ਵਣਜ ਤੇ ਉਦਯੋਗ ਮੰਤਰਾਲਾ

ਈਸੀਜੀਸੀ ਨੇ ਛੋਟੇ ਨਿਰਯਾਤਕਾਂ ਦੇ ਲਈ 90 ਪ੍ਰਤੀਸ਼ਤ ਤੱਕ ਨਿਰਯਾਤ ਕ੍ਰੈਡਿਟ ਜੋਖਮ ਨੂੰ ਕਵਰ ਕਰਨ ਦੇ ਲਈ ਨਵੀਂ ਬੀਮਾ ਕਵਰ ਦੇਣ ਵਾਲੀ ਯੋਜਨਾ ਸ਼ੁਰੂ ਕੀਤੀ

Posted On: 26 JUL 2022 5:38PM by PIB Chandigarh

ਈਸੀਜੀਸੀ ਨੇ ‘ਬੈਂਕਾਂ ਦੇ ਲਈ ਨਿਰਯਾਤ ਕ੍ਰੈਡਿਟ ਬੀਮਾ’ (ਸੰਪੂਰਨ ਟਰਨਓਵਰ ਪੈਕੇਜਿੰਗ ਕ੍ਰੈਡਿਟ ਅਤੇ ਪੋਸਟ ਸ਼ਿਪਮੈਂਟ) (ਈਸੀਆਈਬੀ-ਡਬਲਿਊਟੀਪੀਸੀ, ਪੀਐੱਸ) ਦੇ ਤਹਿਤ ਛੋਟੇ ਨਿਰਯਾਤਕਾਂ ਨੂੰ ਸਮਰਥਨ ਦੇਣ ਦੇ ਲਈ 90 ਪ੍ਰਤੀਸ਼ਤ ਤੱਕ ਵਧਿਆ ਹੋਇਆ ਨਿਰਯਾਤ ਕ੍ਰੈਡਿਟ ਜੋਖਮ ਬੀਮਾ ਕਵਰ ਪ੍ਰਦਾਨ ਕਰਨ ਦੇ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਨਾਲ ਈਸੀਜੀਸੀ ਡਬਲਿਊਟੀ-ਈਸੀਆਈਬੀ ਕਵਰ ਰੱਖਣ ਵਾਲੇ ਬੈਂਕਾਂ ਤੋਂ ਨਿਰਯਾਤ ਕ੍ਰੈਡਿਟ ਪਾਉਣ ਵਾਲੇ ਕਈ ਛੋਟੇ ਪੱਧਰ ਦੇ ਨਿਰਯਾਤਕਾਂ ਨੂੰ ਲਾਭ ਹੋਣ ਦੀ ਉਮੀਦ ਹੈ। ਇਸ ਦੇ ਕਾਰਨ ਛੋਟੇ ਨਿਰਯਾਤ ਨਵੇਂ ਬਜ਼ਾਰਾਂ/ਨਵੇਂ ਖਰੀਦਦਾਰਾਂ ਦਾ ਪਤਾ ਲਗਾ ਸਕਣਗੇ ਅਤੇ ਵੱਡੇ ਮੁਕਾਬਲੇ ਨਾਲ ਆਪਣੇ ਮੌਜੂਦਾ ਉਤਪਾਦ ਪੋਰਟਫੋਲੀਓ ਵਿੱਚ ਵਿਵਿਧਤਾ ਲਿਆ ਸਕਣਗੇ।

https://ci4.googleusercontent.com/proxy/m7SK3_dYDvTLK18fIY1HP6hZl_kjfyw-gpLrxVB-P9boc0zF4OtBWlPpSTjDk_exq9l9PCEkPl2lIbKUaXtu1LrWVX9c6k0QGSQ0IsgErkSsIXB5hv_iSQ=s0-d-e1-ft#https://static.pib.gov.in/WriteReadData/userfiles/image/ECGC1XSLJ.jpg

