ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਟ੍ਰੇਡ ਬਾਸਕਟ ਦੀ ਵਿਭਿੰਨਤਾ, ਦੁਵੱਲੇ ਨਿਵੇਸ਼ਾਂ ਵਿੱਚ ਡੂੰਘੇ ਸਹਿਯੋਗ ਅਤੇ ਮੁੱਖ ਖੇਤਰਾਂ ਵਿੱਚ ਕੌਸ਼ਲ ਵਿਕਾਸ ਦੀ ਜ਼ਰੂਰਤ: ਸ਼੍ਰੀਮਤੀ ਪਟੇਲ ਨੇ ਮਹਿਮਾਨ ਗੈਬੋਨ ਦੇ ਉਦਯੋਗ ਮੰਤਰੀ ਨੂੰ ਕਿਹਾ


ਸੂਰਜੀ ਊਰਜਾ ਵਿੱਚ ਭਾਰਤ ਦੀ ਮੁਹਾਰਤ ਅਤੇ ਗਿਆਨ ਗੈਬੋਨ ਨੂੰ ਲਾਭ ਪਹੁੰਚਾ ਸਕਦਾ ਹੈ: ਸ਼੍ਰੀਮਤੀ ਪਟੇਲ

ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਆ ਪਟੇਲ ਨੇ ਗੈਬੋਨ ਦੇ ਉਦਯੋਗ ਰਾਜ ਮੰਤਰੀ, ਸ਼੍ਰੀ ਪਾਕੋਮ ਮੌਬੇਲੇਟ ਬੌਬੇਯਾ ਨਾਲ ਮੁਲਾਕਾਤ ਕੀਤੀ

Posted On: 20 JUL 2022 4:49PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਅੱਜ ਗੈਬੋਨ ਗਣਰਾਜ ਦੇ ਉਦਯੋਗ ਰਾਜ ਮੰਤਰੀ, ਸ਼੍ਰੀ ਪਾਕੋਮ ਮੌਬੇਲੇਟ-ਬੌਬੇਯਾ ਨਾਲ ਮੁਲਾਕਾਤ ਕੀਤੀ, ਜੋ ਭਾਰਤ-ਅਫਰੀਕਾ ਵਿਕਾਸ ਭਾਈਵਾਲੀ ਬਾਰੇ 17ਵੀਂ ਸੀਆਈਆਈ-ਐਕਜ਼ਿਮ (ਈਐਕਸਆਈਐੱਮ) ਬੈਂਕ ਕਾਨਫਰੰਸ (ਕਨਕਲੇਵ) ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਦੇ ਦੋ ਦਿਨਾਂ ਦੌਰੇ 'ਤੇ ਆਏ ਹਨ। ਮੰਤਰੀ ਮੌਬੇਲੇਟ-ਬੌਬੇਯਾ ਦੇ ਨਾਲ ਦਸ ਮੈਂਬਰਾਂ ਦਾ ਇੱਕ ਉੱਚ-ਪੱਧਰੀ ਪ੍ਰਤੀਨਿਧੀਮੰਡਲ ਹੈ, ਜਿਸ ਵਿੱਚ ਗੈਬੋਨ ਗਣਰਾਜ ਦੇ ਨਿਵੇਸ਼ ਅਤੇ ਜਨਤਕ-ਨਿੱਜੀ ਭਾਈਵਾਲੀ ਦੇ ਮੰਤਰੀ, ਸ਼੍ਰੀ ਹਿਊਗਸ ਜੁਡੀਕੇਲ ਮਬਡਿੰਗਾ ਮਾਡੀਆ ਅਤੇ ਉਪ ਵਿਦੇਸ਼ ਮੰਤਰੀ ਸ਼੍ਰੀਮਤੀ ਯੋਲੈਂਡੇ ਕ੍ਰਿਸਟੀਅਨ ਨਿਓਂਡਾ ਸ਼ਾਮਲ ਹਨ।

https://ci5.googleusercontent.com/proxy/Ui6ARN3dga_B3xt8Wy7s0mRBJBfI2jsIbpQYmqm5B3yEvRSIWXhdoVTH9gyZYp9nEgOYX5uVGbtgn7-eAy4OCGBuQlEKugLICSyMbIvZurLVEQIVSVuWN3jysA=s0-d-e1-ft#https://static.pib.gov.in/WriteReadData/userfiles/image/image001NRCE.jpg

 

