ਆਈਐੱਫਐੱਸਸੀ ਅਥਾਰਿਟੀ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ 29 ਜੁਲਾਈ, 2022 ਦੀ ਗੁਜਰਾਤ ਯਾਤਰਾ ਦੇ ਦੌਰਾਨ ਬਹੁਤ ਜ਼ਿਆਦਾ ਮਹੱਤਵਪੂਰਨ ਘਟਨਾਵਾਂ ਦਾ ਐਲਾਨ


ਪ੍ਰਧਾਨ ਮੰਤਰੀ ਗਾਂਧੀਨਗਰ ਵਿੱਚ ਗਿਫਟ ਸਿਟੀ ਵਿੱਚ ਆਈਐੱਫਐੱਸਸੀਏ ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਗਿਫਟ ਸਿਟੀ ਵਿੱਚ ਭਾਰਤ ਦੇ ਪਹਿਲੇ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ- ਆਈਆਈਬੀਐਕਸ ਦੀ ਵੀ ਸ਼ੁਰੂਆਤ ਕਰਨਗੇ

Posted On: 27 JUL 2022 6:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੁਲਾਈ, 2022 ਨੂੰ ਗੁਜਰਾਤ ਇੰਟਰਨੈਸ਼ਨਲ ਫਾਇਨੈਂਸ ਟੈਕ-ਸਿਟੀ (ਗਿਫਟ ਸਿਟੀ) ਵਿੱਚ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ (ਆਈਐੱਫਐੱਸਸੀ) ਦਾ ਦੌਰਾ ਕਰਨਗੇ। ਇਸ ਅਵਸਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ; ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ; ਗੁਜਰਾਤ ਦੇ ਵਿੱਤ ਅਤੇ ਊਰਜਾ ਮੰਤਰੀ ਸ਼੍ਰੀ ਕਨੁਭਾਈ ਦੇਸਾਈ; ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਅਤੇ ਡਾ. ਭਾਗਵਤ ਕਿਸ਼ਨਰਾਓ ਕਰਾਡ ਵੀ ਮੌਜੂਦ ਹੋ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ।

 

ਪ੍ਰਧਾਨ ਮੰਤਰੀ ਆਈਐੱਫਐੱਸਸੀਏ ਹੈੱਡਕੁਆਰਟਰ ਬਿਲਡਿੰਗ ਦਾ ਨੀਂਹ ਪੱਥਰ ਰੱਖਣਗੇ, ਇੰਡੀਆ ਇੰਟਰਨੈਸ਼ਨਲ ਬੁਲੀਅਨ ਐਕਸਚੇਂਜ (ਆਈਆਈਬੀਐਕਸ) ਅਤੇ ਐੱਨਐੱਸਈ ਆਈਐੱਫਐੱਸਸੀ-ਸੀਜੀਐਕਸ ਕਨੈਕਟ ਦੀ ਸ਼ੁਰੂਆਤ ਕਰਨਗੇ, ਜਿਸ ਦਾ ਵੇਰਵਾ 25 ਜੁਲਾਈ, 2022 ਨੂੰ ਆਈਐੱਫਐੱਸਸੀਏ ਦੁਆਰਾ ਜਾਰੀ ਪ੍ਰੈੱਸ ਰਿਲੀਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। (ਇਸ ਨੂੰ https://ifsca.gov.in/Viewer/PressReleases/324 ‘ਤੇ ਦੇਖਿਆ ਜਾ ਸਕਦਾ ਹੈ।)

 

ਉਪਰੋਕਤ ਦੇ ਇਲਾਵਾ, ਪ੍ਰਧਾਨ ਮੰਤਰੀ ਆਈਐੱਫਐੱਸਸੀ ਦੀ ਨਿਯਾਮਕ ਪਹਿਲਾਂ ਦੇ ਤਹਿਤ ਸਥਾਪਿਤ ਗਿਫਟ-ਆਈਐੱਫਐੱਸਸੀ ਨਾਲ ਸੰਬੰਧਿਤ ਅਨੇਕ ਵਿਸ਼ੇਸ਼ ਉਪਲਬਧੀਆਂ ਨੂੰ ਵੀ ਦੇਖਣਗੇ, ਜਿਵੇਂ ਕਿ ਹੇਠਾਂ ਸੂਚੀਬੱਧ ਹੈ:

  • ਇੰਟਰ-ਰੈਗੁਲੇਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਸਵੀਡਨ, ਲਕਜ਼ਮਬਰਗ, ਕਤਰ ਅਤੇ ਸਿੰਗਾਪੁਰ ਵਿੱਚ ਰੈਗੁਲੇਟਰੀ ਕੌਪਰੇਸ਼ਨ ਦੇ ਨਾਲ ਆਈਐੱਫਐੱਸਸੀਏ ਦੁਆਰਾ ਸਹਿਮਤੀ ਪੱਤਰ (ਐੱਮਓਯੂ) ਦਾ ਅਦਾਨ-ਪ੍ਰਦਾਨ। ਇਸ ਦੇ ਇਲਾਵਾ, ਫਿਨਟੈੱਕ ਅਤੇ ਸਪੇਸਟੈੱਕ ਦਰਮਿਆਨ ਮੇਲਜੋਲ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਲਈ ਪੁਲਾੜ ਵਿਭਾਗ, ਭਾਰਤ ਸਰਕਾਰ ਦੇ ਨਾਲ ਇੱਕ ਸਹਿਮਤੀ ਪੱਤਰ ਦਾ ਵੀ ਅਦਾਨ-ਪ੍ਰਦਾਨ ਕੀਤਾ ਜਾਵੇਗਾ।