ਅੱਜ ਮੁੰਬਈ ਵਿੱਚ ਇੱਕ ਸੰਵਾਦਦਾਤਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਈਸੀਜੀਸੀ ਦੇ ਚੇਅਰਮੈਨ ਐੱਮ. ਸੈਂਥੀਲਨਾਥਨ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਬੀਮਾ ਕਵਰ ਇੱਕ ਬਹੁਤ ਬੜੀ ਤਬਦੀਲੀ ਲਿਆਉਣ ਵਾਲੀ ਭੂਮਿਕਾ ਨਿਭਾਵੇਗਾ। ਸਾਨੂੰ ਉਮੀਦ ਹੈ ਕਿ ਇਸ ਨਾਲ 20 ਕਰੋੜ ਰੁਪਏ ਤੱਕ ਦੇ ਖਾਤਿਆਂ ਦਾ ਪ੍ਰਤੀਸ਼ਤ ਵਧ ਜਾਵੇਗਾ। ਜਿਸ ਨਾਲ ਈਸੀਜੀਸੀ ਪੋਰਟਫੋਲੀਓ ਨੂੰ ਹੋਰ ਸਥਿਰਤਾ ਮਿਲੇਗੀ।” ਉਨ੍ਹਾਂ ਨੇ ਅੱਗੇ ਕਿਹਾ, “ਬੈਂਕਾਂ ਨੂੰ 90 ਪ੍ਰਤੀਸ਼ਤ ਕਵਰ ਦੇ ਕੇ ਸਾਨੂੰ ਉਮੀਦ ਹੈ ਕਿ ਹੋਰ ਜ਼ਿਆਦਾ ਛੋਟੀਆਂ ਕੰਪਨੀਆਂ ਬੈਂਕਾਂ ਤੋਂ ਨਿਰਯਾਤ ਕ੍ਰੈਡਿਟ ਪ੍ਰਾਪਤ ਕਰਨਗੀਆਂ, ਜਿਸ ਨਾਲ ਇਨ੍ਹਾਂ ਉਦਯੋਗਾਂ ਨੂੰ ਬਹੁਤ ਲਾਭ ਹੋਵੇਗਾ। ਸਾਨੂੰ ਉਮੀਦ ਹੈ ਕਿ ਬੈਂਕ ਅਤੇ ਰਿਆਇਤਾਂ ਦੇਣਗੇ। ਇਸ ਦਾ ਕੁੱਲ ਅਸਰ ਇਹ ਹੋਵੇਗਾ ਕਿ ਨਿਰਯਾਤਕਾਂ ਨੂੰ ਲਾਭ ਹੋਵੇਗਾ, ਜਿਸ ਵਿੱਚ ਵਿਆਜ ਦਰ ਵਿੱਚ ਕਮੀ ਹੋਣਾ ਵੀ ਸ਼ਾਮਲ ਹੈ।”

ਵਣਜ ਮੰਤਰਾਲਾ ਅਤੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੂੰ ਧੰਨਵਾਦ ਦਿੰਦੇ ਹੋਏ ਈਸੀਜੀਸੀ ਦੇ ਚੇਅਰਮੈਨ ਨੇ ਕਿਹਾ, “ਸਰਕਾਰ ਨੇ ਹਾਲ ਦੇ ਵਰ੍ਹਿਆਂ ਵਿੱਚ ਲੋੜੀਂਦਾ ਪੂੰਜੀ ਨਿਵੇਸ਼ ਦੇ ਨਾਲ ਸਾਡਾ ਸਮਰਥਨ ਕੀਤਾ ਹੈ। ਇਸ ਵਜ੍ਹਾ ਨਾਲ ਅਤੇ ਨਿਰਯਾਤਕਾਂ ਦੇ ਲਈ ਆਪਣੇ ਕਵਰ ਨੂੰ ਹੋਰ ਅਧਿਕ ਉਪਯੋਗੀ ਬਣਾਉਣ ਦੀ ਜ਼ਰੂਰਤ ਦੇ ਚਲਦੇ ਅਸੀਂ ਅੱਜ ਇਸ ਫੈਸਲੇ ਦਾ ਐਲਾਨ ਕੀਤਾ ਹੈ।”

https://ci5.googleusercontent.com/proxy/h9euZg9mMm2SKX7ArIhzLB6XJFfZNEXD_F4Y5xsKHZbpUWXPjPZNMJnLwpjoDoBYONO0DtVZuvzGi7yb68x-2XlegkywTv1Ag9TrS_tHgS0OXdO5PcljPw=s0-d-e1-ft#https://static.pib.gov.in/WriteReadData/userfiles/image/ECGC26XM5.jpg

