ਵਿੱਤ ਮੰਤਰਾਲਾ
ਸਰਕਾਰ ਨਿਯਮਿਤ ਅਧਾਰ ‘ਤੇ ਪ੍ਰਮੁੱਖ ਜ਼ਰੂਰੀ ਵਸਤੂਆਂ ਦੇ ਮੁੱਲ ਵਾਧੇ ਦੀ ਸਥਿਤੀ ‘ਤੇ ਨਿਗਰਾਨੀ ਰੱਖ ਰਹੀ ਹੈ
ਮੁਦ੍ਰਾਸਫਿਤੀ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੁਆਰਾ ਸਪਲਾਈ-ਸਾਈਡ ਪੱਖ ਨਾਲ ਸੰਬੰਧਿਤ ਕਈ ਉਪਾਅ ਕੀਤੇ ਗਏ ਹਨ
Posted On:
26 JUL 2022 6:10PM by PIB Chandigarh
ਸਰਕਾਰ ਦੁਆਰਾ ਨਿਯਮਿਤ ਅਧਾਰ ‘ਤੇ ਪ੍ਰਮੁੱਖ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੀ ਸਥਿਤੀ ‘ਤੇ ਨਿਗਰਾਨੀ ਰੱਖੀ ਜਾਂਦੀ ਹੈ ਅਤੇ ਸਮੇਂ-ਸਮੇਂ ‘ਤੇ ਸੁਧਾਰਾਤਮਕ ਕਾਰਵਾਈ ਕੀਤੀ ਜਾਂਦੀ ਹੈ। ਮੁਦ੍ਰਾਸਫਿਤੀ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੁਆਰਾ ਸਪਲਾਈ ਸਾਈਡ ਪੱਖ ਨਾਲ ਸੰਬੰਧਿਤ ਕਈ ਉਪਾਅ ਕੀਤੇ ਗਏ ਹਨ। ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਇਹ ਗੱਲ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤ ਜਵਾਬ ਵਿੱਚ ਕਹੀ।
ਹੋਰ ਜਾਣਕਾਰੀ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 21 ਮਈ, 2022 ਨੂੰ ਪੈਟ੍ਰੋਲ ‘ਤੇ ਉਤਪਾਦ ਸ਼ੁਲਕ ਵਿੱਚ 8 ਰੁਪਏ ਪ੍ਰਤੀ ਲੀਟਰ ਅਤੇ ਡੀਜਲ ‘ਤੇ 6 ਰੁਪਏ ਪ੍ਰਤੀ ਲੀਟਰ ਰੁਪਏ ਦੀ ਕਟੌਤੀ ਕੀਤੀ। ਇਸ ਦੇ ਇਲਾਵਾ, ਦਾਲ਼ਾਂ ‘ਤੇ ਆਯਾਤ ਸ਼ੁਲਕ ਤੇ ਉਪਕਰ ਵਿੱਚ ਕਮੀ ਕਰਨ, ਖੁਰਾਕ ਤੇਲਾਂ ਤੇ ਤਿਲਹਨਾਂ ਦੇ ਟੈਰਿਫ ਨੂੰ ਯੁਕਤੀਸੰਗਤ ਬਣਾਉਣ ਤੇ ਉਨ੍ਹਾਂ ਦੀ ਸਟੌਕ ਸੀਮਾ ਲਾਗੂ ਕਰਨ, ਪਿਆਜ ਤੇ ਦਾਲ਼ਾਂ ਦੇ ਲਈ ਬਫਰ ਸਟੌਕ ਦਾ ਰੱਖ-ਰਖਾਅ, ਸੋਯਾ ਮੀਲ ਨੂੰ 30 ਜੂਨ 2022 ਤੱਕ ਇਸੈਂਸ਼ੀਅਲ ਕੋਮੋਡਿਟੀਜ਼ ਐਕਟ, 1955 ਦੀ ਅਨੁਸੂਚੀ ਵਿੱਚ ਸ਼ਾਮਲ ਕਰਨ ਅਤੇ ਸੋਯਾ ਮੀਲ ‘ਤੇ 30 ਜੂਨ 2022 ਤੱਕ ਸਟੌਕ ਸੀਮਾ ਨੂੰ ਲਾਗੂ ਕਰਨ ਜਿਹੇ ਕਦਮ ਉਠਾਏ ਗਏ ਹਨ।
ਕੇਂਦਰੀ ਵਿੱਤ ਰਾਜ ਮੰਤਰੀ ਨੇ ਕਿਹਾ ਕਿ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਮਹਾਮਾਰੀ ਤੋਂ ਪ੍ਰੇਰਿਤ ਸਪਲਾਈ ਤੇ ਮੰਗ ਦਰਮਿਆਨ ਆਏ ਅਸੰਤੁਲਨ ਦੇ ਕਾਰਨ ਭਾਰਤ ਸਹਿਤ ਦੁਨੀਆ ਭਰ ਵਿੱਚ ਮੁਦ੍ਰਾਸਫਿਤੀ ਦਰਾਂ ਵਿੱਚ ਵਾਧਾ ਹੋਈ ਹੈ। ਰੂਸ-ਯੂਕ੍ਰੇਨ ਸੰਘਰਸ਼ ਨੇ ਕੱਚੇ ਤੇਲ, ਗੈਸ ਤੇ ਧਾਤੁਆਂ ਵਿੱਚ ਮੁਦ੍ਰਾਸਫਿਤੀ ਦੇ ਦਬਾਅ ਨੂੰ ਵਧਾ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾ ਗਰਮੀ ਦੇ ਮੌਸਮ ਵਿੱਚ ਲੂ ਦੀਆਂ ਥਪੇੜਾਂ ਨਾਲ ਫਸਲ ਨੂੰ ਨੁਕਸਾਨ ਹੋਇਆ ਹੈ ਅਤੇ ਸਬਜੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
****
ਆਰਐੱਮ/ਐੱਮਵੀ/ਕੇਐੱਮਐੱਨ
(Release ID: 1845910)
Visitor Counter : 134