ਟੈਕਸਟਾਈਲ ਮੰਤਰਾਲਾ

ਤਕਨੀਕੀ ਟੈਕਸਟਾਈਲ ਨੂੰ ਹੁਲਾਰਾ ਦੇਣ ਅਤੇ ਕੁਸ਼ਲ ਜਨਸ਼ਕਤੀ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਕੇਂਦਰ ਨੇ ਇੰਜੀਨਿਅਰਿੰਗ ਸੰਸਥਾਵਾਂ ਲਈ ਤਕਨੀਕੀ ਟੈਕਸਟਾਈਲ ਵਿੱਚ ਨਵੇਂ ਡਿਗਰੀ ਕੋਰਸਾਂ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ


ਕੱਪੜਾ ਮੰਤਰਾਲੇ ਨਵੇਂ ਕੋਰਸਾਂ ਲਈ 15 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ।

Posted On: 20 JUL 2022 3:49PM by PIB Chandigarh

ਕੱਪੜਾ ਮੰਤਰਾਲੇ ਨੇ ਇੰਜੀਨਿਅਰਿੰਗ ਕਾਲਜਾਂ ਵਿੱਚ ਤਕਨੀਕੀ ਟੈਕਸਟਾਈਲ ਦੇ ਨਵੇਂ ਡਿਗਰੀ ਕੋਰਸ ਸ਼ੁਰੂ ਕਰਨ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ। ਮੰਤਰਾਲਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ  ਯੋਗਤਾ ਮਾਨਦੰਡ ਨੂੰ ਪੂਰਾ ਕਰਨ ਵਾਲੇ ਵਿੱਦਿਅਕ ਸੰਸਥਾਵਾਂ ਨੂੰ 15 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਇਹ ਦਿਸ਼ਾ-ਨਿਰਦੇਸ਼ ਜਲਦ ਹੀ ਜਾਰੀ ਕੀਤੇ ਜਾਣਗੇ ਅਤੇ ਵਿੱਦਿਅਕ ਸੰਸਥਾਵਾਂ ਤੋਂ ਅਰਜ਼ੀਆ ਮੰਗੀਆਂ ਜਾਣਗੀਆਂ।

