ਸੈਰ ਸਪਾਟਾ ਮੰਤਰਾਲਾ

ਸ਼੍ਰੀ ਅਨਿਲ ਸਹਸ੍ਰਬੁੱਧੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ- ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਨਾਗਾਲੈਂਡ ਦੀ 5 ਦਿਨਾਂ ਦੀ ਯਾਤਰਾ ਤੇ ਜਾ ਰਹੇ ਮੱਧ ਪ੍ਰਦੇਸ਼ ਦੇ ਵਿਦਿਆਰਥੀਆਂ ਦੇ ਨਾਲ ਨਵੀਂ ਦਿੱਲੀ ਵਿੱਚ ਗੱਲਬਾਤ ਕੀਤੀ


ਪੂਰੇ ਭਾਰਤ ਵਿੱਚ ਏਕ ਭਾਰਤ ਸ਼੍ਰੇਸ਼ਠ ਭਾਰਤ ਪਹਿਲ ਦੇ ਤਹਿਤ ਲਗਭਗ 750 ਵਿਦਿਆਰਥੀ ਸਾਂਝੇਦਾਰ ਰਾਜਾਂ ਦਰਮਿਆਨ ਇੱਕ –ਦੂਜੇ ਰਾਜ ਦੀ ਯਾਤਰਾ ‘ਤੇ ਜਾਣਗੇ

Posted On: 14 JUL 2022 8:00PM by PIB Chandigarh

ਮੌਜੂਦਾ ਰਾਸ਼ਟਰ ਵਿਆਪੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ- ਏਕ ਭਾਰਤ ਸ਼੍ਰੇਸ਼ਠ ਭਾਰਤ ਤਹਿਤ ਵਿਦਿਆਰਥੀਆਂ ਦੁਆਰਾ ਸਾਂਝੇਦਾਰ ਰਾਜਾਂ ਦਰਮਿਆਨ ਇੱਕ ਦੂਜੇ ਰਾਜ ਦੀ ਯਾਤਰਾ ਦੇ ਕ੍ਰਮਵਾਰ, ਮੱਧ ਪ੍ਰਦੇਸ਼ ਦੇ 50 ਵਿਦਿਆਰਥੀਆਂ ਨੇ ਵੀਰਵਾਰ ਨੂੰ ਨਾਗਾਲੈਂਡ ਦੀ ਆਪਣੀ ਪੰਜ ਦਿਨਾਂ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਦੇ ਚੇਅਰਮੈਨ ਸ਼੍ਰੀ ਅਨਿਲ ਸਹਸ੍ਰਬੁੱਧੇ ਦੇ ਨਾਲ ਗੱਲਬਾਤ ਕੀਤੀ।

ਸਿੱਖਿਆ ਮੰਤਰਾਲੇ ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ), ਨਵੀਂ ਦਿੱਲੀ ਦੁਆਰਾ ਇਸ ਮੁਲਾਕਾਤ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਅਤੇ ਇਸ ਅਵਸਰ ‘ਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਸ਼ੇਸ਼ ਰੂਪ ਤੋਂ ਮੱਧ ਪ੍ਰਦੇਸ਼ ਅਤੇ ਨਾਗਾਲੈਂਡ ਸਾਂਝੇਦਾਰੀ ਵਾਲੇ ਰਾਜ ਹਨ ਜਿਸ ਦਾ ਉਦੇਸ਼ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜੋੜੀ ਦੀ ਧਾਰਨਾ ਦੇ ਰਾਹੀਂ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕਾਂ ਦਰਮਿਆਨ ਆਪਸੀ ਸਮਝ ਨੂੰ ਵਧਾਉਣ ਅਤੇ ਇੱਕ ਦੂਜੇ ਦਰਮਿਆਨ ਸੰਪਰਕ ਨੂੰ ਹੁਲਾਰਾ ਦੇਣਾ ਹੈ।

ਇਸ ਅਵਸਰ ‘ਤੇ ਸ਼੍ਰੀ ਸਹਸ੍ਰਬੁੱਧੇ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਉੱਚ ਸਿੱਖਿਆ ਸੰਸਥਾਨਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਲਈ ਇਹ ਸੰਵਾਦਾਤਮਕ ਕਾਰਜ ਸਾਂਝੇਦਾਰ ਰਾਜਾਂ ਦਰਮਿਆਨ ਅਖਿਲ ਭਾਰਤੀ ਪੱਧਰ ‘ਤੇ ਵਿਦਿਆਰਥੀਆਂ ਦੁਆਰਾ ਇੱਕ ਦੂਜੇ ਦੇ ਰਾਜ ਦੀ ਯਾਤਰਾ ਦਾ ਹਿੱਸਾ ਹੈ। ਮੱਧ ਪ੍ਰਦੇਸ਼ ਦੇ ਵਿਦਿਆਰਥੀਆਂ ਦੇ ਉਤਸਾਹ ਨੂੰ ਦੇਖਕੇ ਅਸੀਂ ਬਹੁਤ ਖੁਸ਼ੀ ਹੋਈ, ਜੋ ਆਪਣੇ ਦੌਰੇ ਦੇ ਸਮੇਂ ਪੰਜ ਦਿਨਾਂ ਤੱਕ ਨਗਾਲੈਂਡ ਦੀ ਸੰਸਕ੍ਰਿਤੀ ਨੂੰ ਗਹਿਰਾਈ ਨਾਲ ਦੇਖਣਗੇ।