  • ਗਿਫਟ-ਆਈਐੱਫਐੱਸਸੀ ਵਿੱਚ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੁਆਰਾ ਇੰਡੀਅਨ ਰੀਜਨਲ ਔਫਿਸ (ਆਈਆਰਓ) ਦੀ ਸਥਾਪਨਾ। ਆਈਆਰਓ ਮਜਬੂਤ ਵਿਕਾਸ ਪ੍ਰਭਾਵ ਵਾਲੇ ਪ੍ਰੋਜੈਕਟਾਂ ਦੀ ਪਹਿਚਾਣ ਕਰਨ ਅਤੇ ਸਮਰੱਥਾ ਨਿਰਮਾਣ ਵਿੱਚ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਦੇ ਲਈ ਇੰਡੀਅਨ ਸਬ-ਕੰਟੀਨੈਂਟ ਵਿੱਚ ਐੱਨਡੀਬੀ ਦਾ ਚੇਹਰਾ ਹੋਵੇਗਾ।  

  • ਤਿੰਨ ਪ੍ਰਮੁੱਖ ਮਲਟੀਨੈਸ਼ਨਲ ਬੈਂਕਾਂ, ਅਰਥਾਤ ਡਿਉਸ਼ੇ ਬੈਂਕ ਏਜੀ, ਜੇਪੀ ਮੋਰਗਨ ਚੇਜ਼ ਬੈਂਕ ਅਤੇ ਐੱਮਯੂਐੱਫਜੀ ਬੈਂਕ ਦੀ ਆਈਐੱਫਐੱਸਸੀ ਬੈਂਕਿੰਗ ਇਕਾਈਆਂ (ਆਈਬੀਯੂ) ਦੇ ਸੰਚਾਲਨ ਦੇ ਸ਼ੁਰੂ ਦੇ ਸੰਬੰਧ ਵਿੱਚ ਐਲਾਨ।

  • ਗਿਫਟ-ਆਈਐੱਫਐੱਸਸੀ ਵਿੱਚ ਬੈਂਕ ਆਵ੍ ਅਮੈਰਿਕਾ ਦੇ ਗਲੋਬਲ ਇਨ-ਹਾਉਸ ਸੈਂਟਰ (ਜੀਆਈਸੀ) ਦੇ ਸਮਰੱਥਾ ਵਿਸਤਾਰਰ ਦੇ ਸੰਬੰਧ ਵਿੱਚ ਐਲਾਨ।

  • ਆਈਐੱਫਐੱਸਸੀਏ ਦੇ ਰੇਗੁਲੇਟਰੀ ਸੈਂਡਬੋਕਸ ਦੇ ਤਹਿਤ ਚਾਰ ਫਰਮਾਂ ਦੁਆਰਾ ਇੰਟਰਨੈਸ਼ਨਲ ਟ੍ਰੇਡ ਫਾਇਨੈਂਸਿੰਗ ਸਰਵਿਸਿਜ਼ (ਆਈਟੀਐੱਫਐੱਸ) ਪਲੈਟਫਾਰਮਾਂ ਦੇ ਸੰਚਾਲਨ ਦੇ ਸੰਬੰਧ ਵਿੱਚ ਐਲਾਨ। ਗਿਫਟ-ਆਈਐੱਫਐੱਸਸੀ ਦੇ ਲਈ ਆਲਮੀ ਵਪਾਰ ਵਿੱਤਪੋਸ਼ਣ ਗਤੀਵਿਧੀਆਂ ਨੂੰ ਲਿਆਉਣ ਦੇ ਇਲਾਵਾ, ਇਹ ਪਲੈਟਫਾਰਮ ਭਾਰਤੀ ਐੱਮਐੱਸਐੱਮਈ ਅਤੇ ਹੋਰ ਫਰਮਾਂ ਦੇ ਵੈਸ਼ਵਿਕ ਵਪਾਰ ਵਿੱਤਪੋਸ਼ਣ ਮਾਰਗ ਤੱਕ ਪਹੁੰਚ ਵਿੱਚ ਸੁਧਾਰ ਕਰਨਗੇ ਜੋ ਉਨ੍ਹਾਂ ਨੂੰ ਭਾਰਤ ਦੇ ਵਿਦੇਸ਼ ਵਪਾਰ ਦੇ ਵਿਕਾਸ ਇੰਜਨ ਵਿੱਚ ਬਦਲਣ ਵਿੱਚ ਮਦਦ ਕਰਨਗੇ।

