ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਇਸ 1 ਜੁਲਾਈ ਨੂੰ 8,000 ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਵੱਡੇ ਪੈਮਾਨੇ ‘ਤੇ ਪ੍ਰਮੋਸ਼ਨ ਦੇਣ ਦੇ ਬਾਅਦ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਹੁਣ ਅਗਲੇ ਉਨ੍ਹਾਂ ਬਹੁਤ ਸਾਰੇ ਅਧਿਕਾਰੀਆਂ ਦੇ ਲਈ ਤਿਆਰ ਹੈ ਜਿਨ੍ਹਾਂ ਨੂੰ ਅਗਲੇ ਦੋ ਤੋਂ ਤਿੰਨ ਹਫਤੇ ਵਿੱਚ ਪ੍ਰਮੋਸ਼ਨ ਮਿਲ ਜਾਵੇਗੀ


ਕੇਂਦਰੀ ਸਕੱਤਰੇਤ ਰਾਜਭਾਸ਼ਾ ਸੇਵਾ ਗਰੁੱਪ-ਏ ਦੇ ਅਧਿਕਾਰੀਆਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਅੱਜ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੀ ਲੰਬਿਤ (ਪੈਂਡਿੰਗ) ਪ੍ਰਮੋਸ਼ਨ ਬਾਰੇ ਜਾਣੂ ਕਰਵਾਇਆ

Posted On: 26 JUL 2022 6:27PM by PIB Chandigarh

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਇੱਕ ਵਾਰ ਵਿੱਚ 8,000 ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਵੱਡੇ ਪੈਮਾਨੇ ‘ਤੇ ਪ੍ਰਮੋਸ਼ਨ ਦੇਣ ਦੇ ਬਾਅਦ, ਹੁਣ ਅਗਲੇ ਅਧਿਕਾਰੀਆਂ ਦੇ ਲਈ ਤਿਆਰ ਹੈ, ਜਿਨ੍ਹਾਂ ਨੂੰ ਅਗਲੇ ਦੋ ਤੋਂ ਤਿੰਨ ਸਪਤਾਹ ਵਿੱਚ ਉਨ੍ਹਾਂ ਨੂੰ ਪ੍ਰਮੋਸ਼ਨ ਮਿਲ ਜਾਵੇਗੀ।

 

ਇਹ ਗੱਲ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਉਸ ਸਮੇਂ ਕਹੀ ਜਦੋਂ ਕੇਂਦਰੀ ਸਕੱਤਰੇਤ ਰਾਜਭਾਸ਼ਾ ਸੇਵਾ ਗਰੁੱਪ-ਏ ਦੇ ਅਧਿਕਾਰੀਆਂ ਦੇ ਇੱਕ ਪ੍ਰਤੀਨਿਧੀਮੰਡਲ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕੀਤੀ।

 

https://ci3.googleusercontent.com/proxy/pZQHwdv6BJMLE4Jwn811tAAG8_k0kjhGnqPGwsoQw9xNC9_1V8C8yxgvuWFEVIaXjLDnvgOSZck9WFb2rom6awTxIsdH4FbZf4z0CbI3WQNqLEomnJn5zvgk1Q=s0-d-e1-ft#https://static.pib.gov.in/WriteReadData/userfiles/image/image001YVCE.jpg

