ਬਿਜਲੀ ਮੰਤਰਾਲਾ

ਜੈਵ ਈਂਧਨ ਅਤੇ ਕੋ-ਫਾਈਰਿੰਗ ਆਵ੍ ਬਾਇਓਮਾਸ ਇੱਕ ਸਮੇਂ ਵਿੱਚ ਜਲਾਉਣਾ ਸੰਤੋਸ਼ਜਨਤਕ ਸਥਿਤੀ

Posted On: 26 JUL 2022 5:54PM by PIB Chandigarh

24 ਜੁਲਾਈ 2022 ਤੱਕ 55335 ਮੈਗਾਵਾਟ ਦੀ ਸੰਚਿਤ ਸਮਰੱਥਾ ਵਾਲੇ ਦੇਸ਼ ਦੇ 35 ਤਾਪ ਬਿਜਲੀ ਪਲਾਂਟਾਂ ਵਿੱਚ ਲਗਭਗ 80525 ਮੀਟ੍ਰਿਕ ਟਨ ਜੈਵ ਈਂਧਨ ਅਤੇ ਕੋ-ਫਾਈਰਿੰਗ ਬਾਇਓਮਾਸ ਨੂੰ ਇੱਕੋ ਸਮੇਂ ਵਿੱਚ ਜਲਾਇਆ ਗਿਆ। ਇੱਕੋ ਸਮੇਂ ਵਿੱਚ ਜੈਵ ਈਂਧਨ ਅਤੇ ਕੋ-ਫਾਈਰਿੰਗ ਆਵ੍ ਬਾਇਓਮਾਸ ਨੂੰ ਜਲਾਉਣ ਵਾਲੇ ਪਲਾਂਟਾਂ ਦੀ ਸੰਖਿਆ ਲਗਭਗ ਇੱਕ ਸਾਲ ਦੀ ਮਿਆਦ ਵਿੱਚ ਚੋਗੁਣੀ ਹੋ ਗਈ ਹੈ।

ਜਦਕਿ ਇਨ੍ਹਾਂ ਪਲਾਂਟਾਂ ਵਿੱਚੋਂ 14 ਐੱਨਟੀਪੀਸੀ ਦੇ ਹਨ, ਰਾਜ ਅਤੇ ਨਿੱਜੀ ਖੇਤਰ ਦੇ 21 ਬਿਜਲੀ ਪਲਾਂਟ ਵੀ ਹਨ। ਇਨ੍ਹਾਂ ਸਾਰਿਆਂ ਦੇ ਪਰਿਣਾਮਸਵਰੂਪ ਤਾਪ ਬਿਜਲੀ ਉਤਪਾਦਨ ਵਿੱਚ ਕਾਰਬਨ ਡਾਈਔਕਸਾਈਡ ਫੁਟਪ੍ਰਿੰਟ ਵਿੱਚ 1 ਲੱਖ ਮੀਟ੍ਰਿਕ  ਟਨ ਦੀ ਕਮੀ ਆਈ ਹੈ ਵਿੱਤੀ ਸਾਲ 2020-21 ਦੇ ਅੰਤ ਤੱਕ ਦੇਸ਼ ਵਿੱਚ ਕੇਵਲ 7 ਬਿਜਲੀ ਪਲਾਂਟਾਂ ਨੇ ਜੈਵ ਈਂਧਨ ਅਤੇ ਕੋ-ਫਾਈਰਿੰਗ ਬਾਇਓਮਾਸ ਨੂੰ ਇੱਕੋ ਸਮੇਂ ਵਿੱਚ ਜਲਾਇਆ ਸੀ।

