ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਪੁਲਿਸ ਬਲਾਂ ਨੂੰ ਮਹਿਲਾਵਾਂ ਵਿਰੁੱਧ ਅਪਰਾਧਾਂ ਨਾਲ ਸਬੰਧਿਤ ਮਾਮਲਿਆਂ ’ਚ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ


ਸ਼੍ਰੀ ਨਾਇਡੂ ਨੇ ਕਿਹਾ ਕਿ ਮਹਿਲਾਵਾਂ ਲਈ ਇੱਕ ਸੁਰੱਖਿਅਤ ਅਤੇ ਸਮਰੱਥ ਮਾਹੌਲ ਬਣਾਉਣਾ ਉਨ੍ਹਾਂ ਦੀ ਤਰੱਕੀ ਲਈ ਬਹੁਤ ਅਹਿਮ ਹੈ

ਉਪ ਰਾਸ਼ਟਰਪਤੀ ਨੇ ਸਾਇਬਰ ਕ੍ਰਾਈਮ ਅਤੇ 21ਵੀਂ ਸਦੀ ਦੇ ਹੋਰ ਅਪਰਾਧਾਂ ਨਾਲ ਨਜਿੱਠਣ ਲਈ ਪੁਲਿਸ ਬਲਾਂ ਨੂੰ ਹੁਨਰਮੰਦ ਤੇ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ ਕਿਹਾ

ਸ਼੍ਰੀ ਨਾਇਡੂ ਨੇ ਰਾਜ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਤਮਿਲ ਨਾਡੂ ਪੁਲਿਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ

ਉਪ ਰਾਸ਼ਟਰਪਤੀ ਨੇ ਅੱਜ ਚੇਨਈ ਵਿੱਚ ਤਮਿਲ ਨਾਡੂ ਪੁਲਿਸ ਨੂੰ ਰਾਸ਼ਟਰਪਤੀ ਕਲਰ ਭੇਂਟ ਕੀਤੇ

“ਮੇਰੇ ਦਿਲ ਵਿੱਚ ਚੇਨਈ ਦੀ ਖਾਸ ਥਾਂ ਹੈ; ਇਹ ਮੈਨੂੰ ਹੈਰਾਨ ਕਰਨ ਤੋਂ ਕਦੇ ਨਹੀਂ ਰੁਕਦਾ” - ਉਪ ਰਾਸ਼ਟਰਪਤੀ

Posted On: 31 JUL 2022 12:31PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਪੁਲਿਸ ਬਲਾਂ ਨੂੰ ਮਹਿਲਾਵਾਂ ਵਿਰੁੱਧ ਅਪਰਾਧਾਂ ਨਾਲ ਸਬੰਧਿਤ ਮਾਮਲਿਆਂ ਵਿੱਚ ਵਧੇਰੇ ਸੰਵੇਦਨਸ਼ੀਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੇਖਿਆ ਕਿ ਮਹਿਲਾਵਾਂ ਲਈ ਇੱਕ ਸੁਰੱਖਿਅਤ ਅਤੇ ਸਮਰੱਥ ਵਾਤਾਵਰਣ ਬਣਾਉਣਾ ਉਹਨਾਂ ਦੇ ਵਿਕਾਸ ਅਤੇ ਉਹਨਾਂ ਦੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਬਹੁਤ ਅਹਿਮ ਹੈ।

ਅੱਜ ਚੇਨਈ ’ਚ ਤਮਿਲ ਨਾਡੂ ਪੁਲਿਸ ਨੂੰ ਰਾਸ਼ਟਰਪਤੀ ਪੁਲਿਸ ਕਲਰ ਭੇਂਟ ਕਰਨ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਤਮਿਲ ਨਾਡੂ ਵਿੱਚ ਸਭ ਤੋਂ ਵੱਧ ਮਹਿਲਾ ਪੁਲਿਸ ਸਟੇਸ਼ਨ ਹੋਣ ਅਤੇ ਦੇਸ਼ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਦੂਜੀ ਸਭ ਤੋਂ ਵੱਡੀ ਤਾਕਤ ਹੋਣ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਸਾਡੀ ਆਬਾਦੀ ਦਾ ਅੱਧਾ ਹਿੱਸਾ ਹਨ ਪਰ ਉਨ੍ਹਾਂ ਨੂੰ ਵੱਖ-ਵੱਖ ਮੋਰਚਿਆਂ 'ਤੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ।

