ਜਲ ਸ਼ਕਤੀ ਮੰਤਰਾਲਾ

ਕੇਨ-ਬੇਤਵਾ ਲਿੰਕ ਪ੍ਰੋਜੈਕਟ ਦੀ ਸੰਚਾਲਨ (Steering) ਕਮੇਟੀ ਦੀ ਦੂਸਰੀ ਮੀਟਿੰਗ ਸੰਪੰਨ ਹੋਈ

Posted On: 20 JUL 2022 6:38PM by PIB Chandigarh

ਕੇਨ-ਬੇਤਵਾ ਲਿੰਕ ਪ੍ਰੋਜੈਕਟ (ਐੱਸਸੀ-ਕੇਬੀਐੱਲਪੀ) ਦੀ ਸੰਚਾਲਨ (Steering) ਕਮੇਟੀ ਦੀ ਦੂਸਰੀ ਮੀਟਿੰਗ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੋਵਾਂ ਰਾਜਾਂ ਦੇ ਪ੍ਰਤੀਨਿਧੀਆਂ ਅਤੇ ਵਿਭਿੰਨ ਕੇਂਦਰੀ ਮੰਤਰਾਲਿਆਂ ਅਤੇ ਨੀਤੀ ਆਯੋਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

https://ci4.googleusercontent.com/proxy/9bR_KX4KeSz2eL08GgsyCk1fAUv3UswuXmbCauuNGwgohZPBIRau7qMnfWqQoiawqxE2XUsmNqcmJTupnHm2hkGvDZCIxCU815EmaVkTjleRsC1yz6o-xhxirA=s0-d-e1-ft#https://static.pib.gov.in/WriteReadData/userfiles/image/image001UBWY.jpg

ਜਲ ਸ਼ਕਤੀ ਮੰਤਰਾਲੇ ਦੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਦੇ ਸਕੱਤਰ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਜੋਰ ਦੇ ਕੇ ਕਿਹਾ ਕਿ ਕੇਨ-ਬੇਤਵਾ ਲਿੰਕ ਪ੍ਰੋਜੈਕਟ ਬੁੰਦੇਲਖੰਡ ਖੇਤਰ ਦੀ ਜਲ ਸੁਰੱਖਿਆ ਅਤੇ ਸਮਾਜਿਕ-ਆਰਥਿਕ ਵਿਕਾਸ ਦੇ ਲਈ ਮਹੱਤਵਪੂਰਨ ਹੈ। ਇਸ ਪ੍ਰੋਜੈਕਟ ਨੂੰ ਅਤਿਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਕੇ ਸਮਾਂਬੱਧ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰੋਜੈਕਟ ਨਾਲ ਪ੍ਰਭਾਵਿਤ ਲੋਕਾਂ ਅਤੇ ਖੇਤਰ ਦੀ ਸੰਭਾਲ਼, ਖਾਸ ਤੌਰ ‘ਤੇ ਪੰਨਾ ਟਾਈਗਰ ਰਿਜ਼ਰਵ ਦੇ ਲੈਂਡਸਕੇਪ ‘ਤੇ ਨਿਰਭਰ ਪ੍ਰਜਾਤੀਆਂ ਦੀ ਸੰਭਾਲ਼ ਦੀ ਵਿਧਿਵਤ ਦੇਖਭਾਲ਼ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

