ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਘਰੇਲੂ ਟੂਰਿਜ਼ਮ ਨੂੰ ਪ੍ਰਾਥਮਿਕਤਾ ਦੇਣ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਇਹ ‘ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਮਜ਼ਬੂਤ ਕਰਦਾ ਹੈ’
‘ਉੱਤਰ ਪੂਰਬ ਯਾਤਰੀਆਂ ਦੇ ਲਈ ਸਵਰਗ ਹੈ, ਅੱਜ ਵੀ ਬਹੁਤ ਸਾਰੇ ਲੋਕ ਇਸ ਖੂਬਸੂਰਤ ਖੇਤਰ ਤੋਂ ਅਣਜਾਣ ਹਨ’
ਜੈਵਿਕ ਖੇਤੀ ਵਿੱਚ ਦੇਸ਼ ਨੂੰ ਰਸਤਾ ਦਿਖਾ ਰਿਹਾ ਉੱਤਰ ਪੂਰਬ ਖੇਤਰ : ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ‘ਨੌਰਥ ਈਸਟ ਔਨ ਵ੍ਹੀਲਸ’ ਦੇ ਮੁਹਿੰਮਕਾਰਾਂ ਦੇ ਨਾਲ ਗੱਲਬਾਤ ਕੀਤੀ
Posted On:
26 JUL 2022 1:13PM by PIB Chandigarh
ਉਪ ਰਾਸ਼ਟਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਘਰੇਲੂ ਟੂਰਿਜ਼ਮ ਨੂੰ ਪ੍ਰਾਥਮਿਕਤਾ ਦੇਣ ਅਤੇ ਵਿਦੇਸ਼ ਯਾਤਰਾ ਕਰਨ ਦੀ ਇੱਛਾ ਕਰਨ ਤੋਂ ਪਹਿਲਾਂ ਦੇਸ਼ ਦੇ ਸਭ ਹਿੱਸਿਆਂ ਨੂੰ ਖੋਜਣ ਦਾ ਸੱਦਾ ਦਿਤਾ । ਉੱਤਰ ਪੂਰਬ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਜ਼ਰੂਰਤ ’ਤੇ ਬਲ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, “ਲੋਕਾਂ ਦੇ ਲਗਾਤਾਰ ਇੱਕ-ਦੂਸਰੇ ਦੇ ਇੱਥੇ ਆਉਣ-ਜਾਣ ਅਤੇ ਗੱਲਬਾਤ ਕਰਨ ਨਾਲ ਸਾਡੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਮਜ਼ਬੂਤ ਹੋ ਸਕਦੀ ਹੈ।”
ਉਪ ਰਾਸ਼ਟਰਪਤੀ –‘ਨੌਰਥ ਈਸਟ ਔਨ ਵ੍ਹੀਲਸ’ ਮੁਹਿੰਮ ਦੇ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕਰ ਰਹੇ ਸਨ ਜਿਸ ਵਿੱਚ ਉੱਤਰ ਪੂਰਬ ਦੇ ਸਾਰੇ ਅੱਠ ਰਾਜਾਂ ਦੀ ਯਾਤਰਾ ਕਰਨ ਵਾਲੇ 18 ਰਾਜਾਂ ਦੀਆਂ 5 ਮਹਿਲਾਵਾਂ ਸਹਿਤ 75 ਬਾਈਕਰ ਸ਼ਾਮਲ ਹਨ।
ਸ਼੍ਰੀ ਨਾਇਡੂ ਨੇ ਸਾਰੇ ਉੱਤਰ ਪੂਰਬ ਰਾਜਾਂ ਦੀਆਂ ਆਪਣੀਆਂ ਹਾਲ ਦੀਆਂ ਯਾਤਰਾਵਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸੁੰਦਰ ਪਰਿਦ੍ਰਿਸ਼, ਸਮ੍ਰਿੱਧ ਸੱਭਿਆਚਾਰ ਅਤੇ ਲੋਕਾਂ ਦੀ ਗਰਮਜੋਸ਼ੀ ਭਰੀ ਪ੍ਰਾਹੁਣਚਾਰੀ ਦੇ ਨਾਲ, “ਇਹ ਰਾਜ ਅਸਲ ਵਿੱਚ ਯਾਤਰੀਆਂ ਦੇ ਲਈ ਸਵਰਗ ਹਨ।” ਉਨ੍ਹਾਂ ਨੇ ਅਫਸੋਸ ਜਤਾਇਆ ਕਿ ਇਸ ਖੇਤਰ ਵਿੱਚ ਸਮ੍ਰਿੱਧ ਅਨੁਭਵ ਦੇ ਬਾਵਜੂਦ, “ਬਹੁਤ ਸਾਰੇ ਲੋਕ ਹੁਣ ਵੀ ਇਸ ਬਾਰੇ ਅਣਜਾਣ ਅਤੇ ਅਣਭਿੱਜ ਹਨ। ਉਨ੍ਹਾਂ ਨੇ ਯਾਤਰਾ ਦਾ ਆਨੰਦ ਲੈਣ ਉਠਾਉਣ ਵਾਲੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਉੱਤਰ-ਪੂਰਬ ਦੀ ਖੂਬਸੂਰਤੀ ਦਾ ਆਨੰਦ ਲੈਣ ਸਾਡੇ ਸੱਭਿਆਚਾਰ ਵਿੱਚ ਵਿਵਿਧਤਾ ਦੀ ਸਰਾਹਨਾ ਕਰਨ ਦੇ ਲਈ ਉੱਤਰ ਪੂਰਬ ਨੂੰ ਫਿਰ ਤੁਰ ਕੇ ਦੇਖਣ।”
“ਜੈਵਿਕ ਖੇਤੀ ਦੇ ਖੇਤਰ ਵਿੱਚ ਦੇਸ਼ ਨੂੰ ਰਸਤਾ ਦਿਖਾਉਣ” ਦੇ ਲਈ ਉੱਤਰ ਪੂਰਬ ਦੀ ਸਰਾਹਨਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਹੋਰ ਰਾਜਾਂ ਨੂੰ ਵੀ ਉੱਤਰ ਪੂਰਬ ਰਾਜਾਂ ਦੀਆਂ ਬਿਹਤਰੀਨ ਪਿਰਤਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਹੌਲ਼ੀ-ਹੌਲ਼ੀ ਸਥਾਈ ਖੇਤੀ ਦੀ ਤਰਫ਼ ਬਦਲਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਉੱਤਰ ਪੂਰਬ ਵਿੱਚ ਬੁਨਿਆਦੀ ਢਾਂਚੇ ਵਿੱਚ ਵਿਸ਼ੇਸ਼ ਤੌਰ ’ਤੇ ਕਨੈਕਟੀਵਿਟੀ ਵਿੱਚ ਜ਼ਿਕਰਯੋਗ ਸੁਧਾਰਾਂ ਨੂੰ ਵੀ ਦਰਜ ਕੀਤਾ ਅਤੇ ਕਿਹਾ ਕਿ ਇਹ ਪ੍ਰਯਾਸ “ਖੇਤਰ ਵਿੱਚ ਵਿਕਾਸ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰ ਰਹੇ ਹਨ।”
ਇਸ ਅਦੁੱਤੀ ਮੁਹਿੰਮ ਦੇ ਲਈ ਆਯੋਜਕਾਂ ਦੀ ਸਰਾਹਨਾ ਕਰਦੇ ਹੋਏ, ਉਨ੍ਹਾਂ ਨੇ ਸੜਕ ਸੁਰੱਖਿਆ ਦੇ ਵਿਸ਼ੇ ’ਤੇ ਉਨ੍ਹਾਂ ਦੇ ਦੁਆਰਾ ਧਿਆਨ ਕੇਂਦ੍ਰਿਤ ਕਰਨ ਦੀ ਸਰਾਹਨਾ ਕੀਤੀ। ਭਾਰਤ ਵਿੱਚ ਹਰ ਸਾਲ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਵਿੱਚ ਭਾਰੀ ਹਾਨੀ ’ਤੇ ਚਿੰਤਾ ਵਿਅਕਤ ਕਰਦੇ ਹੋਏ, ਸ਼੍ਰੀ ਨਾਇਡੂ ਨੇ ਦੁਰਘਟਨਾਵਾਂ ਦੀ ਸੰਖਿਆ ਘੱਟ ਕਰਨ ਦੇ ਲਈ ਅਧਿਕ ਤੋਂ ਅਧਿਕ ਚੌਤਰਫ਼ਾ ਪ੍ਰਯਾਸ ਕਰਨ ਦੀ ਤਾਕੀਦ ਕੀਤੀ।
*****
ਐੱਮਐੱਸ/ਆਰਕੇ
(Release ID: 1845008)
ਵਿਜ਼ੀਟਰ ਕਾਊਂਟਰ : 161