ਭਾਰਤ ਸਰਕਾਰ ਦੀ ਇਸ ਪ੍ਰਮੁੱਖ ਨਿਰਯਾਤ ਕ੍ਰੈਡਿਟ ਏਜੰਸੀ ਦੁਆਰਾ ਨਿਭਾਈ ਗਈ ਭੂਮਿਕਾ ਬਾਰੇ ਗੱਲ ਕਰਦੇ ਹੋਏ ਸ਼੍ਰੀ ਸੇਂਥਿਲਨਾਥਨ ਨੇ ਕਿਹਾ, “ਈਸੀਜੀਸੀ ਜਿਹੇ ਸੰਗਠਨਾਂ ਦੁਆਰਾ ਨਿਭਾਈ ਗਈ ਕਾਉਂਟਰਸਾਈਕਲਿਕਲ ਭੂਮਿਕਾ ਦਰਅਸਲ ਕਿਸੇ ਫਾਇਰ ਬ੍ਰਿਗੇਡ ਕਰਮੀ ਦੀ ਭੂਮਿਕਾ ਦੇ ਬਰਾਬਰ ਹੈ, ਜਦੋਂ ਕ੍ਰੈਡਿਟ ਮੁਸ਼ਕਿਲ ਹਾਲਤ ਵਿੱਚ ਹੁੰਦਾ ਹੈ ਤਾਂ ਕ੍ਰੈਡਿਟ ਬੀਮਾ ਏਜੰਸੀਆਂ ਬਜ਼ਾਰ ਨੂੰ ਸਥਿਰ ਕਰਨ ਦੇ ਲਈ ਅੱਗੇ ਆਉਂਦੀ ਹੈ।”

 

ਸ਼੍ਰੀ ਸੇਂਥਿਲਨਾਥਨ ਨੇ ਅੱਗੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਬਜ਼ਾਰ ਨੂੰ ਸਥਿਰ ਕਰਨ ਦੇ ਲਈ ਸਾਰੀਆਂ ਸਰਕਾਰਾਂ ਨੇ ਵਿਭਿੰਨ ਉਪਾਅ ਕੀਤੇ। ਇਸ ਵਜ੍ਹਾ ਨਾਲ ਈਸੀਜੀਸੀ ਨੇ ਨਿਰਯਾਤਕਾਂ ਨੂੰ ਦਿੱਤੇ ਗਏ ਕਵਰ ਨੂੰ ਵਾਪਸ ਨਹੀਂ ਲਿਆ। ਉਮੀਦਾਂ ਦੇ ਉਲਟ ਦੁਨੀਆ ਭਰ ਵਿੱਚ ਨਿਰਯਾਤ ਕ੍ਰੈਡਿਟ ਬੀਮਾ ਏਜੰਸੀਆਂ ਨੇ ਔਸਤ ਦਾਅਵਾ ਅਨੁਪਾਤ ਦੇਖੇ ਹਨ, ਉੱਚੇ ਅਨੁਪਾਤ ਨਹੀਂ।

 

 

ਬੈਂਕਾਂ ਦੇ ਲਈ ਵਧਿਆ ਹੋਇਆ ਕਵਰ

  • ਰਤਨ, ਗਹਿਣੇ ਅਤੇ ਹੀਰਾ ਖੇਤਰ ਨੂੰ ਛੱਡ ਕੇ ਅਤੇ ਵਪਾਰੀ ਨਿਰਯਾਤਕਾਂ/ਟ੍ਰੇਡਰਾਂ ਨੂੰ ਛੱਡ ਕੇ, ਇਹ ਵਧਿਆ ਹੋਇਆ ਕਵਰ 20 ਕਰੋੜ ਰੁਪਏ ਤੱਕ ਦੀ ਫੰਡ-ਅਧਾਰਿਤ ਨਿਰਯਾਤ ਕ੍ਰੈਡਿਟ ਕਾਰਜਸ਼ੀਲ ਪੂੰਜੀ ਸੀਮਾ ਦਾ ਲਾਭ ਉਠਾਉਣ ਵਾਲੇ ਨਿਰਮਾਤਾ-ਨਿਰਯਾਤਕਾਂ (ਯਾਨੀ, ਪ੍ਰਤੀ ਨਿਰਯਾਤਕ/ਨਿਰਯਾਤਕ-ਸਮੂਹ ਕੁੱਲ ਪੈਕੇਜਿੰਗ ਕ੍ਰੈਡਿਟ ਅਤੇ ਪੋਸਟ ਸ਼ਿਪਮੈਂਟ ਸੀਮਾ) ਦੇ ਲਈ ਉਪਲਬਧ ਹੋਵੇਗਾ।

