ਬਿਜਲੀ ਮੰਤਰਾਲਾ

ਵਿਗਿਆਨਕ ਟੈਕਨੋਲੋਜੀ ਦੀ ਵਰਤੋਂ ਕਰਕੇ ਕਚਰੇ ਨੂੰ ਦੌਲਤ ਵਿੱਚ ਬਦਲਿਆ – ਡਾ. ਐੱਮ ਐੱਮ ਕੁੱਟੀ



ਸਮਰਥ (SAMARTH) ਨੇ ਐੱਨਟੀਪੀਸੀ ਦੇ ਸਹਿਯੋਗ ਨਾਲ ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ ਦੀ ਵਰਤੋਂ ਬਾਰੇ ਵਰਕਸ਼ਾਪ ਦਾ ਆਯੋਜਨ ਕੀਤਾ

Posted On: 14 JUL 2022 6:15PM by PIB Chandigarh

 ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ ਦੀ ਵਰਤੋਂ ਬਾਰੇ ਰਾਸ਼ਟਰੀ ਮਿਸ਼ਨ (ਸਮਰਥ) ਨੇ ਐੱਨਟੀਪੀਸੀ ਦੇ ਸਹਿਯੋਗ ਨਾਲ ਥਰਮਲ ਪਾਵਰ ਪਲਾਂਟਾਂ ਵਿੱਚ ਕੋ-ਫਾਇਰਿੰਗ ਲਈ ਖੇਤੀਬਾੜੀ ਰਹਿੰਦ-ਖੂੰਹਦ ਦੀ ਐਕਸ-ਸੀਟੂ ਵਰਤੋਂ ਬਾਰੇ ਚੰਡੀਗੜ੍ਹ ਵਿੱਚ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ।

 

 ਡਾ. ਐੱਮ ਐੱਮ ਕੁੱਟੀ, ਚੇਅਰਪਰਸਨ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ, ਸ਼੍ਰੀ ਰਮੇਸ਼ ਬਾਬੂ, ਡਾਇਰੈਕਟਰ (ਸੰਚਾਲਨ), ਐੱਨਟੀਪੀਸੀ ਲਿਮਿਟਿਡ, ਸ਼੍ਰੀ ਅਰਵਿੰਦ ਨੌਟਿਆਲ, ਮੈਂਬਰ-ਸਕੱਤਰ (ਸੀਏਕਿਊਐੱਮ), ਸ਼੍ਰੀ ਐੱਸ ਨਰਾਇਣਨ, ਮੈਂਬਰ ਸਕੱਤਰ (ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ), ਸ਼੍ਰੀ ਕਰੁਨੇਸ਼ ਗਰਗ, ਮੈਂਬਰ ਸਕੱਤਰ (ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ), ਸ਼੍ਰੀ ਸੁਦੀਪ ਨਾਗ (ਮਿਸ਼ਨ ਡਾਇਰੈਕਟਰ, ਨੈਸ਼ਨਲ ਮਿਸ਼ਨ ਔਨ ਬਾਇਓਮਾਸ ਯੂਟੀਲਾਈਜੇਸ਼ਨ ਇਨ ਥਰਮਲ ਪਾਵਰ ਪਲਾਂਟ ਅਤੇ ਕਾਰਜਕਾਰੀ ਡਾਇਰੈਕਟਰ, ਐੱਨਟੀਪੀਸੀ ਲਿਮਿਟਿਡ) ਅਤੇ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਵਰਕਸ਼ਾਪ ਦਾ ਉਦਘਾਟਨ ਕੀਤਾ।

 

 

 

