ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਡੀਪੀਡੀ ਦੀਆਂ ਤਿੰਨ ਪੁਸਤਕਾਂ ਦਾ ਵਿਮੋਚਨ ਕੀਤਾ; ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੁਸਤਕਾਂ ਦੀ ਪਹਿਲੀਆਂ ਕਾਪੀਆਂ ਭੇਂਟ ਕੀਤੀਆਂ

Posted On: 24 JUL 2022 11:00PM by PIB Chandigarh

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਪ੍ਰਕਾਸ਼ਨ ਵਿਭਾਗ ਡਾਇਰੈਕਟਰੋਟ ਦੁਆਰਾ ਪ੍ਰਕਾਸ਼ਿਤ ਤਿੰਨ ਪੁਸਤਕਾਂ ਦਾ ਵਿਮੋਚਨ ਕੀਤਾ। ਵਿਮੋਚਨ ਦੇ ਬਾਅਦ ਮੰਤਰੀ ਮਹੋਦਯ ਨੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ, ਨਿਰਵਾਚਿਤ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿੱਚ ਇਨ੍ਹਾਂ ਪੁਸਤਕਾਂ ਦੀ ਪਹਿਲੀ ਕਾਪੀ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੂੰ ਭੇਂਟ ਕੀਤੀ। ਇਹ ਤਿੰਨ ਪੁਸਤਕਾਂ ਹਨ:

1. ਮੂਡਸ, ਮੁਮੈਂਟਸ ਐਂਡ ਮੈਮੋਰੀਜ਼ – ਫਾਰਮਰ ਪ੍ਰੈਜ਼ੀਡੈਂਟਸ ਆਵ੍ ਇੰਡੀਆ (1950-2017) ਅ ਵਿਜ਼ੁਅਲ ਹਿਸਟ੍ਰੀ

2. ਫਰਸਟ ਸਿਟੀਜ਼ਨ – ਪਿਕਟੋਰੀਅਲ ਰਿਕਾਰਡ ਆਵ੍ ਪ੍ਰੈਜ਼ੀਡੈਂਟਸ ਰਾਮ ਨਾਥ ਕੋਵਿੰਦ ਟਰਮ

3. ਇੰਟਰਪ੍ਰਿੰਟਿੰਗ ਜਿਓਮੈਟ੍ਰੀਜ਼- ਫਲੋਰਿੰਗ ਆਵ੍ ਰਾਸ਼ਟਰਪਤੀ ਭਵਨ

https://ci6.googleusercontent.com/proxy/zOCtMTiGwaKliyjP0NadepublDdbshXeqQGNKw0LY484lpvY5FNHkbMLRPtnN9qIXx8HGHoj5cz9hKJpPuQogV0M4mUf89W_lh_vjgl3MhrUOYSc_uJsu1ry8g=s0-d-e1-ft#https://static.pib.gov.in/WriteReadData/userfiles/image/image001JSOM.jpg

ਇਨ੍ਹਾਂ ਵਿੱਚ ਪਹਿਲੀ ਪੁਸਤਕ ਵਿੱਚ ਇੱਕ ਸਚਿੱਤਰ ਇਤਿਹਾਸ ਹੈ ਜਿਸ ਵਿੱਚ ਡਾ. ਰਾਜੇਂਦਰ ਪ੍ਰਸਾਦ ਤੋਂ ਲੈ ਕੇ ਸ਼੍ਰੀ ਪ੍ਰਣਬ ਮੁਖਰਜੀ ਤੱਕ ਭਾਰਤ ਦੇ ਸਾਰੇ ਰਾਸ਼ਟਰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਰਾਸ਼ਟਰਪਤੀ ਭਵਨ ਦੇ ਅਭਿਲੇਖਾਗਾਰ ਤੋਂ ਪ੍ਰਾਪਤ ਦੁਰਲਭ ਤਸਵੀਰਾਂ ਹਨ। ਇਹ ਤਸਵੀਰਾਂ ਇਸ ਇਤਿਹਾਸਿਕ ਭਵਨ ਵਿੱਚ ਸਾਡੇ ਰਾਸ਼ਟਰਪਤੀਆਂ ਦੇ ਵਿਅਕਤੀਗਤ ਅਤੇ ਜਨਤਕ ਦੋਵੇਂ ਜੀਵਨ ਦੇ ਕੁਝ ਅਨੂਠੇ ਪਹਿਲੂਆਂ ਨੂੰ ਉਜਾਗਰ ਕਰਦੀਆਂ ਹਨ।

 

ਦੂਸਰੀ ਪੁਸਤਕ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੇ ਕਾਰਜਕਾਲ ਨੂੰ ਸਮਰਪਿਤ ਹੈ। ਇਸ ਵਿੱਚ ਸ਼੍ਰੀ ਕੋਵਿੰਦ ਦੇ ਪਿੰਡ ਅਤੇ ਉਨ੍ਹਾਂ ਦੇ ਸਕੂਲ ਦੇ ਦਿਨਾਂ ਦੀ ਦੁਰਲਭ ਤਸਵੀਰਾਂ ਹਨ। ਇਹ ਉਨ੍ਹਾਂ ਦੇ ਪਿੰਡ ਤੋਂ ਰਾਸ਼ਟਰਪਤੀ ਭਵਨ ਤੱਕ ਦੀ ਇਸ ਯਾਤਰਾ ਨੂੰ ਦੱਸਦੀ ਹੈ। ਇਹ ਪੁਸਤਕ ਪਾਠਕਾਂ ਨੂੰ ਦੱਸਦੀ ਹੈ ਕਿ ਕਿਵੇਂ ਇੱਕ ਚੁਣੌਤੀਪੂਰਨ ਪਿਛੋਕੜ ਤੋਂ ਆਇਆ ਲੜਕਾ ਭਾਰਤ ਵਿੱਚ ਸਭ ਤੋਂ ਉੱਚ ਪਦ ‘ਤੇ ਅਸੀਨ ਹੋਇਆ।

