ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਅੱਜ ਲਖਨਊ ਵਿੱਚ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਲਖਨਊ ਬੈਂਚ ਦੇ ਕੋਰਟ-ਕਮ-ਆਫਿਸ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ

Posted On: 27 JUL 2022 7:19PM by PIB Chandigarh

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਅੱਜ ਲਖਨਊ ਵਿੱਚ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਲਖਨਊ ਬੈਂਚ ਦੇ ਕੋਰਟ-ਕਮ-ਆਫਿਸ ਭਵਨ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ

ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਸੈਂਟ੍ਰਲ ਪ੍ਰਬੰਧਕੀ ਟ੍ਰਿਬਿਊਨਲ ਦੀ ਚੇਅਰਮੈਨ ਸ਼੍ਰੀਮਤੀ ਮੰਜੁਲਾ ਦਾਸ, ਸੈਂਟ੍ਰਲ ਪ੍ਰਬੰਧਕੀ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ  ਦਿਨੇਸ਼ ਗੁਪਤਾ, ਅਤੇ ਸੈਂਟ੍ਰਲ ਪ੍ਰਬੰਧਕੀ ਟ੍ਰਿਬਿਊਨਲ ਦੀ ਲਖਨਊ ਖੰਡਬੈਂਚ ਦੇ ਮੈਂਬਰ (ਪ੍ਰਸ਼ਾਸਨ)/ਵਿਭਾਗ ਦੀ ਮੁੱਖੀ (ਐੱਚਓਡੀ) ਸ਼੍ਰੀ ਦੇਵੇਂਦ੍ਰ ਚੌਧਰੀ ਇਸ ਅਵਸਰ ਤੇ ਉਪਸਥਿਤ ਸਨ। ਇਸ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਕਾਨੂੰਨੀ ਜਾਣਕਾਰੀਆਂ ਅਤੇ ਵੱਖ-ਵੱਖ ਮੰਨੇ ਪ੍ਰਮੰਨੇ ਵਿਅਕਤੀਆਂ ਨੇ ਵੀ ਹਿੱਸਾ ਲਿਆ।

ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਲਖਨਊ ਬੈਂਚ ਦੇ ਮੈਂਬਰ (ਪ੍ਰਸ਼ਾਸਨ)/ਵਿਭਾਗ ਦੇ ਮੁੱਖੀ (ਐੱਚਓਡੀ) ਸ਼੍ਰੀ ਦੇਵੇਂਦ੍ਰ ਚੌਧਰੀ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਮੰਚ ਤੇ ਉਪਸਥਿਤੀ ਸਾਰੇ ਮੰਨੇ-ਪ੍ਰਮੰਨੇ ਵਿਅਕਤੀਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਇਸ ਅਵਸਰ ਤੇ ਕੇਂਦਰ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੇ ਕੰਮ ਕਾਜ ਤੇ ਵੀ ਚਾਨਣਾ ਪਾਇਆ।

ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਆਪਣੇ ਮੁੱਖ ਭਾਸ਼ਣ ਵਿੱਚ ਨਿਆਂਇਕ ਵਿੱਚ ਟੈਕਨੋਲੋਜੀ ਦੇ ਉਪਯੋਗ ਤੇ ਚਾਨਣਾ ਪਾਇਆ। ਸ਼੍ਰੀਮਤੀ ਪਟੇਲ ਨੇ ਕਿਹਾ ਕਿ ਟੈਕਨੋਲੋਜੀ ਦਾ ਉਪਯੋਗ ਸਾਰੇ ਹਿੱਤਧਾਰਕਾਂ ਲਈ ਪ੍ਰਕਿਰਿਆ ਨੂੰ ਆਸਾਨ ਬਣਾਉਂਦਾ ਹੈ ਜਿਸ ਨਾਲ ਮਾਮਲਿਆਂ ਦੇ ਤੁਰੰਤ ਨਿਪਟਾਨ ਵਿੱਚ ਸੁਵਿਧਾ ਹੁੰਦੀ ਹੈ।

ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਟ੍ਰਿਬਿਊਨਲ ਵਿੱਚ ਦਾਇਰ ਕੀਤੇ ਗਏ ਮਾਮਲਿਆਂ ਦੇ ਪੈਦਾ ਹੋਣ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।  ਰਾਜਪਾਲ ਨੇ ਕਿਹਾ ਕਿ ਵਿਵਾਦਿਤ ਮਾਮਲਿਆਂ ਅਤੇ ਕਰਮਚਾਰੀਆਂ ਦੀ ਸ਼ਿਕਾਇਤਾਂ ਨੂੰ ਟ੍ਰਿਬਿਊਨਲ ਪੱਧਰ ਤੇ ਸੁਲਝਾਉਣ ਦੇ ਬਜਾਏ ਵਿਭਾਗ ਪੱਧਰ ਤੇ ਸੁਲਝਾਉਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।

