ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪਰਾਸ਼ਟਰਪਤੀ ਨੇ ਗਵਰਨਰਾਂ ਨੂੰ ਰਾਜਾਂ ਦੇ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ


‘ਗਵਰਨਰ ਦਾ ਦਫ਼ਤਰ ਕੋਈ ਸਜਾਵਟੀ ਜਾਂ ਰਾਜਨੀਤਿਕ ਅਹੁਦਾ ਨਹੀਂ ਹੈ: ਉਪ ਰਾਸ਼ਟਰਪਤੀ’

ਸ਼੍ਰੀ ਨਾਇਡੂ ਨੇ ਗਵਰਨਰਾਂ ਨੂੰ ਯੂਨੀਵਰਸਿਟੀਆਂ ਦਾ ਦੌਰਾ ਕਰਨ, ਸਿਹਤ ਪ੍ਰਾਥਮਿਕਤਾ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗਵਰਨਰਾਂ, ਲੈਫਟੀਨੈਂਟ ਗਵਰਨਰਾਂ ਅਤੇ ਪ੍ਰਸ਼ਾਸਕਾਂ ਦੇ ਲਈ ਲੰਚ ਦੀ ਮੇਜ਼ਬਾਨੀ ਕੀਤੀ

Posted On: 17 JUL 2022 7:45PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਗਵਰਨਰਾਂ ਨੂੰ ਰਾਜਾਂ ਦੇ ਲਈ ਇੱਕ ਮਾਰਗਦਰਸ਼ਕ ਦੇ ਰੂਪ ਵਿੱਚ ਕਾਰਜ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਪ੍ਰੋਗਰਾਮਾਂ ਨੂੰ ਰਾਜਾਂ ਦੁਆਰਾ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਗਵਰਨਰ ਦਾ ਦਫ਼ਤਰ ਨਾਂ ਤਾਂ ਇੱਕ ਸਜਾਵਟੀ ਅਤੇ ਨਾ ਹੀ ਇੱਕ ਰਾਜਨੀਤਿਕ ਅਹੁਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਆਚਰਣ ਨਾਲ ਰਾਜ ਪ੍ਰਸ਼ਾਸਨ ਦੇ ਲਈ ਇੱਕ ਉਦਾਹਰਣ ਸਥਾਪਿਤ ਕਰਨਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਅੱਜ ਉਪ ਰਾਸ਼ਟਰਪਤੀ ਨਿਵਾਸ ਵਿੱਚ ਆਯੋਜਿਤ ਦੁਪਹਿਰ ਦੇ ਭੋਜਨ (ਲੰਚ) ਮੌਕੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗਵਰਨਰਾਂ, ਲੈਫਟੀਨੈਂਟ ਗਵਰਨਰਾਂ ਅਤੇ ਪ੍ਰਸ਼ਾਸਕਾਂ ਨੂੰ ਸੰਬੋਧਿਤ ਕਰ ਰਹੇ ਸਨ।

 

ਸ਼੍ਰੀ ਨਾਇਡੂ ਨੇ ਰਾਜਪਾਲਾਂ ਨੂੰ ਤਾਕੀਦ ਕੀਤੀ ਕਿ ਉਹ ਯੂਨੀਵਰਸਿਟੀਆਂ ਦੇ ਚਾਂਸਲਰ ਦੀ ਭੂਮਿਕਾ ਵਿੱਚ ਆਪਣੇ ਰਾਜ ਵਿੱਚ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਯੂਨੀਵਰਸਿਟੀਆਂ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕਰਨ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਉਹ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂਕਰਨ ਦਾ ਨੀਤੀ ਵਿੱਚ ਦਿੱਤੀਆਂ ਗਈਆਂ ਗੱਲਾਂ ਅਤੇ ਭਾਵਨਾਵਾਂ ਦੇ ਅਧਾਰ ‘ਤੇ ਨਿਰੀਖਣ ਕਰਨ।

 

ਉਪ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਗਵਰਨਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੀਬੀ ਦੇ ਖ਼ਾਤਮੇ ਅਤੇ ਹੋਰ ਸਿਹਤ ਜਾਗਰੂਕਤਾ ਪਹਿਲਾਂ ਵਿੱਚ ਵੀ ਮਹੱਤਵਪੂਰਨ ਭਾਗੀਦਾਰ ਬਣ ਸਕਦੇ ਹਨ। ਟੀਕਾਕਰਨ ਦਾ ਉਦਾਹਰਣ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਦੱਸਿਆ ਕਿ ਕਿਵੇਂ ਲੋਕਾਂ ਨੂੰ ਟੀਕਾਕਰਨ ਦੇ ਲਈ ਪ੍ਰੇਰਿਤ ਕਰਨ ਦੇ ਸਕਾਰਾਤਮਕ ਪਰਿਣਾਮ ਮਿਲੇ ਹਨ ਅਤੇ ਭਾਰਤ ਵਿੱਚ ਮੌਤ ਦਰ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਗਵਰਨਰ ਵਿਭਿੰਨ ਟੀਕਾਕਰਨ ਅਭਿਯਾਨਾਂ ਵਿੱਚ ਭਾਗੀਦਾਰ ਬਣਨ ਅਤੇ ਲੋਕਾਂ ਦੇ ਨਾਲ ਗੱਲਬਾਤ ਵਿੱਚ ਸਿਹਤਮੰਦ ਆਹਾਰ ਦੀਆਂ ਆਦਤਾਂ ਦੇ ਮਹੱਤਵ ‘ਤੇ ਵੀ ਜੋਰ ਦੇਣ।

 

ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਗਵਰਨਰ, ਲੈਫਟੀਨੈਂਟ ਗਵਰਨਰ ਅਤੇ ਪ੍ਰਸ਼ਾਸਕ, ਉਨ੍ਹਾਂ ਦੇ ਜੀਵਨਸਾਥੀ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਵਿਅਕਤੀ ਪ੍ਰੋਗਰਾਮ ਵਿੱਚ ਮੌਜੂਦ ਸਨ।

****

ਐੱਮਐੱਸ/ਆਰਕੇ


(Release ID: 1843595) Visitor Counter : 98


Read this release in: English , Urdu , Hindi , Marathi