ਦੋਵਾਂ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ, ਵਣਜ, ਆਰਥਿਕ ਅਤੇ ਨਿਵੇਸ਼ ਸਬੰਧਾਂ ਦੇ ਸਾਰੇ ਪਹਿਲੂਆਂ ਨੂੰ ਕਵਰ ਕਰਦੇ ਹੋਏ ਭਵਿੱਖਮੁਖੀ ਅਤੇ ਸਾਰਥਕ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਸਰਗਰਮ ਆਰਥਿਕ ਸ਼ਮੂਲੀਅਤ ਬਾਰੇ ਵੀ ਚਰਚਾ ਕੀਤੀ ਅਤੇ ਖਾਸ ਤੌਰ 'ਤੇ ਮਾਈਨਿੰਗ, ਰੱਖਿਆ, ਖੇਤੀਬਾੜੀ, ਸਿਹਤ ਸੰਭਾਲ, ਫਾਰਮਾਸਿਊਟੀਕਲ ਅਤੇ ਅਖੁੱਟ ਊਰਜਾ ਵਿੱਚ ਸਹਿਯੋਗ ਲਈ ਨਵੇਂ ਖੇਤਰਾਂ ਦੀ ਪਛਾਣ ਕੀਤੀ, । ਦੋਵਾਂ ਮੰਤਰੀਆਂ ਨੇ ਵਧ ਰਹੇ ਦੁਵੱਲੇ ਵਪਾਰ 'ਤੇ ਤਸੱਲੀ ਪ੍ਰਗਟਾਈ ਜੋ ਮਹਾਮਾਰੀ ਦੇ ਬਾਵਜੂਦ 2021-22 ਵਿੱਚ 12 ਅਰਬ ਅਮਰੀਕੀ ਡਾਲਰ ਨੂੰ ਪਾਰ ਕਰ ਗਿਆ । ਉਨ੍ਹਾਂ ਨੇ ਟ੍ਰੇਡ ਬਾਸਕਟ ਦੀ ਵਿਭਿੰਨਤਾ ਅਤੇ ਦੁਵੱਲੇ ਨਿਵੇਸ਼ਾਂ ਵਿੱਚ ਡੂੰਘੇ ਸਹਿਯੋਗ ਦੀ ਜ਼ਰੂਰਤ ਨੂੰ ਵੀ ਸਵੀਕਾਰ ਕੀਤਾ। 

ਗੈਬੋਨ ਦੇ ਮੰਤਰੀ ਮੌਬੇਲੇਟ-ਬੌਬੇਯਾ ਨੇ ਭਾਰਤੀ ਰਾਜ ਮੰਤਰੀ ਨੂੰ ਗੈਬੋਨ ਵਿੱਚ ਖਾਸ ਤੌਰ 'ਤੇ ਗੈਬੋਨ ਵਿਸ਼ੇਸ਼ ਆਰਥਿਕ ਜ਼ੋਨ (ਜੀਐਸਈਜ਼ੈੱਡ) ਵਿੱਚ ਨਿਵੇਸ਼ ਦੇ ਉਨ੍ਹਾਂ ਅਵਸਰਾਂ ਬਾਰੇ ਜਾਣੂ ਕਰਵਾਇਆ, ਜਿਸ ਵਿੱਚ 54 ਭਾਰਤੀ ਕੰਪਨੀਆਂ ਨੇ ਫਾਰਮਾ, ਲੱਕੜੀ, ਮਾਈਨਿੰਗ, ਇਸਪਾਤ ਅਤੇ ਫੂਡ ਪ੍ਰੋਸੈੱਸਿੰਗ ਵਰਗੇ ਵਿਭਿੰਨ ਖੇਤਰਾਂ ਵਿੱਚ ਖੇਤਰਾਂ ਵਿੱਚ ਨਿਰਮਾਣ ਯੂਨਿਟ ਸਥਾਪਿਤ ਕੀਤੇ ਗਏ ਹਨ। ਦੋਵਾਂ ਪੱਖਾਂ ਨੇ ਗੁਣਵੱਤਾ ਮਿਆਰਾਂ ਸਮੇਤ ਸਾਰੇ ਪ੍ਰਮੁੱਖ ਖੇਤਰਾਂ ਵਿੱਚ ਕੌਸਲ ਵਿਕਾਸ/ਸਿਖਲਾਈ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਦੀ ਜ਼ਰੂਰਤ ਦਾ ਜ਼ਿਕਰ ਕੀਤਾ ।

ਵਣਜ ਰਾਜ ਮੰਤਰੀ ਨੇ "ਐਮਰਜੈਂਟ ਗੈਬੋਨ ਵਿਜ਼ਨ 2025" ਯੋਜਨਾ ਦੀ ਪ੍ਰਸ਼ੰਸਾ ਕੀਤੀ ਅਤੇ ਗੈਬੋਨ ਦੇ ਪਰਿਵਰਤਨ ਅਤੇ ਉਸ ਦੀ ਆਪਣੀ ਆਰਥਿਕਤਾ ਦੇ ਵਿਭਿੰਨਤਾ ਵਿੱਚ ਭਾਰਤ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਸ਼੍ਰੀਮਤੀ ਪਟੇਲ ਨੇ ਜਨੇਵਾ ਵਿੱਚ ਹਾਲ ਹੀ ਵਿੱਚ ਹੋਈ ਵਿਸ਼ਵ ਵਪਾਰ ਸੰਗਠਨ ਮੰਤਰੀ ਪੱਧਰੀ ਕਾਨਫਰੰਸ ਵਿੱਚ ਭਾਰਤ ਅਤੇ ਅਫਰੀਕਾ ਸਮੂਹ ਦੇ ਸਾਂਝੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਦੋਵੇਂ ਮੰਤਰੀਆਂ ਨੇ ਸੰਯੁਕਤ ਰਾਸ਼ਟਰ (ਯੂਐਨ) ਅਤੇ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਸਮੇਤ ਵਿਭਿੰਨ ਬਹੁਪੱਖੀ ਸੰਗਠਨਾਂ ਵਿੱਚ ਆਪਸੀ ਸਹਿਯੋਗ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ ਹੈ ।

 ***

ਏਐੱਮ


(Release ID: 1843603) ਵਿਜ਼ੀਟਰ ਕਾਊਂਟਰ : 121