ਬਿਜਲੀ ਮੰਤਰਾਲੇ ਨੇ ਤਾਪ ਬਿਜਲੀ ਪਲਾਂਟਾਂ ਵਿੱਚ ਜੈਵ ਈਂਧਨ ਦੇ ਉਪਯੋਗ ਤੇ ਰਾਸ਼ਟਰੀ ਮਿਸ਼ਨ (ਸਮਰਥ ਦੇ ਰੂਪ ਵਿੱਚ ਪੁਨਰਨਿਰਮਿਤ)ਸ਼ੁਰੂ ਕੀਤਾ ਜੋ ਤਾਪ ਬਿਜਲੀ ਪਲਾਂਟਾਂ ਵਿੱਚ ਜੈਵ ਈਂਧਨ ਕਚਰੇ ਨੂੰ ਕੋ-ਫਾਈਰਿੰਗ ਬਾਇਓਮਾਸ ਦੇ ਨਾਲ ਇੱਕ ਸਮੇਂ ਤੇ ਜਲਾਉਣ ਦਾ ਪ੍ਰਾਵਧਾਨ ਕਰਦਾ ਹੈ

ਜੋ ਹਰਿਤ ਬਿਜਲੀ ਉਤਪਦਾਨ ਦੇ ਅਵਸਰ ਦੇ ਲਈ ਪਰਾਲੀ ਜਲਾਉਣ ਦੀਆਂ ਚੁਣੌਤੀਆਂ ਨੂੰ ਬਦਲਣ ਅਤੇ ਕਿਸਾਨਾਂ ਅਤੇ ਛੋਟੇ ਉੱਦਮੀਆਂ ਲਈ ਆਮਦਨ ਸਿਰਜਨ ਦਾ ਯਤਨ ਕਰਦਾ ਹੈ। ਸਮਰੱਥ ਤਾਪ ਬਿਜਲੀ ਪਲਾਂਟਾਂ ਨੂੰ ਜੈਵ ਈਂਧਨ ਅਤੇ ਕੋ-ਫਾਈਰਿੰਗ ਬਾਇਓਮਾਸ ਨੂੰ ਇੱਕ ਸਮੇਂ ਤੇ ਜਲਾਉਣ ਦੇ ਸੁਚਾਰੂ ਪਰਿਵਤਰਨ ਨੂੰ ਸਮਰੱਥ ਬਣਾਉਣ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੋਹਰੀ ਰਿਹਾ ਹੈ।

ਜੈਵ ਈਂਧਨ ਖਰੀਦ ਪੱਖ ਤੇ 40 ਤੋਂ ਅਧਿਕ ਪਲਾਂਟਾਂ ਦੁਆਰਾ ਵੱਡੀ ਸੰਖਿਆ ਵਿੱਚ ਨਵੇਂ ਟੈਂਡਰ ਮੰਗਾਏ ਗਏ ਹਨ। ਲਗਭਗ 248.16 ਲੱਖ ਮੀਟ੍ਰਿਕ ਟਨ ਜੈਵ ਈਂਧਨ ਟੈਂਡਰ ਪ੍ਰਕਿਰਿਆ ਦੇ ਵੱਖ-ਵੱਖ ਚਰਣਾਂ ਵਿੱਚ ਹਨ। ਇਨ੍ਹਾਂ ਵਿੱਚੋਂ ਲਗਭਗ 120 ਲੱਖ ਮੀਟ੍ਰਿਕ ਟਨ ਦਿੱਤੇ ਜਾਣ ਦੇ ਤਹਿਤ ਹਨ ਜਦਕਿ 13 ਲੱਖ ਮੀਟ੍ਰਿਕ ਟਨ ਜੈਵ ਈਂਧਨ ਟੈਂਡਰਾਂ ਲਈ ਪਹਿਲਾਂ ਹੀ ਆਰਡਰ ਦਿੱਤਾ ਜਾ ਚੁੱਕਿਆ ਹੈ।