ਮੰਤਰੀ ਮਹੋਦਯ ਨੇ ਪ੍ਰਤੀਨਿਧੀਮੰਡਲ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪ੍ਰਮੋਸ਼ਨ ਦੇ ਮਾਮਲਿਆਂ ਵਿੱਚ ਵੀ ਨਿਯਮਅਨੁਸਾਰ ਤੇਜ਼ੀ ਲਿਆਂਦੀ ਜਾਵੇਗੀ, ਕਿਉਂਕਿ ਇਸ ਪ੍ਰਮੋਸ਼ਨ ਤੋਂ ਪਹਿਲਾਂ ਅਧਿਕਾਰੀਆਂ ਦੇ ਲਈ ਇੱਕ ਵਰ੍ਹੇ ਤੋਂ 18 ਮਹੀਨੇ ਤੱਕ ਦੀ ਟ੍ਰੇਨਿੰਗ ਦਾ ਲਾਜ਼ਮੀ ਪ੍ਰਾਵਧਾਨ ਹੈ। ਉਨ੍ਹਾਂ ਨੇ ਪ੍ਰਤੀਨਿਧੀਮੰਡਲ ਨੂੰ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨਗੇ ਅਤੇ ਪ੍ਰਮੋਸ਼ਨ ਦੇਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾਵੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਕਿ ਸਰਕਾਰੀ ਕਰਮਚਾਰੀਆਂ ਦਾ ਬਿਨਾ ਕਿਸੇ ਪ੍ਰਮੋਸ਼ਨ ਦੇ ਸੇਵਾ ਤੋਂ ਰਿਟਾਇਰ ਹੋ ਜਾਣਾ ਨਿਰਾਸ਼ਾਜਨਕ ਹੈ ਅਤੇ ਉਨ੍ਹਾਂ ਨੇ ਇਸ ਪੂਰੇ ਮਾਮਲੇ ਵਿੱਚ ਵਿਅਕਤੀਗਤ ਰੁਚੀ ਲੈਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਸਾਰੀਆਂ ਭਾਵੀ ਪ੍ਰੋਮੋਸ਼ਨਾਂ ਕ੍ਰਮਬੱਧ ਹੋ ਜਾਣਗੀਆਂ ਕਿਉਂਕਿ ਅਜਿਹੇ 8,089 ਕਰਮਚਾਰੀਆਂ ਨੂੰ ਪ੍ਰਮੋਸ਼ਨ ਦੇਣ ਵਿੱਚ ਸਾਰੀਆਂ ਕਾਨੂੰਨੀ ਰੁਕਾਵਟਾਂ ਨੂੰ ਸੁਲਝਾ ਲਿਆ ਗਿਆ ਹੈ, ਜਿਸ ਵਿੱਚ 4,734 ਸੀਐੱਸਐੱਸ ਤੋਂ, 2,966 ਸੀਐੱਸਐੱਸਐੱਸ ਤੋਂ ਅਤੇ 389 ਸੀਐੱਸਸੀਐੱਸ ਤੋਂ ਹਨ।

 

ਇਹ ਧਿਆਨ ਵਿੱਚ ਰੱਖਣ ਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਵਿੱਚ ਹੀ 1 ਜੁਲਾਈ, 2022 ਤੋਂ ਡੀਓਪੀਟੀ ਨੇ ਇੱਕ ਹੀ ਵਾਰ ਵਿੱਚ ਤਿੰਨ ਪ੍ਰਮੁੱਖ ਸਕੱਤਰੇਤ ਸੇਵਾਵਾਂ ਨਾਲ ਸੰਬੰਧਿਤ 8,089 ਤੋਂ ਵੱਧ ਸਰਕਾਰੀ ਕਰਚਾਰੀਆਂ ਨੂੰ ਵੱਡੇ ਪੈਮਾਨੇ ‘ਤੇ ਪ੍ਰਮੋਸ਼ਨ ਦਿੱਤੀ ਸੀ। ਕੇਂਦਰੀ ਸਕੱਤਰੇਤ ਸੇਵਾ (ਸੀਐੱਸਐੱਸ), ਕੇਂਦਰੀ ਸਕੱਤਰੇਤ ਸਟੈਨੋਗ੍ਰਾਫਰ ਸੇਵਾ (ਸੀਐੱਸਐੱਸਐੱਸ) ਅਤੇ ਕੇਂਦਰੀ ਸਕੱਤਰੇਤ ਕਲੈਰਿਕਲ ਸੇਵਾ (ਸੀਐੱਸਸੀਐੱਸ) ਨਾਲ ਸੰਬੰਧਿਤ ਇਨ੍ਹਾਂ ਕਰਮਚਾਰੀਆਂ ਦੀ ਸਮੂਹਿਕ ਪ੍ਰਮੋਸ਼ਨ ਦੇ ਆਦੇਸ਼ ਪਿਛਲੇ ਦੋ ਮਹੀਨਿਆਂ ਵਿੱਚ ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈਆਂ ਕਈ ਦੌਰ ਦੀਆਂ ਉੱਚ-ਪੱਧਰੀ ਮੀਟਿੰਗਾਂ ਦੇ ਬਾਅਦ ਜਾਰੀ ਕੀਤੇ ਗਏ ਸਨ। ਮੰਤਰੀ ਮਹੋਦਯ ਨੇ ਕਿਹਾ ਕਿ ਇਸ ਦੇ ਲਈ ਕਾਨੂੰਨੀ ਮਾਹਿਰਾਂ ਨਾਲ ਵੀ ਵਿਆਪਕ ਤੌਰ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਕਿਉਂਕਿ ਕੁਝ ਆਦੇਸ਼ ਲੰਬਿਤ ਰਿਟ ਪਟੀਸ਼ਨਾਂ ਦੇ ਪਰਿਣਾਮ ਦੇ ਅਧੀਨ ਹਨ।

