ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ਜ਼ ਨੇ 2021-22 ਵਿੱਚ ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ 1037 ਸਟੈਂਡਰਡਜ਼ ਕਲੱਬਾਂ ਦੀ ਸਥਾਪਨਾ ਕੀਤੀ।


ਬਿਊਰੋ ਦਾ ਟੀਚਾ 2022-23 ਵਿੱਚ ਸਕੂਲਾਂ ਵਿੱਚ 10,000 ਸਟੈਂਡਰਡਜ਼ ਕਲੱਬਸਸ ਚਲਾਉਣਾ ਹੈ

Posted On: 26 JUL 2022 5:52PM by PIB Chandigarh

ਨੈਸ਼ਨਲ ਸਟੈਂਡਰਡਜ਼ ਬਾਡੀ - ਬਿਊਰੋ ਆਵ੍ ਇੰਡੀਅਨ ਸਟੈਂਡਰਡਜ਼ਜ਼ (ਬੀਆਈਐੱਸ) ਨੂੰ ਭਾਰਤ ਸਰਕਾਰ ਦੁਆਰਾ ਮਾਨਕੀਕਰਣ ਅਤੇ ਪ੍ਰਮਾਣੀਕਰਣ ਦੀਆਂ ਇਸਦੀਆਂ ਮੁੱਖ ਗਤੀਵਿਧੀਆਂ ਦੇ ਮਾਧਿਅਮ ਨਾਲ ਦੇਸ਼ ਵਿੱਚ ਇੱਕ ਮਜ਼ਬੂਤ ਗੁਣਵੱਤਾ ਈਕੋਸਿਸਟਮ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ। ਇਸ ਆਦੇਸ਼ ਲਈ, ਬੀਆਈਐੱਸ ਨੇ ਸਕੂਲਾਂ ਅਤੇ ਕਾਲਜਾਂ ਵਿੱਚ ਸਟੈਂਡਰਡਜ਼ ਕਲੱਬਸ ਬਣਾਉਣ ਦੇ ਸੰਕਲਪ ਨਾਲ ਸ਼ੁਰੂਆਤ ਕੀਤੀ, ਜਿਸ ਵਿੱਚ ਛੋਟੀ ਉਮਰ ਵਿੱਚ ਹੀ ਵਿਦਿਆਰਥੀਆਂ ਨੂੰ ਮਾਨਕੀਕਰਨ ਅਤੇ ਗੁਣਵੱਤਾ ਦੀਆਂ ਧਾਰਨਾਵਾਂ ਦੱਸੀਆਂ ਜਾਂਦੀਆਂ ਹਨ। ਬੀਆਈਐੱਸ ਨੇ 2021-22 ਦੇ ਆਪਣੇ ਪਹਿਲੇ ਸਾਲ ਵਿੱਚ ਪੂਰੇ ਭਾਰਤ ਵਿੱਚ 1037 ਸਟੈਂਡਰਡਜ਼ ਕਲੱਬਾਂ ਦੀ ਸਥਾਪਨਾ ਕੀਤੀ ਅਤੇ ਇਸ ਨਵੇਂ ਯਤਨ ਦੀ ਸੰਭਾਵਨਾ ਅਤੇ ਸਫਲਤਾ ਨੂੰ ਮਹਿਸੂਸ ਕਰਨ ਤੋਂ ਬਾਅਦ, 2022-23 ਦੇ ਅੰਤ ਤੱਕ 10,000 ਕਲੱਬਾਂ ਨੂੰ ਬਣਾਉਣ ਦਾ ਟੀਚਾ  ਰੱਖਿਆ ਗਿਆ ਹੈ।

ਬੀਆਈਐੱਸ ਦਾ ਉਦੇਸ਼ ਇਨਾਂ ਸਟੈਂਡਰਡਜ਼ ਕਲੱਬਾਂ ਦੇ ਮਾਧਿਅਮ ਨਾਲ ਕਲਾਸ 9ਵੀਂ ਅਤੇ ਇਸ ਤੋਂ ਉੱਪਰ ਦੀਆਂ ਕਲਾਸਾਂ ਦੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਕੇਂਦਰਿਤ ਗਤੀਵਿਧੀਆਂ ਦੀ ਮਦਦ ਨਾਲ ਗੁਣਵੱਤਾ ਅਤੇ ਮਾਨਕੀਕਰਨ ਦੇ ਸੰਕਲਪ ਤੋਂ ਜਾਣੂ ਕਰਵਾਉਣਾ ਹੈ। ਬੱਚਿਆਂ ਨੂੰ ਜਿਨ੍ਹਾਂ ਕਦਰਾਂ-ਕੀਮਤਾਂ ਤੋਂ ਜਾਣੂ ਕਰਾਇਆ ਜਾਂਦਾ ਹੈ, ਉਹ ਜੋ  ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ਵਿੱਚ ਉਨ੍ਹਾਂ ਦੇ ਯੁਵਾ ਦਿਮਾਗ ਵਿੱਚ ਡੂੰਘਾਈ ਨਾਲ ਬੈਠ ਜਾਂਦੀਆਂ ਹਨ , ਇੱਕ ਸ਼ਕਤੀ ਗੁਣਕ ਵਜੋਂ ਕੰਮ ਕਰਦੀਆਂ ਹਨ ਜੋ ਰਾਸ਼ਟਰ ਦੇ ਭਵਿੱਖ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ।

