰਟਅੱਪ ਈਕੋਸਿਸਟਮ ਵਿੱਚ ਦੁਨੀਆਂ ਵਿੱਚ ਤੀਸਰੇ ਸਥਾਨ ’ਤੇ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅੰਮ੍ਰਿਤ ਮਹੋਤਸਵ ਬਾਰੇ ਜੋ ਜ਼ੋਰ ਦੇ ਕੇ ਕਹਿੰਦੇ ਹਨ, ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਉਹ ਅਗਲੇ 25 ਸਾਲਾਂ ਵਿੱਚ ਭਾਰਤ ਦੀ ਉੱਭਰਦੀ ਭੂਮਿਕਾ ਨੂੰ ਦੇਖਦੇ ਹਨ ਅਤੇ ਉਨ੍ਹਾਂ ਦਾ ਸ਼ਾਸਨ ਮਾਡਲ ਗਲੋਬਲ ਖਿੱਤਿਆ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਰਾਸ਼ਟਰ ਦੀ ਸਮਰੱਥਾ ਦਾ ਨਿਰਮਾਣ ਕਰਨਾ ਚਾਹੁੰਦਾ ਹੈ ।
ਪ੍ਰੋਗਰਾਮ ਦੇ ਹੋਰ ਪੈਨਲਿਸਟਾਂ ਵਿੱਚ ਸਾਬਕਾ ਰਾਜਦੂਤ ਅਤੇ ਵਿਦਵਾਨ ਜੀ. ਪਾਰਥਸਾਰਥੀ, ਅੰਤਰਰਾਸ਼ਟਰੀ ਮੁਦ੍ਰਾ ਕੋਸ਼ ਵਿੱਚ ਭਾਰਤ ਦੇ ਕਾਰਜਕਾਰੀ ਡਾਇਰੈਕਟਰ, ਸੁਰਜੀਤ ਐੱਸ. ਭੱਲਾ ਸ਼ਾਮਲ ਸਨ, ਜਦੋਕਿ ਪ੍ਰੋਗਰਾਮ ਦਾ ਆਯੋਜਨ ਸੈਂਟਰਲ ਯੂਨੀਵਰਸਿਟੀ ਜੰਮੂ, ਪ੍ਰੋਫੈਸਰ ਸੰਜੀਵ ਜੈਨ ਦੁਆਰਾ ਕੀਤਾ ਗਿਆ ਸੀ।
ਪੈਨਲ ਚਰਚਾ ਦੇ ਦੌਰਾਨ ਪ੍ਰੋ. ਪ੍ਰਦੀਪ ਸ਼੍ਰੀਵਾਸਤਵ ਨੇ ਈਡੀ ਜੰਮੂ ਕਸ਼ਮੀਰ ਦੇ ਲਈ ਤਿਫਾਕ ਮਿੱਤਰ (ਟੈਕਨੋਲੋਜੀ ਸੂਚਨਾ ਪੁਰਵਾਅਨੁਮਾਣ ਅਤੇ ਮੁਲਾਂਕਣ ਪਰਿਸ਼ਦ) ਅਤੇ "ਗਾਂਓ ਕਾ ਵਿਕਾਸ, ਟੈਕਨੋਲੋਜੀ ਕੇ ਸਾਥ" ਵਿਸ਼ੇ ’ਤੇ ਪੇਸ਼ਕਾਰੀ ਦਿੱਤੀ, ਪੇਸ਼ਕਾਰੀ ਦਿੰਦੇ ਹੋਏ ਪ੍ਰੋਫੈਸਰ ਸ਼੍ਰੀਵਾਸਤਵ ਨੇ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਮੁੱਖ ਉਪਲਬਧੀਆਂ ’ਤੇ ਚਾਨਣਾ ਪਾਇਆ। ਜਿਨ੍ਹਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਰਾਸ਼ਟਰ ਨੂੰ ਸਮਰਪਿਤ ਤਿਫਾਕ ਟੇਲੀ ਡਿਜੀਟਲ ਹੈਲਥ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ, ਜੋ ਦੇਸ਼ ਦੇ ਖੇਤਰਾਂ ਵਿੱਚ ਦੂਰ-ਦੁਰਾਡੇ ਲੋਕਾਂ ਨੂੰ ਗੁਣਵੱਤਾ ਮੈਡੀਕਲ ਦੇਖਭਾਲ ਪ੍ਰਦਾਨ ਕਰਦਾ ਹੈ, ਸ਼ਾਮਿਲ ਹੈ। ਇਸ ਪ੍ਰੋਗਰਾਮ ਦੇ ਤਹਿਤ ਪ੍ਰਮੁੱਖ ਗਤੀਵਿਧੀਆਂ ਵਿੱਚ ਪਹਿਨਣ ਯੋਗ ਉਪਕਰਨਾਂ ਦੇ ਨਾਲ ਰੋਗੀਆਂ ਦੀ ਜਾਂਚ ਈ-ਸੰਜੀਵਨੀ ਕਲਾਊਡ ਰਾਹੀਂ ਸਿਹਤ ਡੇਟਾ ਰਿਕਾਰਡ ਨੂੰ ਵਿਸ਼ਲੇਸ਼ਣ ਦੇ ਲਈ ਡਾਕਟਰਾਂ ਦੇ ਇਕ ਪੂਲ ਵਿੱਚ ਟ੍ਰਾਂਸਫਰ ਕਰਨਾ ਸ਼ਾਮਿਲ ਹੈ।
ਪੁਸਤਕ ਦੇ ਪ੍ਰਮੁੱਖ ਲੇਖਕਾਂ ਵਿੱਚ ਅਜੀਤ ਡੋਭਾਲ, ਸ਼੍ਰੀ ਅਰਵਿੰਦ ਪਨਗੜ੍ਹੀਆ, ਸ਼੍ਰੀ ਨਰਪੇਂਦਰ ਮਿਸ਼ਰਾ, ਸ਼੍ਰੀ ਨੰਦਨ ਨੀਲੇਕਣੀ ਅਤੇ ਹੋਰ ਸ਼ਾਮਿਲ ਹਨ।
ਮੋਦੀ @20- ਡ੍ਰੀਮਸ ਮੀਟ ਡਿਲਵਰੀ’ ਪੁਸਤਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਦੈ ਦੇ ਬਾਰੇ ਵਿੱਚ ਹੈ ਜੋ ਭਾਰਤੀ ਰਾਜਨੀਤੀ ਵਿੱਚ ਇੱਕ ਇਤਿਹਾਸਕ ਪਲ਼ ਦੇ ਰੂਪ ਵਿੱਚ ਦੇਖੇ ਜਾਂਦੇ ਹਨ। ਇਹ ਪੁਸਤਕ ਦੇਸ਼ ’ਤੇ ਉਨ੍ਹਾਂ ਦੇ ਪ੍ਰਭਾਵ ਅਤੇ ਦਾਇਰੇ ’ਤੇ ਚਰਚਾ ਕਰਦੀ ਹੈ ਕਿ ਭਾਰਤ ਦੇ ਸ਼ਾਸਨ ਪ੍ਰਤਿਮਾਣ ਅਤੇ ਰਾਜਨੀਤਿਕ ਇਤਿਹਾਸ ਨੂੰ ਅਸਾਨੀ ਨਾਲ ਦੋ ਅਲੱਗ-ਅਲੱਗ ਯੁੱਗ ‘ਮੋਦੀ ਤੋਂ ਪਹਿਲਾਂ’ ਅਤੇ ’ਮੋਦੀ ਦੇ ਬਾਅਦ’ ਵਿੱਚ ਵੰਡਿਆ ਜਾ ਸਕਦਾ ਹੈ।
<><><><><>
ਐੱਸਐੱਨਸੀ/ਆਰਆਰ
(Release ID: 1847050)
Visitor Counter : 162