ਸਮਰਥ ਮਿਸ਼ਨ ਐੱਨਪੀਟੀਆਈ ਦੀ ਸਹਾਇਤਾ ਨਾਲ ਕਿਸਾਨਾਂ ਜੈਵ ਈਂਧਨ ਨਿਰਮਾਤਾਵਾਂ ਅਤੇ ਬਿਜਲੀ ਪਲਾਂਟ ਦੇ ਅਧਿਕਾਰੀਆਂ ਸਹਿਤ ਇਸ ਖੇਤਰ ਦੇ ਵੱਖ-ਵੱਖ ਹਿਤਧਾਰਕਾਂ ਲਈ ਲਗਾਤਾਰ ਔਫਲਾਈਨ ਅਤੇ ਔਨਲਾਈਨ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ। ਵਿੱਤੀ ਸਾਲ 2021-22 ਵਿੱਚ 6 ਮਹੀਨੇ ਦੀ ਮਿਆਦ ਵਿੱਚ ਇਸ ਤਰ੍ਹਾਂ ਦੇ  10 ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ।

ਜਦਕਿ ਵਿੱਤੀ ਸਾਲ 2021-22 ਵਿੱਚ ਟ੍ਰੇਨਿੰਗ ਪ੍ਰੋਗਰਾਮ ਜਿਆਦਾਤਰ ਐੱਨਸੀਆਰ ਖੇਤਰ ਤੇ ਕੇਂਦ੍ਰਿਤ ਸਨ ਇਸ ਸਾਲ ਕੇਂਦਰ ਬਿੰਦੂ ਦਾ ਦੇਸ਼ ਭਰ ਵਿੱਚ ਵਿਸਤਾਰ ਕੀਤਾ ਗਿਆ ਹੈ ਅਤੇ ਇਸ ਨੂੰ ਉਨ੍ਹਾਂ ਸਾਰੇ ਪ੍ਰਮੁੱਖ ਰਾਜਾਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ ਜਿੱਥੇ ਵਾਧੂ ਜੈਵ ਈਂਧਨ ਉਪਲਬਧ ਹੈ। ਵਿੱਤੀ ਸਾਲ 2022-23 ਵਿੱਚ ਯਤਨਾਂ ਨੂੰ ਤੇਜ਼ ਕਰਦੇ ਹੋਏ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪਹਿਲਾਂ ਹੀ 6 ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ।

ਇਸ ਸਾਲ ਆਯੋਜਿਤ ਪ੍ਰੋਗਰਾਮਾਂ ਵਿੱਚੋਂ ਦੁਰਗ (ਛੱਤੀਸਗੜ੍ਹ), ਦਾਹੋਦ (ਗੁਜਰਾਤ) ਅਤੇ ਕਾਨਪੁਰ (ਯੂਪੀ)ਵਿੱਚ ਕਿਸਾਨਾਂ ਲਈ 3 ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ, ਪੁਣੇ (ਮਹਾਰਾਸ਼ਟਰ) ਅਤੇ ਚੇਨਈ (ਤਮਿਲਨਾਡੂ) ਵਿੱਚ ਜੈਵ ਈਂਧਨ ਨਿਰਮਾਤਾਵਾਂ ਲਈ 2 ਪ੍ਰੋਗਰਾਮ ਅਤੇ ਦੇਸ਼ ਭਰ ਵਿੱਚ ਟੀਪੀਪੀ ਅਧਿਕਾਰੀਆਂ ਲਈ ਇੱਕ ਔਨਲਾਈਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ।

ਕਿਉਂਕਿ ਬਿਜਲੀ ਪਲਾਂਟ ਕੋਇਲੇ ਦੀ ਕਮੀ ਦੇ ਪਰਿਦ੍ਰਿਸ਼ ਦਾ ਸਾਹਮਣਾ ਕਰ ਰਹੇ ਹਨ ਜੈਵ ਈਂਧਨ ਦਾ ਮਹੱਤਵ ਕਾਫੀ ਵਧ ਗਿਆ ਹੈ। ਆਯਾਤਿਤ ਕੋਇਲੇ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਦੀ ਤੁਲਨਾ ਵਿੱਚ ਜੈਵ ਈਧਨ ਪੈਲੇਟ ਬਹੁਤ ਘੱਟ ਕੀਮਤਾਂ ਤੇ ਉਪਲਬਧ ਹਨ। ਅੰਤ ਜੈਵ ਈਂਧਨ ਤੇ ਕੋ-ਫਾਈਰਿੰਗ ਬਾਇਓਮਾਸ ਨੂੰ ਇੱਕ ਸਮੇਂ ਵਿੱਚ ਜਲਾਉਣਾ ਬਿਜਲੀ ਉਤਪਾਦਨ ਅਤੇ ਵੰਡ ਲਈ ਆਯਾਤਿਤ ਕੋਇਲੇ ਦੇ ਮਿਸ਼ਰਣ ਦੀ ਤੁਲਨਾ ਵਿੱਚ ਵਾਤਾਵਰਣ ਦੇ ਅਨੁਕੂਲ ਅਤੇ ਕਿਫਾਇਤੀ ਵਿਕਲਪ ਹੈ।

