ਰੇਲ ਮੰਤਰਾਲਾ
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਨੇ ‘ਆਜ਼ਾਦੀ ਕੀ ਰੇਲਗੱਡੀ ਔਰ ਸਟੇਸ਼ਨਸ’ ਦੇ ਆਈਕੌਨਿਕ ਵੀਕ ਸਮਾਰੋਹ ਦਾ ਸ਼ੁਭਾਰੰਭ ਕੀਤਾ
ਭਾਰਤੀ ਰੇਲਵੇ 18 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਸਪਤਾਹ ਭਰ ਚਲਣ ਵਾਲੇ ਸਮਾਰੋਹਾਂ ਦਾ ਆਯੋਜਨ ਕਰੇਗਾ
ਇਸ ਆਈਕੌਨਿਕ ਵੀਕ ਸਮਾਰੋਹ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਇਤਿਹਾਸਿਕ ਮਹੱਤਵ ਵਾਲੇ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ਦੋਨਾਂ ‘ਤੇ ਹੀ ਫੋਕਸ ਕੀਤਾ ਗਿਆ ਹੈ
75 ਰੇਲਵੇ ਸਟੇਸ਼ਨਾਂ ਨੂੰ ‘ਫ੍ਰੀਡਮ ਸਟੇਸ਼ਨਾਂ’ ਦੇ ਰੂਪ ਵਿੱਚ ਅਤੇ 27 ਟ੍ਰੇਨਾਂ ਨੂੰ ‘ਸਪੌਟ ਲਾਈਟਿੰਗ’ ਦੇ ਲਈ ਮਾਰਕ ਕੀਤਾ ਗਿਆ ਹੈ
Posted On:
18 JUL 2022 5:39PM by PIB Chandigarh
ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਸ਼੍ਰੀ ਵਿਨੈ ਕੁਮਾਰ ਤ੍ਰਿਪਾਠੀ ਨੇ ਅੱਜ ਰੇਲ ਭਵਨ ਵਿੱਚ ‘ਆਜ਼ਾਦੀ ਕੀ ਰੇਲਗੱਡੀ ਔਰ ਸਟੇਸ਼ਨਸ’ ਦੇ ਆਈਕੌਨਿਕ ਵੀਕ ਸਮਾਰੋਹ ਦਾ ਸ਼ੁਭਾਰੰਭ ਕੀਤਾ। ਸੁਤੰਤਰਤਾ ਸੰਗ੍ਰਾਮ ਵਿੱਚ 75 ਮਾਰਕ ਸਟੇਸ਼ਨਾਂ/27 ਟ੍ਰੇਨਾਂ ਦੇ ਵਿਸ਼ੇਸ਼ ਮਹੱਤਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਭਾਰਤੀ ਰੇਲਵੇ 18 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਸਪਤਾਹ ਭਰ ਚਲਣ ਵਾਲੇ ਸਮਾਰੋਹਾਂ ਦਾ ਆਯੋਜਨ ਕਰੇਗਾ।
ਇਸ ਅਵਸਰ ‘ਤੇ ਸ਼੍ਰੀ ਵਿਨੈ ਕੁਮਾਰ ਤ੍ਰਿਪਾਠੀ ਨੇ ਕਿਹਾ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਸ ਸਪਤਾਹ ਦੇ ਦੌਰਾਨ ‘ਆਜ਼ਾਦੀ ਕੀ ਰੇਲਗੱਡੀ ਔਰ ਸਟੇਸ਼ਨਸ ਨਾਮਕ ਪ੍ਰੋਗਰਾਮ ਦਾ ਆਯੋਜਨ ਜਨ ਭਾਗੀਦਾਰੀ ਅਤੇ ਜਨ ਅੰਦੋਲਨ ਦੀ ਸਮੁੱਚੀ ਭਾਵਨਾ ਦੇ ਤਹਿਤ ‘ਆਈਕੌਨਿਕ ਵੀਕ’ ਦੇ ਰੂਪ ਵਿੱਚ ਕੀਤਾ ਜਾਵੇਗਾ।
ਜਿਸ ਦੌਰਾਨ ਇੱਕ ਯੁਵਾ, ਨਵੇਂ ਅਤੇ ਪ੍ਰਤੀਸ਼ਠਿਤ ਭਾਰਤ ਦੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦੇ ਨਾਲ ਅੰਤ ਦੇ ਸੁਤੰਤਰਤਾ ਸੰਗ੍ਰਾਮ ਦੇ ਮੁੱਲ ਅਤੇ ਗੌਰਵ ਦੇ ਸਮੂਚਿਤ ਤਾਲਮੇਲ ਨੂੰ ਦਰਸਾਇਆ ਜਾਵੇਗਾ। ਇਸ ਸਪਤਾਹ ਦਾ ਸਮਾਪਨ 23 ਜੁਲਾਈ 2022 ਨੂੰ ‘ਮਾਇਲਸਟੋਨ ਸਮਾਰੋਹ’ ਦੇ ਨਾਲ ਹੋਵੇਗਾ।