ਦਖ਼ਲ ਰਾਸ਼ਟਰੀ ਤਕਨੀਕੀ ਟੈਕਸਟਾਈਲ ਮਿਸ਼ਨ (ਐੱਨਟੀਟੀਐੱਮ) ਦਾ ਹਿੱਸਾ ਹੈ। ਦਿਸ਼ਾ-ਨਿਰਦੇਸ਼ਾਂ ਵਿੱਚ ਇੱਕ ਨਵਾਂ ਡਿਗਰੀ ਕੋਰਸ ਵਿਕਸਿਤ ਕਰਨ ਦੇ ਨਾਲ-ਨਾਲ, ਤਕਨੀਕੀ ਟੈਕਸਟਾਈਲ ਦੇ ਨਵੇਂ ਪੇਪਰ ਦੇ ਨਾਲ ਮੌਜੂਦਾ ਪਾਰੰਪਰਿਕ ਡਿਗਰੀ ਕੋਰਸਾਂ ਦਾ ਨਵਾਚਾਰ ਅਪਗ੍ਰੇਡ ਮੌਜੂਦਾ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਨਾਲ ਜੁੜੇ ਪ੍ਰਯੋਗਸ਼ਾਲਾ ਬੁਨਿਆਦੀ ਢਾਂਚੇ ਦੀ ਸਥਾਪਨਾ ਨਵੀਆਂ ਪ੍ਰਯੋਗਸ਼ਾਲਾ ਉਪਕਰਣ ਸੁਵਿਧਾਵਾਂ ਦੀ ਸਥਾਪਨਾ ਅਤੇ ਟ੍ਰੇਨਰਾਂ ਅਤੇ ਫੈਕਲਟੀ ਮੈਂਬਰਾਂ ਦੀ ਸਿਖਲਾਈ ਦੇ ਨਾਲ-ਨਾਲ ਤਕਨੀਕੀ ਟੈਕਸਟਾਈਲ ਦੇ ਵੱਖ-ਵੱਖ ਸੰਚਾਲਨ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਤਕਨੀਕੀ ਟੈਕਸਟਾਈਲ ਨੇ ਵਿਕਸਿਤ ਦੇਸ਼ਾਂ ਵਿੱਚ ਉਤਪਾਦਕਤਾ ਵਿੱਚ ਸੁਧਾਰ, ਜਨਤਕ ਸੁਰੱਖਿਆ, ਲਾਗਤ ਵਿੱਚ ਕਮੀ ਅਤੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਸਥਿਰਤਾ ਪ੍ਰਦਾਨ ਕਰਨ, ਵਾਤਾਵਰਣ ਸੁਰੱਖਿਆ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਵਿੱਚ ਅਤਿਆਧੁਨਿਕ ਯੋਗਦਾਨ ਦਿੱਤਾ ਹੈ। ਭਾਰਤ ਦੇ ਕੋਲ 250 ਬਿਲੀਅਨ ਅਮਰੀਕੀ ਡਾਲਰ ਦੇ ਵਿਸ਼ਵ ਬਜ਼ਾਰ ਦਾ ਲਗਭਗ 6% ਹੈ। ਉਨੰਤ ਦੇਸ਼ਾਂ ਵਿੱਚ 30-70% ਦੀ ਤੁਲਨਾ ਵਿੱਚ ਭਾਰਤ ਵਿੱਚ ਤਕਨੀਕੀ ਟੈਕਸਟਾਈਲ ਦਾ ਪ੍ਰਵੇਸ਼ ਪੱਧਰ 5-10% ਘੱਟ ਹੈ। ਮਿਸ਼ਨ ਦਾ ਉਦੇਸ਼ ਦੇਸ਼ ਵਿੱਚ ਤਕਨੀਕੀ ਟੈਕਸਟਾਈਲ ਦੇ ਨਿਵੇਸ਼ ਪੱਧਰ ਵਿੱਚ ਸੁਧਾਰ ਕਰਨਾ ਹੈ। 

ਦੇਸ਼ ਵਿੱਚ  ਤਕਨੀਕੀ ਟੈਕਸਟਾਈਲ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਕਾਰਕਾਂ ਵਿੱਚੋਂ ਇੱਕ ਗੁਣਵੱਤਾਪੂਰਣ ਜਨਸ਼ਕਤੀ ਦੀ ਕਮੀ ਵਿਸ਼ੇਸ਼ ਰੂਪ ਨਾਲ ਸਿਖਲਾਈ ਪ੍ਰਾਪਤ ਅਤੇ ਟ੍ਰੇਂਡ ਇੰਜੀਨਿਅਰਾਂ ਅਤੇ ਪੇਸ਼ੇਵਰਾਂ, ਅਤੇ ਤਕਨੀਕੀ ਟੈਕਸਟਾਈਲ ਦੇ ਨਿਰਮਾਣ ਅਤੇ ਸੰਚਾਲਨ ਖੇਤਰਾਂ ਦੋਨਾਂ ਦੇ ਲਈ ਬੇਹੱਦ ਕੁਸ਼ਲ ਕਾਮਿਆਂ ਦੀ ਕਮੀ ਹੈ। ਇਸ ਲਈ ਅਗਲੇ ਦਹਾਕੇ ਵਿੱਚ ਤਕਨੀਕੀ ਟੈਕਸਟਾਈਲ ਦੇ ਖੇਤਰ ਵਿੱਚ ਵਿਸ਼ਵ ਨੇਤਾ ਅਤੇ ਮੋਹਰੀ ਬਣਨ ਲਈ ਭਾਰਤ ਨੂੰ ਇੱਕ ਪ੍ਰਭਾਵੀ ਗਿਆਨ ਅਤੇ ਵਿਸ਼ਵ ਪੱਧਰੀ ਕੌਸ਼ਲ ਈਕੋ-ਸਿਮਟਮ ਬਣਾਉਣ ਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ।

***

ਏਐੱਮ/ਐੱਨਐੱਸ



(Release ID: 1843602) Visitor Counter : 98


Read this release in: English , Hindi , Gujarati