ਵਣਜ ਤੇ ਉਦਯੋਗ ਮੰਤਰਾਲਾ

ਭਾਰਤ-ਮਿਸਰ ਸੰਯੁਕਤ ਵਪਾਰ ਕਮੇਟੀ ਦਾ ਪੰਜਵਾਂ ਸੈਸ਼ਨ ਅਤੇ


ਭਾਰਤ-ਮਿਸਰ ਸੰਯੁਕਤ ਕਾਰੋਬਾਰ ਪਰਿਸ਼ਦ ਦੀ ਪੰਜਵੀਂ ਬੈਠਕ 25-26 ਜੁਲਾਈ 2022 ਨੂੰ ਕਾਹਿਰਾ ਵਿੱਚ

ਦੌਰੇ 'ਤੇ ਗਏ ਭਾਰਤੀ ਵਫ਼ਦ ਨੇ ਮਿਸਰ ਦੇ ਵਪਾਰ ਅਤੇ ਉਦਯੋਗ ਮੰਤਰੀ ਨਾਲ ਮੁਲਾਕਾਤ ਕੀਤੀ

ਸੰਯੁਕਤ ਵਪਾਰ ਕਮੇਟੀ (ਜੇਟੀਸੀ) ਦਾ ਪੰਜਵਾਂ ਸੈਸ਼ਨ ਅਤੇ ਸੰਯੁਕਤ ਵਪਾਰ ਪਰਿਸ਼ਦ (ਜੇਬੀਸੀ) ਦਾ ਪੰਜਵਾਂ ਸੈਸ਼ਨ

ਕ੍ਰਮਵਾਰ: 3 ਅਤੇ 6 ਸਾਲਾਂ ਦੇ ਅੰਤਰਾਲ ਦੇ ਬਾਅਦ ਸਫਲਤਾਪੂਰਬਕ ਸੰਪੰਨ

12 ਬਿਲੀਅਨ ਅਮਰੀਕੀ ਡਾਲਰ ਦੇ ਦੁਵੱਲੇ ਵਪਾਰ ਦੇ ਲਕਸ਼ ਨੂੰ ਪੰਜ ਸਾਲਾਂ ਦੇ ਅੰਦਰ ਹਾਸਲ ਕਰਨ ਦਾ ਇਰਾਦਾ

ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਉਤਪਾਦਾਂ ਨਾਲ ਸਬੰਧਿਤ ਐੱਨਟੀਬੀਜ਼ ਦੇ ਸਮਾਧਾਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ

Posted On: 28 JUL 2022 3:56PM by PIB Chandigarh

ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਡਾ. ਮਹਾਮਹਿਮ ਸ੍ਰੀਕਰ ਕੇ. ਰੈੱਡੀ ਦੀ ਅਗਵਾਈ ਵਿੱਚ ਇੱਕ ਪੰਜ ਮੈਂਬਰੀ ਭਾਰਤੀ ਵਫ਼ਦ ਨੇ  ਮਿਸਰ ਵਿੱਚ ਭਾਰਤ ਦੇ ਰਾਜਦੂਤ ਸ਼੍ਰੀਮਤੀ ਅਜੀਤ ਗੁਪਤੇ ਦੇ ਨਾਲ 26 ਜੁਲਾਈ 2022 ਨੂੰ ਕਾਹਿਰਾ ਵਿੱਚ ਮਿਸਰ ਅਰਬ ਗਣਰਾਜ ਦੇ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀਮਤੀ ਨੇਵਿਨ ਗਾਮਿਆ ਨਾਲ ਮੁਲਾਕਾਤ ਕੀਤੀ। ਮਾਣਯੋਗ ਮੰਤਰੀ ਜੀ ਦੀ ਮੌਜੂਦਗੀ ਵਿੱਚ ਦੋਹਾਂ ਧਿਰਾਂ ਦੁਆਰਾ 26 ਜੁਲਾਈ 2022 ਨੂੰ ਆਯੋਜਿਤ ਭਾਰਤ-ਮਿਸਰ ਸੰਯੁਕਤ ਵਪਾਰ ਕਮੇਟੀ (ਜੇਟੀਸੀ) ਦੇ ਪੰਜਵੇਂ ਸੈਸ਼ਨ ਦੇ ਸਹਿਮਤੀ ਮਿੰਟਸ (agreed minutes) 'ਤੇ ਹਸਤਾਖਰ ਕੀਤੇ ਗਏ।

C:\Users\Punjabi\Downloads\unnamed (55).jpg

 

ਇਸ ਜੇਟੀਸੀ ਦੀ ਸਹਿ-ਪ੍ਰਧਾਨਗੀ  ਫਸਟ ਅੰਡਰ ਸੈਕਟਰੀ ਅਤੇ ਮਿਸਰ ਦੇ ਕਮਰਸ਼ੀਅਲ ਸਰਵਿਸਿਜ਼ (ਈਸੀਐੱਸ) ਦੇ ਮੁਖੀ ਸ਼੍ਰੀ ਯਾਹਯਾ ਐੱਲ ਵਾਥਿਕ ਬੇਲਾਹ,  ਅਤੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਡਾ. ਸ੍ਰੀਕਰ ਕੇ. ਰੈੱਡੀ ਨੇ ਕੀਤੀ । ਮਿਸਰ ਵਿੱਚ ਭਾਰਤ ਦੇ ਰਾਜਦੂਤ ਮਹਾਮਹਿਮ ਸ਼੍ਰੀ ਅਜੀਤ ਗੁਪਤੇ ਅਤੇ ਭਾਰਤ ਤੇ ਮਿਸਰ ਦੀਆਂ ਸਬੰਧਿਤ ਸਰਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੇ ਵੀ ਇਸ ਜੇਟੀਸੀ ਵਿੱਚ ਹਿੱਸਾ ਲਿਆ। ਪੰਜਵਾਂ ਭਾਰਤ-ਮਿਸਰ ਜੇਟੀਸੀ, ਭਾਰਤ ਅਤੇ ਮਿਸਰ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਪਿੱਠਭੂਮੀ ਵਿੱਚ ਸੰਪੰਨ ਹੋਇਆ। ਵਿੱਤ ਵਰ੍ਹੇ 2021-22 ਦੌਰਾਨ ਦੁਵੱਲਾ ਵਪਾਰ 7.26 ਬਿਲੀਅਨ ਅਮਰੀਕੀ ਡਾਲਰ ਦੇ ਇਤਿਹਾਸਿਕ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਜੋ ਵਿੱਤੇ ਵਰ੍ਹੇ 2020-21 ਦੇ ਮੁਕਾਬਲੇ 75 ਪ੍ਰਤੀਸ਼ਤ ਦਾ ਵਾਧਾ ਹੈ । 3.15 ਬਿਲੀਅਨ ਅਮਰੀਕੀ ਡਾਲਰ ਦੇ ਮੌਜੂਦਾ ਭਾਰਤੀ ਨਿਵੇਸ਼ ਦੇ ਨਾਲ ਮਿਸਰ ਇਸ ਖੇਤਰ ਵਿੱਚ ਭਾਰਤ ਲਈ ਨਿਵੇਸ਼ ਦੇ ਸਭ ਤੋਂ ਵੱਡੇ ਸਥਾਨਾਂ ਵਿੱਚੋਂ ਇੱਕ ਹੈ। ਭਾਰਤੀ ਕੰਪਨੀਆਂ ਮਿਸਰ ਵਿੱਚ ਕਈ ਪ੍ਰੋਜੈਕਟ ਲਾਗੂਕਰ ਰਹੀਆਂ ਹਨ।

C:\Users\Punjabi\Downloads\unnamed (56).jpg

 

