ਇਸਪਾਤ ਮੰਤਰਾਲਾ
azadi ka amrit mahotsav

ਐੱਮਓਆਈਐੱਲ ਨੂੰ 3 ਫਾਈਵ-ਸਟਾਰ ਰੇਟਿੰਗ ਪੁਰਸਕਾਰ ਮਿਲੇ

Posted On: 14 JUL 2022 6:25PM by PIB Chandigarh

ਐੱਮਓਆਈਐੱਲ, ਜੋਕਿ ਇਸਪਾਤ ਮੰਤਰਾਲੇ ਦੇ ਤਹਿਤ ਇੱਕ ਕੇਂਦਰੀ ਜਨਤਕ ਖੇਤਰ ਦਾ ਉੱਦਮ (ਸੀਪੀਐੱਸਈ) ਹੈ ਨੇ ਹਾਲ ਹੀ ਵਿੱਚ ਆਈਕੌਨਿਕ ਵੀਕ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਖਾਣ ਅਤੇ ਖਣਿਜ ਨਾਲ ਸੰਬੰਧਿਤ ਛੇਵੇਂ ਰਾਸ਼ਟਰੀ ਸੰਮੇਲਨ 2022 ਵਿੱਚ ਖਾਣ ਮੰਤਰਾਲੇ ਦੇ ਵੱਲੋਂ ਸਸਟੇਨੇਬਿਲਿਟੀ ਡਿਵੈਲਪਮੈਂਟ ਫ੍ਰੇਮਵਰਕ (ਐੱਸਡੀਐੱਫ) ਦੇ ਤਹਿਤ ਕਈ ਫਾਈਵ-ਸਟਾਰ ਰੇਟਿੰਗ ਪੁਰਸਕਾਰ ਪ੍ਰਾਪਤ ਕੀਤੇ ਇਸ ਪ੍ਰੋਗਰਾਮ ਦਾ ਆਯੋਜਨ ਦੇਸ਼ ਦੀ ਰਾਜਧਾਨੀ, ਨਵੀਂ ਦਿੱਲੀ, ਵਿੱਚ ਮੰਗਲਵਾਰ ਨੂੰ ਕੀਤਾ ਗਿਆ।

ਇਸ ਸਾਲ ਐੱਮਓਆਈਐੱਲ ਨੇ ਆਪਣੀ ਕਾਂਦਰੀ, ਚਿਕਲਾ ਅਤੇ ਗੁਮਗਾਂਵ ਖਾਣਾਂ ਦੇ ਲਈ 3 ਫਾਈਵ-ਸਟਾਰ ਪੁਰਸਕਾਰ ਪ੍ਰਾਪਤ ਕੀਤੇ। ਐੱਮਓਆਈਐੱਲ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ –ਸ਼੍ਰੀ ਐੱਮ.ਪੀ .ਚੌਧਰੀ, ਡਾਇਰੈਕਟਰ ਉਤਪਾਦਨ ਅਤੇ ਯੋਜਨਾ- ਸ਼੍ਰੀ ਐੱਮ.ਐੱਮ. ਅਬਦੁੱਲਾ, ਸੰਯੁਕਤ ਜਨਰਲ ਮੈਨੇਜਰ-ਖਾਨ ਯੋਜਨਾ

ਸ਼੍ਰੀ ਰਾਜੇਸ਼ ਭੱਟਾਚਾਰੀਆ, ਸਮੂਹ ਏਜੰਟ ਸ਼੍ਰੀ ਯੂ.ਐੱਸ.ਭਾਟੀ ਅਤੇ ਸ਼੍ਰੀ ਉਮਾਕਾਂਤ ਭੁਜਾਡੇ ਅਤੇ ਖਾਣ ਮੈਨੇਜਰ ਸ਼੍ਰੀ ਅਨੰਤ ਚੌਕਸੇ, ਸ਼੍ਰੀ ਸੁਧੀਰ ਪਾਠਕ ਅਤੇ ਸ਼੍ਰੀ ਵਿਕ੍ਰਾਂਤ ਖੇੜੀਕਰ ਨੇ ਕੇਂਦਰੀ ਕੋਇਲਾ ਅਤੇ ਖਾਣ ਅਤੇ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਲਹਾਦ ਜੋਸ਼ੀ ਅਤੇ ਖਾਣ, ਕੋਇਲਾ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਵਸਾਹਿਬ ਪਾਟਿਲ ਦਾਨਵੇ ਦੇ ਹੱਥੋਂ ਇਹ ਪ੍ਰਤੀਸ਼ਠਿਤ ਪੁਰਸਕਾਰ ਪ੍ਰਾਪਤ ਕੀਤਾ।

ਪੰਜ ਫਾਈਵ-ਸਟਾਰ ਰੇਟਿੰਗ ਦਾ ਦਰਜਾ ਨਾ ਕੇਵਲ ਖਾਣ ਸੰਚਾਲਕਾਂ ਦੇ ਲਈ ਇੱਕ ਪ੍ਰਤਿਸ਼ਠਿਤ ਸੀਮਾ ਹੈ ਬਲਕਿ ਇਹ ਵੱਖ-ਵੱਖ ਹਿਤਧਾਰਕਾਂ ਦਰਮਿਆਨ ਵਿਸ਼ਵਾਸ ਪੈਦਾ ਕਰਨ ਵਿੱਚ ਵੀ ਮਦਦ ਕਰਦਾ ਹੈ ਅਤੇ ਆਮ ਲੋਕਾਂ ਦਰਮਿਆਨ ਮਾਈਨਿੰਗ ਨਾਲ ਜੁੜੀ ਪਹਿਚਾਣ ਦੀ ਸਮਾਜਿਕ ਮਾਨਤਾ ਅਤੇ ਅਕਸ ਨੂੰ ਬਿਹਤਰ ਕਰਦੀ ਹੈ।

ਐੱਮਓਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਚੌਧਰੀ ਨੇ ਇਸ ਉਪਲਬਧੀ ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਇਸ ਦੇ ਲਈ ਐੱਮਓਆਈਐੱਲ ਦੀ ਟੀਮ ਨੂੰ ਵਧਾਈ ਦਿੱਤੀ।

*******

ਏਕੇਐੱਨ/ਐੱਸਕੇ


(Release ID: 1841872) Visitor Counter : 131


Read this release in: English , Urdu , Hindi , Punjabi