ਆਯੂਸ਼

ਚਿਕਿਤਸਕ ਪੌਦਿਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਪਾਅ

Posted On: 19 JUL 2022 2:37PM by PIB Chandigarh

ਰਾਸ਼ਟਰੀ ਚਿਕਿਤਸਕ ਪੌਦੇ ਬੋਰਡ (ਐੱਨਐੱਮਪੀਬੀ) ਦੁਆਰਾ ਸਮਰਥਨ ਪ੍ਰਾਪਤ ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਪ੍ਰੀਸ਼ਦ (ਆਈਸੀਐੱਫਆਰਈ) ਦੁਆਰਾ ਕਰਵਾਏ ਗਏ 'ਭਾਰਤ ਵਿੱਚ ਚਿਕਿਤਸਕ ਪੌਦੇ: ਇੱਕ ਮੁਲਾਂਕਣ ਅਤੇ ਉਨ੍ਹਾਂ ਦੀ ਮੰਗ ਅਤੇ ਸਪਲਾਈ, ਵੇਦ ਅਤੇ ਗੋਰਾਇਆ (2017)' ਸਿਰਲੇਖ ਦੇ ਅਧਿਐਨ ਦੇ ਅਨੁਸਾਰ, 2014-15 ਵਿੱਚ ਦੇਸ਼ ਵਿੱਚ ਜੜੀ ਬੂਟੀਆਂ/ਚਿਕਿਤਸਕ ਪੌਦਿਆਂ ਦੀ ਸਾਲਾਨਾ ਮੰਗ ਲਗਭਗ 5,12,000 ਮੀਟ੍ਰਿਕ ਟਨ ਸੀ। ਅਧਿਐਨ ਦੇ ਅਨੁਸਾਰ, ਲਗਭਗ 1178 ਚਿਕਿਤਸਕ ਪੌਦਿਆਂ ਦੀਆਂ ਕਿਸਮਾਂ ਵਪਾਰਕ ਗਤੀਵਿਧੀਆਂ ਵਿੱਚ ਦਰਜ ਹਨ, ਜਿਨ੍ਹਾਂ ਵਿੱਚੋਂ 242 ਕਿਸਮਾਂ ਦਾ ਵਪਾਰ 100 ਮੀਟ੍ਰਿਕ ਟਨ ਪ੍ਰਤੀ ਸਾਲ ਤੋਂ ਵੱਧ ਮਾਤਰਾ ਵਿੱਚ ਹੁੰਦਾ ਹੈ। ਇਨ੍ਹਾਂ 242 ਕਿਸਮਾਂ ਦੇ ਹੋਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 173 ਕਿਸਮਾਂ (72%) ਜੰਗਲੀ ਸਰੋਤਾਂ ਤੋਂ ਇਕੱਠੀਆਂ ਕੀਤੀਆਂ ਗਈਆਂ ਹਨ।

ਆਯੁਸ਼ ਮੰਤਰਾਲਾ, ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ ਚਿਕਿਤਸਕ ਪੌਦਿਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਾਲ 2015-16 ਤੋਂ 2020-21 ਤੱਕ ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਦੀ ਕੇਂਦਰੀ ਪ੍ਰਯੋਜਿਤ ਸਕੀਮ ਲਾਗੂ ਕੀਤੀ ਸੀ। ਰਾਸ਼ਟਰੀ ਆਯੁਸ਼ ਮਿਸ਼ਨ (ਐੱਨਏਐੱਮ) ਸਕੀਮ ਦੇ ਚਿਕਿਤਸਕ ਪੌਦੇ ਭਾਗ ਦੇ ਤਹਿਤ, ਇਨ੍ਹਾਂ ਲਈ ਸਹਾਇਤਾ ਪ੍ਰਦਾਨ ਕੀਤੀ ਗਈ ਸੀ:

  1. ਕਿਸਾਨਾਂ ਦੀ ਜ਼ਮੀਨ 'ਤੇ ਤਰਜੀਹੀ ਚਿਕਿਤਸਕ ਪੌਦਿਆਂ ਦੀ ਕਾਸ਼ਤ।

  2. ਪੌਦਿਆਂ ਦੀ ਗੁਣਵੱਤਾ ਵਾਲੀ ਸਮੱਗਰੀ ਨੂੰ ਉਭਾਰਨ ਅਤੇ ਸਪਲਾਈ ਕਰਨ ਲਈ ਪਿਛੜੇ ਲਿੰਕੇਜ ਵਾਲੀਆਂ ਨਰਸਰੀਆਂ ਦੀ ਸਥਾਪਨਾ।

