ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ 'ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕੀਤਾ


2014 ਵਿੱਚ, ਜਦੋਂ ਸ਼੍ਰੀ ਨਰੇਂਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਦੋਂ ਤੋਂ ਹੀ ਭਾਰਤ ਸਰਕਾਰ ਨੇ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਅਤੇ ਹੌਲੀ-ਹੌਲੀ ਸਿਸਟਮ ਦੀਆਂ ਕਮੀਆਂ ਨੂੰ ਦੂਰ ਕਰਕੇ, ਅਸੀਂ ਨਸ਼ਿਆਂ ਵਿਰੁੱਧ ਲੜਾਈ ਨੂੰ ਇੱਕ ਅਭੇਦ ਅਤੇ ਤੇਜ਼ ਗਤੀ ਵਾਲੀ ਲੜਾਈ ਬਣਾ ਦਿੱਤਾ।

ਉਨ੍ਹਾਂ ਕਿਹਾ ਕਿ ਅੱਜ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਪੱਸ਼ਟ ਦਿਸ਼ਾ ਅਤੇ ਤੇਜ਼ ਗਤੀ ਨਾਲ ਅਸੀਂ ਨਸ਼ਿਆਂ ਵਿਰੁੱਧ ਲੜਾਈ ਨੂੰ ਅੱਗੇ ਤੋਰਨ ਵਿੱਚ ਕਾਮਯਾਬ ਹੋਏ ਹਾਂ, ਇਸਦੇ ਨਤੀਜੇ ਵੀ ਸਾਹਮਣੇ ਆਏ ਹਨ।

ਨਸ਼ੇ ਵਿਅਕਤੀ, ਸਮਾਜ, ਅਰਥਵਿਵਸਥਾ ਅਤੇ ਦੇਸ਼ ਦੀ ਸੁਰੱਖਿਆ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ, ਇਸ ਲਈ ਇਸ ਨੂੰ ਦ੍ਰਿੜਤਾ ਨਾਲ ਜੜ੍ਹੋਂ ਪੁੱਟਣ ਦੀ ਲੋੜ ਹੈ।

ਕੋਈ ਵੀ ਸੁਅਸਥ, ਸਮ੍ਰਿਧ, ਸਮਰੱਥ ਅਤੇ ਸੁਰੱਖਿਅਤ ਰਾਸ਼ਟਰ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਏ ਬਿਨਾਂ ਆਪਣੇ ਉਦੇਸ਼ ਦੀ ਪੂਰਤੀ ਨਹੀਂ ਕਰ ਸਕਦਾ।

ਨਸ਼ਿਆਂ ਦੀ ਤਸਕਰੀ ਅਤੇ ਪ੍ਰਸਾਰ ਕਿਸੇ ਵੀ ਸਮਾਜ ਲਈ ਬਹੁਤ ਖਤਰਨਾਕ ਹੁੰਦਾ ਹੈ, ਨਸ਼ਾ ਤਸਕਰੀ ਤੋਂ ਬਾਅਦ ਜਦੋਂ ਇਹ ਸਮਾਜ ਵਿੱਚ ਫੈਲਦਾ ਹੈ ਤਾਂ ਪੀੜ੍ਹੀਆਂ ਨੂੰ ਖੋਖਲਾ ਕਰ ਦਿੰਦਾ ਹੈ।

ਨਸ਼ਿਆਂ ਵਿਰੁੱਧ ਲੜਾਈ ਵਿੱਚ, ਗ੍ਰਹਿ ਮੰਤਰਾਲਾ ਬਹੁ-ਪੱਖੀ ਪਹੁੰਚ ਨਾਲ ਅੱਗੇ ਵਧਿਆ ਹੈ, ਕਈ ਪ੍ਰਸ਼ਾਸਕੀ ਸੁਧਾਰ ਕੀਤੇ ਹਨ ਅਤੇ ਨਵੇਂ ਤਰੀਕੇ ਵੀ ਵਿਕਸਿਤ ਕੀਤੇ ਹਨ ਅਤੇ ਰਾਜਾਂ ਨੂੰ ਸ਼ਾਮਲ ਕਰਨ ਲਈ ਇੱਕ ਪ੍ਰੋ

Posted On: 30 JUL 2022 7:52PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿੱਚ ਡਰੱਗ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਪ੍ਰੋਗਰਾਮ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਮੁੱਖ ਮੰਤਰੀ, ਚੰਡੀਗੜ੍ਹ ਦੇ ਪ੍ਰਸ਼ਾਸਕ, ਬੀਐੱਸਐੱਫ, ਐੱਨਆਈਏ ਅਤੇ ਐੱਨਸੀਬੀ ਦੇ ਅਧਿਕਾਰੀ ਦੇ ਨਾਲ ਰਾਜਾਂ ਦੇ ਏਐੱਨਟੀਐੱਫ ਦੇ ਮੁਖੀ ਅਤੇ ਐੱਨਸੀਓਆਰਡੀ (ਐੱਨਕੋਰਡ-NCORD) ਦੇ ਮੈਂਬਰ ਵੀ ਮੌਜੂਦ ਸਨ

https://static.pib.gov.in/WriteReadData/userfiles/image/image001CJ0G.jpg

ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪ੍ਰਸਾਰ ਕਿਸੇ ਵੀ ਸਮਾਜ ਲਈ ਬਹੁਤ ਖਤਰਨਾਕ ਹੈ ਨਸ਼ਾ ਤਸਕਰੀ ਤੋਂ ਬਾਅਦ ਜਦੋਂ ਇਹ ਸਮਾਜ ਵਿੱਚ ਫੈਲਦਾ ਹੈ ਤਾਂ ਇਹ ਪੀੜ੍ਹੀਆਂ ਨੂੰ ਖੋਖਲਾ ਕਰ ਦਿੰਦਾ ਹੈ ਅਤੇ ਦੇਸ਼ ਅਤੇ ਸਮਾਜ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਦੀਮਕ ਵਾਂਗ ਕੰਮ ਕਰਦਾ ਹੈ ਕੋਈ ਵੀ ਸੁਅਸਥ, ਸਮ੍ਰਿਧ, ਸਮਰੱਥ ਅਤੇ ਸੁਰੱਖਿਅਤ ਰਾਸ਼ਟਰ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਏ ਬਿਨਾਂ ਆਪਣੇ ਉਦੇਸ਼ ਨੂੰ ਪੂਰਾ ਨਹੀਂ ਕਰ ਸਕਦਾ ਉਨ੍ਹਾਂ ਕਿਹਾ ਕਿ ਡਰੱਗਜ਼ ਵਿਰੁੱਧ ਲੜਾਈ ਸਮਾਜਿਕ ਤੌਰਤੇ ਵੀ ਬਹੁਤ ਜ਼ਰੂਰੀ ਹੈ ਉਹ ਦੇਸ਼ ਦੀ ਅਰਥਵਿਵਸਥਾ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਹ ਦੇਸ਼ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਨਸ਼ਿਆਂ ਦੇ ਕਾਰੋਬਾਰ ਤੋਂ ਪੈਦਾ ਹੋਣ ਵਾਲਾ ਗੰਦਾ ਧਨ (ਡ੍ਰਟੀ ਮਨੀ) ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵਰਤਿਆ ਜਾਂਦਾ ਹੈ ਇੱਕ ਪਾਸੇ ਜਿੱਥੇ ਅਸੀਂ ਡਰੱਗਜ਼ ਦੀ ਤਸਕਰੀ ਅਤੇ ਇਸ ਦੇ ਫੈਲਾਅ ਨੂੰ ਰੋਕ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦੀ ਤੋਂ ਬਚਾਉਣਾ ਚਾਹੁੰਦੇ ਹਾਂ, ਉੱਥੇ ਹੀ ਨਸ਼ਿਆਂ ਦੇ ਕਾਰੋਬਾਰ ਰਾਹੀਂ ਪੈਦਾ ਹੋਣ ਵਾਲਾ ਗੰਦਾ ਧਨ ਦੇਸ਼ ਦੇ ਵਿਰੁੱਧ ਵਰਤਿਆ ਜਾਂਦਾ ਹੈ, ਇਸ ਨੂੰ ਰੋਕਣਾ ਵੀ ਸਾਡੇ ਦੇਸ਼ ਦੀ ਸੁਰੱਖਿਆ ਲਈ ਮਹੱਤਵਪੂਰਣ ਹੈ

