ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਛੇ ਰਾਜਾਂ ਦੇ ਕਬਾਇਲੀ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ


ਅੱਜ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਕਬਾਇਲੀ ਸਮਾਜ ਨਾਲ ਸੰਬੰਧ ਰੱਖਣ ਵਾਲੀ ਸ਼੍ਰੀਮਤੀ ਦ੍ਰੌਪਦੀ ਜੀ ਮੁਰਮੂ ਦੇਸ਼ ਦੀ ਰਾਸ਼ਟਰਪਤੀ ਬਣੇ ਹਨ: ਸ਼੍ਰੀ ਅਰਜੁਨ ਮੁੰਡਾ

ਜਲ-ਜਮੀਨ-ਜੰਗਲ ਦੀ ਦੁਨੀਆ ਨਾਲ ਤਾਲਮੇਲ ਰੱਖਣ ਵਾਲੀ ਭਾਰਤੀ ਦੀ ਬੇਟੀ ਅੱਜ ਦੇਸ਼ ਦੀ ਰਾਸ਼ਟਰਪਤੀ ਬਣ ਗਈ ਹੈ: ਸ਼੍ਰੀ ਮਹੇਂਦਰ ਨਾਥ ਪਾਂਡੇ

Posted On: 25 JUL 2022 6:51PM by PIB Chandigarh

ਭਾਰਤ ਦੇ ਛੇ ਅਲਗ-ਅਲਗ ਰਾਜਾਂ ਦੇ ਕਬਾਇਲੀ ਨਾਚ ਮੰਡਲਾਂ ਨੇ ਭਾਰਤ ਦੀ  15ਵੀਂ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇ ਸਨਮਾਨ ਵਿੱਚ ਨਵੀਂ ਦਿੱਲੀ ਵਿੱਚ ਰਾਸ਼ਟਰੀ ਕਬਾਇਲੀ ਖੋਜ ਇੰਸਟੀਟਿਊਟ ਵਿੱਚ ਇੱਕ ਪ੍ਰੋਗਰਾਮ ਪੇਸ਼ ਕੀਤਾ। ਇਸ ਅਵਸਰ ‘ਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਅਤੇ ਕੇਂਦਰੀ ਭਾਰੀ ਉਦਯੋਗ ਮੰਤਰੀ ਸ਼੍ਰੀ ਮਹੇਂਦਰ ਨਾਥ ਪਾਂਡੇ ਵੀ ਮੌਜੂਦ ਸਨ।

ਇਸ ਅਵਸਰ ‘ਤੇ ਕਬਾਇਲੀ ਕਲਾਕਾਰਾਂ ਦੁਆਰਾ ਸੁਆਗਤ ਗੀਤ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਝਾਰਖੰਡ ਸਮੂਹ ਨੇ ਸੰਥਾਲੀ ਲੋਕ ਨਾਚ ਕੀਤਾ, ਕੁੰਤੀ ਸਮੂਹ ਨੇ ਮੁੰਡਾਰੀ ਲੋਕ ਨਾਚ ਪੇਸ਼ ਕੀਤਾ, ਉਡੀਸਾ ਸਮੂਹ ਨੇ ਆਦਿਵਾਸੀ ਸੰਥਾਲੀ ਕਲਸ਼ ਲੋਕ ਨਾਚ, ਹਾਵੜਾ, ਪੱਛਮੀ ਬੰਗਾਲ ਸਮੂਹ ਨੇ ਸੰਤਰੀ ਲੱਛਰ ਅਨੇਚ ਨਾਚ ਕੀਤਾ ਅਤੇ ਛੱਤੀਸਗੜ੍ਹ ਸਮੂਹ ਨੇ ਪੰਥੀ ਨਾਚ ਪੇਸ਼ ਕੀਤਾ।

ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਈ ਰਾਜਾਂ ਤੋਂ ਆਉਣ ਵਾਲੇ ਕਲਾਕਾਰਾਂ ਦੀ ਉਤਕ੍ਰਿਸ਼ਟ ਨਾਚ ਪ੍ਰਸਤ੍ਰਤੀਆਂ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਇਸ ਦੇ ਇਲਾਵਾ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਅੱਜ ਇੱਕ ਇਤਿਹਾਸਿਕ ਦਿਨ ਹੈ ਕਿਉਂਕਿ ਆਦਿਵਾਸੀ ਸਮਾਜ ਨਾਲ ਤਾਲਮੇਲ ਰੱਖਣ ਵਾਲੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਦੇਸ਼ ਦੀ ਰਾਸ਼ਟਰਪਤੀ ਬਣ ਗਏ ਹਨ। 

https://ci4.googleusercontent.com/proxy/EwJxInZuRGQIesAKZEWGdLoXZDa-kRaAPoulJ_ot47ZGvM9zYSkvlIKOfO2ZAAu7ng4_Xzy2diJ8eRdAKvZ2IllwN1di4t5VZMwmX2FDkcZ8JgUk2KQK1P8IDw=s0-d-e1-ft#https://static.pib.gov.in/WriteReadData/userfiles/image/image001VFFU.jpg

https://ci6.googleusercontent.com/proxy/mFk-FN9PH5k0P2wyZRKfbCEgpViB65Oyf4FncO6Np4kFEn0VNqG0__8c2Fp2y8wbe-TZl6rCT00YALO8qdg6qzK-QgmPU_gaB0PzqrJFh1Ga9zxMkHGllRz2VA=s0-d-e1-ft#https://static.pib.gov.in/WriteReadData/userfiles/image/image002QW0Y.jpg

https://ci6.googleusercontent.com/proxy/u-vZ8xJ9Wg-tfSGX3tymP7plE5pMHEtpTxVpHt955psWCgm0jvIKI8QbEDv8YpSBFJuBSZlUbkKTeN0NKnygSwZJjG8klaaQLHKc4DP-jmvBv3yrl3VLBeoumg=s0-d-e1-ft#https://static.pib.gov.in/WriteReadData/userfiles/image/image003GAP6.jpg

https://ci5.googleusercontent.com/proxy/E0iUGnUmVFby_y_jLyf4Knd2Nv-Np2LY-ocOiQ1S1Lvx5VSpwdVpHOK8HLdbeeOC2zTGP7xCqyASnEa_4IgSAS8_SUXoPJArUZQRR1B4wrZqtypqlvyGP4UIAg=s0-d-e1-ft#https://static.pib.gov.in/WriteReadData/userfiles/image/image004H6GN.jpg

ਆਪਣੇ ਸੰਬੋਧਨ ਵਿੱਚ ਮਹੇਂਦਰ ਨਾਥ ਪਾਂਡੇ ਨੇ ਸਾਰੇ ਕਲਾਕਾਰਾਂ ਦੇ ਨਾਚ ਪ੍ਰਦਰਸ਼ਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ “ਜਲ-ਜਮੀਨ-ਜੰਗਲ ਦੀ ਦੁਨੀਆਂ ਨਾਲ ਤਾਲਮੇਲ ਰੱਖਣ ਵਾਲੀ ਭਾਰਤ ਦੀ ਬੇਟੀ ਅੱਜ ਦੇਸ਼ ਦੀ ਰਾਸ਼ਟਰਪਤੀ ਬਣ ਗਈ ਹੈ ਅਤੇ ਦੇਸ਼ ਲਈ ਅੰਮ੍ਰਿਤ ਕਾਲ ਵਿੱਚ ਇਹ ਨਵਾਂ ਇਤਿਹਾਸ ਰਚਿਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵਰਤਮਾਨ ਸਰਕਾਰ ਦੀ ਨਵੀਂ ਸੋਚ ਦਾ ਇੱਕ ਸਪੱਸ਼ਟ ਸੰਕੇਤਕ ਹੈ ਜੋ ਇੱਕ ਪ੍ਰਗਤੀਸ਼ੀਲ ਭਾਰਤ ਨੂੰ ਸਵਰੂਪ ਦੇ ਰਹੀ ਹੈ।

******

ਐੱਨਬੀ/ਐੱਸਕੇ



(Release ID: 1845176) Visitor Counter : 108


Read this release in: English , Urdu , Hindi