ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ਰ ਇੰਡੀਆ (ਐੱਨਐੱਚਏਆਈ) ਨੇ ਅੰਮ੍ਰਿਤ ਮਹੋਤਸਵ ਦੇ ਤਹਿਤ ਇੱਕ ਦਿਨ ਵਿੱਚ ਲਗਭਗ 1.25 ਲੱਖ ਪੌਦੇ ਲਗਾਏ
Posted On:
17 JUL 2022 4:58PM by PIB Chandigarh
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਸਰਪ੍ਰਸਤੀ ਵਿੱਚ ਇੰਡੀਆ ਨੈਸ਼ਨਲ ਹਾਈਵੇਅ ਅਥਾਰਿਟੀ (ਐੱਨਐੱਚਏਆਈ) ਨੇ ਇੱਕ ਰਾਸ਼ਟਰੀਵਿਆਪੀ ਰੁੱਖ ਲਗਾਓ ਅਭਿਯਾਨ ਦਾ ਆਯੋਜਨ ਕੀਤਾ ਅਤੇ 114 ਚੁਣੇ ਹੋਏ ਸਥਾਨਾਂ ਤੇ ਰੁੱਖ ਲਗਾਉਣ ਦੇ ਰਾਹੀਂ ਇੱਕ ਦਿਨ ਵਿੱਚ ਲਗਭਗ 1.25 ਲੱਖ ਪੌਦੇ ਲਗਾਏ।
ਦਿਨ ਭਰ ਚਲਣ ਵਾਲੀ ਇਸ ਪਹਿਲ ਦੀ ਸ਼ੁਰੂਆਤ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੁਆਰਾ ਨਾਗਪੁਰ ਵਿੱਚ ਕੀਤੀ ਗਈ। ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ਰ ਇੰਡੀਆ (ਐੱਨਐੱਚਏਆਈ) ਦਾ ਟੀਚਾ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ‘ਤੇ ਅੰਮ੍ਰਿਤ ਮਹੋਤਸਵ ਮਨਾਉਣ ਦੇ ਕ੍ਰਮ ਵਿੱਚ 15 ਅਗਸਤ 2022 ਤੱਕ 75 ਲੱਖ ਰੁੱਖ ਲਗਾਏ ਹੈ।
ਆਪਣੇ ਸੰਬੋਧਨ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਰੁੱਖ ਲਗਾਓ ਅਤੇ ਪੌਦੇ ਲਗਾਉਣ ਤੇ ਧਿਆਨ ਦੇ ਰਿਹਾ ਹੈ। ਇਨ੍ਹਾਂ ਪੌਦਿਆਂ ਦੀ ਜਿਓਟੈਗਿੰਗ ‘ਤੇ ਵੀ ਕਾਫੀ ਜੋਰ ਦਿੱਤਾ ਜਾ ਰਿਹਾ ਹੈ ਤਾਕਿ ਇਨ੍ਹਾਂ ਪੌਦਿਆਂ ਦੀ ਪ੍ਰਗਤੀ ਅਤੇ ਵਾਧਾ ‘ਤੇ ਨਜਰ ਰੱਖੀ ਜਾ ਸਕੇ। ਉਨ੍ਹਾਂ ਨੇ ਲੋਕਾਂ ਤੋਂ ਅੱਗੇ ਆ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਤਾਕਿ ਇਸ ਰੁੱਖ ਲਗਾਓ ਅਭਿਯਾਨ ਦਾ ਸਥਾਈ ਅਤੇ ਦੀਰਘਾਲਿਕ ਲਾਭ ਪ੍ਰਾਪਤ ਕੀਤਾ ਜਾ ਸਕੇ।
ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਜਨਰਲ (ਰਿਟਾਇਰਡ) ਡਾ. ਵੀ. ਕੇ. ਸਿੰਘ ਅਤੇ ਐੱਨਐੱਚਏਆਈ ਦੀ ਚੇਅਰਪਰਸ਼ਨ ਨੇ ਵੀ ਗਾਜਿਆਬਾਦ ਦੇ ਡਾਸਨਾ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਪੌਦੇ ਲਗਾਏ। ਆਪਣੇ ਸੰਬੋਧਨ ਵਿੱਚ ਸ਼੍ਰੀ ਸਿੰਘ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਵਿਜਨ ਦੇ ਅਨੁਰੂਪ ਇੱਕ ਵਿਵਹਾਰਿਕ ਅਤੇ ਟਿਕਾਊ ਈਕੋਸਿਸਟਮ ਬਣਾਉਣ ਦੇ ਲਈ ਕੰਮ ਕਰ ਰਹੇ ਹਨ ਅਤੇ ਇਹ ਰੁੱਖ ਲਗਾਓ ਅਭਿਯਾਨ ਵਾਤਾਵਰਣ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਬੇਹਦ ਮਹੱਤਵਪੂਰਨ ਯੋਗਦਾਨ ਦੇਵੇਗਾ।
ਐੱਨਐੱਚਏਆਈ ਦੀ ਚੇਅਰਪਰਸਨ ਸ਼੍ਰੀਮਤੀ ਅਲਕਾ ਉਪਾਧਿਆਏ ਨੇ ਕਿਹਾ ਕਿ ਐੱਨਐੱਚਏਆਈ ਨੇ ਕੇਵਲ ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗ ਦਾ ਨੈਟਵਰਕ ਬਣਾਉਣ ਲਈ ਲਗਨ ਦੇ ਨਾਲ ਕੰਮ ਕਰ ਰਿਹਾ ਹੈ ਬਲਕਿ ਵਾਤਾਵਰਣ ਨੂੰ ਬਣਾਏ ਰੱਖਣ ਦੀ ਦਿਸ਼ਾ ਵਿੱਚ ਵੀ ਕਾਫੀ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਰਾਸ਼ਟਰੀ ਰਾਜਮਾਰਗ ਦੇ ਨਾਲ ਹੀ ਜਲ ਸੰਸਥਾਵਾਂ ਦੇ ਰੀਚਾਰਜ ਅਤੇ ਕਾਇਆਕਲਪ ਲਈ ਦੇਸ਼ ਭਰ ਵਿੱਚ ਵਨੀਕਰਣ ਅਤੇ ‘ਅੰਮ੍ਰਿਤ ਸਰੋਵਰ’ ਦੇ ਫੈਸਲੇ ਤੇ ਕਾਫੀ ਜੋਰ ਦਿੱਤਾ ਗਿਆ ਹੈ।
ਵਾਤਾਵਰਣ ਦੀ ਸਥਿਰਤਾ ਦਾ ਸੰਦੇਸ਼ ਫੈਲਾਉਣ ਵਾਲੇ ਇਸ ਅਭਿਯਾਨ ਵਿੱਚ ਵੱਖ-ਵੱਖ ਰਾਜਾਂ ਦੇ ਜਨਪ੍ਰਤੀਨਿਧੀਆਂ ,ਨਾਗਰਿਕ ਸਮਾਜ ਦੇ ਸਥਾਨਿਕ ਲੋਕਾਂ, ਗੈਰ ਸਰਕਾਰੀ ਸੰਗਠਨਾਂ , ਕਾਲਜ ਦੇ ਵਿਦਿਆਰਥੀਆਂ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੀ ਸਰਗਰਮੀ ਭਾਗੀਦਾਰੀ ਦੇਖੀ ਗਈ।
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਐੱਨਐੱਚਏਆਈ ਨੇ ਕਈ ਪਹਿਲਾਂ ਕੀਤੀਆਂ ਹਨ ਜਿਨ੍ਹਾਂ ਵਿੱਚ ਰੁੱਖ ਲਗਾਓ ਅਭਿਯਾਨ ਅਤੇ ਰਾਸ਼ਟਰੀ ਰਾਜਮਾਰਗਾਂ ਦੇ ਨੇੜੇ ਸਥਿਤ ਤਾਲਾਬਾਂ ਜਾ ‘ਅੰਮ੍ਰਿਤ ਸਰੋਵਰਾਂ’ ਦਾ ਨਿਰਮਾਣ ਸ਼ਾਮਲ ਹੈ ਜੋ ਕਿ ਜਲ ਸੰਸਥਾਵਾਂ ਨੂੰ ਪੁਰਨਜੀਵਿਤ ਕਰਨ ਅਤੇ ਭੂਜਲ ਦੇ ਪੱਧਰ ਨੂੰ ਉਪਰ ਲਿਆਉਣ ਵਿੱਚ ਮਦਦ ਕਰਦੇ ਹਨ।
*************
ਐੱਮਜੀਪੀਐੱਸ
(Release ID: 1842419)
Visitor Counter : 164