ਸਿੱਖਿਆ ਮੰਤਰਾਲਾ
ਐੱਨਟੀਏ ਨੇ ਤੱਥ ਜਾਂਚ ਕਮੇਟੀ ਦਾ ਗਠਨ ਕੀਤਾ, ਜੋ ਕੋਲੱਮ ਦਾ ਦੌਰਾ ਕਰੇਗੀ
Posted On:
19 JUL 2022 7:16PM by PIB Chandigarh
ਵਿਭਿੰਨ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਿੱਖਿਆ ਮੰਤਰਾਲੇ ਦੇ ਨੋਟਿਸ ਵਿੱਚ ਇਹ ਗੱਲ ਆਈ ਹੈ ਕਿ ਕੇਰਲ ਵਿੱਚ ਕੋਲਮ ਜ਼ਿਲ੍ਹੇ ਦੇ ਕੋਲ ਐੱਨਈਈਟੀ (ਯੂਜੀ)-2022 ਦੇ ਇੱਕ ਕੇਂਦਰ ਵਿੱਚ ਕਥਿਤ ਤੌਰ ’ਤੇ ਇੱਕ ਘਟਨਾ ਹੋਈ ਸੀ। ਇਸ ਸਬੰਧ ਵਿੱਚ ਐੱਨਟੀਏ ਪਹਿਲੇ ਹੀ ਸਪੱਸ਼ਟੀਕਰਣ ਜਾਰੀ ਕਰ ਚੁੱਕੀ ਹੈ।
ਇਸ ਦੇ ਇਲਾਵਾ, ਵਿਦੇਸ਼ ਵਿੱਚ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਅਤੇ ਕੇਰਲ ਦੇ ਹੋਰ ਜਨ ਪ੍ਰਤੀਨਿਧੀਆਂ ਨੇ ਅੱਜ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ। ਕੇਰਲ ਸਰਕਾਰ ਦੇ ਉੱਚ ਸਿੱਖਿਆ ਅਤੇ ਸਮਾਜਿਕ ਨਿਆਂ ਮੰਤਰੀ ਡਾ. ਆਰ. ਬਿੰਦੂ ਨੇ ਵੀ ਕੇਂਦਰੀ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਹੈ।
ਉਪਰੋਕਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਪਰੀਖਿਆ ਏਜੰਸੀ ਨੂੰ ਕੇਂਦਰ ਵਿੱਚ ਉਸ ਸਮੇਂ ਮੌਜੂਦ ਹਿਤਧਾਰਕਾਂ ਨੂੰ ਘਟਨਾ ਬਾਰੇ ਸਭ ਤੱਥਾਂ ਦਾ ਪਤਾ ਲਗਾਉਣ ਦੇ ਲਈ ਕਿਹਾ ਹੈ।
ਇਸ ਅਨੁਸਾਰ, ਤੱਥਾਂ ਦਾ ਵਿਸਤਾਰ ਨਾਲ ਪਤਾ ਲਗਾਉਣ ਦੇ ਲਈ ਐੱਨਟੀਏ ਦੁਆਰਾ ਇੱਕ ਤੱਥ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਤੱਥ ਜਾਂਚ ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
*****
ਐੱਮਜੇਪੀਐੱਸ
(Release ID: 1843145)