 ਵਰਕਸ਼ਾਪ ਵਿੱਚ ਸਰਕਾਰ, ਮੰਤਰਾਲਿਆਂ, ਸੀਏਕਿਊਐੱਮ, ਐੱਮਓਈਐੱਫਸੀਸੀ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਐੱਮਐੱਨਆਰਈ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ-ਪੰਜਾਬ, ਬਿਜਲੀ ਵਿਭਾਗ-ਪੰਜਾਬ, ਖੇਤੀਬਾੜੀ ਵਿਭਾਗ-ਪੰਜਾਬ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ-ਪੰਜਾਬ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ-ਹਰਿਆਣਾ, ਖੇਤੀਬਾੜੀ ਵਿਭਾਗ-ਹਰਿਆਣਾ, ਊਰਜਾ ਵਿਭਾਗ-ਹਰਿਆਣਾ, ਸਮਰਥ ਮਿਸ਼ਨ-SAMARTH Mission, ਐੱਨਟੀਪੀਸੀ ਲਿਮਿਟਿਡ, ਐੱਨਸੀਆਰ ਖੇਤਰ ਦੇ ਸਾਰੇ ਜੈਨਕੋ (GENCO), ਵਿੱਤੀ ਸੰਸਥਾਵਾਂ, ਪੈਲੇਟ ਨਿਰਮਾਤਾ, ਉੱਦਮੀ, ਉਦਯੋਗ ਸੰਘ, ਓਈਐੱਮ, ਖੇਤੀਬਾੜੀ ਯੂਨੀਵਰਸਿਟੀਆਂ, ਕੇਵੀਕੇ, ਐੱਫਪੀਓ, ਸੀਬੀਬੀਓ ਅਤੇ ਕਿਸਾਨ ਜਥੇਬੰਦੀਆਂ ਨੇ ਭਾਗ ਲਿਆ। 

C:\Users\ABC\Downloads\WhatsApp Image 2022-07-14 at 3.25.54 AM.jpeg

 

 ਇੱਕ ਦਿਨਾਂ ਵਰਕਸ਼ਾਪ ਦਾ ਉਦੇਸ਼ ਵਿਭਿੰਨ ਐਪਲੀਕੇਸ਼ਨਾਂ ਵਿੱਚ ਖੇਤੀ ਰਹਿੰਦ-ਖੂੰਹਦ ਦੀ ਐਕਸ-ਸੀਟੂ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਸੁਵਿਧਾ ਦੇਣਾ ਸੀ, ਜਿਸ ਵਿੱਚ ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ ਦੇ ਇਕੱਤਰੀਕਰਣ, ਟਰਾਸਪੋਰਟੇਸ਼ਨ, ਨਿਰਮਾਣ, ਸਪਲਾਈ ਅਤੇ ਕੋ-ਫਾਇਰਿੰਗ ਲਈ ਇੱਕ ਈਕੋ-ਸਿਸਟਮ ਵਿਕਸਿਤ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।  ਵਰਕਸ਼ਾਪ ਦਾ ਆਯੋਜਨ ਇੱਕ ਅਜਿਹੇ ਖੇਤਰ ਵਿੱਚ ਕੀਤਾ ਗਿਆ ਹੈ ਜਿੱਥੇ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਵਰਕਸ਼ਾਪ ਵਿੱਚ ਬਾਇਓਮਾਸ ਐਗਰੀਗੇਸ਼ਨ ਅਤੇ ਪੈਲੇਟ ਮੈਨੂਫੈਕਚਰਿੰਗ ਦੇ ਵਿਸਤਾਰ ਵੱਲ ਮੁੱਦਿਆਂ ਨੂੰ ਹੱਲ ਕਰਨ ਲਈ ਸਬੰਧਿਤ ਹਿਤਧਾਰਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

 

 

 

 ਵਰਕਸ਼ਾਪ ਦੀ ਸ਼ੁਰੂਆਤ ਸ਼੍ਰੀ ਸੁਦੀਪ ਨਾਗ (ਮਿਸ਼ਨ ਡਾਇਰੈਕਟਰ, ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓਮਾਸ ਦੀ ਵਰਤੋਂ ਬਾਰੇ ਰਾਸ਼ਟਰੀ ਮਿਸ਼ਨ ਅਤੇ ਕਾਰਜਕਾਰੀ ਨਿਰਦੇਸ਼ਕ, ਐੱਨਟੀਪੀਸੀ ਲਿਮਿਟਿਡ) ਦੁਆਰਾ ਸੁਆਗਤੀ ਨੋਟ ਨਾਲ ਕੀਤੀ ਗਈ, ਜਿਸ ਵਿੱਚ ਭਾਰਤ ਦੀ ਈਂਧਨ ਊਰਜਾ ਸੁਰੱਖਿਆ ਨੂੰ ਪ੍ਰਾਪਤ ਕਰਨ ਵਿੱਚ ਬਾਇਓਮਾਸ ਦੀ ਮਹੱਤਤਾ ਦਾ ਵਰਣਨ ਕੀਤਾ ਗਿਆ।