https://ci3.googleusercontent.com/proxy/F-bIeH-WS_UUyfv8wZCkna8tf_53yZ5sO-Vw95N-0fGGp0dqGupL_Ao0W8y0NAbyxBNV0kppmdezr531jxnpWnCAlvxZ0DLOisoTL7VwKNwvQw3OBwjYIP88-w=s0-d-e1-ft#https://static.pib.gov.in/WriteReadData/userfiles/image/image0022AH5.jpg

 

ਡਾ. ਜਿਤੇਂਦਰ ਸਿੰਘ ਨੇ ਇਸ ਮੁੱਦੇ ਨੂੰ ਸੁਲਝਾਉਣ ਦੇ ਲਈ ਕਈ ਅਵਸਰਾਂ ‘ਤੇ ਕੇਂਦਰੀ ਸਕੱਤਰੇਤ ਦੇ ਅਧਿਕਾਰੀਆਂ ਦੇ ਪ੍ਰਤੀਨਿਧੀਮੰਡਲਾਂ ਨਾਲ ਮੁਲਾਕਾਤ ਕੀਤੀ ਸੀ ਕਿਉਂਕਿ ਉਹ ਇਹ ਮੰਨਦੇ ਹਨ ਕਿ ਇਹ ਤਿੰਨੇ ਸੇਵਾਵਾਂ, ਅਰਥਾਤ – ਸੀਐੱਸਐੱਸ, ਸੀਐੱਸਐੱਸਐੱਸ ਅਤੇ ਸੀਐੱਸਸੀਐੱਸ ਕੇਂਦਰੀ ਸਕੱਤਰੇਤ ਦੇ ਪ੍ਰਸ਼ਾਸਨਿਕ ਕੰਮਕਾਜ ਦੀ ਰੀੜ੍ਹ ਦੀ ਹੱਡੀ (ਬੈਕਬੋਨ) ਹਨ।

 

ਡਾ. ਜਿਤੇਂਦਰ ਸਿੰਘ ਨੇ ਇਹ ਵੀ ਯਾਦ ਕੀਤਾ ਕਿ ਤਿੰਨ ਸਾਲ ਪਹਿਲਾਂ, ਡੀਓਪੀਟੀ ਨੇ ਵਿਭਿੰਨ ਵਿਭਾਗਾਂ ਵਿੱਚ ਵਿਭਿੰਨ ਪੱਧਰਾਂ ‘ਤੇ ਲਗਭਗ 4,000 ਅਧਿਕਾਰੀਆਂ ਦੀ ਵੱਡੇ ਪੈਮਾਨੇ ‘ਤੇ ਪ੍ਰਮੋਸ਼ਨ ਕੀਤੀ ਸੀ ਅਤੇ ਜਿਸ ਦੀ ਵਿਆਪਕ ਰੂਪ ਨਾਲ ਸ਼ਲਾਘਾ ਕੀਤੀ ਗਈ ਸੀ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਕੱਤਰੇਤ ਸੇਵਾਵਾਂ ਸ਼ਾਸਨ ਦਾ ਇੱਕ ਜ਼ਰੂਰੀ ਉਪਕਰਣ ਹੈ ਕਿਉਂਕਿ ਉਨ੍ਹਾਂ ਦੇ ਦੁਆਰਾ ਤਿਆਰ ਕੀਤੇ ਗਏ ਨੋਟ ਅਤੇ ਡ੍ਰਾਫਟ ਹੀ ਸਰਕਾਰੀ ਨੀਤੀਆਂ ਦਾ ਅਧਾਰ ਬਣਦੇ ਹਨ ਅਤੇ ਇਹ ਪ੍ਰਸਤਾਵ ਸਰਕਾਰੀ ਪਦਅਨੁਕ੍ਰਮ ਵਿੱਚ ਵਿਭਿੰਨ ਪੜਾਵਾਂ ਤੋਂ ਗੁਜਰਦੇ ਹਨ।

 <><><><><><>

ਐੱਸਐੱਨਸੀ/ਆਰਆਰ


(Release ID: 1845448)
Read this release in: English , Urdu , Hindi