 

ਤੀਸਰੀ ਪੁਸਤਕ ਚੰਡੀਗੜ੍ਹ ਕਾਲਜ ਆਵ੍ ਆਰਕੀਟੈਕਚਰ ਦੁਆਰਾ ਤਿਆਰ ਕੀਤੀ ਗਈ ਇੱਕ ਸਚਿੱਤਰ ਪੁਸਤਕ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਭਵਨ ਦੇ ਇਤਿਹਾਸਿਕ ਅਤੇ ਆਪਣੇ ਆਪ ਵਿੱਚ ਅਨੂਠੇ ਫਰਸ਼ ਦਾ ਜ਼ਿਕਰ ਹੈ। ਇਸ ਨੂੰ ਬਹੁਤ ਹੀ ਅਨੂਠੇ, ਦੋਹਰਾਵ ਵਾਲੇ ਰੂਪਾਂਕਨਾਂ ਅਤੇ ਦੁਰਲਭ ਪੱਥਰਾਂ ਦੇ ਡਿਜ਼ਾਈਨ ਤੇ ਇਸਤੇਮਾਲ ਦੇ ਨਾਲ ਦਿਖਾਇਆ ਗਿਆ ਹੈ। ਜਯਾਮਿਤੀਯ ਪਿਛੋਕੜ ‘ਤੇ ਉਭਰੇ ਹੋਏ ਫਲੋਰਲ ਪੈਟਨਰਸ ਦੀ ਖਾਸ ਸਟਡੀ ਕੀਤੀ ਗਈ ਹੈ। ਇਹ ਪੁਸਤਕ ਉਨ੍ਹਾਂ ਕਾਰੀਗਰਾਂ ਦੀ ਉੱਚਤਮ ਕਾਰੀਗਰੀ ਨੂੰ ਪ੍ਰਦਰਸ਼ਿਤ ਕਰਦੀ ਹੈ ਜਿਨ੍ਹਾਂ ਨੇ ਇਸ ਨਿਵਾਸ ਨੂੰ ਬਣਾਉਣ ਦੇ ਲਈ 18 ਵਰ੍ਹਿਆਂ ਤੱਕ ਅਣਥਕ ਮਿਹਨਤ ਕੀਤੀ। ਰਾਸ਼ਟਰਪਤੀ ਭਵਨ ਦੇ ਫਰਸ਼ਾਂ ‘ਤੇ ਕੀਤੀ ਗਈ ਇੰਨੀ ਬਾਰੀਕ ਡਿਜ਼ਾਈਨ, ਜੋ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹਨ, ਇਹ ਇਸ ਪੁਸਤਕ ਨੂੰ ਇੱਕ ਮਿਊਜ਼ੀਅਮ ਕਰਨ ਲਾਇਕ ਚੀਜ ਬਣਾਉਂਦੀ ਹੈ।

 

ਇਸ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਇਨ੍ਹਾਂ 3 ਖੰਡਾਂ ਦੇ ਆਉਣ ਦੇ ਬਾਅਦ ਭਾਰਤ ਦੇ ਰਾਸ਼ਟਰਪਤੀਆਂ ਅਤੇ ਉਨ੍ਹਾਂ ਦੇ ਇਸ ਇਤਿਹਾਸਿਕ ਨਿਵਾਸ ਬਾਰੇ ਪੁਸਤਕਾਂ ਦੀ ਕੁੱਲ ਸੰਖਿਆ ਹੁਣ 17 ਹੋ ਗਈ ਹੈ।

 

ਡੀਪੀਡੀ ਭਾਰਤ ਦੀ ਕਲਾ ਸੱਭਿਆਚਾਰਕ, ਇਤਿਹਾਸ, ਸੁਤੰਤਰਤਾ ਸੈਨਾਨੀਆਂ, ਸਾਡੇ ਸੁਤੰਤਰਤਾ ਅੰਦੋਲਨ ਅਤੇ ਸਾਡੇ ਵਿਵਿਧਤਾ ਭਰੇ ਬਹੁ ਸੱਭਿਆਚਾਰਕ, ਬਹੁ ਜਾਤੀਯ ਦੇਸ਼ ਦੇ ਕਈ ਹੋਰ ਖੇਤਰਾਂ ‘ਤੇ ਕਿਤਾਬਾਂ ਲਿਆਉਂਦਾ ਹੈ। ਪ੍ਰਕਾਸ਼ਨ ਵਿਭਾਗ 81 ਵਰ੍ਹਿਆਂ ਤੋਂ ਪ੍ਰਕਾਸ਼ਨ ਦੇ ਕਾਰਜ ਵਿੱਚ ਹੈ ਅਤੇ ਬੱਚਿਆਂ ਤੇ ਬਾਲਗਾਂ ਦੋਵਾਂ ਦੇ ਲਈ ਸਸਤੀ ਕੀਮਤਾਂ ‘ਤੇ ਪੁਸਤਕਾਂ ਲਿਆ ਕੇ ਪ੍ਰਕਾਸ਼ਨ ਦੇ ਖੇਤਰ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾਂ ਬਣਾਈ ਹੈ।

*********

ਸੌਰਭ ਸਿੰਘ



(Release ID: 1844690) Visitor Counter : 133


Read this release in: English , Urdu , Hindi