 

 ਸ਼੍ਰੀ ਰਮੇਸ਼ ਬਾਬੂ, ਡਾਇਰੈਕਟਰ (ਸੰਚਾਲਨ), ਐੱਨਟੀਪੀਸੀ ਲਿਮਟਿਡ ਨੇ ਬਾਇਓਮਾਸ ਦੀ ਅਣਵਰਤੇ ਸੰਸਾਧਨ ਵਜੋਂ ਸੰਭਾਵਨਾ, ਆਮਦਨ ਦੇ ਅਤਿਰਿਕਤ ਸਰੋਤ, ਮੰਗ ਦੇ ਉੱਚੇ ਪੱਧਰ ਅਤੇ ਅਨੁਕੂਲ ਸਰਕਾਰੀ ਨੀਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਟੀਪੀਪੀ’ਸ ਵਿੱਚ ਬਾਇਓਮਾਸ ਦੀ ਵਰਤੋਂ ਲਈ ਐੱਨਟੀਪੀਸੀ ਵੱਲੋਂ ਕੀਤੀਆਂ ਗਈਆਂ ਵਿਭਿੰਨ ਪਹਿਲਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਐੱਨਟੀਪੀਸੀ ਦੇ 14 ਪਲਾਂਟ ਪਹਿਲਾਂ ਹੀ ਕੋ-ਫਾਇਰਿੰਗ ਸ਼ੁਰੂ ਕਰ ਚੁੱਕੇ ਹਨ ਅਤੇ ਹੁਣ ਤੱਕ ਲਗਭਗ 77000 ਟਨ ਬਾਇਓਮਾਸ ਕੋ-ਫਾਇਰ ਕੀਤਾ ਜਾ ਚੁੱਕਾ ਹੈ।

C:\Users\ABC\Downloads\WhatsApp Image 2022-07-14 at 3.25.55 AM.jpeg

 

ਡਾ. ਐੱਮ ਐੱਮ ਕੁੱਟੀ, ਚੇਅਰਪਰਸਨ, ਸੀਏਕਿਊਐੱਮ ਨੇ ਖਾਸ ਤੌਰ 'ਤੇ ਐੱਨਸੀਆਰ ਖੇਤਰ ਵਿੱਚ ਹਵਾ ਪ੍ਰਦੂਸ਼ਣ ਦੇ ਭਖਦੇ ਮੁੱਦੇ ਅਤੇ ਚੁਣੌਤੀਆਂ ਬਾਰੇ ਸੰਬੋਧਨ ਕੀਤਾ। ਉਨ੍ਹਾਂ ਨੇ ਬਾਇਓਮਾਸ ਦੇ ਵੱਖੋ-ਵੱਖਰੇ ਸੰਭਾਵੀ ਉਪਯੋਗਾਂ, ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਰਾਸ਼ਟਰੀ ਨੀਤੀ, ਖੇਤੀਬਾੜੀ ਮਸ਼ੀਨੀਕਰਣ ਲਈ ਕੇਂਦਰੀ ਯੋਜਨਾ, ਥਰਮਲ ਪਾਵਰ ਪਲਾਂਟਾਂ ਵਿੱਚ ਕੋ-ਫਾਇਰਿੰਗ ਦੁਆਰਾ ਬਿਜਲੀ ਉਤਪਾਦਨ ਲਈ ਬਾਇਓਮਾਸ ਦੀ ਵਰਤੋਂ ਲਈ ਨੀਤੀ ਬਾਰੇ ਦੱਸਿਆ ਅਤੇ ਇਹ ਵੀ ਮਾਰਗਦਰਸ਼ਨ ਕੀਤਾ ਕਿ ਕਿਵੇਂ ਖੇਤੀਬਾੜੀ ਸੈਕਟਰ ਅੱਗੇ ਆ ਸਕਦਾ ਹੈ ਅਤੇ ਵਿਗਿਆਨਕ ਅਤੇ ਟੈਕਨੋਲੋਜੀਕਲ ਸਮਾਧਾਨਾਂ ਨੂੰ ਲਾਗੂ ਕਰਕੇ ਪਰਾਲੀ ਦੇ ਰਹਿੰਦ-ਖੂੰਹਦ ਨੂੰ ਦੌਲਤ ਵਿੱਚ ਬਦਲ ਕੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿੱਚ ਯੋਗਦਾਨ ਪਾ ਸਕਦਾ ਹੈ। ਵਰਕਸ਼ਾਪ ਵਾਲੀ ਥਾਂ 'ਤੇ ਉੱਦਮੀਆਂ, ਵਿੱਤੀ ਸੰਸਥਾਵਾਂ, ਓਈਐੱਮ ਅਤੇ ਸਮਰਥ ਮਿਸ਼ਨ ਦੁਆਰਾ ਵੱਖੋ-ਵੱਖਰੇ ਟੈਕਨੀਕਲ ਅਤੇ ਵਿੱਤੀ ਪਹਿਲੂਆਂ ਦਾ ਪ੍ਰਦਰਸ਼ਨ ਕਰਨ ਲਈ 9 ਪ੍ਰਦਰਸ਼ਨੀ ਸਟਾਲ ਵੀ ਲਗਾਏ ਗਏ ਸਨ। ਵਰਕਸ਼ਾਪ ਵਿੱਚ ਹਾਜ਼ਰ ਸਮੂਹ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰਦਰਸ਼ਨੀ ਸਟਾਲਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। 