ਸਾਇਬਰ ਕ੍ਰਾਈਮ ਅਤੇ ਹੋਰ ਆਧੁਨਿਕ ਅਪਰਾਧਾਂ ਜਿਵੇਂ ਕਿ ਔਨਲਾਈਨ ਧੋਖਾਧੜੀ ਅਤੇ ਸਰਹੱਦ ਪਾਰ ਤੋਂ ਅਪਰਾਧਾਂ ਦੀਆਂ ਵੱਧ ਰਹੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਡੇ ਪੁਲਿਸ ਬਲਾਂ ਨੂੰ 21ਵੀਂ ਸਦੀ ਦੇ ਇਨ੍ਹਾਂ ਅਪਰਾਧਾਂ ਨਾਲ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਨਜਿੱਠਣ ਲਈ ਹੁਨਰਮੰਦ ਅਤੇ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ ਕਿਹਾ। ਉਨ੍ਹਾਂ ਨੇ ਸਾਇਬਰ ਕ੍ਰਾਈਮ ਮਾਮਲਿਆਂ ਦੀ ਵਿਗਿਆਨਕ ਲੀਹਾਂ 'ਤੇ ਜਾਂਚ ਕਰਨ ਲਈ ਵੱਖ-ਵੱਖ ਸਾਇਬਰ ਫੋਰੈਂਸਿਕ ਸਹੂਲਤਾਂ ਤੋਂ ਇਲਾਵਾ 46 ਸਾਇਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਦੇ ਨਾਲ ਇੱਕ ਵੱਖਰਾ ਸਾਇਬਰ ਕ੍ਰਾਈਮ ਵਿੰਗ ਸਥਾਪਤ ਕਰਨ ਹਿਤ ਤਮਿਲ ਨਾਡੂ ਪੁਲਿਸ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਪੁਲਿਸ ਦੇ ਆਧੁਨਿਕੀਕਰਨ ਵਿੱਚ ਹੁਨਰਾਂ ਦਾ ਨਵੀਨੀਕਰਨ, ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਪੁਲਿਸ ਫੋਰਸ ਦੇ ਰਵੱਈਏ ਵਿੱਚ ਬਦਲਾਅ ਮੁੱਖ ਤੱਤ ਹਨ।"

ਉਪ ਰਾਸ਼ਟਰਪਤੀ ਨੇ ਸੱਭਿਆਚਾਰਕ ਵਸਤੂਆਂ ਦੀ ਚੋਰੀ ਜਾਂ ਗੁਆਚਣ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਦੇਸ਼ ਵਿੱਚ ਆਪਣੀ ਕਿਸਮ ਦੇ ਪਹਿਲੇ ਵਿਸ਼ੇਸ਼ ਆਈਡਲ ਵਿੰਗ ਲਈ ਤਮਿਲ ਨਾਡੂ ਪੁਲਿਸ ਦੀ ਵੀ ਸ਼ਲਾਘਾ ਕੀਤੀ। ਹਾਲ ਹੀ ਵਿੱਚ ਅਮਰੀਕਾ ਅਤੇ ਆਸਟ੍ਰੇਲੀਆ ਤੋਂ 10 ਅਨਮੋਲ ਪੁਰਾਤਨ ਮੂਰਤੀਆਂ ਪ੍ਰਾਪਤ ਕਰਨ ਲਈ ਸੂਬਾ ਪੁਲਿਸ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸਦੀਆਂ ਪੁਰਾਣੀ ਸੱਭਿਆਚਾਰਕ ਵਿਰਾਸਤ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ। ਤਮਿਲ ਨਾਡੂ ਰਾਜ ਦੀ ਅਮੀਰ ਅਤੇ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਸੰਭਾਲਣ ਦੀ ਲੋੜ 'ਤੇ ਜ਼ੋਰ ਦਿੱਤਾ।