ਦੋਹਾਂ ਧਿਰਾਂ ਨੇ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਹਾਲ ਦੀ ਪ੍ਰਗਤੀ ਦੀ ਵਿਸਤ੍ਰਿਤ ਸਮੀਖਿਆ ਕੀਤੀ ਅਤੇ ਇਸ ਵਿਚ ਪਾਇਆ ਗਿਆ ਕਿ ਭਾਵੇਂ ਇਹ ਸਬੰਧ ਪਹਿਲਾਂ ਹੀ ਸ਼ਾਨਦਾਰ ਹਨ, ਲੇਕਿਨ ਇਨ੍ਹਾਂ ਵਿੱਚ ਅੱਗੇ ਵਧਣ ਦੀਆਂ ਅਪਾਰ ਸੰਭਾਵਨਾਵਾਂ ਹਨ। ਇਸ ਲਈ, ਦੋਹਾਂ ਧਿਰਾਂ ਨੇ ਦੁਵੱਲੇ ਵਪਾਰ ਦੇ ਨਾਲ-ਨਾਲ ਪਰਸਪਰ ਤੌਰ ‘ਤੇ ਨਾਲ ਲਾਭਕਾਰੀ ਨਿਵੇਸ਼ ਨੂੰ ਵਧਾਉਣ ਲਈ ਧਿਆਨ ਦੇਣ ਦੇ ਵੱਖ-ਵੱਖ ਖੇਤਰਾਂ ਦੀ ਪਹਿਚਾਣ ਕੀਤੀ। ਇਨ੍ਹਾਂ ਵਿੱਚ ਖੁਰਾਕ, ਖੇਤੀਬਾੜੀ ਅਤੇ ਸਮੁੰਦਰੀ ਉਤਪਾਦ, ਊਰਜਾ ਖਾਸ ਤੌਰ 'ਤੇ ਹਰਿਤ ਹਾਈਡ੍ਰੋਜਨ ਅਤੇ ਹਰਿਤ ਅਮੋਨੀਆ ਸਮੇਤ ਅਖੁੱਟ ਊਰਜਾ, ਸਿਹਤ ਅਤੇ ਫਾਰਮਾਸਿਊਟੀਕਲ, ਰਸਾਇਣ ਅਤੇ ਪੈਟਰੋ ਕੈਮੀਕਲ, ਐੱਮਐੱਸਐੱਮਈ, ਇੰਜੀਨੀਅਰਿੰਗ ਵਸਤਾਂ, ਨਿਰਮਾਣ, ਆਈਟੀ ਅਤੇ ਆਈਟੀ ਸਮਰਥਿਤ ਸੇਵਾਵਾਂ, ਟੂਰਿਜ਼ਮ ਆਦਿ ਸ਼ਾਮਲ ਹਨ। ਦੋਹਾਂ ਧਿਰਾਂ ਨੇ ਮਿਆਰਾਂ, ਆਈਟੀ ਅਤੇ ਟਰਾਂਸਪੋਰਟ ਦੇ ਖੇਤਰ ਵਿੱਚ ਸਹਿਮਤੀ ਪੱਤਰ (ਐੱਮਓਯੂ) ਲਈ ਚਲ ਰਹੀਆਂ ਵਾਰਤਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਇਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਸਹਿਮਤ ਹੋਏ ।

ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਵਿਵਿਧਤਾ ਅਤੇ ਉਸ ਦਾ ਵਿਸਤਾਰ ਕਰਨ ਦੀ ਆਪਣੀ ਆਪਸੀ ਇੱਛਾ ਦੀ ਪੁਸ਼ਟੀ ਕਰਦੇ ਹੋਏ, ਦੋਹਾਂ ਧਿਰਾਂ ਨੇ ਪੰਜ ਸਾਲਾਂ ਦੇ ਅੰਦਰ ਪ੍ਰਾਪਤ ਕਰਨ ਲਈ 12 ਬਿਲੀਅਨ ਅਮਰੀਕੀ ਡਾਲਰ ਦਾ ਸਲਾਨਾ ਦੁਵੱਲਾ ਵਪਾਰ ਲਕਸ਼ ਨਿਰਧਾਰਿਤ ਕੀਤਾ।  ਵਪਾਰ ਨੂੰ ਤੇਜ਼ ਕਰਨ ਲਈ, ਦੋਹਾਂ ਧਿਰਾਂ ਨੂੰ ਦੁਵੱਲੇ ਵਪਾਰ ਵਿੱਚ ਰੁਕਾਵਟ ਪਾਉਣ ਵਾਲੇ ਸਾਰੇ ਮੁੱਦਿਆਂ ਦਾ ਛੇਤੀ ਸਮਾਧਾਨ ਕਰਨ; ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਨੂੰ ਹੁਲਾਰਾ ਦੇਣ; ਅਤੇ ਦੁਵੱਲੇ ਸੰਸਥਾਗਤ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਦੁਵੱਲੇ ਫੋਕਸ ਬਿੰਦੂਆਂ ਦੀ ਪਹਿਚਾਣ ਕਰਨ ਲਈ ਸਹਿਮਤ ਹੋਈਆਂ। ਦੋਹਾਂ ਧਿਰਾਂ ਨੇ ਗੈਰ-ਟੈਰਿਫ ਰੁਕਾਵਟਾਂ ਦੇ ਸਮਾਧਾਨ 'ਤੇ ਗੱਲਬਾਤ ਵਿੱਚ ਪ੍ਰਗਤੀ ਕੀਤੀ ਅਤੇ ਮਿਸਰ ਦੀ ਧਿਰ ਕੁਝ ਭਾਰਤੀ ਖੇਤੀਬਾੜੀ ਉਤਪਾਦਾਂ ਦੇ ਮਿਸਰ ਨੂੰ ਨਿਰਯਾਤ ਨਾਲ ਸਬੰਧਤ ਐੱਨਟੀਬੀ ਨਾਲ ਜੁੜੀਆ ਸਮੱਸਿਆਵਾਂ ਨੂੰ ਸਮਾਧਾਨ ਕਰਨ ਲਈ ਆਪਣੇ ਤਕਨੀਕੀ ਵਫ਼ਦਾਂ ਨੂੰ ਭਾਰਤ ਦੇ ਦੌਰੇ 'ਤੇ ਭੇਜਣ ਵਿੱਚ ਤੇਜ਼ੀ ਲਿਆਉਣ ਲਈ ਸਹਿਮਤ ਹੋਈ। ਇਸ ਤੋਂ ਇਲਾਵਾ, ਫਾਰਮਾਸਿਊਟੀਕਲ ਦੇ ਖੇਤਰ ਵਿੱਚ ਸਹਿਯੋਗ ਦੇ ਸੰਦਰਭ ਵਿੱਚ, ਮਿਸਰ ਧਿਰ ਨੇ ਭਾਰਤ ਦੀ ਸਬੰਧਿਤ ਏਜੰਸੀ ਨਾਲ ਤਕਨੀਕੀ ਗੱਲਬਾਤ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟਾਈ ਤਾਂ ਜੋ ਭਾਰਤ ਨੂੰ ਫਾਰਮਾਸਿਊਟੀਕਲ ਉਤਪਾਦਾਂ ਦੇ ਆਯਾਤ ਲਈ ਮਿਸਰ ਦੇ ਅਧਿਕਾਰੀਆਂ ਦੁਆਰਾ ਸਵੀਕ੍ਰਿਤ ਸੰਦਰਭ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਅੱਗੇ ਵਧਾਇਆ ਜਾ ਸਕੇ।

