ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਆਂਧਰ ਪ੍ਰਦੇਸ਼ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਵਿਭਿੰਨਿ ਸੰਸਥਾਵਾਂ ਦੀ ਪ੍ਰਗਤੀ ਦੀ ਅੱਜ ਸਮੀਖਿਆ ਕੀਤੀ

Posted On: 26 JUL 2022 12:42PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਆਂਧਰ ਪ੍ਰਦੇਸ਼ ਰਾਜ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਵਿਭਿੰਨ ਸੰਸਥਾਵਾਂ ਦੀ ਪ੍ਰਗਤੀ ਦੀ ਅੱਜ ਸਮੀਖਿਆ ਕੀਤੀ। ਸ਼੍ਰੀ ਕੇ. ਸੰਜੈ ਮੂਰਤੀ ਸਕੱਤਰ ਉਚੇਰੀ ਸਿੱਖਿਆ ਨੇ ਨਵੀਂ ਦਿੱਲੀ ਸਥਿਤ ਉਪ ਰਾਸ਼ਟਰਪਤੀ ਨਿਵਾਸ ਵਿੱਚ ਉਨ੍ਹਾਂ ਨੂੰ ਇਨ੍ਹਾਂ ਸੰਸਥਾਵਾਂ ਦੀ ਸਥਿਤੀ ਸਬੰਧੀ ਜਾਣਕਾਰੀ ਦਿੱਤੀ।

ਸ਼੍ਰੀ ਮੂਰਤੀ ਨੇ ਉਪ ਰਾਸ਼ਟਰਪਤੀ ਨੂੰ ਰਾਜ ਦੇ ਅਨੰਤਪੁਰ ਵਿੱਚ ਸੈਂਟਰਲ ਯੂਨੀਵਰਸਿਟੀ ਆਵ੍ ਆਂਧਰ ਪ੍ਰਦੇਸ਼, ਵਿਜ਼ਿਆਨਗਰਮ (Vizianagaram) ਵਿੱਚ ਸੈਂਟਰਲ ਟ੍ਰਾਇਬਲ ਯੂਨੀਵਰਸਿਟੀ ਆਵ੍ ਆਂਧਰ ਪ੍ਰਦੇਸ਼, ਤਿਰੂਪਤੀ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ (ਆਈਆਈਟੀ), ਟੈਡਪੱਲੀਗੁਡਮ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (ਐੱਨਆਈਟੀ), ਵਿਸ਼ਾਖਾਪਟਨਮ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਮੈਨੇਜਮੈਂਟ (ਆਈਆਈਐੱਮ), ਤਿਰੂਪਤੀ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ), ਗੁੰਟੂਰ ਵਿੱਚ ਪੈਟ੍ਰੋਲੀਅਮ ਯੂਨੀਵਰਸਿਟੀ ਇੰਡੀਅਨ ਇੰਸਟੀਟਿਊਟ ਆਵ੍ ਪੈਟ੍ਰੋਲੀਅਮ ਐਂਡ ਐਨਰਜੀ (ਆਈਆਈਪੀਈ), ਐਗਰੀਕਲਚਰ ਯੂਨੀਵਰਸਿਟੀ ਆਚਾਰੀਆ ਐੱਨ.ਜੀ. ਰੰਗਾ ਐਗਰੀਕਲਚਰ ਯੂਨੀਵਰਸਿਟੀ (ਏਐੱਨਜੀਆਰਏਯੂ), ਕੁਰਨੂਲ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਇਨਫਰਮੇਸ਼ਨ ਟੈਕਨੋਲੋਜੀ ਡਿਜ਼ਾਈਨ ਮੈਨੂਫੈਕਚਰਿੰਗ, ਮੰਗਲਗਿਰੀ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਡਿਜਾਸਟਰ ਮੈਨੇਜੇਮੈਂਟ ਅਤੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇਸਜ਼ (ਏਆਈਆਈਐੱਮਐੱਸ) ਦੀ ਸਥਾਪਨਾ ਅਤੇ ਉਨ੍ਹਾਂ ਦਾ ਪਰਿਚਾਲਨ ਸ਼ੂਰ ਕਰਨ ਬਾਰੇ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ। ਉਪ ਰਾਸ਼ਟਰਪਤੀ ਨੇ ਸੈਂਟਰ ਆਵ੍ ਐਕਸੀਲੈਂਸ ਫਾਰ ਸੱਟਡੀਜ਼ ਇਨ ਕਲਾਸੀਕਲ ਤੇਲੁਗੁ ਦੇ ਸੰਚਾਲਨ ਅਤੇ ਨੇਲੋਰ ਵਿੱਚ ਨੈਸ਼ਨਲ ਕੌਂਸਿਲ ਆਵ੍ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਦੇ ਖੇਤਰੀ ਸਿੱਖਿਆ ਸੰਸਥਾਨ ਦੀ ਸਥਾਪਨਾ ਬਾਰੇ ਹੋਈ ਪ੍ਰਗਤੀ ਦੀ ਜਾਣਕਾਰੀ ਵੀ ਮੰਗੀ।

