ਵਣਜ ਤੇ ਉਦਯੋਗ ਮੰਤਰਾਲਾ

ਵਣਜ ਵਿਭਾਗ ਵਿਸ਼ੇਸ਼ ਆਰਥਿਕ ਜ਼ੋਨਾਂ ਲਈ ਵਰਕ ਫਰੌਮ ਹੋਮ ਲਈ ਨਿਯਮ ਅਧਿਸੂਚਿਤ ਕੀਤੇ ਵਰਕ ਫਰੌਮ ਹੋਮ ਨੂੰ ਇੱਕ ਸਾਲ ਦੀ ਅਧਿਕਤਮ ਮਿਆਦ ਲਈ ਇਜਾਜ਼ਤ ਦਿੱਤੀ ਗਈ ਹੈ; ਇਸ ਨੂੰ ਠੇਕੇ ਵਾਲੇ ਕਰਮਚਾਰੀਆਂ ਸਮੇਤ ਕੁੱਲ ਕਰਮਚਾਰੀਆਂ ਦਾ ਵੱਧ ਤੋਂ ਵੱਧ 50 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ


ਐੱਸਈਜ਼ੈਡਸ ਦੇ ਵਿਕਾਸ ਕਮਿਸ਼ਨਰਾਂ ਨੂੰ ਇਸ ਨੂੰ ਇੱਕ ਸਾਲ ਤੋਂ ਵੱਧ ਅਤੇ ਕੁੱਲ ਕਰਮਚਾਰੀਆਂ ਦੇ 50 ਪ੍ਰਤੀਸ਼ਤ ਤੋਂ ਵੱਧ ਲਈ ਵਧਾਉਣ ਦਾ ਅਧਿਕਾਰ ਹੈ।

ਅਧਿਸੂਚਨਾ ਐੱਸਈਜ਼ੈਡ ਯੂਨਿਟਾਂ ਨੂੰ ਮਨਜ਼ੂਰੀ ਲਈ 90 ਦਿਨਾਂ ਦੀ ਤਬਦੀਲੀ ਦੀ ਮਿਆਦ ਪ੍ਰਦਾਨ ਕਰਦਾ ਹੈ, ਜਿਨ੍ਹਾਂ ਦੇ ਕਰਮਚਾਰੀ ਪਹਿਲਾਂ ਹੀ ਡਬਲਿਊਐੱਫਐੱਚ ਕਰ ਰਹੇ ਹਨ

ਅਧਿਸੂਚਨਾ, ਐੱਸਈਜ਼ੈਡ ਵਿੱਚ ਕੰਮ ਕਰ ਰਹੇ ਵੱਡੀ ਗਿਣਤੀ ਵਿੱਚ ਆਈਟੀ/ਆਈਟੀਈਐੱਸ ਕਰਮਚਾਰੀਆਂ ਲਈ ਇੱਕ ਵਰਦਾਨ; ਉਦਯੋਗ ਦਾ ਲੰਬੇ ਸਮੇਂ ਤੋਂ ਲੰਬਿਤ ਮੰਗ ਦਾ ਸਮਾਧਾਨ;

Posted On: 19 JUL 2022 4:38PM by PIB Chandigarh

ਵਣਜ ਵਿਭਾਗ ਨੇ ਨਿਯਮ 43ਏ ਦੇ ਨਾਮ 'ਤੇ ਇੱਕ ਨਵਾਂ ਨਿਯਮ ਅਧਿਸੂਚਿਤ ਕੀਤਾ ਹੈ, - ਸਾਰੇ ਵਿਸ਼ੇਸ਼ ਆਰਥਿਕ ਜ਼ੋਨਾਂ ਵਿੱਚ ਵਿਸ਼ੇਸ਼ ਆਰਥਿਕ ਜ਼ੋਨ ਨਿਯਮ, 2006 ਵਿੱਚ ਵਰਕ ਫਰੌਮ ਹੋਮ । ਦੇਸ਼ ਵਿਆਪੀ ਸਾਰੇ ਵਿਸ਼ੇਸ਼ ਆਰਥਿਕ ਜ਼ੋਨਾਂ ਵਿੱਚ ਵਰਕ ਫਰੌਮ ਹੋਮ (ਡਬਲਿਊਐੱਫਐੱਚ) ਨੀਤੀ ਦਾ ਪ੍ਰਬੰਧ ਕਰਨ ਲਈ ਉਦਯੋਗ ਦੀ ਮੰਗ 'ਤੇ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਸ ਤੋਂ ਬਾਅਦ ਵਣਜ ਵਿਭਾਗ ਨੇ ਅਧਿਸੂਚਨਾ ਨੂੰ ਅੰਤਿਮ ਰੂਪ ਦੇਣ  ਤੋਂ ਪਹਿਲਾਂ ਵੱਖ-ਵੱਖ ਹਿੱਤਧਾਰਕਾਂ ਨਾਲ ਕਈ ਦੌਰ ਦੇ ਵਿਚਾਰ-ਵਟਾਂਦਰਾ ਕੀਤੇ।

 

