ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਵਿੱਚ 2021 ਦੇ ਦੌਰਾਨ ਆਰਐਂਡਡੀ ਦੇ ਖੇਤਰ ਵਿੱਚ ਆਈ 343.64 ਮਿਲੀਅਨ ਡਾਲਰ ਦੀ ਐੱਫਡੀਆਈ ਇਕਵਿਟੀ, 2020 ਦੀ ਤੁਲਨਾ ਵਿੱਚ 516 ਫੀਸਦੀ ਅਧਿਕ


ਆਰਐਂਡਡੀ ਵਿੱਚ ਸਿਖਰ ਐੱਫਡੀਆਈ ਇਕਵਿਟੀ ਹਾਸਲ ਕਰਨ ਵਾਲੇ ਰਾਜਾਂ ਵਿੱਚ ਕਰਨਾਟਕ ਅਵੱਲ, ਦੂਜੇ ਅਤੇ ਤੀਜੇ ਨੰਬਰ ਤੇ ਤੇਲੰਗਾਨਾ ਅਤੇ ਹਰਿਆਣਾ

ਸਿੰਗਾਪੁਰ ਕਰਦਾ ਹੈ ਆਰਐਂਡਡੀ ਵਿੱਚ ਸਭ ਤੋਂ ਜ਼ਿਆਦਾ ਐੱਫਡੀਆਈ ਇਕਵਿਟੀ ਦਾ 40 ਫੀਸਦੀ ਨਿਵੇਸ਼, ਕਰਨ ਵਾਲਾ ਦੇਸ਼ ਹੈ , ਇਸ ਤੋਂ ਬਾਅਦ ਜਰਮਨੀ ਅਤੇ ਯੂਐੱਸਏ

ਮਜਬੂਤ ਅਤੇ ਪ੍ਰਗਤੀਸ਼ੀਲ ਖੋਜ ਅਤੇ ਵਿਕਾਸ ਖੇਤਰ ਇਨੋਵੇਸ਼ਨ ਨੂੰ ਹੁਲਾਰਾ ਦੇ ਕੇ ਉਤਪਾਦਕਤਾ ਵਧਾਕੇ ਅਰਥਵਿਵਸਥਾ ਨੂੰ ਫਾਇਦਾ ਪਹੁੰਚਾਏਗਾ, ਜਿਸ ਵਿੱਚ ਉੱਚ ਅਰਥਿਕ ਵਿਕਾਸ ਮਿਲੇਗਾ

Posted On: 19 JUL 2022 6:09PM by PIB Chandigarh

ਭਾਰਤ ਨੇ ਖੋਜ ਅਤੇ ਵਿਕਾਸ ਯਾਨੀ ਆਰਐਂਡਡੀ ਦੇ ਖੇਤਰ ਵਿੱਚ ਕੈਲੰਡਰ ਸਾਲ 2021 ਦੇ ਦੌਰਾਨ 343.64 ਮਿਲੀਅਨ ਅਮਰੀਕੀ ਡਾਲਰ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ ਯਾਨੀ ਐੱਫਡੀਆਈ ਇਕਵਿਟੀ ਪ੍ਰਵਾਹ ਆਕਰਸ਼ਿਤ ਕੀਤਾ ਜੋ ਪਿਛਲੇ ਕੈਲੰਡਰ ਸਾਲ (ਯੂਐੱਸਡੀ 55.77 ਮਿਲੀਅਨ) ਦੀ ਤੁਲਨਾ ਵਿੱਚ 516 ਫੀਸਦੀ ਅਧਿਕ ਹੈ। ਖੋਜ ਅਤੇ ਵਿਕਾਸ ਖੇਤਰ ਵਿੱਚ 100 ਫੀਸਦੀ ਸਵੈਚਾਲਿਤ ਮਾਰਗ ਦੇ ਤਹਿਤ ਲਾਗੂ ਕਾਨੂੰਨਾਂ/ਨਿਯਮਾਂ, ਸੁਰੱਖਿਆ ਤੇ ਹੋਰ ਸ਼ਰਤਾਂ ਦੇ ਅਧੀਨ ਐੱਫਡੀਆਈ ਦੀ ਅਨੁਮਤੀ ਹੈ।

ਕੈਲੰਡਰ ਸਾਲ 2021 ਦੇ ਦੌਰਾਨ ਆਰਐਂਡਡੀ ਵਿੱਚ ਐੱਫਡੀਆਈ ਇਕਵਿਟੀ ਪ੍ਰਾਪਤ ਕਰਨ ਵਾਲੇ ਰਾਜਾਂ ਵਿੱਚ ਕਰਨਾਟਕ ਹੈ। ਇਸ ਦੇ ਬਾਅਦ ਤੇਲੰਗਾਨਾ ਅਤੇ ਹਰਿਆਣਾ ਦਾ ਸਥਾਨ ਹੈ। ਕੈਲੰਡਰ ਸਾਲ 2021 ਦੇ ਦੌਰਾਨ ਨਿਮਨਲਿਖਤ ਰਾਜਾਂ ਨੇ ਕੈਲੰਡਰ ਸਾਲ ਦੀ ਤੁਲਨਾ ਵਿੱਚ 250% ਤੋਂ ਅਧਿਕ ਦਾ ਵਾਧਾ ਹਾਸਲ ਕੀਤਾ। ਇਹ ਰਾਜ ਹਨ: ਤੇਲੰਗਾਨਾ, ਕਰਨਾਟਕ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਤਮਿਲਨਾਡੂ।

ਕੈਲੰਡਰ ਸਾਲ 2021 ਦੇ ਦੌਰਾਨ ਆਰਐਂਡਡੀ ਦੇ ਖੇਤਰ ਵਿੱਚ ਸਿੰਗਾਪੁਰ ਸਿਖਰ ਕਰਨ ਵਾਲਾ ਦੇਸ਼ ਹੈ ਜਿਸ ਦੀ ਆਰਐਂਡਡੀ ਵਿੱਚ ਕੁੱਲ ਐੱਫਡੀਆਈ ਇਕਵਿਟੀ ਦੀ 40 ਫੀਸਦੀ ਹਿੱਸੇਦਾਰੀ ਹੈ। ਇਸ ਦੇ ਬਾਅਦ ਜਰਮਨੀ (35 ਫੀਸਦੀ) ਅਤੇ ਯੂਐੱਸਏ (11 ਫੀਸਦੀ) ਦਾ ਸਥਾਨ ਹੈ। ਇਸ ਦੇ ਇਲਾਵਾ, ਜਰਮਨੀ, ਮਾਰੀਸ਼ਸ, ਫ੍ਰਾਂਸ, ਸਿੰਗਾਪੁਰ, ਓਮਾਨ ਅਤੇ ਯੂਐੱਸਏ ਜਿਹੇ ਕਈ ਦੇਸ਼ਾਂ ਵਿੱਚ ਐੱਫਡੀਆਈ ਇਕਵਿਟੀ ਇਨਫਲੋ ਵਿੱਚ ਪਿਛਲੇ ਕੈਲੰਡਰ ਸਾਲ ਦੀ ਤੁਲਨਾ ਵਿੱਚ 200 ਫੀਸਦੀ ਤੋਂ ਅਧਿਕ ਦਾ ਵਾਧਾ ਦਰਜ ਕੀਤਾ ਗਿਆ।

ਡੇਮਲਰ ਟ੍ਰਕ ਇਨੋਵੇਸ਼ਨ ਸੈਂਟਰ ਕੈਲੰਡਰ ਸਾਲ 2021 ਦੇ ਦੌਰਾਨ ਆਰਐਂਡਡੀ ਵਿੱਚ ਕੁੱਲ ਐੱਫਡੀਆਈ ਇਕਵਿਟੀ ਦੀ 35 ਫੀਸਦੀ ਹਿੱਸੇਦਾਰੀ ਦੇ ਨਾਲ ਆਰਐਂਡਡੀ ਵਿੱਚ ਸਿਖਰ ਐੱਫਡੀਆਈ ਇਕਵਿਟੀ ਪ੍ਰਵਾਹ ਹਾਸਲ ਕਰਨ ਵਾਲੀ ਕੰਪਨੀ ਸੀ। ਇਸ ਦੇ ਬਾਅਦ ਅਗਲੇ ਹਰਸ਼ੀ ਤੇ ਅਰਾਜੇਨ ਲਾਈਫ ਸਾਈਸੇਜ ਪ੍ਰਾਈਵੇਟ ਲਿਮਿਟਿਡ (34 ਫੀਸਦੀ) ਅਤੇ ਸਟੇਲਿਸ ਬਾਇਓਫਾਰਮਾ ਪ੍ਰਾਈਵੇਟ ਲਿਮਿਟਿਡ (21 ਫੀਸਦੀ) ਹਨ।

ਇਹ ਰੁਝਾਨ ਇੱਕ ਮਜਬੂਤ ਅਤੇ ਪ੍ਰਗਤੀਸ਼ੀਲ ਖੋਜ ਅਤੇ ਵਿਕਾਸ ਖੇਤਰ ਦਾ ਸੰਕੇਤ ਦਿੰਦੇ ਹਨ ਜੋ  ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇ ਕੇ ਅਤੇ ਉਤਪਾਦਕਤਾ ਵਧਾ ਕੇ ਅਰਥਵਿਵਸਥਾ ਨੂੰ ਫਾਇਦਾ ਪਹੁੰਚਾਏਗਾ, ਜਿਸ ਨਾਲ ਉੱਚ ਅਰਥਿਕ ਵਿਕਾਸ ਹੋਵੇਗਾ।

ਖੋਜ ਅਤੇ ਵਿਕਾਸ (ਆਰਐਂਡਡੀ) ਗਿਆਨ ਅਧਾਰਿਤ ਅਰਥਵਿਵਸਥਾ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੋ ਉੱਚ ਅਰਥਿਕ ਵਿਕਾਸ ਦਾ ਮਾਰਗ ਪ੍ਰਸ਼ਸਤ ਕਰ ਸਕਦਾ ਹੈ। ਵਿਦੇਸ਼ੀ ਸਿੱਧੇ ਨਿਵੇਸ਼ (ਐੱਫਡੀਆਈ) ਅਰਥਵਿਵਸਥਾ ਵਿੱਚ ਦੀਰਘਕਾਲਿਕ ਸਥਾਈ ਪੂੰਜੀ ਦਾ ਸੰਚਾਰ ਕਰਦਾ ਹੈ। ਅਤੇ ਹੋਰ ਲਾਭਾਂ ਦੇ ਨਾਲ ਟੈਕਨੋਲੋਜੀ ਟ੍ਰਾਂਸਫਰ ਰਣਨੀਤਿਕ ਖੇਤਰਾਂ ਦੇ ਵਿਕਾਸ, ਵਧੇਰੇ ਇਨੋਵੇਸ਼ਨ, ਮੁਕਾਬਲਾ ਅਤੇ ਰੋਜ਼ਗਾਰ ਸਿਰਜਨ ਵਿੱਚ ਯੋਗਦਾਨ ਦਿੰਦਾ ਹੈ। ਤੁਰੰਤ ਅਰਥਿਕ ਵਾਧਾ ਅਤੇ ਵਿਕਾਸ ਦੇ ਲਈ ਘਰੇਲੂ ਪੂੰਜੀ, ਟੈਕਨੋਲੋਜੀ ਅਤੇ ਕੌਸ਼ਲ ਦੇ ਪੂਰਕ ਲਈ ਆਰਐਂਡਡੀ ਗਹਿਨ ਐੱਫਡੀਆਈ ਆਕਰਸ਼ਿਤ ਕਰਨ ਅਤੇ ਇਸ ਨੂੰ ਪ੍ਰੋਤਸਾਹਨ ਦੇਣ ਦੀ ‘ਚ ਦਿਸ਼ਾ ਸਰਕਾਰ ਨਿਰੰਤਰ ਯਤਨਸ਼ੀਲ ਹੈ।

****

ਏਐੱਮ/ਐੱਮਐੱਸ


(Release ID: 1843140) Visitor Counter : 173


Read this release in: Telugu , English , Hindi