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੱਲ੍ਹ ਸ਼੍ਰੀ ਨਾਇਡੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਵਿਸ਼ੇ ’ਤੇ ਜਾਣਕਾਰੀ ਦਿੱਤੀ ਸੀ। ਇਸ ਦੇ ਬਾਅਦ ਸਕੱਤਰ, ਉਚੇਰੀ ਸਿੱਖਿਆ ਉਪ ਰਾਸ਼ਟਰਪਤੀ ਨਿਵਾਸ ਗਏ ਅਤੇ ਉੱਥੇ ਉਨ੍ਹਾਂ ਨੇ ਇਸ ਵਿਸ਼ੇ ’ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ।

ਦੁਪਹਿਰ ਬਾਅਦ, ਸਿਹਤ ਅਤੇ ਪਰਿਵਾਰ ਭਲਾਈ; ਰਸਾਇਣ ਅਤੇ ਖਾਦ ਮੰਤਰੀ, ਡਾ. ਮਨਸੁਖ ਮਾਂਡਵੀਯਾ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਵੀ ਸ਼੍ਰੀ ਨਾਇਡੂ ਨੂੰ ਸੰਸਦ ਭਵਨ ਸਥਿਤ ਉਨ੍ਹਾਂ ਦੇ ਚੈਂਬਰ ਵਿੱਚ ਅੱਜ ਆਪਣੇ ਮੰਤਰਾਲਿਆਂ ਦੇ ਤਹਿਤ ਸਥਾਪਿਤ ਕੀਤੀ ਜਾ ਰਹੀਆਂ ਸੰਸਥਾਵਾਂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਉਪ ਰਾਸ਼ਟਰਪੀ ਨੇ ਸਬੰਧਿਤ ਮੰਤਰਾਲਿਆਂ/ਵਿਭਾਗਾਂ ਨੂੰ ਕਿਹਾ ਕਿ ਉਹ ਜੇਕਰ ਕੋਈ ਮੁਸ਼ਕਿਲਾਂ ਹੋਣ ਤਾਂ ਉਨ੍ਹਾਂ ਨੂੰ ਦੂਰ ਕਰਨ ਦੇ ਲਈ ਰਾਜ ਸਰਕਾਰਾਂ ਦੇ ਸਬੰਧਿਤ ਮੰਤਰਾਲਿਆਂ ਦੇ ਨਾਲ ਵਿਚਾਰ ਕਰਕੇ, ਇਨ੍ਹਾਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ।

ਇਹ ਧਿਆਨ ਦੇਣ ਯੋਗ ਹੈ ਕਿ ਆਂਧਰ ਪ੍ਰਦੇਸ਼ ਪੁਨਰਗਠਨ ਕਾਨੂੰਨ, 2014 ਦੇ ਤਹਿਤ ਭਾਰਤ ਸਰਕਾਰ ਨੇ ਵੰਡੇ ਹੋਏ ਆਂਧਰ ਪ੍ਰਦੇਸ਼ ਰਾਜ ਵਿੱਚ ਕਈ ਸੰਸਥਾਵਾਂ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਸੀ।

ਸ਼੍ਰੀ ਨਾਇਡੂ ਰਾਜ ਅਤੇ ਦੇਸ਼ ਦੀ ਜਨਤਾ ਦੇ ਵਿਆਪਕ ਹਿਤ ਵਿੱਚ ਇਨ੍ਹਾਂ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਪਰਿਚਾਲਨ ਯੋਗ ਬਣਾਉਣ ਦੇ ਲਈ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਨਿਯਮਿਤ ਤੌਰ ’ਤੇ ਮਾਰਗਦਰਸ਼ਨ ਕਰਦੇ ਰਹਿੰਦੇ ਹਨ।

***

 

ਐੱਮਐੱਸ/ਆਰਕੇ


(Release ID: 1844994) Visitor Counter : 126


Read this release in: English , Urdu , Hindi , Tamil , Telugu