 

C:\Users\ABC\Downloads\WhatsApp Image 2022-07-14 at 3.25.54 AM (1).jpeg

ਡਾ. ਐੱਮ ਐੱਮ ਕੁੱਟੀ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ

 

 ਸਰਕਾਰ, ਮੰਤਰਾਲਿਆਂ, ਸੀਏਕਿਊਐੱਮ, ਐੱਮਓਈਐੱਫਸੀਸੀ, ਐੱਮਓਏਐਂਡਐੱਫਡਬਲਿਊ, ਐੱਮਐੱਨਆਰਈ, ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ, ਐੱਨਟੀਪੀਸੀ ਲਿਮਟਿਡ, ਐੱਨਸੀਆਰ ਖੇਤਰ ਦੇ ਸਾਰੇ ਜੈਨਕੋ (GENCO), ਵਿੱਤੀ ਸੰਸਥਾਵਾਂ, ਪੈਲੇਟ ਨਿਰਮਾਤਾ, ਉੱਦਮੀ, ਉਦਯੋਗ ਸੰਘ, ਓਈਐੱਮ’ਸ  ਖੇਤੀਬਾੜੀ ਯੂਨੀਵਰਸਿਟੀਆਂ, ਕੇਵੀਕੇ’ਸ, ਐੱਫਪੀਓ’ਸ, ਸੀਬੀਬੀਓ’ਸ ਅਤੇ ਕਿਸਾਨ ਸੰਗਠਨਾਂ ਤੋਂ ਆਉਣ ਵਾਲੇ 250 ਤੋਂ ਵੱਧ ਰਜਿਸਟਰਡ ਭਾਗੀਦਾਰਾਂ ਦੇ ਨਾਲ 14 ਜੁਲਾਈ 2022 ਨੂੰ ਥਰਮਲ ਪਾਵਰ ਪਲਾਂਟਾਂ ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਦੀ ਐਕਸ-ਸੀਟੂ ਵਰਤੋਂ ਬਾਰੇ ਵਰਕਸ਼ਾਪ, ਹੁਣ ਤੱਕ ਦੇ ਸਭ ਤੋਂ ਵੱਡੇ ਜੈਵਿਕ ਊਰਜਾ ਇਕੱਠਾਂ ਵਿੱਚੋਂ ਇੱਕ ਸੀ। ਨਵੇਂ ਕਾਰੋਬਾਰੀ ਮੌਕਿਆਂ ਨੂੰ ