ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਓਐੱਨਜੀਸੀ ਬਣਾਏਗੀ ਗ੍ਰੀਨ ਹਾਈਡ੍ਰੋਜਨ, ਭਾਰਤ ਦੀ ਮੋਹਰੀ ਨਵਿਆਉਣਯੋਗ ਊਰਜਾ ਕੰਪਨੀ ਗ੍ਰੀਨਕੋ ਜ਼ੀਰੋ ਸੀ ਦੇ ਨਾਲ ਸਹਿਮਤੀ ਪੱਤਰ ਤੇ ਕੀਤੇ ਹਸਤਾਖਰ

Posted On: 26 JUL 2022 6:43PM by PIB Chandigarh

ਊਰਜਾ ਖੇਤਰ ਵਿੱਚ ਪ੍ਰਮੁੱਖ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟਿਡ (ਓਐੱਨਜੀਸੀ) ਨੇ ਅੱਜ ਮੈਸਰਸ ਗ੍ਰੀਨਕੋ ਜ਼ੀਰੋ ਸੀ ਪ੍ਰਾਈਵੇਟ ਲਿਮਿਟਿਡ (ਗ੍ਰੀਨਕੋ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ਤੇ ਹਸਤਾਖਰ ਕੀਤੇ। ਇਹ ਐੱਮਓਯੂ ਸੰਯੁਕਤ ਰੂਪ ਨਾਲ ਨਵਿਆਉਣਯੋਗ, ਗ੍ਰੀਨ ਹਾਈਡ੍ਰੋਜਨ, ਗ੍ਰੀਨ ਅਮੋਨੀਆ ਅਤੇ ਗ੍ਰੀਨ ਹਾਈਡ੍ਰੋਜਨ ਦੇ ਹੋਰ ਡੇਰੀਵੇਟਿਵ ਵਿੱਚ ਮੌਕੇ ਤਲਾਸ਼ਣ ਦੇ ਮਕਸਦ ਨਾਲ ਕੀਤਾ ਗਿਆ ਹੈ।

ਦੋ ਸਾਲ ਦੇ ਲਈ ਵੈਧ ਇਸ ਸਹਿਮਤੀ ਪੱਤਰ ਤੇ ਨਵੀਂ ਦਿੱਲੀ ਵਿੱਚ ਓਐੱਨਜੀਸੀ ਦੇ ਡਾਇਰੈਕਟਰ ਔਨਸ਼ੋਰ ਸ਼੍ਰੀ ਅਨੁਰਾਗ ਸ਼ਰਮਾ ਅਤੇ ਗ੍ਰੀਨਕੋ ਦੇ ਸੀਈਓ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਨਿਲ ਕੁਮਾਰ ਚਲਾਮਾਲਾਸੇਟੀ ਦੁਆਰਾ ਕੇਂਦਰੀ ਪੈਟ੍ਰਲੀਅਮ ਅਤੇ ਕੁਦਰਤੀ ਗੈਸ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੀ ਮੌਜਦਗੀ ਵਿੱਚ ਹਸਤਾਖਰ ਕੀਤੇ ਗਏ। ਇਸ ਮੌਕੇ ਤੇ ਸਕੱਤਰ (ਐੱਮਓਪੀ ਐਂਡ ਐੱਨਜੀ) ਸ਼੍ਰੀ ਪੰਕਜ ਜੈਨ, ਐੱਮਓਪੀ ਐਂਡ ਐੱਨਜੀ, ਓਐੱਨਜੀਸੀ ਅਤੇ ਗ੍ਰੀਨਕੋ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ । ਗ੍ਰੀਨਕੋ ਭਾਰਤ ਦੀ ਮੋਹਰੀ ਨਵਿਆਉਣਯੋਗ ਊਰਜਾ ਕੰਪਨੀਆਂ ਵਿੱਚੋਂ ਇੱਕ ਹੈ।

Image

ਇਹ ਸਹਿਮਤੀ ਪੱਤਰ ਭਾਰਤ ਨੂੰ ਗਲੋਬਲ ਹਰਿਤ ਹਾਈਡ੍ਰੋਜਨ ਹਬ ਬਣਾਉਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦੇ ਅਨੁਰੂਪ ਹੈ। ਇਸ ਸਹਿਮਤੀ ਪੱਤਰ ਦੇ ਤਹਿਤ ਪਰਿਕਲਪਿਤ ਗਤੀਵਿਧੀਆਂ 2030 ਤੱਕ ਪ੍ਰਤੀ ਸਾਲ 50 ਲੱਖ ਟਨ ਗ੍ਰੀਨ ਹਾਈਡ੍ਰੋਜਨ ਦੇ ਉਤਪਾਦਨ ਦੇ ਭਾਰਤ ਦੇ ਟੀਚੇ ਵਿੱਚ ਯੋਗਦਾਨ ਦੇਵੇਗੀ।

ਇਹ ਸਹਿਮਤੀ ਪੱਤਰ ਓਐੱਨਜੀਸੀ ਲਈ ਆਪਣੀ ਊਰਜਾ ਰਣਨੀਤੀ 2040 ਦੇ ਅਨੁਸਾਰ ਨਵਿਆਉਯੋਗ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਵੀ ਕੰਮ ਕਰੇਗਾ। ਜਿਵੇਂ ਕਿ ਊਰਜਾ ਮਿਸ਼ਰਣ ਵਿੱਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ, ਲਾਗਤ ਮੁਕਾਬਲੇ, ਜਲਵਾਯੂ ਪਰਿਵਤਰਨ ਜਾਗਰੂਕਤਾ ਹੋਰ ਮਜਬੂਤ ਨਿਯਮ ਤੰਤਰ ਤੇ  ਜ਼ੋਰ ਨਾਲ ਪ੍ਰੇਰਿਤ ਹੈ ਇਸ ਵਿਚਕਾਰ ਓਐੱਨਜੀਸੀ ਦਾ ਟੀਚਾ ਹੈ ਕਿ ਉਹ ਦੀਰਘਕਾਲਿਕ ਚੁਣੌਤੀਆਂ ਦੇ ਖਿਲਾਫ ਪੋਰਟਫੋਲੀਓ ਦਾ ਜੋਖਿਮ ਘੱਟ ਕਰਨ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਜਿਵੇਂ ਆਪਣੇ ਉਦੇਸਾਂ ਨੂੰ ਪੂਰਾ ਕਰੇ।

********

ਵਾਈਬੀ/ਆਰਐੱਮ



(Release ID: 1845449) Visitor Counter : 100


Read this release in: English , Urdu , Hindi