ਹਰੇਕ ਸਟੈਂਡਰਡਜ਼ ਕਲੱਬਸ ਵਿੱਚ ਇੱਕ ਵਿਗਿਆਨ ਅਧਿਆਪਕ ਇਸ ਦੇ ਸਲਾਹਕਾਰ ਦੇ ਰੂਪ ਵਿੱਚ ਅਤੇ ਇਸ ਦੇ ਮੈਂਬਰ ਦੇ ਰੂਪ ਵਿੱਚ ਘੱਟੋ-ਘੱਟ 15 ਵਿਦਿਆਰਥੀ ਸ਼ਾਮਲ ਹੁੰਦੇ ਹਨ। ਬੀਆਈਐੱਸ ਸਟੈਂਡਰਡਜ਼ ਕਲੱਬਸ ਦੇ ਸਲਾਹਕਾਰਾਂ ਲਈ ਦੋ ਦਿਨਾਂ ਦੀ ਰਿਹਾਇਸ਼ੀ ਸਿਖਲਾਈ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਉਨਾਂ ਨੂੰ ਮਿਆਰਾਂ ਅਤੇ ਗੁਣਵੱਤਾ ਦੀਆਂ ਧਾਰਨਾਵਾਂ, ਸਲਾਹਕਾਰ ਦੇ ਰੂਪ ਵਿੱਚ ਉਨਾਂ ਦੀ ਭੂਮਿਕਾ ਅਤੇ ਉਮੀਦਾਂ ਅਤੇ ਵੱਖ-ਵੱਖ ਵਿਦਿਆਰਥੀ ਕੇਂਦਰਿਤ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਹੁਣ ਤੱਕ ਲਗਭਗ 1000 ਸਲਾਹਕਾਰਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਅਜਿਹੇ ਸਕੂਲਾਂ ਨੇ ਸਟੈਂਡਰਡਜ਼ਜ਼ ਕਲੱਬਾਂ ਦੀ ਸਰਪ੍ਰਸਤੀ ਹੇਠ ਕੁਇਜ਼, ਮਿਆਰ ਲੇਖਣ ਮੁਕਾਬਲੇ, ਲੇਖ ਲਿਖਣ ਆਦਿ ਗਤੀਵਿਧੀਆਂ ਵੀ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਟੈਂਡਰਡਜ਼ਜ਼ ਕਲੱਬਾਂ ਦੇ ਵਿਦਿਆਰਥੀ ਮੈਂਬਰਾਂ ਨੇ ਛੋਟੇ ਵੀਡੀਓ, ਸਕ੍ਰਿਪਟਾਂ, ਇੰਸਟਾਗ੍ਰਾਮ ਪੇਜ਼ ਵੀ ਬਣਾਏ ਹਨ ਜੋ ਮਿਆਰਾਂ ਅਤੇ ਇਸ ਦੀ ਵਿਹਾਰਕਤਾ ਨੂੰ ਪ੍ਰੋਤਸਾਹਨ ਦੇ ਸਕਦੇ ਹਨ।   

2022-23 ਵਿੱਚ 10,000 ਸਟੈਂਡਰਡਜ਼ ਕਲੱਬਸ ਖੋਲ੍ਹਣ ਦੇ ਮੌਜੂਦਾ ਟੀਚੇ ਨੂੰ ਪ੍ਰਾਪਤ ਕਰਨ ਲਈ, ਬੀਆਈਐੱਸ ਆਲ ਇੰਡੀਆ ਦੇ ਆਧਾਰ 'ਤੇ ਸਕੂਲਾਂ ਅਤੇ ਕਾਲਜਾਂ ਨਾਲ ਆਦਾਮਕ ਰੂਪ ਨਾਲ ਸੰਪਰਕ ਸਾਧ ਰਹੇ ਹਨ, ਪਹਿਲਾਂ ਹੀ 1755 ਤੋਂ ਵੱਧ ਸਟੈਂਡਰਡਜ਼ ਕਲੱਬਸ ਬਣਾ ਚੁੱਕਾ ਹੈ ਅਤੇ ਕਈ ਪ੍ਰਵਾਨਗੀਆਂ ਦੇ ਅਗਾਊਂ ਪੜਾਅ ਵਿੱਚ ਹੈ । ਅੱਜ ਦੀ ਤਾਰੀਖ ਵਿੱਚ, 43,000 ਤੋਂ ਵੱਧ ਵਿਦਿਆਰਥੀ ਇਨ੍ਹਾਂ ਸਟੈਂਡਰਡਜ਼ ਕਲੱਬਾਂ ਦੇ ਮੈਂਬਰ ਹਨ।

 ***

ਐੱਨਐੱਸ


(Release ID: 1845606) Visitor Counter : 153


Read this release in: English , Urdu , Hindi