 ਸੰਯੁਕਤ ਵਪਾਰ ਪਰਿਸ਼ਦ (ਜੇਬੀਸੀ) ਦੀ ਪੰਜਵੀਂ ਮੀਟਿੰਗ 26 ਜੁਲਾਈ 2022 ਨੂੰ ਫਿੱਕੀ ਅਤੇ ਮਿਸਰ ਦੀਆਂ ਵਪਾਰ ਸੇਵਾਵਾਂ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਗਈ ਸੀ। ਭਾਰਤ ਦਾ ਇੱਕ ਵੱਡਾ ਵਪਾਰ ਵਫ਼ਦ ਵਰਤਮਾਨ ਵਿੱਚ ਇਸ ਸਮੇਂ ਜੇਬੀਸੀ ਵਿੱਚ ਹਿੱਸਾ ਲੈਣ  ਅਤੇ ਮਿਸਰ ਦੇ ਆਪਣੇ  ਹਮਰੁਤਬਾ ਨਾਲ ਬੀ2ਬੀ ਗੱਲਬਾਤ ਕਰਨ ਲਈ ਮਿਸਰ ਦੇ ਦੌਰੇ 'ਤੇ ਹੈ । ਭਾਰਤ ਅਤੇ ਮਿਸਰ ਦੇ ਪ੍ਰਮੁੱਖ ਕਾਰੋਬਾਰੀ ਘਰਾਣਿਆਂ ਦੇ ਨੁਮਾਇੰਦਿਆਂ ਸਮੇਤ ਵੱਡੇ ਕਾਰੋਬਾਰੀ ਵਫ਼ਦ ਅਤੇ ਉਨ੍ਹਾਂ ਦੇ ਰੁਚੀ ਦੇ ਖੇਤਰਾਂ ਦੀਆਂ ਪ੍ਰਮੁੱਖ ਵਪਾਰ ਸ਼ਖਸੀਅਤਾਂ ਦੀ ਮੌਜੂਦਗੀ ਨੇ ਆਰਥਿਕ ਅਤੇ ਵਪਾਰ ਸਬੰਧਾਂ ਨੂੰ ਵਧਾਉਣ ਲਈ ਦੋਹਾਂ ਦੇਸ਼ਾਂ ਦੇ ਕਾਰੋਬਾਰ ਜਗਤ ਵਿੱਚ ਜ਼ਬਰਦਸਤ ਰੁਚੀ ਅਤੇ ਉਤਸ਼ਾਹ ਨੂੰ ਪ੍ਰਮਾਣਿਤ ਕੀਤਾ। 

ਭਾਰਤ-ਮਿਸਰ ਜੇਟੀਸੀ ਅਤੇ ਜੇਬੀਸੀ ਦੇ ਪੰਜਵੇਂ ਸੈਸ਼ਨ ਵਿੱਚ ਵਿਚਾਰ-ਵਦਾਂਦਰੇ ਸੁਹਿਰਦ ਅਤੇ ਅਗਾਂਹਵਧੂ ਸਨ, ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਤੌਰ ‘ਤੇ ਰਵਾਇਤੀ ਦੋਸਤਾਨਾ ਅਤੇ ਵਿਸ਼ੇਸ਼ ਸਬੰਧਾਂ ਨੂੰ ਦਰਸਾਉਂਦੇ ਹਨ। ਜੇਟੀਸੀ ਅਤੇ ਜੇਬੀਸੀ ਮੀਟਿੰਗਾਂ ਸਮੇਂ ਸਿਰ ਅਤੇ ਉਪਯੋਗੀ ਸਨ, ਜੋ ਮਹਾਂਮਾਰੀ ਤੋਂ ਬਾਅਦ ਦੇ ਯੁਗ ਵਿੱਚ  ਦੋਹਾਂ ਧਿਰਾਂ ਦੇ ਕਾਰੋਬਾਰੀ ਭਾਈਚਾਰਿਆਂ ਦੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਨਵਿਆਉਣ ਅਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਸਾਂਝੀ ਇੱਛਾ ਨੂੰ ਦਰਸਾਉਂਦੀਆਂ ਹਨ।             

 ***

ਏਡੀ/ਕੇਪੀ



(Release ID: 1846361) Visitor Counter : 123


Read this release in: English , Urdu , Hindi