ਤਮਿਲ ਨਾਡੂ ਨੂੰ ਭਾਰਤ ਦੇ ਸਭ ਤੋਂ ਖੁਸ਼ਹਾਲ ਅਤੇ ਉਦਯੋਗਿਕ ਰਾਜਾਂ ਵਿੱਚੋਂ ਇੱਕ ਦੱਸਦਿਆਂ ਸ਼੍ਰੀ ਨਾਇਡੂ ਨੇ ਦੇਖਿਆ ਕਿ ਤੇਜ਼ੀ ਨਾਲ ਬਦਲ ਰਹੇ ਸਮਾਜਿਕ-ਆਰਥਿਕ ਮਾਹੌਲ ਵਿੱਚ ਪੁਲਿਸ ਦੀ ਭੂਮਿਕਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ, “ਰਾਜ ਦੀ ਆਰਥਿਕ ਤਰੱਕੀ ਪਿੱਛੇ ਮੁੱਖ ਕਾਰਨਾਂ ’ਚੋਂ ਇੱਕ ਜਨਤਕ ਵਿਵਸਥਾ ਤੇ ਸਮਾਜਿਕ ਸਦਭਾਵਨਾ ਨੂੰ ਕਾਇਮ ਰੱਖਣ ਵਿੱਚ ਰਾਜ ਪੁਲਿਸ ਦੀ ਭੂਮਿਕਾ ਹੈ, ਜੋ ਰਾਜ ਵਿੱਚ ਨਿਵੇਸ਼, ਵਿਕਾਸ ਅਤੇ ਵਿਕਾਸ ਨੂੰ ਆਕਰਸ਼ਿਤ ਕਰਨ ਲਈ ਜ਼ਰੂਰੀ ਹੈ।”

 

 

ਪੁਲਿਸ ਕਰਮਚਾਰੀਆਂ ਦੀ ਭਲਾਈ ਲਈ ਕਈ ਉਪਾਵਾਂ 'ਤੇ ਖੁਸ਼ੀ ਜ਼ਾਹਰ ਕਰਦਿਆਂ ਉਪ ਰਾਸ਼ਟਰਪਤੀ ਨੇ ਵਿਸ਼ੇਸ਼ ਤੌਰ 'ਤੇ ਤਮਿਲ ਨਾਡੂ ਦੀ ਤਣਾਅ ਅਤੇ ਫੋਰਸ ਵਿੱਚ ਸ਼ਰਾਬਬੰਦੀ ਅਤੇ ਖੁਦਕੁਸ਼ੀਆਂ ਦੀ ਰੋਕਥਾਮ ਲਈ ਇੱਕ "ਪੁਲਿਸ ਤੰਦਰੁਸਤੀ ਪ੍ਰੋਗਰਾਮ" ਸ਼ੁਰੂ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਤਮਿਲ ਨਾਡੂ ਦੇ 1076 ਕਿਲੋਮੀਟਰ ਤੱਟਰੇਖਾ ਦੀ ਪ੍ਰਭਾਵਸ਼ਾਲੀ ਢੰਗ ਨਾਲ ਰਾਖੀ ਕਰਨ ਅਤੇ ਮਛੇਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਰਾਜ ਪੁਲਿਸ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।

ਰਾਸ਼ਟਰਪਤੀ ਦੇ ਪੁਲਿਸ ਕਲਰਸ ਦੀ ਪੇਸ਼ਕਾਰੀ ਨੂੰ ਤਮਿਲ ਨਾਡੂ ਪੁਲਿਸ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਛਿਣ ਦੱਸਦਿਆਂ ਸ਼੍ਰੀ ਨਾਇਡੂ ਨੇ ਤਮਿਲ ਨਾਡੂ ਪੁਲਿਸ ਦੇ ਸਾਰੇ ਮੌਜੂਦਾ ਤੇ ਸੇਵਾ–ਮੁਕਤ ਮੈਂਬਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ,“ਇਹ ਤੁਹਾਡੇ ਸਮਰਪਣ, ਪੇਸ਼ੇਵਰਤਾ, ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦੀ ਮਾਨਤਾ ਹੈ।” ਉਪ ਰਾਸ਼ਟਰਪਤੀ ਨੇ ਪੁਲਿਸ ਡਾਇਰੈਕਟਰ ਜਨਰਲ ਅਤੇ ਪੁਲਿਸ ਬਲ, ਤਮਿਲ ਨਾਡੂ ਦੇ ਮੁਖੀ ਡਾ. ਸੀ. ਸਿਲੇਂਦਰ ਬਾਬੂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਦੀ ਅਗਵਾਈ ਹੇਠ ਤਮਿਲ ਨਾਡੂ ਪੁਲਿਸ ਦੇ ਜਵਾਨਾਂ ਨੇ ਪਰੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼੍ਰੀ ਨਾਇਡੂ ਨੇ ਇਸ ਮੌਕੇ ਇੱਕ ਡਾਕ–ਟਿਕਟ ਵੀ ਜਾਰੀ ਕੀਤੀ।

ਆਪਣੇ ਸੰਬੋਧਨ ਦੌਰਾਨ, ਉਪ ਰਾਸ਼ਟਰਪਤੀ ਨੇ ਚੇਨਈ ਦੇ ਨਾਲ ਆਪਣੇ ਜੀਵਨ ਭਰ ਦੇ ਸਬੰਧਾਂ ਨੂੰ ਯਾਦ ਕੀਤਾ ਅਤੇ ਇਸ ਨੂੰ ਇੱਕ ਸੁੰਦਰ ਸ਼ਹਿਰ ਦੱਸਿਆ ਜਿਸ ਨੇ ਕਦੇ ਵੀ ਉਨ੍ਹਾਂ ਨੂੰ ਹੈਰਾਨ ਕਰਨੋਂ ਨਹੀਂ ਛੱਡਿਆ। ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਇਹ ਸ਼੍ਰੀ ਨਾਇਡੂ ਦੀ ਚੇਨਈ ਦੀ ਆਖਰੀ ਫੇਰੀ ਸੀ।

ਸ਼੍ਰੀ ਐੱਮ.ਕੇ. ਸਟਾਲਿਨ, ਤਮਿਲ ਨਾਡੂ ਦੇ ਮੁੱਖ ਮੰਤਰੀ ਡਾ. ਵੀ.ਇਰਾਈ ਅੰਬੂ, ਮੁੱਖ ਸਕੱਤਰ, ਸਰਕਾਰ ਤਮਿਲ ਨਾਡੂ ਦੇ, ਡਾ. ਸੀ. ਸਿਲੇਂਦਰ ਬਾਬੂ, ਡੀ.ਜੀ.ਪੀ., ਪੁਲਿਸ ਫੋਰਸ ਦੇ ਮੁਖੀ, ਤਮਿਲ ਨਾਡੂ, ਸ਼੍ਰੀ ਕੇ. ਫਣਿੰਦਰਾ ਰੈੱਡੀ, ਤਾਮਿਲ ਨਾਡੂ ਸਰਕਾਰ ਦੇ ਏ.ਸੀ.ਐੱਸ. (ਗ੍ਰਹਿ) ਸ਼੍ਰੀ ਸ਼ੰਕਰ ਜੀਵਾਲ, ਡੀਜੀਪੀ/ਸੀਓਪੀ, ਚੇਨਈ, ਸ਼੍ਰੀ ਬੀ. ਸੇਲਵਾ ਕੁਮਾਰ, ਚੀਫ ਪੋਸਟ ਮਾਸਟਰ ਜਨਰਲ, ਤਮਿਲ ਨਾਡੂ ਸਰਕਲ, ਸੀਨੀਅਰ ਪੁਲਿਸ ਅਧਿਕਾਰੀ ਅਤੇ ਹੋਰ ਪਤਵੰਤੇ ਇਸ ਸਮਾਗਮ ’ਚ ਸ਼ਾਮਲ ਹੋਏ।

 

*****

 

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1846858) Visitor Counter : 117