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2014 ਵਿੱਚ ਜਦੋਂ ਸ਼੍ਰੀ ਨਰੇਂਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ, ਭਾਰਤ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਸੀ ਅਤੇ ਹੌਲੀ-ਹੌਲੀ ਅਸੀਂ ਸਿਸਟਮ ਵਿਚਲੇ ਪਾੜੇ ਨੂੰ ਭਰ ਕੇ ਨਸ਼ਿਆਂ ਵਿਰੁੱਧ ਲੜਾਈ ਨੂੰ ਇਕ ਅਭੇਦ ਅਤੇ ਤੇਜ਼ ਗਤੀ ਵਾਲੀ ਲੜਾਈ ਬਣਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਨਸ਼ਿਆਂ ਵਿਰੁੱਧ ਲੜਾਈ ਕਦੇ ਵੀ ਇੰਨੀ ਸਪੱਸ਼ਟ ਦਿਸ਼ਾ ਅਤੇ ਗਤੀ ਨਾਲ ਨਹੀਂ ਲੜੀ ਗਈ ਸੀ, ਪਰ ਅੱਜ ਅਸੀਂ ਇਕ ਸਪੱਸ਼ਟ ਦਿਸ਼ਾ ਅਤੇ ਗਤੀ ਨਾਲ ਨਸ਼ਿਆਂ ਵਿਰੁੱਧ ਲੜਾਈ ਨੂੰ ਅੱਗੇ ਵਧਾਉਣ ਵਿਚ ਕਾਮਯਾਬ ਹੋਏ ਹਾਂ ਇਸ ਦੇ ਨਤੀਜੇ ਵੀ ਆਏ ਹਨ ਨਸ਼ੇ ਵਿਅਕਤੀ, ਸਮਾਜ, ਅਰਥਵਿਵਸਥਾ ਅਤੇ ਦੇਸ਼ ਦੀ ਸੁਰੱਖਿਆ 'ਤੇ ਮਾੜਾ ਪ੍ਰਭਾਵ ਪਾਉਂਦੇ ਹਨ, ਇਸ ਲਈ ਇਨ੍ਹਾਂ ਨੂੰ ਦ੍ਰਿੜਤਾ ਨਾਲ ਜੜ੍ਹੋਂ ਪੁੱਟਣ ਦੀ ਲੋੜ ਹੈ ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ, ਸਮਾਜ ਕਲਿਆਣ ਮੰਤਰਾਲੇ, ਮਾਲ ਵਿਭਾਗ, ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਨਾਲ ਮਿਲ ਕੇ, ਇਸ ਲੜਾਈ ਨੂੰ ਬਹੁਤ ਵਧੀਆ ਡਿਜ਼ਾਈਨ ਨਾਲ ਐੱਨਸੀਬੀ ਦੇ ਮਾਧਿਅਮ ਨਾਲ ਲੜਨਾ ਸ਼ੁਰੂ ਕੀਤਾ ਹੈ ਗ੍ਰਹਿ ਮੰਤਰਾਲਾ ਇਕੱਲਾ ਇਹ ਲੜਾਈ ਨਹੀਂ ਲੜ ਸਕਦਾ ਅਸੀਂ ਨਸ਼ੇ ਵਿੱਚ ਡੁੱਬ ਚੁੱਕੇ ਬੱਚਿਆਂ ਨੂੰ ਵੀ ਬਾਹਰ ਲਿਆਉਣਾ ਹੈ ਅਤੇ ਇਸ ਲਈ ਸਾਨੂੰ ਸਮਾਜਿਕ ਨਿਆਂ ਮੰਤਰਾਲੇ ਅਤੇ ਸਿਹਤ ਮੰਤਰਾਲੇ ਦੀ ਵੀ ਲੋੜ ਹੈ ਸਿੱਖਿਆ ਮੰਤਰਾਲਾ, ਸਮਾਜਿਕ ਨਿਆਂ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅੱਗੇ ਤੋਂ ਹੋਰ ਨੌਜਵਾਨ ਨਸ਼ਿਆਂ ਦੇ ਆਦੀ ਨਾ ਬਣਨ ਇਸ ਤੋਂ ਪੈਦਾ ਹੋਣ ਵਾਲੀ ਡ੍ਰਟੀ ਮਨੀ ਨਾਲ ਦੇਸ਼ ਦੀ ਸੁਰੱਖਿਆ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਅਤੇ ਗ੍ਰਹਿ ਮੰਤਰਾਲਾ ਅਜਿਹਾ ਸੋਚਣ ਵਾਲਿਆਂ ਨੂੰ ਰੋਕਣ ਲਈ ਸਖ਼ਤ ਨਾਲ ਕੰਮ ਕਰ ਰਿਹਾ ਹੈ

 

 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਡਰੱਗਜ਼ ਵਿਰੁੱਧ ਲੜਾਈ ਵਿੱਚ ਬਹੁ-ਪੱਖੀ ਪਹੁੰਚ ਨਾਲ ਅੱਗੇ ਵਧਿਆ ਹੈ ਇਸਦੇ ਲਈ, ਕਈ ਪ੍ਰਸ਼ਾਸਕੀ ਸੁਧਾਰ ਕੀਤੇ ਗਏ ਹਨ, ਨਵੇਂ ਤਰੀਕੇ ਵੀ ਵਿਕਸਿਤ ਕੀਤੇ ਗਏ ਹਨ ਅਤੇ ਰਾਜਾਂ ਨੂੰ ਸ਼ਾਮਲ ਕਰਨ ਲਈ ਇੱਕ ਪ੍ਰੋ-ਐਕਟਿਵ ਅਪ੍ਰੋਚ ਅਪਣਾਈ ਗਈ ਹੈ ਇੱਕ ਪਾਸੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੇ ਕੈਂਪਸ ਵਿੱਚ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਅਤਿ ਆਧੁਨਿਕ ਲੈਬ ਮੁਹੱਈਆ ਕਰਵਾਉਣ ਲਈ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਦੂਸਰੇ ਪਾਸੇ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਲਈ ਵੀ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਹੈ ਤੀਸਰੇ ਪਾਸੇ ਗ੍ਰਹਿ ਮੰਤਰਾਲੇ ਨੇ ਐੱਨਕੋਰਡ ਰਾਹੀਂ 2019 ਤੋਂ ਅਜਿਹੀ ਇੱਕ ਤਾਲਮੇਲ ਵਿਧੀ ਬਣਾਉਣ ਦਾ ਕੰਮ ਵੀ ਕੀਤਾ ਹੈ ਤਾਂ ਜੋ ਜ਼ਿਲ੍ਹੇ ਵਿੱਚ ਕਿਤੇ ਵੀ ਕੋਈ ਕਮੀ ਨਾ ਰਹਿ ਜਾਵੇ ਇਨ੍ਹਾਂ ਸਾਰੇ ਤਾਲਮੇਲ ਵਾਲੇ ਪ੍ਰਯਤਨਾਂ ਦੇ ਨਤੀਜੇ ਉਤਸ਼ਾਹਜਨਕ ਹਨ ਇਹ ਨਤੀਜੇ ਦਰਸਾਉਂਦੇ ਹਨ ਕਿ ਇਹ ਕੋਈ ਅਜਿਹੀ ਸਮੱਸਿਆ ਨਹੀਂ ਹੈ ਜਿਸਦਾ ਨਿਦਾਨ ਨਹੀਂ ਹੋ ਸਕਦਾ ਹੈ ਅਤੇ ਜੜ੍ਹ ਸਮੇਤ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਐੱਨਕੋਰਡ ਜ਼ਿਲ੍ਹੇ ਅਤੇ ਤਹਿਸੀਲ ਤੱਕ ਪਹੁੰਚ ਜਾਵੇ ਅਤੇ ਸਾਰੇ ਵਿਭਾਗ ਮਿਲ ਕੇ ਕੰਮ ਕਰਨ ਤਾਂ ਕੁਝ ਹੀ ਵਰ੍ਹਿਆਂ ਵਿੱਚ ਮੋਦੀ ਜੀ ਦਾ ਨਸ਼ਾ ਮੁਕਤ ਭਾਰਤ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆਵੇਗਾ

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 8 ਵਰ੍ਹਿਆਂ ਵਿੱਚ ਡਰੱਗਜ਼ ਖਿਲਾਫ਼ ਲੜਾਈ ਵਿੱਚ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ 2006-2013 ਦੇ ਮੁਕਾਬਲੇ 2014-2022 ਦਰਮਿਆਨ ਪਿਛਲੇ 8 ਵਰ੍ਹਿਆਂ ਵਿੱਚ ਤਕਰੀਬਨ 200 ਫੀਸਦੀ ਵੱਧ ਕੇਸ ਦਰਜ ਹੋਏ ਹਨ ਗ੍ਰਿਫਤਾਰੀਆਂ ਦੀ ਸੰਖਿਆ 260 ਫੀਸਦੀ ਵਧੀ ਹੈ ਗੁਣਵੱਤਾ ਦੇ ਮਾਮਲਿਆਂ ਵਿੱਚ 800% ਵਾਧਾ ਹੋਇਆ ਹੈ ਪਕੜੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਸਾਲ 2006 ਤੋਂ 2013 ਦਰਮਿਆਨ 1.52 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ, ਜਦਕਿ 2014 ਤੋਂ 2022 ਦਰਮਿਆਨ 3.3 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ ਅਸੀਂ ਉਨ੍ਹਾਂ ਨਸ਼ੀਲੇ ਪਦਾਰਥਾਂ 'ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਹੈ ਜੋ ਸਰੀਰ ਅਤੇ ਸਮਾਜ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਅਤੇ ਖੋਖਲਾ ਕਰਦੇ ਹਨ 2006 ਤੋਂ 2013 ਤੱਕ 768 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ, ਜਦਕਿ ਭਾਰਤ ਸਰਕਾਰ 2014 ਤੋਂ 2021 ਦੌਰਾਨ ਪਕੜੇ ਗਏ 20 ਹਜ਼ਾਰ ਕਰੋੜ ਰੁਪਏ ਦੇ ਨਸ਼ਿਆਂ ਨੂੰ ਨਸ਼ਟ ਕਰਨ ਦੀ ਮੁਹਿੰਮ ਚਲਾ ਰਹੀ ਹੈ:

 

 

2006-13

2014-22

 

ਕੁੱਲ ਮਾਮਲੇ

1,257

3,172

200% ਤੋਂ ਜ਼ਿਆਦਾ ਵਾਧਾ

ਕੁੱਲ ਗ੍ਰਿਫਤਾਰੀਆਂ

1,363

4,888

ਗ੍ਰਿਫਤਾਰੀਆਂ ਵਿੱਚ 260% ਵਾਧਾ

Seized ਡਰੱਗਜ਼ (KG)

1.52 ਲੱਖ KG

3.3 ਲੱਖ KG

ਦੋਗੁਣਾ ਤੋਂ ਵੀ ਵੱਧ

Seized ਡਰੱਗਜ਼

(ਕਰੋੜ ਰੁਪਏ ਵਿੱਚ)

768 ਕਰੋੜ

20 ਹਜ਼ਾਰ ਕਰੋੜ

25 ਗੁਣਾ ਵਧੇਰੇ

 

ਇਹ ਨਤੀਜੇ ਦਰਸਾਉਂਦੇ ਹਨ ਕਿ ਸਾਡੀ ਮੁਹਿੰਮ ਅਤੇ ਮਾਰਗ ਸਹੀ ਹਨ ਹੁਣ ਵੀ ਇਸ ਮਾਰਗ 'ਤੇ ਗਤੀ ਵਧਾਉਣ, ਵਿਸ਼ਵਾਸ ਪੈਦਾ ਕਰਨ ਅਤੇ ਇਸ ਮਾਰਗ 'ਤੇ ਅਜੇ ਵੀ ਮੌਜੂਦ ਕੁਝ ਕਮੀਆਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਭਾਰਤ ਸਰਕਾਰ ਦਾ ਗ੍ਰਹਿ ਮੰਤਰਾਲਾ ਇਸ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ

 

 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਵਿਸ਼ਾ ਬਹੁਤ ਗੰਭੀਰ ਹੈ ਅਸੀਂ ਇਸ ਵਿਸ਼ੇ ਨੂੰ ਲੈ ਕੇ ਭਾਰਤ ਸਰਕਾਰ ਦੀ ਰਾਜ ਤੋਂ ਜ਼ਿਲ੍ਹੇ, ਜ਼ਿਲ੍ਹੇ ਤੋਂ ਤਹਿਸੀਲ ਅਤੇ ਤਹਿਸੀਲ ਤੋਂ ਗ੍ਰਾਮ ਪੰਚਾਇਤ ਤੱਕ ਦੀ ਗੰਭੀਰਤਾ ਨੂੰ ਦਰਸਾਉਣਾ ਚਾਹੁੰਦੇ ਹਾਂ, ਇਸੇ ਲਈ ਇਸ ਸੈਮੀਨਾਰ ਨੂੰ ਪੰਜ ਰਾਜਾਂ ਦਾ ਸੈਮੀਨਾਰ ਬਣਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਦੋ ਖੇਤਰ ਅਜਿਹੇ ਹਨ - ਉੱਤਰ-ਪੂਰਬੀ ਅਤੇ ਉੱਤਰੀ ਹਿੱਸਾ, ਜਿੱਥੇ ਸਰਹੱਦਾਂ ਤੋਂ ਨਸ਼ੇ ਆਉਂਦੇ ਹਨ ਪਰ ਅਸੀਂ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੇ ਕਿਉਂਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਅਤੇ ਢੂੰਡਣ ਦੀ ਲੋੜ ਹੁੰਦੀ ਹੈ ਇਸ ਲੜਾਈ ਵਿੱਚ ਰਾਜਾਂ ਨੂੰ ਇਕੱਠੇ ਲਿਆਉਣਾ ਅਤੇ ਇੱਕ ਤਾਲਮੇਲ ਨਾਲ ਲੜਾਈ ਲੜਨਾ ਬਹੁਤ ਜ਼ਰੂਰੀ ਹੈ ਜੇਕਰ ਨਾਰਕੋਟਿਕਸ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਏਜੰਸੀਆਂ ਵਿੱਚ ਇੱਕ ਪਲੈਟਫਾਰਮ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇ ਅਤੇ ਸਾਰਿਆਂ ਦੀਆਂ ਕੋਸ਼ਿਸ਼ਾਂ ਇੱਕ ਦੂਸਰੇ ਦੇ ਪੂਰਕ ਹੋਣ ਤਾਂ ਨਤੀਜੇ ਹੋਰ ਜ਼ਿਆਦਾ ਨਿਕਲਣਗੇ ਇਸ ਸੈਮੀਨਾਰ ਦੇ ਵਿਚਾਰਾਂ ਤੋਂ ਜੋ ਅੰਮ੍ਰਿਤ ਨਿਕਲੇਗਾ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾ ਸਕਾਂਗੇ