ਉਪ ਮੁੱਖ ਮੰਤਰੀ ਸ਼੍ਰੀ ਬ੍ਰਜੇਸ਼ ਪਾਠਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੇ ਨਵੇਂ ਭਵਨ ਦੇ ਨਿਰਮਾਣ ਸਾਰੇ ਹਿਤਧਾਰਕਾਂ ਲਈ ਨਿਆਂਇਕ ਪ੍ਰਸ਼ਾਸਨ ਸੁਗਮ ਹੋ ਜਾਵੇਗਾ। ਸ਼੍ਰੀ ਪਾਠਕ ਨੇ ਕਿਹਾ ਕਿ ਨਵੇਂ ਭਵਨ ਦੇ ਨਾਲ ਹਾਈ ਕੋਰਟ ਪਰਿਸਰ ਦੇ ਨਾਲ ਨਜਦੀਕੀ ਨਾਲ ਅਧਿਕਾਰੀਆਂ ਨੂੰ ਕਾਫੀ ਸਹਾਇਤਾ ਪ੍ਰਾਪਤ ਹੋਵੇਗੀ।

https://ci4.googleusercontent.com/proxy/DRDOMF7MlvGBi_24hoH81Wmnn_-k9cWa9IZ17UmpmOMW6FPmQlgtVDqOxLpkS3l7vCkljFosVmGC0plFFPBanxrk1gCgnDCclr2hjznMlNH8jwzivgdTYJ4pJA=s0-d-e1-ft#https://static.pib.gov.in/WriteReadData/userfiles/image/image001B6SR.jpg

ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਚੇਅਰਮੈਨ ਸ਼੍ਰੀਮਤੀ ਮੰਜੁਲਾ ਦਾਸ ਨੇ ਆਪਣੇ ਸੰਬੋਧਨ ਵਿੱਚ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੇ ਆਮ ਕੰਮਕਾਜ ਬਾਰੇ ਜਾਣਕਾਰੀ ਅਤੇ ਵਿਸ਼ੇਸ਼ ਰੂਪ ਤੋਂ ਟ੍ਰਿਬਿਊਨਲ ਦੀ ਲਖਨਊ ਬੈਂਚ ਦੇ ਕੰਮਕਾਜ ਦੇ ਪਿਛਕੋੜ ਦੇ ਨਾਰੇ ਵਿੱਚ ਜਾਣਕਾਰੀ ਪ੍ਰਦਾਨ ਕੀਤੀ। ਸ਼੍ਰੀਮਤੀ ਮੰਜੁਲਾ ਦਾਸ ਨੇ ਕਿਹਾ ਕਿ 01.08.2021 ਨੂੰ ਉਨ੍ਹਾਂ ਦੇ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਚੇਅਰਮੈਨ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਪਰਸੋਨਲ , ਲੋਕ ਸ਼ਿਕਾਇਤਾਂ ਅਤੇ ਪੈਨਸ਼ਨ, ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਅਗਵਾਈ ਹੇਠ ਸਮਰਥਨ ਦੇ ਨਾਲ ਟ੍ਰਿਬਿਊਨਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜਲਦੀ ਨਾਲ ਕਾਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 23.11.2021 ਨੂੰ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਸ਼੍ਰੀਨਗਰ ਬੈਂਚ ਦੇ ਉਦਘਾਟਨ ਦੇ ਬਾਅਦ, ਕੇਂਦਰ ਸਰਕਾਰ ਦੇ ਤੁਰੰਤ ਬਜਟੀ ਸਮਰਥਨ ਦੇ ਕਾਰਨ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਗੁਵਾਹਾਟੀ ਬੈਂਚ ਦੇ ਨਾਲ-ਨਾਲ ਸੈਂਟ੍ਰਲ ਐਡਮਿਨੀਸਟ੍ਰਿਵ ਟ੍ਰਿਬਿਊਨਲ ਦੀ ਲਖਨਊ ਬੈਂਚ ਦੇ ਨਿਰਮਾਣ ਕਾਰਜ ਦੀ ਲਗਭਗ ਇਕੱਠੇ ਸ਼ੁਰੂਆਤ ਕੀਤਾ ਜਾ ਸਕੀ

 

ਸੈਂਟ੍ਰਲ ਲੋਕ ਨਿਰਮਾਣ ਵਿਭਾਗ-ਸੀਪੀਡਬਲਿਊਡੀ ਦੇ ਮੁੱਖ ਇੰਜੀਨੀਅਰ ਨੇ ਭਵਨ ਨਿਰਮਾਣ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪ੍ਰਸਤਾਵਿਤ ਭਵਨ ਚਾਰ ਮੰਜਿਲ ਹੈ। ਉਨ੍ਹਾਂ ਨੇ ਅੱਗ ਭਰੋਸਾ ਦਿਲਾਇਆ ਕਿ ਭਵਨ ਦਾ ਨਿਰਮਾਣ ਮਾਰਚ 2023 ਤੱਕ ਪੂਰਾ ਕਰ ਲਿਆ ਜਾਵੇਗਾ।

ਅੰਤ ਵਿੱਚ, ਐਡਵੋਕੇਟ ਸ਼੍ਰੀ ਪ੍ਰਵੀਣ ਕੁਮਾਰ ਨੇ ਆਪਣੇ ਸਮਾਪਨ ਭਾਸ਼ਣ ਵਿੱਚ ਇਸ ਅਵਸਰ ਤੇ ਹਾਜਰ ਸਾਰੇ ਮੰਨੇ ਪ੍ਰਮੰਨੇ ਵਿਅਕਤੀਆਂ ਨੂੰ ਆਯੋਜਨ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ ਦਿੱਤਾ ਅਤੇ ਬਾਰ ਐਸੋਸ਼ੀਏਸ਼ਨ  ਪਰਿਸ਼ਦ ਦੇ ਹੋਰ ਮੈਂਬਰਾਂ ਦੁਆਰਾ ਦਿੱਤੇ ਗਏ ਸਹਿਯੋਗ ਤੇ ਚਾਨਣਾ ਪਾਇਆ

  <><><><><>



(Release ID: 1846033) Visitor Counter : 95


Read this release in: English , Urdu , Hindi