ਮੀਟਿੰਗ ਦੇ ਦੌਰਾਨ, ਪਹਿਲੀ ਬੈਠਕ ਵਿੱਚ ਲਏ ਗਏ ਫੈਸਲਿਆਂ ‘ਤੇ ਅਣਵਰਤੀ ਕਾਰਵਾਈ, ਵਰ੍ਹੇ 2022-23 ਦੇ ਲਈ ਕਾਰਜ ਯੋਜਨਾ, ਪ੍ਰੋਜੈਕਟ ਪ੍ਰਬੰਧਨ ਵਿਚਾਰ-ਵਟਾਂਦਰਾ ਸੇਵਾ ਦੀ ਬਹਾਲੀ, ਭੂਮੀ ਅਧਿਗ੍ਰਹਿਣ ਅਤੇ ਪ੍ਰਭਾਵਿਤ ਪਿੰਡਾਂ ਦੇ ਪੁਨਰਸਥਾਪਨ ਅਤੇ ਪੁਨਰਵਾਸ, ਕੇਨ-ਬੇਤਵਾ ਲਿੰਕ ਪ੍ਰੋਜੈਕਟ ਅਥਾਰਿਟੀ ਦੇ ਦਫਤਰਾਂ ਦੀ ਸਥਾਪਨਾ ਸਹਿਤ, ਗ੍ਰੇਟਰ ਪੰਨਾ ਦੇ ਲਈ ਭਾਰਤੀ ਵਣਜੀਵ ਸਸੰਥਾਨ ਦੁਆਰਾ ਤਿਆਰ ਏਕੀਕ੍ਰਿਤ ਲੈਂਡਸਕੇਪ ਪ੍ਰਬੰਧਨ ਯੋਜਨਾ ਦੇ ਲਾਗੂ ਕਰਨ, ਕੇਬੀਐੱਲਪੀਏ ਦੀ ਵਿੱਤੀ ਸ਼ਕਤੀਆਂ, ਕੀਤੇ ਗਏ ਖਰਚ ‘ਤੇ ਰਾਜ ਨੂੰ ਪ੍ਰਤੀਪੂਰਤੀ ਆਦਿ ਵਿਭਿੰਨ ਏਜੰਡਾ ਮਦਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਵਿਭਿੰਨ ਯੋਜਨਾ ਅਤੇ ਤਕਨੀਕੀ ਮਾਮਲਿਆਂ ‘ਤੇ ਅਥਾਰਿਟੀ ਦੀ ਸਮੀਖਿਆ ਅਤੇ ਸਲਾਹ ਦੇਣ ਦੇ ਲਈ ਕੇਨ ਬੇਤਵਾ ਲਿੰਕ ਪ੍ਰੋਜੈਕਟ (ਕੇਬੀਐੱਲਪੀ) ਲਈ ਇੱਕ ਤਕਨੀਕੀ ਸਲਾਹਕਾਰ ਸਮੂਹ ਦਾ ਗਠਨ ਕਰਨ ਦਾ ਵੀ ਪ੍ਰਸਤਾਵ ਕੀਤਾ ਗਿਆ। ਪਾਰਦਰਸ਼ੀ ਅਤੇ ਸਮਾਂਬੱਧ ਤਰੀਕੇ ਨਾਲ ਪੁਨਰਸਥਾਪਨ ਅਤੇ ਪੁਨਰਵਾਸ ਯੋਜਨਾ ਦੇ ਲਾਗੂਕਰਨ ਦੀ ਨਿਗਰਾਨੀ ਦੇ ਲਈ ਇੱਕ ਆਰ ਐਂਡ ਆਰ ਕਮੇਟੀ ਦਾ ਗਠਨ ਕਰਨ ਦਾ ਪ੍ਰਸਤਾਵ ਕੀਤਾ ਗਿਆ। ਪ੍ਰੋਜੈਕਟ ਦੇ ਲੈਂਡਸਕੇਪ ਪ੍ਰਬੰਧਨ ਯੋਜਨਾ (ਐੱਲਐੱਮਪੀ) ਅਤੇ ਵਾਤਾਵਰਣ ਪ੍ਰਬੰਧਨ ਯੋਜਨਾ (ਈਐੱਮਪੀ) ਦੇ ਲਾਗੂਕਰਨ ਦੇ ਲਈ ਇੱਕ ਗ੍ਰੇਟਰ ਪੰਨਾ ਲੈਂਡਸਕੇਪ ਪਰਿਸ਼ਦ ਦਾ ਗਠਨ ਕਰਨ ਦਾ ਵੀ ਪ੍ਰਸਾਤਵ ਕੀਤਾ ਗਿਆ।

****

ਬੀਵਾਈ



(Release ID: 1843601) Visitor Counter : 103


Read this release in: English , Urdu , Marathi , Hindi