https://static.pib.gov.in/WriteReadData/userfiles/image/image002QP4H.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਨੇ ਨਾਰਕੋਟਿਕਸ ਦੇ ਖਿਲਾਫ ਲੜਾਈ ਵਿੱਚ ਆਪਣੀ ਅਪ੍ਰੋਚ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ ਐੱਨਸੀਬੀ ਨੇ ਬਹੁਤ ਮਿਹਨਤ ਨਾਲ ਇੱਕ ਐੱਸਓਪੀ ਤਿਆਰ ਕੀਤਾ ਹੈ ਜੇਕਰ ਨਾਰਕੋਟਿਕਸ ਦੀ ਵੱਡੀ ਖੇਪ ਪਕੜੀ ਜਾਂਦੀ ਹੈ ਤਾਂ ਇਹ ਕਿੱਥੇ ਜਾਣੀ ਸੀ, ਉਥੋਂ ਤੱਕ ਇਸ ਦੀ ਜਾਂਚ ਕੀਤੀ ਜਾਂਦੀ ਹੈ ਜੇਕਰ ਕੋਈ ਸੇਵਨ ਕਰਨ ਵਾਲਾ ਪਕੜਿਆ ਜਾਂਦਾ ਹੈ ਤਾਂ ਇਹ ਪਦਾਰਥ ਦੇਸ਼ ਦੀਆਂ ਸਰਹੱਦਾਂ ਵਿੱਚ ਕਿੱਥੋਂ ਆਇਆ, ਉਥੋਂ ਤੱਕ ਜਾਂਚ ਕੀਤੀ ਜਾਣੀ ਹੈ ਉੱਪਰ ਤੋਂ ਹੇਠਾਂ ਅਤੇ ਹੇਠਾਂ ਤੋਂ ਉੱਪਰ ਤੱਕ ਦੀ ਇਸ ਸੰਪੂਰਨ ਪਹੁੰਚ ਨੇ ਨਤੀਜੇ ਲਿਆਉਣ ਵਿੱਚ ਬਹੁਤ ਮਦਦ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਦੀਆਂ ਹਦਾਇਤਾਂ 'ਤੇ 1 ਜੂਨ ਤੋਂ 15 ਅਗਸਤ ਤੱਕ 75 ਦਿਨਾਂ ਨਸ਼ਾ ਨਸ਼ਟ ਕਰਨ ਦੀ ਮੁਹਿੰਮ ਚਲਾਈ ਗਈ ਹੈ ਅਤੇ ਹੁਣ ਤੱਕ 1200 ਕਰੋੜ ਰੁਪਏ ਦੀ ਕੀਮਤ ਦੇ 51000 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾ ਚੁੱਕੇ ਹਨ ਅੱਜ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਨਸ਼ਟ ਕੀਤੇ ਗਏ ਕਰੀਬ 31000 ਕਿਲੋ ਨਸ਼ੀਲੇ ਪਦਾਰਥਾਂ ਦੀ ਬਲੈਕ ਮਾਰਕੀਟ ਕੀਮਤ 800 ਕਰੋੜ ਰੁਪਏ ਦੇ ਕਰੀਬ ਹੈ ਇਸ ਤਰ੍ਹਾਂ ਹੁਣ ਤੱਕ ਕਰੀਬ 2000 ਕਰੋੜ ਰੁਪਏ ਦੀ ਕੀਮਤ ਦੇ 82000 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਜਾ ਚੁੱਕੇ ਹਨ 15 ਅਗਸਤ ਨੂੰ 75 ਦਿਨਾਂ ਦੀ ਮੁਹਿੰਮ ਦੇ ਅੰਤ 'ਤੇ, ਇਸਦੀ ਮਾਤਰਾ ਲਗਭਗ 3000 ਕਰੋੜ ਰੁਪਏ ਦੇ ਕਾਲੇ ਬਾਜ਼ਾਰੀ ਮੁੱਲ ਦੇ ਨਾਲ ਇੱਕ ਲੱਖ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ

 

 

ਨਸ਼ਟ ਕੀਤੇ ਗਏ ਡਰੱਗਜ਼ ਦੀ ਮਾਤਰਾ (ਕਰੀਬਨ)

ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ (ਕਰੀਬਨ)

01 ਜੂਨ 2022 ਤੋਂ 29 ਜੁਲਾਈ 2022 ਤੱਕ

51000 ਕਿਲੋਗ੍ਰਾਮ

1200 ਕਰੋੜ

30 ਜੁਲਾਈ 2022 ਨੂੰ

31000 ਕਿਲੋਗ੍ਰਾਮ

800 ਕਰੋੜ

ਅੱਜ ਤੱਕ ਕੁੱਲ ਨਿਪਟਾਰਾ

82000 ਕਿਲੋਗ੍ਰਾਮ

2000 ਕਰੋੜ

15 ਅਗਸਤ ਤੱਕ ਅਨੁਮਾਨਿਤ ਨਿਪਟਾਰਾ

1 ਲੱਖ ਕਿਲੋਗ੍ਰਾਮ

3000 ਕਰੋੜ

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਐੱਨਕੋਰਡ (NCORD) ਪੋਰਟਲ ਵੀ ਲਾਂਚ ਕੀਤਾ ਗਿਆ ਹੈ ਇਸ ਪੋਰਟਲ ਤੋਂ ਦੇਸ਼ ਭਰ ਦੀਆਂ ਸਾਰੀਆਂ ਏਜੰਸੀਆਂ ਨਾ ਸਿਰਫ ਜਾਣਕਾਰੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੀਆਂ ਬਲਕਿ ਇਹ ਐੱਨਕੋਰਡ ਦੀਆਂ ਸਰਵੋਤਮ ਪਿਰਤਾਂ ਦਾ ਆਦਾਨ-ਪ੍ਰਦਾਨ ਵੀ ਹੋਵੇਗਾ, ਦੇਸ਼ ਭਰ ਵਿੱਚ ਨਸ਼ੀਲੇ ਪਦਾਰਥਾਂ ਬਾਰੇ ਆਏ ਸਾਰੇ ਇਤਿਹਾਸਕ ਫੈਸਲੇ ਇਸ 'ਤੇ ਉਪਲਬਧ ਹੋਣਗੇ, ਇਸਤਗਾਸਾ ਅਤੇ ਸਰਕਾਰੀ ਵਕੀਲ ਦੋਵਾਂ ਦੀ ਟ੍ਰੇਨਿੰਗ ਹੋ ਸਕੇਗੀ, ਅਤੇ ਥਰੱਸਟ ਏਰੀਆ ਵਿੱਚ ਜ਼ਿਲ੍ਹਾ ਪੱਧਰ ਦੇ ਪੁਲਿਸ ਸਟੇਸ਼ਨ ਤੱਕ ਸੂਚਨਾ ਅਸਾਨੀ ਨਾਲ ਪਹੁੰਚ ਸਕੇਗੀ ਉਨ੍ਹਾਂ ਸਾਰੇ ਪੰਜ ਰਾਜਾਂ ਦੀ ਪੁਲਿਸ ਅਤੇ ਨਾਰਕੋਟਿਕਸ ਨਾਲ ਸਬੰਧਿਤ ਸਾਰੀਆਂ ਏਜੰਸੀਆਂ ਨੂੰ ਇਸ ਪੋਰਟਲ ਦੀ ਵਰਤੋਂ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਇਸ ਦੀ ਵਰਤੋਂ ਆਉਣ ਵਾਲੇ ਸਮੇਂ ਵਿੱਚ ਦੇਸ਼ ਭਰ ਵਿੱਚ ਇੱਕ ਤਰ੍ਹਾਂ ਨਾਲ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਹਾਈ ਹੋਵੇਗੀ

 

https://static.pib.gov.in/WriteReadData/userfiles/image/image0032O7W.jpg

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਾਰਕੋ-ਅਪਰਾਧੀਆਂ 'ਤੇ ਇੱਕ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਨਿਦਾਨ-NIDAN) ਵੀ ਬਣਾਇਆ ਗਿਆ ਹੈ ਇਸ ਵਿੱਚ ਐੱਨਡੀਪੀਐੱਸ ਅਧਿਕਾਰਿਤ ਏਜੰਸੀਆਂ ਅਤੇ ਐੱਨਸੀਬੀ ਦੇ ਸਾਰੇ ਨਾਰਕੋ ਅਪਰਾਧਾਂ ਦਾ ਡੇਟਾ ਹੈ ਇਸ ਵਿੱਚ ਕਈ ਕਿਸਮਾਂ ਦੇ ਵੱਖੋ-ਵੱਖਰੇ ਮੋਡਿਊਲ ਵੀ ਸ਼ਾਮਲ ਕੀਤੇ ਗਏ ਹਨ ਉਨ੍ਹਾਂ ਸਾਰਿਆਂ ਨੂੰ ਡਾਇਗਨੌਸਟਿਕਸ ਡੈਸ਼ਬੋਰਡ ਦੀ ਪ੍ਰੈਕਟਿਸ ਕਰਨ ਅਤੇ ਸਹੀ ਢੰਗ ਨਾਲ ਵਰਤੋਂ ਕਰਨ ਦੀ ਤਾਕੀਦ ਕੀਤੀ ਉਨ੍ਹਾਂ ਦੱਸਿਆ ਕਿ ਅੱਜ ਡੌਗ ਸਕੁਐਡ ਵੀ ਬਣਾ ਕੇ ਭਾਰਤੀ ਕੁੱਤਿਆਂ ਨੂੰ ਨਸ਼ੀਲੇ ਪਦਾਰਥਾਂ ਦੀ ਟ੍ਰੇਨਿੰਗ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਖੇਤਰ ਵਿੱਚ ਵੀ ਅਸੀਂ ਆਤਮ-ਨਿਰਭਰ ਬਣਨ ਵੱਲ ਵਧਾਂਗੇ

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਸੰਸਥਾਗਤ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਤਿੰਨ ਪੱਧਰੀ ਫਾਰਮੂਲੇ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ ਸਭ ਤੋਂ ਪਹਿਲਾ, ਸਾਰੀਆਂ ਨਾਰਕੋ ਏਜੰਸੀਆਂ ਦਾ ਸਸ਼ਕਤੀਕਰਨ ਅਤੇ ਤਾਲਮੇਲ ਉਨ੍ਹਾਂ ਨੂੰ ਦੁਨੀਆ ਭਰ ਦੀਆਂ ਸਰਵੋਤਮ ਪਿਰਤਾਂ, ਸਰਵੋਤਮ ਉਪਕਰਣ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਲਈ ਹੈ, ਦੂਸਰਾ ਵਿਆਪਕ ਜਾਗਰੂਕਤਾ ਮੁਹਿੰਮਾਂ ਲਈ ਹੈ ਅਤੇ ਤੀਸਰਾ ਨਸ਼ਾ ਮੁਕਤੀ ਲਈ ਹੈ ਨਸ਼ੀਲੇ ਪਦਾਰਥਾਂ ਵਿਰੁੱਧ ਲੜਾਈ ਇਨ੍ਹਾਂ ਤਿੰਨਾਂ ਮੋਰਚਿਆਂ ਵਿੱਚ ਵੰਡੀ ਹੋਈ ਹੈ ਅਤੇ ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਹਮੇਸ਼ਾ ਕਹਿੰਦੇ ਹਨ ਕਿ ਸਮੱਸਿਆ ਸੰਪੂਰਨ ਸਰਕਾਰ ਪਹੁੰਚ ( Whole of Govt. Approach) ਨਾਲ ਹੀ ਹੱਲ ਕੀਤੀਆਂ ਜਾ ਸਕਦੀਆਂ ਹਨ ਅਤੇ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਵਿੱਚ ਜੇਕਰ ਇਹ ਪਹੁੰਚ ਨਾ ਅਪਣਾਈ ਜਾਵੇ ਤਾਂ ਇਸ ਵਿੱਚ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੈ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜਾਗਰੂਕਤਾ ਮੁਹਿੰਮ ਨੂੰ ਤੇਜ਼ ਨਾ ਕੀਤਾ ਅਤੇ ਨਵੇਂ ਨੌਜਵਾਨਾਂ ਨੂੰ ਇਸ ਤੋਂ ਦੂਰ ਰੱਖਣ ਅਤੇ ਨਸ਼ਿਆਂ ਨੂੰ ਨਾ ਰੋਕਿਆ ਤਾਂ ਅਸੀਂ ਫੇਲ ਹੋ ਜਾਵਾਂਗੇ ਇਸ ਲਈ ਸਾਨੂੰ ਇਨ੍ਹਾਂ ਤਿੰਨਾਂ ਨੁਕਤਿਆਂ 'ਤੇ ਮਿਲ ਕੇ ਅੱਗੇ ਵਧਣਾ ਹੋਵੇਗਾ

 

 

https://static.pib.gov.in/WriteReadData/userfiles/image/image004JT2C.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਨਾਰਕੋਟਿਕਸ ਹੈਲਪਲਾਈਨ ਬਣਾਉਣ ਦੀ ਜ਼ਰੂਰਤ ਦੇ ਮੱਦੇਨਜ਼ਰ, ਐੱਨਸੀਬੀ ਨੇ ਮਾਨਸ ਹੈਲਪਲਾਈਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ ਅਤੇ ਉਮੀਦ ਹੈ ਕਿ ਇਸਨੂੰ ਕੁਝ ਦਿਨਾਂ ਵਿੱਚ ਪਬਲਿਕ ਦੇ ਸਾਹਮਣੇ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ 21 ਰਾਜਾਂ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਵੀ ਕੀਤਾ ਹੈ ਗ੍ਰਹਿ ਮੰਤਰੀ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ, ਮੁੱਖ ਸਕੱਤਰਾਂ ਅਤੇ ਡੀਜੀਪੀਜ਼ ਨੂੰ ਬੇਨਤੀ ਕੀਤੀ ਕਿ ਬਾਕੀ ਰਾਜਾਂ ਨੂੰ ਇਸ ਨੂੰ ਜਲਦੀ ਬਣਾਉਣਾ ਚਾਹੀਦਾ ਹੈ ਅਤੇ ਜਿੱਥੇ ਗਠਨ ਕੀਤਾ ਗਿਆ ਹੈ, ਉਹ ਇਸ ਨੂੰ ਹੇਠਲੇ ਪੱਧਰ ਤੱਕ ਲਿਜਾਣ ਲਈ ਕੰਮ ਕਰਨ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆਂ ਅਤੇ ਕਾਲੇ ਜਾਲ ਨੂੰ ਠੱਲ੍ਹ ਪਾਉਣ ਲਈ ਬਹੁਤ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਡਾਰਕ ਵੈੱਬ ਅਤੇ ਕ੍ਰਿਪਟੋਕਰੰਸੀ ਵਪਾਰ ਦੋਵੇਂ ਆਪਸ ਵਿੱਚ ਜੁੜੇ ਹੋਏ ਹਨ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਡਾਰਕ ਵੈੱਬ ਅਤੇ ਕ੍ਰਿਪਟੋਕਰੰਸੀ 'ਤੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਸੀਂ ਟ੍ਰੇਨਿੰਗ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਕ੍ਰਿਪਟੋਕਰੰਸੀ ਅੱਜ ਸਮਾਨਾਰਥੀ ਹਨ ਅਸੀਂ ਰਾਜ ਪੱਧਰ 'ਤੇ ਵੀ ਇਸ ਨਾਲ ਬਹੁਤ ਤੇਜ਼ੀ ਨਾਲ ਜੁੜਨਾ ਹੈ, ਬਹੁਤ ਸਾਰੇ ਨੌਜਵਾਨਾਂ ਅਤੇ ਨਵੇਂ ਟੈਕਨੋਲੋਜੀਕਲ ਮਾਹਿਰਾਂ ਨੂੰ ਵੀ ਇਸ ਨਾਲ ਜੁੜਨਾ ਹੋਵੇਗਾ ਸ਼੍ਰੀ ਸ਼ਾਹ ਨੇ ਕਿਹਾ ਕਿ ਐੱਨਸੀਬੀ ਅਤੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦਰਮਿਆਨ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ, ਜਿਸ ਦੇ ਤਹਿਤ ਰਾਸ਼ਟਰੀ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਅਤੇ ਐੱਨਸੀਬੀ ਕਿਸੇ ਵੀ ਰਾਜ ਨੂੰ ਇੱਕ ਆਧੁਨਿਕ ਫੋਰੈਂਸਿਕ ਲੈਬ ਬਣਾਉਣ ਲਈ ਮਾਰਗਦਰਸ਼ਨ ਕਰਨਗੇ ਇਸ ਦਿਸ਼ਾ ਵਿੱਚ ਇੱਕ ਐੱਸਓਪੀ ਤਿਆਰ ਕਰਨ ਦੇ ਵੀ ਪ੍ਰਯਤਨ ਕੀਤੇ ਜਾ ਰਹੇ ਹਨ

https://static.pib.gov.in/WriteReadData/userfiles/image/1(15)QN8I.jpg

 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਮੱਸਿਆ ਪੰਜਾਬ ਵਿੱਚ ਜ਼ਿਆਦਾ ਹੈ ਕਿਉਂਕਿ ਇਹ ਸਰਹੱਦੀ ਸੂਬਾ ਹੈ, ਇਸ ਲਈ ਇੱਥੇ ਹੋਰ ਪ੍ਰਯਤਨ ਕਰਨੇ ਪੈਣਗੇ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਫੋਰੈਂਸਿਕ ਲੈਬ ਵੀ ਸਥਾਪਿਤ ਕੀਤੀ ਜਾਵੇਗੀ ਅਤੇ ਨਾਲ ਹੀ ਐੱਨਸੀਬੀ ਦਾ ਇੱਕ ਛੋਟਾ ਕੇਂਦਰ ਵੀ ਖੋਲ੍ਹਿਆ ਜਾਵੇਗਾ ਜੋ ਕਿ ਟ੍ਰੇਨਿੰਗ ਪ੍ਰਦਾਨ ਕਰੇਗਾ ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਤੋਂ ਬਾਹਰ ਆਉਣਾ ਹੈ ਅਤੇ ਇਸ ਲਈ ਪੰਜਾਬ ਜੋ ਵੀ ਪ੍ਰਯਤਨ ਕਰੇਗਾ ਅਸੀਂ ਪੰਜਾਬ ਦੇ ਨਾਲ ਹਾਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਭਰੋਸਾ ਦਿਵਾਉਂਦੇ ਹਨ ਕਿ ਭਾਰਤ ਸਰਕਾਰ ਮੋਦੀ ਜੀ ਦੀ ਅਗਵਾਈ ਵਿੱਚ ਪੰਜਾਬ ਦੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੂਰਾ ਸਹਿਯੋਗ ਦੇਵੇਗੀ ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਨਸ਼ਿਆਂ ਦੀ ਖੇਤੀ ਲਈ ਵੀ ਸੂਬੇ ਵਿੱਚ ਡ੍ਰੋਨ ਅਤੇ ਟੈਕਨੋਲੋਜੀ ਦੀ ਵਰਤੋਂ ਵਧਾ ਕੇ ਇਸ ਨੂੰ ਜਲਦੀ ਹੀ ਬੰਦ ਕਰਨਾ ਹੋਵੇਗਾ ਐੱਨਸੀਬੀ ਭਾਸਕਰਚਾਰੀਆ ਕੇਂਦਰ ਨਾਲ ਸਾਂਝੇ ਪ੍ਰਯਤਨ ਕਰ ਰਿਹਾ ਹੈ, ਇਲਾਕੇ ਦੀ ਪਹਿਚਾਣ ਸੈਟੇਲਾਈਟ ਰਾਹੀਂ ਕੀਤੀ ਜਾ ਰਹੀ ਹੈ ਅਤੇ ਇੱਕ ਵਿਲੱਖਣ ਕਿਸਮ ਦੀ ਸੈਟੇਲਾਈਟ ਚਿੱਤਰ ਪਹਿਚਾਣ ਪ੍ਰਣਾਲੀ ਵੀ ਵਿਕਸਿਤ ਕੀਤੀ ਜਾ ਰਹੀ ਹੈ ਇਸ ਨਾਲ ਸਕੱਤਰੇਤ ਦੇ ਅੰਦਰਲੇ ਸਰਵੇ ਨੰਬਰ ਨਾਲ ਤੁਹਾਨੂੰ ਉਸ ਇਲਾਕੇ ਦੀ ਜਾਣਕਾਰੀ ਮਿਲ ਜਾਵੇਗੀ ਜਿੱਥੇ ਨਸ਼ਿਆਂ ਦੀ ਖੇਤੀ ਹੁੰਦੀ ਹੈ, ਜੇਕਰ ਅਜਿਹਾ ਹੋ ਜਾਵੇ ਤਾਂ ਨਸ਼ਿਆਂ ਨੂੰ ਨਸ਼ਟ ਕਰਨ ਵਿੱਚ ਕੋਈ ਦੇਰੀ ਨਹੀਂ ਲਗੇਗੀ ਉਨ੍ਹਾਂ ਨੇ ਸਾਰੇ ਰਾਜਾਂ ਨੂੰ ਬੇਨਤੀ ਕੀਤੀ ਕਿ ਉਹ ਭਾਸਕਰਚਾਰੀਆ ਸੰਸਥਾ ਨਾਲ ਵੀ ਸੰਪਰਕ ਕਰ ਸਕਦੇ ਹਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੋਹਰੀ ਵਰਤੋਂ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣਾ ਹੈ, ਇਸਦੇ ਲਈ ਗ੍ਰਹਿ ਮੰਤਰਾਲੇ ਦੀ ਪਹਿਲ ਨਾਲ ਸਿਹਤ ਅਤੇ ਸਮਾਜਕ ਪਰਿਵਾਰ ਭਲਾਈ ਮੰਤਰਾਲੇ ਅਤੇ ਰਸਾਇਣ ਮੰਤਰਾਲੇ ਦੇ ਨਾਲ ਇੱਕ ਸਥਾਈ ਅੰਤਰ-ਮੰਤਰਾਲਾ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਸਮੁੰਦਰੀ ਰਸਤੇ ਰਾਹੀਂ ਹੁੰਦੀ ਤਸਕਰੀ ਨੂੰ ਰੋਕਣਾ ਵੀ ਬਹੁਤ ਜ਼ਰੂਰੀ ਹੈ ਭਾਰਤ ਸਰਕਾਰ ਦੀਆਂ ਏਜੰਸੀਆਂ, ਤੱਟ ਰੱਖਿਅਕਾਂ ਅਤੇ ਤੱਟ 'ਤੇ ਸਥਿਤ ਰਾਜਾਂ ਨਾਲ ਮਿਲ ਕੇ, ਬਹੁਤ ਵੱਡੀ ਮਾਤਰਾ ਵਿੱਚ, ਮੁੱਲ ਦੇ ਹਿਸਾਬ ਨਾਲ, ਪਿਛਲੇ ਇੱਕ ਸਾਲ ਵਿੱਚ, ਸਮੁੰਦਰੀ ਰਸਤੇ ਤੋਂ ਸਭ ਤੋਂ ਵੱਧ ਨਸ਼ੇ ਫੜੇ ਗਏ ਹਨ ਉਨ੍ਹਾਂ ਕਿਹਾ ਕਿ ਭਾਰਤ ਪ੍ਰਮੁੱਖ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ ਦੇ ਚੁਰਾਹੇ 'ਤੇ ਹੈ, ਡਰੱਗਜ਼ ਨੂੰ ਨਾ ਸ੍ਰੀਲੰਕਾ ਵਿਚ ਦਾਖਲ ਹੋਣ ਦੇਣਾ ਹੈ, ਨਾ ਪੂਰਬ ਦੇ ਦੇਸ਼ਾਂ ਵਿੱਚ ਅਤੇ ਨਾ ਹੀ ਸਾਡੀ ਸਮੁੰਦਰੀ ਸਰਹੱਦ ਤੋਂ ਭਾਰਤ ਵਿੱਚ ਦਾਖਲ ਹੋਣ ਦੇਣਾ ਹੈ ਭਾਰਤ ਦੀ ਧਰਤੀ ਨਾ ਤਾਂ ਨਸ਼ੇ ਬਣਨ ਦੇਵੇਗੀ ਅਤੇ ਨਾ ਹੀ ਇੱਥੋਂ ਨਸ਼ਿਆਂ ਨੂੰ ਬਾਹਰ ਜਾਣ ਦੇਵੇਗੀ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦਾ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਦਾ ਸੰਕਲਪ ਹੈ ਇਹ ਇੱਕ ਦੁਨੀਆ ਦੀ ਲੜਾਈ ਹੈ ਜੋ ਭਾਰਤ ਨੇ ਲੜੀ ਹੈ ਅਤੇ ਅਸੀਂ ਇਸ ਭਾਵਨਾ ਨਾਲ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਉਨ੍ਹਾਂ ਕਿਹਾ ਕਿ ਕਈ ਹਵਾਈ ਅੱਡਿਆਂ 'ਤੇ ਅਸੀਂ ਵੱਖਰੀ ਤਰ੍ਹਾਂ ਦੇ ਤਰੀਕੇ ਵਿਕਸਿਤ ਕੀਤੇ ਹਨ ਕਸਟਮਜ਼ ਅਤੇ ਡੀਆਰਆਈ ਨੇ ਵੀ ਕਈ ਤਰ੍ਹਾਂ ਦੇ ਸੌਫਟਵੇਅਰ ਵਿਕਸਿਤ ਕੀਤੇ ਹਨ ਅਤੇ ਗ੍ਰਹਿ ਮੰਤਰਾਲਾ ਵਿੱਤੀ ਜਾਂਚਾਂ ਲਈ ਐੱਫਆਈਯੂ ਅਤੇ ਈਡੀ ਦੋਵਾਂ ਨਾਲ ਬਹੁਤ ਗਹਿਰਾਈ ਨਾਲ ਸਲਾਹ-ਮਸ਼ਵਰਾ ਵੀ ਕਰਦਾ ਹੈ ਜੋ ਵਿੱਤੀ ਜਾਂਚ ਕੀਤੀ ਜਾ ਰਹੀ ਹੈ, ਉਹ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜ਼ਬਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੂਲ ਤੱਕ ਪਹੁੰਚਣ ਲਈ ਕੰਮ ਕਰ ਰਹੇ ਹਨ