  3. ਫਾਰਵਰਡ ਲਿੰਕੇਜ ਨਾਲ ਹਾਰਵੈਸਟਿੰਗ ਤੋਂ ਬਾਅਦ ਪ੍ਰਬੰਧਨ।

  4. ਪ੍ਰਾਇਮਰੀ ਪ੍ਰੋਸੈੱਸਿੰਗ, ਮਾਰਕੀਟਿੰਗ ਬੁਨਿਆਦੀ ਢਾਂਚਾ ਆਦਿ।

ਹੁਣ ਤੱਕ, ਆਯੁਸ਼ ਮੰਤਰਾਲੇ ਨੇ ਵਿੱਤੀ ਸਾਲ 2015-16 ਤੋਂ 2020-21 ਤੱਕ ਦੇਸ਼ ਭਰ ਵਿੱਚ 56,305 ਹੈਕਟੇਅਰ ਖੇਤਰ ਨੂੰ ਕਵਰ ਕਰਨ ਲਈ ਚਿਕਿਤਸਕ ਪੌਦਿਆਂ ਦੀ ਕਾਸ਼ਤ ਲਈ ਸਹਿਯੋਗ ਕੀਤਾ ਹੈ।

ਵਰਤਮਾਨ ਵਿੱਚ, ਰਾਸ਼ਟਰੀ ਚਿਕਿਤਸਕ ਪੌਦੇ ਬੋਰਡ (ਐੱਨਐੱਮਪੀਬੀ), ਆਯੁਸ਼ ਮੰਤਰਾਲਾ, ਭਾਰਤ ਸਰਕਾਰ "ਚਿਕਿਤਸਕ ਪੌਦਿਆਂ ਦੀ ਸੰਭਾਲ, ਵਿਕਾਸ ਅਤੇ ਟਿਕਾਊ ਪ੍ਰਬੰਧਨ" 'ਤੇ ਕੇਂਦਰੀ ਸੈਕਟਰ ਯੋਜਨਾ ਨੂੰ ਲਾਗੂ ਕਰ ਰਿਹਾ ਹੈ, ਜਿਸ ਵਿੱਚ ਹੇਠ ਲਿਖੀਆਂ ਗਤੀਵਿਧੀਆਂ ਲਈ ਸਹਿਯੋਗ ਕੀਤਾ ਜਾਂਦਾ ਹੈ:

  1. ਅਸਲ ਸਥਾਨ ਸਾਂਭ-ਸੰਭਾਲ/ ਤਬਦੀਲ ਸਥਾਨ ਸਾਂਭ-ਸੰਭਾਲ

  2. ਸੰਯੁਕਤ ਜੰਗਲਾਤ ਪ੍ਰਬੰਧਨ ਕਮੇਟੀਆਂ (ਜੇਐੱਫਐੱਮਸੀ) / ਪੰਚਾਇਤਾਂ / ਵੈਨ ਪੰਚਾਇਤਾਂ / ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ (ਬੀਐੱਮਸੀ) / ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਨਾਲ ਲਿੰਕੇਜ।

  3. ਆਈਈਸੀ ਗਤੀਵਿਧੀਆਂ ਜਿਵੇਂ ਕਿ ਸਿਖਲਾਈ / ਵਰਕਸ਼ਾਪਾਂ / ਸੈਮੀਨਾਰ / ​​ਕਾਨਫਰੰਸਾਂ ਆਦਿ।

  4. ਖੋਜ ਅਤੇ ਵਿਕਾਸ।

  5. ਚਿਕਿਤਸਕ ਪੌਦਿਆਂ ਦੇ ਉਤਪਾਦਨ ਦਾ ਪ੍ਰਚਾਰ, ਮੰਡੀਕਰਣ ਅਤੇ ਵਪਾਰ।

ਇਹ ਜਾਣਕਾਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

***

ਐੱਸਕੇ



(Release ID: 1842798) Visitor Counter : 96