ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਅਤੇ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਡੋਵਿਡ ਬੇਸਲੀ ਦਰਮਿਆਨ ਮੀਟਿੰਗ ਹੋਈ


ਖੇਤੀਬਾੜੀ ਅਤੇ ਫੂਡ ਖੇਤਰ ਵਿੱਚ ਭਾਰਤ ਦੇ ਕੰਮ ਦੀ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਨੇ ਸਰਾਹਨਾ ਕੀਤੀ

Posted On: 18 JUL 2022 8:09PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਫੂਡ ਪ੍ਰੋਗਰਾਮ (ਡਬਲਿਊਐੱਫਪੀ) ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਡੋਵਿਡ ਬੇਸਲੀ ਦਰਮਿਆਨ ਅੱਜ ਨਵੀਂ ਦਿੱਲੀ ਵਿੱਚ ਮੀਟਿੰਗ ਹੋਈ। ਇਸ ਦੌਰਾਨ ਸ਼੍ਰੀ ਬੇਸਲੀ ਨੇ ਖੇਤੀਬਾੜੀ ਅਤੇ ਫੂਡ ਖੇਤਰ ਵਿੱਚ ਭਾਰਤ ਦੇ ਕੰਮਕਾਜ ਦੀ ਖੁੱਲ੍ਹਕੇ ਸਰਾਹਨਾ ਕਰਦੇ ਹੋਏ ਉਮੀਦ ਵਿਅਕਤ ਕੀਤੀ ਕਿ ਵਰਲਡ ਫੂਡ ਪ੍ਰੋਗਰਾਮ ਦੇ ਨਾਲ ਮਿਲਕੇ ਦੁਨੀਆ ਵਿੱਚ  ਖੁਰਾਕ ਪਦਾਰਥਾਂ ਦੀ ਸੁਚਾਰੂ ਸਪਲਾਈ ਲਈ ਭਾਰਤ ਆਪਣਾ ਸਹਿਯੋਗ ਪ੍ਰਦਾਨ ਕਰਦਾ ਰਹੇ।

https://ci3.googleusercontent.com/proxy/wg6bKyWNu7JIx2otjlmt3l4wxqIHVYJcO4lOomt5QSgN9KGxWok8aFecDggC498i6d6XPRLF2ViN6Ie4IUd6BD2guqoahzT9rSMJGuGGKSQV0ndDYcuDlS_sZQ=s0-d-e1-ft#https://static.pib.gov.in/WriteReadData/userfiles/image/image001WFV5.jpg

ਸ਼੍ਰੀ ਤੋਮਰ ਨੇ ਸ਼੍ਰੀ ਬੇਸਲੀ ਸਹਿਤ ਵਰਲਡ ਫੂਡ ਪ੍ਰੋਗਰਾਮ ਦੇ ਪ੍ਰਤੀਨਿਧੀਮੰਡਲ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਡਬਲਿਊਐੱਫਪੀ ਫੂਡ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਕ੍ਰਿਸ਼ੀ ਖੇਤਰ ਵਿੱਚ 1968 ਤੋਂ ਨਜਦੀਕੀ ਨਾਲ ਕੰਮ ਕਰ ਰਹੇ ਹਨ। ਸ਼੍ਰੀ ਤੋਮਰ ਨੇ ਕਿਸਾਨਾਂ ਦੇ ਕਲਿਆਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਜਿਕਰ ਕਰਦੇ ਹੋਏ

ਕਿਹਾ ਕਿ ਸਾਡੇ ਜਨਤਕ ਵੰਡ ਪ੍ਰਣਾਲੀ(ਪੀਡੀਐੱਮ) ਦੇ ਰਾਹੀਂ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਸੰਕਟਕਾਲ ਵਿੱਚ ਭਾਰਤ ਦੀ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਵੰਡੇ ਗਏ, ਉੱਥੇ ਵਸੁਧੈਵ ਕੁਟੁਮਬਕਮ੍ ਦੀ ਭਾਰਤ ਦੀ ਪ੍ਰਾਚੀਨ ਪਰੰਪਰਾ ਅਤੇ ਮਹੱਤਵ ਨੂੰ ਦਰਸਾਉਂਦੇ ਹੋਏ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਨੇ ਆਪਣੀ ਘਰੇਲੂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਇਲਾਵਾ ਦੁਨੀਆ ਦੇ ਅਨੇਕ ਦੇਸ਼ਾਂ ਨੂੰ ਵੀ ਫੂਡ ਪਦਾਰਥ ਉਪਲਬਧ ਕਰਾਇਆ ਹੈ।

https://ci4.googleusercontent.com/proxy/DpPkKZvI9-rVyR3IbIYkHzH4_ViwM4udGfdaMC6Ok6VszDWCgZkKwMWnb4kfKPtwMxU0_sUErYruI0bYpfmVlxK9-sNI64DJ-jpmyXjfhvsdVUh-QnH8Nwqamg=s0-d-e1-ft#https://static.pib.gov.in/WriteReadData/userfiles/image/image0022NKF.jpg

ਸ਼੍ਰੀ ਬੇਸਲੀ ਨੇ ਖੇਤੀਬਾੜੀ ਖੇਤਰ ਦੇ ਵਿਕਾਸ ਅਤੇ ਫੂਡ ਸੁਰੱਖਿਆ ਅਤੇ ਡਬਲਿਊਐੱਫਪੀ ਅਤੇ ਭਾਰਤ ਦੀ ਪ੍ਰਗਤੀ ਲਈ ਸਰਾਹਨਾ ਕਰਦੇ ਹੋਏ ਕਿਹਾ ਕਿ ਉਹ ਯੂਐੱਸ ਕਾਂਗਰਸ ਦੀ ਅਗਾਮੀ ਮੀਟਿੰਗ ਵਿੱਚ ਖੇਤੀਬਾੜੀ ਖੇਤਰ ਵਿੱਚ ਭਾਰਤੀ ਯਤਨਾਂ ਬਾਰੇ ਦੱਸਣਗੇ। ਸ਼੍ਰੀ ਤੋਮਰ ਦੁਆਰਾ ਇਹ ਦੱਸਣ ਤੇ ਕਿ ਅਗਲੇ ਸਾਲ ਅੰਤਰਰਾਸ਼ਟਰੀ ਪੋਸ਼ਕ-ਅਨਾਜ ਸਾਲ ਭਾਰਤ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ। ਸ਼੍ਰੀ ਬੇਸਲੀ ਨੇ ਇਸ ਸੰਬੰਧ ਵਿੱਚ ਡਬਲਿਊਐੱਫਪੀ ਦੇ ਵੱਲੋਂ ਪੂਰਣ ਸਹਿਯੋਗ ਦਾ ਭਰੋਸਾ ਦਿਲਾਇਆ।

***

APS/PK


(Release ID: 1842801) Visitor Counter : 126


Read this release in: English , Urdu , Hindi , Telugu