https://static.pib.gov.in/WriteReadData/userfiles/image/image005L08P.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ 272 ਜ਼ਿਲ੍ਹੇ ਅਤੇ 80 ਹਜ਼ਾਰ ਤੋਂ ਵੱਧ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਹੈ, ਹੁਣ ਸਾਡਾ ਖੇਤਰ ਤੈਅ ਹੈ ਕਿ ਅਸੀਂ ਇਹ ਲੜਾਈ ਕਿੱਥੇ ਲੜਨੀ ਹੈ ਹੁਣ ਇਹ ਸਾਡਾ ਕੰਮ ਹੈ ਕਿ ਹਰ ਵਿਅਕਤੀ, ਹਰ ਏਜੰਸੀ ਦ੍ਰਿੜ ਇਰਾਦੇ ਨਾਲ ਇਸ ਲੜਾਈ ਨੂੰ ਆਪਣੇ-ਆਪਣੇ ਕਾਰਜ ਖੇਤਰ ਵਿੱਚ ਮਜ਼ਬੂਤੀ ਨਾਲ ਲੈ ਕੇ ਜਾਵੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ 44 ਦੇਸ਼ਾਂ ਨਾਲ ਨਾਰਕੋਟਿਕਸ ਲਈ ਵੱਖਰੇ ਸਮਝੌਤਾ ਕੀਤੇ ਹਨ ਅਤੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ ਹੈ ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਾਂ ਤੋਂ ਬਹੁਤ ਉਮੀਦਾਂ ਹਨ, ਕੇਂਦਰ ਸਰਕਾਰ ਇਕੱਲੀ ਇਹ ਲੜਾਈ ਨਹੀਂ ਲੜ ਸਕਦੀ, ਸੂਬੇ ਦੀ ਲੜਾਈ ਲੜਨ ਦੀ ਗਤੀ ਕੇਂਦਰ ਨਾਲੋਂ ਦੁੱਗਣੀ ਤੋਂ ਜ਼ਿਆਦਾ ਹੁੰਦੀ ਹੈ, ਤਾਂ ਹੀ ਨਤੀਜਾ ਆਉਂਦਾ ਹੈ ਅਤੇ ਰਾਜ ਵੀ ਇਕੱਲੇ ਨਹੀਂ ਲੜ ਸਕਦੇ, ਅਸੀਂ ਮਿਲ ਕੇ ਇਸ ਲੜਾਈ ਨੂੰ ਅੱਗੇ ਵਧਾਉਣਾ ਹੈ ਜਿੰਨਾ ਜ਼ਿਆਦਾ ਅਸੀਂ ਐੱਨਕੋਰਡ ਪੋਰਟਲ ਪਲੈਟਫਾਰਮ ਨੂੰ ਜ਼ਿਲ੍ਹੇ, ਤਹਿਸੀਲ ਅਤੇ ਪਿੰਡ ਤੱਕ ਵਰਤਾਂਗੇ, ਅਸੀਂ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਮਰੱਥ ਹੋਵਾਂਗੇ ਸਾਨੂੰ ਐੱਨਕੋਰਡ ਪ੍ਰਣਾਲੀ ਅਤੇ ਸਾਂਝੀ ਤਾਲਮੇਲ ਕਮੇਟੀ ਦੀ ਸੁਚੱਜੀ ਵਰਤੋਂ ਕਰਨ ਦੀ ਆਦਤ ਪਾਉਣੀ ਪਵੇਗੀ ਉਸ ਦੀਆਂ ਹਦਾਇਤਾਂ ਨੂੰ ਵੀ ਲਾਗੂ ਕਰਨਾ ਹੋਵੇਗਾ ਗ੍ਰਹਿ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਵੱਡੀ ਬਰਾਮਦਗੀ ਦੇ ਮਾਮਲੇ ਵਿੱਚ ਵੀ ਉਨ੍ਹਾਂ ਨੇ ਰਾਜਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਨੂੰ ਕੇਂਦਰ-ਰਾਜ ਦਾ ਮਾਮਲਾ ਨਾ ਬਣਾਇਆ ਜਾਵੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਮਾਮਲਾ ਸਾਡੇ ਰਾਜ ਦੀ ਸੀਮਾ ਤੋਂ ਬਾਹਰ ਹੈ, ਤੁਹਾਨੂੰ ਐੱਨਸੀਬੀ ਅਤੇ ਐੱਨਆਈਏ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਜੇਕਰ ਮਾਮਲਾ ਸੂਬੇ ਦੀ ਸੀਮਾ ਤੋਂ ਬਾਹਰ ਹੈ ਤਾਂ ਐੱਨਸੀਬੀ ਨੂੰ ਦੇ ਦਿਓ ਅਤੇ ਜੇਕਰ ਦੇਸ਼ ਤੋਂ ਬਾਹਰ ਹੈ ਤਾਂ ਐੱਨਆਈਏ ਨੂੰ ਦੇ ਦਿਓ ਦੇਸ਼ ਦੀ ਸੰਸਦ ਨੇ ਐੱਨਆਈਏ ਨੂੰ ਵਿਦੇਸ਼ਾਂ ਵਿੱਚ ਜਾਂਚ ਕਰਨ ਦੇ ਸਮਰੱਥ ਬਣਾਇਆ ਹੈ ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਸਮੱਸਿਆ ਦਾ ਹੱਲ ਜਾਣਦੇ ਹਾਂ ਅਤੇ ਉਹ ਭਰੋਸਾ ਦੇਣਾ ਚਾਹੁੰਦੇ ਹਨ ਕਿ ਕੇਂਦਰ ਦੀਆਂ ਇਹ ਦੋਵੇਂ ਏਜੰਸੀਆਂ ਸੂਬੇ ਨੂੰ ਨਾਲ ਲੈ ਕੇ ਜਾਂਚ ਕਰਨਗੀਆਂ

