ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਉੱਜਵਲ ਭਾਰਤ, ਉੱਜਵਲ ਭਵਿੱਖ-ਪਾਵਰ@2047” ਦਾ ਆਯੋਜਨ ਕੀਤਾ


ਇਸ ਸਮਾਰੋਹ ਦੇ ਦੌਰਾਨ ਬਿਜਲੀ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਸਾਲ 2047 ਲਈ ਭਾਰਤ ਦੀਆਂ ਉਪਲਬਧੀਆਂ ਅਤੇ ਦੂਰ-ਦਰਸ਼ਿਤਾ ਨੂੰ ਦਰਸਾਇਆ ਜਾਵੇਗਾ

Posted On: 27 JUL 2022 3:01PM by PIB Chandigarh

ਭਾਰਤ ਸਰਕਾਰ ਦਾ ਬਿਜਲੀ ਮੰਤਰਾਲੇ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਸਾਰੇ ਕੇਂਦਰੀ ਜਨਤਕ ਖੇਤਰ ਦੇ ਊਰਜਾ ਉਪਕ੍ਰਮਾਂ ਅਤੇ ਰਾਜ ਡਿਸਕੌਮ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ 25 ਤੋਂ 30 ਜੁਲਾਈ 2022 ਤੱਕ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” (ਏਕੇਏਐੱਮ) ਦੇ ਤਹਿਤ ਭਾਰਤ ਸਰਕਾਰ ਦੀ “ਉੱਜਵਲ ਭਾਰਤ, ਉੱਜਵਲ ਭਵਿੱਖ -ਪਾਵਰ@2047” ਪਹਿਲ  ਦਾ ਜਸ਼ਨ ਮਨਾ ਰਿਹਾ ਹੈ।

ਇਹ ਪ੍ਰੋਗਰਾਮ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਦੋਨਾਂ ਦੇ ਦ੍ਰਿਸ਼ਟੀਕੋਣ ਵਿੱਚ ਆਮ ਜਨਤਾ ਦੇ ਲਈ ਬਿਜਲੀ ਅਤੇ ਨਵਿਆਉਣਯੋਗ ਊਰਜਾ ਖੇਤਰਾਂ ਵਿੱਚ ਉਪਲਬਧੀਆਂ ਨੂੰ  ਪ੍ਰਦਰਸ਼ਿਤ ਕਰੇਗਾ ਅਤੇ ਸਾਲ 2047 ਲਈ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਵੀ ਦਰਸਾਇਆ ਜਾਵੇਗਾ।

ਇਹ ਇਸ ਲਈ ਵੀ ਮਹੱਤਵਪੂਰਨ ਹੋਵੇਗਾ, ਕਿਉਂਕਿ ਭਾਰਤ ਉਸ ਸਮੇਂ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ। ਦੱਖਣੀ ਦਿੱਲੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ 28 ਅਤੇ 29 ਜੁਲਾਈ 2022 ਨੂੰ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਾਵਰ ਸਿਸਟਮ ਓਪਰੇਸ਼ਨ ਕਾਰਪੋਰੇਸ਼ਨ (ਪੀਓਐੱਸਓਸੀਓ) ਲਿਮਿਟਿਡ ਇੱਕ ਕੋਆਰਡੀਨੇਟਰ ਸੀਪੀਐੱਸਈ ਦੇ ਰੂਪ ਵਿੱਚ ਦੱਖਣੀ ਦਿੱਲੀ ਵਿੱਚ ਹੋਣ ਵਾਲੇ ਪ੍ਰੋਗਰਾਮ ਦਾ ਸੰਚਾਲਨ ਕਰ ਰਿਹਾ ਹੈ।

ਸਾਂਸਦ ਸ਼੍ਰੀ ਰਮੇਸ਼ ਬਿਧੂੜੀ 28 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਮਹਰੋਲੀ ਦੇ ਸਰਵੋਦਯ ਕੋ-ਏਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ। 29 ਜੁਲਾਈ ਨੂੰ ਸਮਾਰੋਹ ਨਵੀਂ ਦਿੱਲੀ ਵਿੱਚ ਪੁਸ਼ਪ ਵਿਹਾਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸੰਪੰਨ ਹੋਵੇਗਾ ਅਤੇ ਦੱਖਣੀ ਦਿੱਲੀ ਦੇ ਜ਼ਿਲ੍ਹਾਂ ਅਧਿਕਾਰੀ ਡਾ. ਮੋਨਿਕਾ ਪ੍ਰਿਯਾਦਰਸ਼ਿਨੀ ਇਸ ਦੀ ਮੁੱਖ ਮਹਿਮਾਨ ਹੋਵੇਗੀ।                                                                            

***************


ਐੱਨਜੀ/ਆਈਜੀ



(Release ID: 1845801) Visitor Counter : 110


Read this release in: English , Urdu , Hindi , Tamil , Telugu