  • ਇਹ ਨਵੀਂ ਯੋਜਨਾ ਈਸੀਜੀਸੀ ਦੇ ਡਬਲਿਊਟੀ-ਈਸੀਆਈਬੀ ਕਵਰ ਰੱਖਣ ਵਾਲੇ ਬੈਂਕਾਂ ਨੂੰ ਵਿਆਜ ਦਰਾਂ ਨੂੰ ਹੋਰ ਘੱਟ ਕਰਨ ਦੀ ਸੰਭਾਵਨਾ ਤਲਾਸ਼ਣ ਵਿੱਚ ਸਮਰੱਥ ਕਰੇਗੀ ਤਾਕਿ ਸਾਰੇ ਹਿਤਧਾਰਕਾਂ ਨੂੰ ਲਾਭ ਹੋਵੇ। ਇਹ ਵਧਿਆ ਹੋਇਆ ਕਵਰ ਪ੍ਰਤੀਸ਼ਤ ਭਾਰਤੀ ਸਟੇਟ ਬੈਂਕ ਨੂੰ ਉਸ ਦੇ ਅਨੁਕੂਲ ਦਾਅਵਾ ਪ੍ਰੀਮੀਅਮ ਅਨੁਪਾਤ ਨੂੰ ਦੇਖਦੇ ਹੋਏ ਪਿਛਲੇ ਵਰ੍ਹੇ ਦੀ ਪ੍ਰੀਮੀਅਮ ਦਰ ਦੇ ਅਨੁਸਾਰ ਉਪਲਬਧ ਕਰਵਾਇਆ ਜਾਵੇਗਾ। ਹਾਲਾਂਕਿ, ਹੋਰ ਬੈਂਕਾਂ ਦੇ ਲਈ ਪ੍ਰਚਲਿਤ ਪ੍ਰੀਮੀਅਮ ਦਰਾਂ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ।

ਈਸੀਜੀਸੀ ਨੇ ਪਿਛਲੇ ਵਿੱਤ ਵਰ੍ਹੇ 2021-22 ਵਿੱਚ 6.18 ਲੱਖ ਕਰੋੜ ਰੁਪਏ ਦੇ ਨਿਰਯਾਤ ਨੂੰ ਸਮਰਥਨ ਦਿੱਤਾ ਸੀ। 31/03/2022 ਤੱਕ 6,700 ਤੋਂ ਜ਼ਿਆਦਾ ਵਿਸ਼ਿਸ਼ਟ ਨਿਰਯਾਤਕਾਂ ਨੂੰ ਇਸ ਪ੍ਰਤੱਖ ਕਵਰ ਦਾ ਲਾਭ ਹੋਇਆ ਹੈ ਜਿਸ ਨੂੰ ਨਿਰਯਾਤਕਾਂ ਨੂੰ ਜਾਰੀ ਕੀਤਾ ਗਿਆ ਹੈ। 9,000 ਤੋਂ ਜ਼ਿਆਦਾ ਵਿਸ਼ਿਸ਼ਟ ਨਿਰਯਾਤਕਾਂ ਨੂੰ ਬੈਂਕਾਂ ਦੇ ਲਈ ਨਿਰਯਾਤ ਕ੍ਰੈਡਿਟ ਬੀਮਾ (ਈਸੀਆਈਬੀ) ਦੇ ਤਹਿਤ ਲਾਭ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਲਗਭਗ 96 ਪ੍ਰਤੀਸ਼ਤ ਛੋਟੇ ਨਿਰਯਾਤਕ ਹਨ।

* * *

ਡੀਜੇਐੱਮ/ਸ੍ਰੀਯੰਕਾ/ਡੀਆਰ 



(Release ID: 1845457) Visitor Counter : 129


Read this release in: English , Urdu , Hindi , Marathi