ਨਿਯਮ 43ਏ ਦੇ ਅਧੀਨ ਅਧਿਸੂਚਨਾ ਐੱਸਈਜ਼ੈਡ ਵਿੱਚ ਇੱਕ ਯੂਨਿਟ ਦੇ ਕਰਮਚਾਰੀਆਂ ਦੀ ਹੇਠ ਲਿਖੀ ਸ਼੍ਰੇਣੀ ਲਈ ਘਰ ਤੋਂ ਕੰਮ ਪ੍ਰਦਾਨ ਕਰਦੀ ਹੈ:

i. ਐੱਸਈਜ਼ੈਡ ਯੂਨਿਟਾਂ ਦੇ ਆਈਟੀ/ਆਈਟੀਈਐੱਸ ਕਰਮਚਾਰੀ

ii. ਕਰਮਚਾਰੀ, ਜੋ ਅਸਥਾਈ ਤੌਰ 'ਤੇ ਅਸਮਰੱਥ ਹਨ

iii. ਕਰਮਚਾਰੀ, ਜੋ ਯਾਤਰਾ ਕਰ ਰਹੇ ਹਨ

iv. ਕਰਮਚਾਰੀ, ਜੋ ਕਿਸੇ ਹੋਰ ਜਗ੍ਹਾ ਕੰਮ ਕਰ ਰਹੇ ਹਨ

 

ਨਵੀਂ ਅਧਿਸੂਚਨਾ ਦੇ ਅਨੁਸਾਰ, ਡਬਲਯੂਐੱਫਐੱਚ ਨੂੰ ਯੂਨਿਟ ਦੇ ਠੇਕੇ ਵਾਲੇ ਕਰਮਚਾਰੀਆਂ ਸਮੇਤ ਕੁੱਲ ਕਰਮਚਾਰੀਆਂ ਦਾ ਵੱਧ ਤੋਂ ਵੱਧ 50 ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ। ਐੱਸਈਜ਼ੈਡ ਦੇ ਡਿਵੈਲਪਮੈਂਟ ਕਮਿਸ਼ਨਰ (ਡੀਸੀ) ਨੂੰ ਲਿਖਤੀ ਰੂਪ ਵਿੱਚ ਦਰਜ ਕੀਤੇ ਜਾਣ ਵਾਲੇ ਕਿਸੇ ਵੀ ਅਸਲ ਕਾਰਨ ਲਈ ਵੱਧ ਗਿਣਤੀ ਵਿੱਚ ਕਰਮਚਾਰੀਆਂ (50 ਪ੍ਰਤੀਸ਼ਤ ਤੋਂ ਵੱਧ) ਨੂੰ ਮਨਜ਼ੂਰੀ ਦੇਣ ਲਈ ਲਚਕਤਾ ਪ੍ਰਦਾਨ ਕੀਤੀ ਗਈ ਹੈ।

 

ਵਰਕ ਫਰੌਮ ਹੋਮ ਦੀ ਹੁਣ ਅਧਿਕਤਮ ਇੱਕ ਸਾਲ ਦੀ ਮਿਆਦ ਲਈ ਇਜਾਜ਼ਤ ਦਿੱਤੀ ਗਈ ਹੈ । ਹਾਲਾਂਕਿ, ਯੂਨਿਟਾਂ ਦੀ ਬੇਨਤੀ 'ਤੇ ਡੀਸੀ ਦੁਆਰਾ ਇੱਕ ਸਮੇਂ ਵਿੱਚ ਇੱਕ ਸਾਲ ਦੀ ਮਿਆਦ ਲਈ ਅੱਗੇ ਵਧਾਇਆ ਜਾ ਸਕਦਾ ਹੈ। ਐੱਸਈਜ਼ੈਡ ਯੂਨਿਟਾਂ ਦੇ ਸਬੰਧ ਵਿੱਚ ਜਿਨ੍ਹਾਂ ਦੇ ਕਰਮਚਾਰੀ ਪਹਿਲਾਂ ਹੀ ਘਰ ਤੋਂ ਕੰਮ ਕਰ ਰਹੇ ਹਨ, ਅਧਿਸੂਚਨਾ ਵਿੱਚ ਇਜਾਜ਼ਤ ਲੈਣ ਲਈ 90 ਦਿਨਾਂ ਦੀ ਤਬਦੀਲੀ ਦੀ ਮਿਆਦ ਪ੍ਰਦਾਨ ਕੀਤੀ ਹੈ।

 

ਡਬਲਿਊਐੱਫਐੱਚ  ਦੇ ਉਦੇਸ਼ ਲਈ ਐੱਸਈਜ਼ੈਡ ਯੂਨਿਟਾਂ ਉਪਕਰਣ ਅਤੇ ਸੁਰੱਖਿਅਤ ਕਨੈਕਟੀਵਿਟੀ ਪ੍ਰਦਾਨ ਕਰਨਗੀਆਂ ਤਾਂਕਿ ਯੂਨਿਟਾਂ ਦਾ ਅਧਿਕਾਰਤ ਸੰਚਾਲਨ ਕੀਤਾ ਜਾ ਸਕੇ ਅਤੇ ਉਪਕਰਣ ਨੂੰ ਬਾਹਰ ਕੱਢਣ ਦੀ ਮੰਜ਼ੂਰੀ ਕਰਮਚਾਰੀ ਨੂੰ ਦਿੱਤੀ ਗਈ ਇਜਾਜ਼ਤ ਦੇ ਨਾਲ ਮਿਲਾਕੇ ਹੈ ।

 

 ****

ਏਐੱਮ/ਐੱਮਐੱਸ 



(Release ID: 1843132) Visitor Counter : 133