ਇਸ ਵਿੱਚ ਜੈਵ ਈਂਧਨ ਪੈਲੇਟ ਨਿਰਮਾਣ ਖੇਤਰ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ। ਪਰਾਲੀ ਜਲਾਉਣ ਦੀਆਂ ਚੁਣੌਤੀਆਂ ਨੂੰ ਹਰਿਤ ਬਿਜਲੀ ਉਤਪਾਦਨ ਦਾ ਸਮਾਧਾਨ ਵਿੱਚ ਬਦਲਣ ਅਤੇ ਆਮਦਨ ਸਿਰਜਨ ਦੇ ਸਰਕਾਰ ਦੇ ਯਤਨਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਾਨੂੰ ਉਮੀਦ ਹੈ ਕਿ ਉਦਯੋਗ ਦੇ ਨਿਜੀ ਅਤੇ ਜਨਤਕ ਖੇਤਰਾਂ ਦੇ ਨਾਲ ਕਿਸਾਨਾਂ ਦੀ ਭਾਗਦਾਰੀ ਨਾਲ ਅਸੀਂ ਜੈਵ ਈਂਧਨ ਅਤੇ ਕੋ-ਫਾਈਰਿੰਗ ਬਾਇਓਮਾਸ ਨੂੰ ਇੱਕ ਸਮੇਂ ਤੇ ਜਲਾਉਣ ਤੇ ਤਾਪ ਬਿਜਲੀ ਉਤਪਦਾਨ ਵਿੱਚ ਕਾਰਬਨ ਫੁਟਪ੍ਰਿੰਟ ਵਿੱਚ ਕਮੀ ਨੂੰ ਅਗਲੇ ਪੱਧਰ ਤੱਕ ਲੈ ਜਾਣ ਵਿੱਚ ਸਮਰੱਥ ਹੋਣਗੇ।

ਸਰਵੇਖਣ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਜੈਵ ਈਂਧਨ ਦੀ ਵਰਤਮਾਨ ਉਪਲਬਧਤਾ ਲਗਭਗ 750 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ ਅਨੁਮਾਨਿਤ ਹੈ। ਉਪਲਬਧ ਜੈਵ ਈਂਧਨ ਮਾਤਰਾ ਦਾ ਲਗਭਗ 30% ਵਾਧਾ ਹੈ ਅਤੇ ਅਨੁਮਾਨ ਹੈ ਕਿ ਇਸ ਦਾ ਘੱਟੋ ਘੱਟ ਅੱਧਾ ਹਿੱਸਾ ਹਰ ਸਾਲ ਖੇਤ ਵਿੱਚ ਅੱਗ ਦੀ ਭੇਂਟ ਚੜਣ ਲਈ ਭੇਜਿਆ ਜਾਂਦਾ ਹੈ। ਭਾਰਤ ਵਿੱਚ ਫਸਲ ਰਹਿੰਦ ਖੂੰਦ ਜਲਾਉਣਾ ਦੇਸ਼ ਵਿੱਚ ਵਿਸ਼ੇਸ਼ ਰੂਪ ਤੋਂ ਉੱਤਰ ਪੱਛਮੀ ਰਾਜਾਂ ਵਿੱਚ ਇੱਕ ਪ੍ਰਮੁੱਖ ਮੁੱਦਾ ਹੈ।

******

NG/IG



(Release ID: 1845460) Visitor Counter : 141


Read this release in: English , Urdu , Hindi