ਸੁਸ਼੍ਰੀ ਰਿਆ ਲੋਹਿਆ, ਸੁਸ਼੍ਰੀ ਅਨਿਕਾ ਰਾਏ ਸ਼੍ਰੀ ਜਸਟਿਨ ਅਤੇ ਸ਼੍ਰੀ ਦੇਵਾਂਸ਼ ਸ਼੍ਰੀਵਾਸਤਵ ਨੇ ਕਿਹਾ ਕਿ ਏਆਈਸੀਟੀਈ ਦੁਆਰਾ ਨਵੀਂ ਦਿੱਲੀ ਵਿੱਚ ਸਾਡੇ ਅਲਪ ਪ੍ਰਵਾਸ ਦੇ ਦੌਰਾਨ ਆਯੋਜਿਤ ਇਸ ਗੱਲਬਾਤ ਨੇ ਰਾਸ਼ਟਰੀ ਰਾਜਧਾਨੀ ਵਿੱਚ ਸਾਡੇ ਛੋਟੇ ਪ੍ਰਵਾਸ ਨੂੰ ਸਾਡੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ-ਏਕ ਭਾਰਤ ਸ਼੍ਰੇਸ਼ਠ ਭਾਰਤ ਵਿਦਿਆਰਥੀ ਯਾਤਰਾ ਪ੍ਰੋਗਰਾਮ ਦੇ ਕਈ ਸੁਖਦ ਅਤੇ ਯਾਦਗਾਰ ਆਯੋਜਨਾਂ ਵਿੱਚੋਂ ਇੱਕ ਬਣਾ ਦਿੱਤਾ। ਸਾਨੂੰ ਇਸ ਪ੍ਰੋਗਰਾਮ ਦਾ ਹਿੱਸਾ ਬਣਕੇ ਰੋਮਾਂਚਿਤ ਹਾਂ ਅਤੇ ਇੱਕ ਸਾਰਥਕ ਯਾਤਰਾ ਦੇ ਨਾਲ-ਨਾਲ ਨਾਗਾਲੈਂਡ ਅਤੇ ਉਥੇ ਦੇ ਲੋਕਾਂ ਬਾਰੇ ਅਧਿਕ ਜਾਣਨ ਲਈ ਤਤਪਰ ਹਾਂ। 

ਇਸ ਅਵਸਰ ਤੇ ਡਾ. ਰਵੀਂਦ੍ਰ ਕੁਮਾਰ ਸੋਨੀ (ਸਲਾਹਕਾਰ), ਡਾ ਨਿਖਿਲ ਕਾਂਤ (ਡਿਪਟੀ ਡਾਇਰੈਕਟਰ), ਸ਼੍ਰੀ ਮਨੋਜ ਸਿੰਘ (ਸਹਾਇਕ ਡਾਇਰੈਕਟਰ) ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। 

https://ci3.googleusercontent.com/proxy/0eOuFDqEOaX4TQ38wvdrfetGaOGAKmnqmE0mVRQXY9FZZR0rp1Xr7rEqwC1Azc6Oa6IeYjlUfhKVy7A3AwgAqxDGLu3llGBpBIEZPaGR1bXEoeZFtv4EDAUSUQ=s0-d-e1-ft#https://static.pib.gov.in/WriteReadData/userfiles/image/image00117LN.jpg

https://ci5.googleusercontent.com/proxy/KOGYeE7pYOmlHli4icJ3u_hS-bLWyKaWLpdsTVeiR2hMYybNKr5tRmLR00xTH4I0hld7DPUAvyi5G8z_hgMhyjGFmE3hRZ-Vfm0yrEXvgkMRJdaDvRfRLBT6mQ=s0-d-e1-ft#https://static.pib.gov.in/WriteReadData/userfiles/image/image002FEO1.jpg

https://ci6.googleusercontent.com/proxy/IqQTgYc7bc3o8JZErbKfPpIuesB7-Ow7HHLV3KpAB17cKw9GToCZy6WlsJPwEGpOaUGsikbcdgJcCtvPxgk5QQDktJQV9Ycc7Jgcxv8mkVzfc10Wd9ffuWM1-A=s0-d-e1-ft#https://static.pib.gov.in/WriteReadData/userfiles/image/image0011VVA.jpg

https://ci6.googleusercontent.com/proxy/_RV3JNMV5rywKJ8Lay_YlYr5eMwr37PTLkoy_NqAnIEo69sQto7yWRIq5_8aIlU7IHbNoXOW6c3dj8NwEE59YSG6fz2bt3VXeKKiNIpEJpA1naFvu_apFxi8rw=s0-d-e1-ft#https://static.pib.gov.in/WriteReadData/userfiles/image/image002FMHZ.jpg

*****

ਐੱਨਬੀ/ਓਏ



(Release ID: 1841871) Visitor Counter : 117


Read this release in: English , Urdu , Hindi