 

ਗ੍ਰਹਿ ਮੰਤਰੀ ਨੇ ਕਿਹਾ ਕਿ ਫਾਸਟ ਟਰੈਕ ਅਦਾਲਤ ਲਈ ਵੀ ਸੁਪਰੀਮ ਕੋਰਟ ਨਾਲ ਗੱਲਬਾਤ ਚੱਲ ਰਹੀ ਹੈ ਫਾਸਟ ਟਰੈਕ ਅਦਾਲਤਾਂ ਅਤੇ ਨਿਵੇਕਲੀ ਅਦਾਲਤਾਂ ਦੀ ਵੀ ਗੱਲ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਜ ਰਾਜਾਂ ਦੀ ਅੱਜ ਇੱਥੇ ਕਾਨਫਰੰਸ ਸੱਦੀ ਗਈ ਹੈ ਇਹ ਰਾਜ ਅਤੇ ਸਮੁੱਚਾ ਉੱਤਰ ਪੂਰਬ ਵੀ ਨਸ਼ਿਆਂ ਦੀ ਸਮੱਸਿਆ ਦਾ ਲਾਂਘਾ ਹੈ ਅਤੇ ਇੱਥੋਂ ਦੇ ਨੌਜਵਾਨ ਸਭ ਤੋਂ ਵੱਧ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ ਇਸ ਲਈ ਇਨ੍ਹਾਂ ਪੰਜ ਰਾਜਾਂ ਨੂੰ ਵੀ ਆਪੋ-ਆਪਣੇ ਰਾਜਾਂ ਦਰਮਿਆਨ ਤਾਲਮੇਲ ਦੀ ਵਿਵਸਥਾ ਕਰਨੀ ਪਵੇਗੀ ਜੇਕਰ ਨਸ਼ੇ ਪੰਜਾਬ ਤੋਂ ਹਰਿਆਣਾ ਵਿੱਚ ਜਾਂਦੇ ਹਨ ਤਾਂ ਹਰਿਆਣਾ ਨੂੰ ਤੁਰੰਤ ਸੂਚਨਾ ਮਿਲਣੀ ਚਾਹੀਦੀ ਹੈ ਅਤੇ ਹਰਿਆਣਾ ਉਨ੍ਹਾਂ ਨੂੰ ਦਿੱਲੀ ਵੱਲ ਨਹੀਂ ਜਾਣ ਦੇਵੇਗਾ ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਅਤੇ ਹਥਿਆਰਾਂ ਅਤੇ ਜਾਅਲੀ ਕਰੰਸੀ ਦੀ ਤਸਕਰੀ ਲਈ ਡ੍ਰੋਨ ਵੱਡੀ ਸਮੱਸਿਆ ਬਣੇ ਹੋਏ ਹਨ ਪਰ ਇਸ 'ਤੇ ਵੀ ਅਸੀਂ ਜੰਗੀ ਪੱਧਰ 'ਤੇ ਕੰਮ ਕਰ ਰਹੇ ਹਾਂ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਉਹ ਸਿਰਫ ਇਹ ਕਹਿਣਾ ਚਾਹੁੰਦੇ ਹਨ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਮੋਦੀ ਜੀ ਨੇ ਕਿਹਾ ਹੈ ਕਿ ਸ਼ਤਾਬਦੀ ਦੇ ਇਸ ਅੰਮ੍ਰਿਤਮਈ ਦੌਰ ਵਿੱਚ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਮਹੋਤਸਵ ਤੋਂ ਪ੍ਰਣ ਲੈਣਾ ਚਾਹੀਦਾ ਹੈ ਇਸ ਕਾਨਫ਼ਰੰਸ ਵਿੱਚ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਸਾਰੇ ਇਹ ਪ੍ਰਣ ਵੀ ਕਰੀਏ ਕਿ ਅਸੀਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਕੇ ਇੱਕ ਸਮ੍ਰਿਧ ਅਤੇ ਨਵੇਂ ਭਾਰਤ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਵਾਂਗੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਵਿੱਚ ਹਰੇਕ ਰਾਜ ਦਾ ਸਹਿਯੋਗ ਮਿਲੇਗਾ ਅਤੇ ਹਰੇਕ ਸੂਬਾ ਸਰਗਰਮ ਭੂਮਿਕਾ ਨਿਭਾਏਗਾ ਅਤੇ ਆਪੋ-ਆਪਣੇ ਖੇਤਰਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਅੱਗੇ ਵਧੇਗਾ

 

 ************

 

ਐੱਨਡਬਲਿਊ/ਆਰਕੇ/ਏਵਾਈ/ਆਰਆਰ


(Release ID: 1847026) Visitor Counter : 222


Read this release in: English , Hindi , Manipuri