ਇਸ ਆਈਕੌਨਿਕ ਸਪਤਾਹ ਸਮਾਰੋਹ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਇਤਿਹਾਸਿਕ ਮਹੱਤਵ ਵਾਲੇ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ ਦੋਨਾਂ ‘ਤੇ ਹੀ ਫੋਕਸ ਕੀਤਾ ਗਿਆ ਹੈ। ਇਸ ਦੇ ਲਈ 75 ਰੇਲਵੇ ਸਟੇਸ਼ਨਾਂ ਨੂੰ ‘ਫ੍ਰੀਡਮ ਸਟੇਸ਼ਨਾਂ’ ਦੇ ਰੂਪ ਵਿੱਚ ਅਤੇ 27 ਟ੍ਰੇਨਾਂ ਨੂੰ ‘ਸਪੌਟ ਲਾਈਟਿੰਗ’ ਲਈ ਚੋਣ ਕੀਤੀ ਗਈ ਹੈ।
24 ਰਾਜਾਂ ਦੇ ਇਨ੍ਹਾਂ ਸਾਰੇ 75 ਸਟੇਸ਼ਨਾਂ ਵਿੱਚ ਮਨਭਾਵਨ ਲਾਈਟਿੰਗ ਅਤੇ ਸਜਾਵਟ ਦੇ ਇਲਾਵਾ ਸਥਾਨਕ ਭਾਸ਼ਾ ਵਿੱਚ ਨੁੱਕੜ, ਨਾਟਕ, ਲਾਈਟ ਐਂਡ ਸਾਉਂਡ, ਸ਼ੋਅ, ਵੀਡਿਓ ਫਿਲਮਾਂ/ਦੇਸ਼ ਭਗਤੀ ਗੀਤਾਂ ਦੀ ਪ੍ਰਸਤ੍ਰਤੀ ਜਿਵੇਂ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਤਾਕਿ ਜਨ ਭਾਗੀਦਾਰੀ ਦਾ ਦਾਇਰਾ ਵਧਾਇਆ ਜਾ ਸਕੇ। ‘ਆਜ਼ਾਦੀ ਕੀ ਰੇਲਗੱਡੀ’ ਦੀ ਪਿਛੋਕੜ ਵਿੱਚ ਫੋਟੋ ਪ੍ਰਦਰਸ਼ਨੀ ਅਤੇ ਸੈਲਫੀ ਪੁਆਇਟ ਬਣਾਇਆ ਜਾਵੇਗਾ।
ਜੋ ਪੂਰੇ ਆਈਕੌਨਿਕ ਵੀਕ ਦੇ ਆਯੋਜਨ ਦੇ ਦੌਰਾਨ ਇਨ੍ਹਾਂ ਸਟੇਸ਼ਨ ਪਰਿਸਰਾਂ ਵਿੱਚ ਯਥਾਵਤ ਬਣਾ ਰਹੇਗਾ। 23 ਜੁਲਾਈ 2022 ਨੂੰ ਦਿੱਲੀ ਵਿੱਚ ‘ਮਾਇਲਸਟੌਨ ਸਮਾਰੋਹ’ ਦੇ ਆਯੋਜਨ ਦੇ ਦਿਨ ਸੰਬੰਧਿਤ ਸਥਾਨਕ ਖੇਤਰ ਦੇ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਆਪਣੀ-ਆਪਣੀ ਗਾਥਾ ਨੂੰ ਸਾਂਝਾ ਕਰਨ ਲਈ ਇਨ੍ਹਾਂ ਸਟੇਸ਼ਨਾਂ ‘ਤੇ ਸੱਦਾ ਦਿੱਤਾ ਜਾਵੇਗਾ।
ਟ੍ਰੇਨਾਂ ਦੀ ਸਪੌਟ ਲਾਈਟਿੰਗ, ਨਾਮਕ ਪ੍ਰੋਗਰਾਮ ਦੇ ਤਹਿਤ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦੁਆਰਾ 27 ਚੋਣਵੇਂ ਟ੍ਰੇਨਾਂ ਨੂੰ ਮੁੱਲ ਰੇਲਵੇ ਸਟੇਸ਼ਨਾਂ ਨਾਲ ਝੰਡੀ ਦਿਖਾਕੇ ਰਵਾਨਾ ਕੀਤਾ ਜਾਵੇਗਾ। ਇਨ੍ਹਾਂ ਟ੍ਰੇਨਾਂ ਨੂੰ ਅਤਿਅੰਤ ਉਤਕ੍ਰਿਸ਼ਟ ਤਰੀਕੇ ਨਾਲ ਸਜਾਇਆ ਜਾਵੇਗਾ ਅਤੇ ਸਾਡੇ ਨਾਗਰਿਕਾਂ, ਵਿਸ਼ੇਸ਼ ਤੌਰ ਤੇ ਯੁਵਾ ਪੀੜੀ ਨੂੰ ਜ਼ਰੂਰੀ ਜਾਣਕਾਰੀਆਂ ਦੇਣ ਲਈ ਇਨ੍ਹਾਂ ਟ੍ਰੇਨਾਂ ਬਾਰੇ ਇਤਿਹਾਸਿਕ ਤੱਥਾਂ ਨੂੰ ਅੰਕਿਤ ਕੀਤਾ ਜਾਵੇਗਾ।
ਆਈਕੌਨਿਕ ਵੀਕ ਸਮਾਰੋਹ ਪੂਰੇ ਦੇਸ਼ ਵਿੱਚ ਅਤਿਅੰਤ ਪ੍ਰਭਾਵਸ਼ਾਲੀ ਹੋਣਗੇ ਅਤੇ ਫ੍ਰੀਡਮ ਸਟੇਸ਼ਨਾਂ ਅਤੇ ਸਪੌਟਲਾਈਟ ਟ੍ਰੇਨਾਂ ਦੇ ਚਾਰੇ ਪਾਸੇ ਤਾ ਹੋਰ ਵੀ ਅਧਿਕ ਜੀਵਿੰਤ ਹੋਵੇਗਾ, ਤਾਕਿ ਯਾਤਰਾ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਆਮ ਜਨਤਾ ਦੇ ਮਨ ਵਿੱਚ ਵੀ ਦੇਸ਼ਭਗਤੀ ਦੀ ਭਾਵਨਾ ਉਤਪੰਨ ਹੋ ਸਕੇ।
***
ਆਰਕੇਜੇ/ਐੱਮ
(Release ID: 1842892)
Visitor Counter : 190