  • ਗਿਫਟ-ਆਈਐੱਫਐੱਸਸੀ ਵਿੱਚ ਫਿਨਟੈੱਕ ਸੰਸਥਾਵਾਂ ਦੇ ਲਈ ਆਈਐੱਫਐੱਸਸੀਏ ਦੇ ਢਾਂਚੇ ਦੇ ਤਹਿਤ ਪੰਜ ਫਿਨਟੈੱਕ ਫਰਮਾਂ ਦੇ ਉਦਘਾਟਨ ਸੈੱਟ ਦੇ ਲਈ ਰੈਗੁਲੇਟਰੀ ਅਥਾਰਿਟੀਆਂ ਬਾਰੇ ਐਲਾਨ। ਇਹ ਫਿਨਟੈੱਕ ਸੰਸਥਾਵਾਂ ਐਗ੍ਰੀਟੈੱਕ, ਇੰਸੁਰਟੈੱਕ, ਕੁਆਂਟਮਟੈੱਕ, ਡਿਜੀਟਲ ਆਈਡੈਂਟਿਟੀ  ਅਤੇ ਬਲੌਕਚੇਨ-ਅਧਾਰਿਤ ਬਿਜ਼ਨਸ ਸੋਲਿਊਸ਼ਨ ਜਿਹੇ ਖੇਤਰਾਂ ਵਿੱਚ ਨਵੀਨ ਸਮਾਧਾਨ ਖੋਜਣ ਦੀ ਦਿਸ਼ਾ ਵਿੱਚ ਕੰਮ ਕਰਨਗੇ।

  • ਗਿਫਟ-ਆਈਐੱਫਐੱਸਸੀ ਵਿੱਚ ਪਰਿਚਾਲਨ ਸਥਾਪਿਤ ਕਰਨ ਦੇ ਲਈ 100 ਤੋਂ ਵੱਧ ਬ੍ਰੋਕਰ-ਡੀਲਰਾਂ ਦੇ ਵੱਲੋਂ ਐਸੋਸੀਏਸ਼ਨ ਆਵ੍ ਨੈਸ਼ਨਲ ਐਕਸਚੇਂਜ ਮੈਂਬਰਸ ਆਵ੍ ਇੰਡੀਆ (ਏਐੱਨਐੱਮਆਈ) ਅਤੇ ਕਮੋਡਿਟੀ ਪਾਰਟੀਸਿਪੈਂਟਸ ਐਸੋਸੀਏਸ਼ਨ ਆਵ੍ ਇੰਡੀਆ (ਸੀਪੀਏਆਈ) ਦੁਆਰਾ ਜੋਇੰਟ ਲੈਟਰ ਦੇ ਸੰਬੰਧ ਵਿੱਚ ਐਲਾਨ। ਇਸ ਨਾਲ ਗਿਫਟ-ਆਈਐੱਫਐੱਸਸੀ ਵਿੱਚ ਕੈਪੀਟਲ ਮਾਰਕਿਟ ਈਕੋਸਿਸਟਮ ਅਤੇ ਮਜ਼ਬੂਤ ਹੋਵੇਗਾ।

  • ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਵਿੱਚ ਇੰਡੀਆ ਆਈਐੱਨਐਕਸ ਸਟੌਕ ਐਕਸਚੇਂਜ ਵਿੱਚ ਬਾਂਡ ਦੀ 75ਵੀਂ ਸੂਚੀ।

  • ਇੰਟਰਨੈਸ਼ਨਲ ਸਸਟੇਨੇਬਿਲਿਟੀ ਪਲੈਟਫਾਰਮ (ਆਈਐੱਸਐਕਸ) ਦੀ ਸ਼ੁਰੂਆਤ, ਜਿਸ ਦਾ ਉਦੇਸ਼ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਜਲਵਾਯੂ ਅਤੇ ਸੰਯੁਕਤ ਰਾਸ਼ਟਰ ਦੇ ਨਿਰੰਤਰ ਵਿਕਾਸ ਟੀਚਿਆਂ ਨਾਲ ਸੰਬੰਧਿਤ ਕਾਰਪੋਰੇਟਸ, ਸਰਕਾਰਾਂ ਅਤੇ ਸੰਸਥਾਵਾਂ ਦੀ ਫੰਡਿੰਗ ਜ਼ਰੂਰਤਾਵਾਂ ਨੂੰ ਪੂਰਾ ਕਰਨ ਦੇ ਲਈ ਪੂੰਜੀ ਪ੍ਰਵਾਹ ਨੂੰ ਟ੍ਰਾਂਸਫਰ ਕਰਨਾ ਹੈ।

****

ਆਰਐੱਮ/ਐੱਮਵੀ/ਕੇਐੱਮਐੱਨ


(Release ID: 1845908) Visitor Counter : 125


Read this release in: English , Urdu , Hindi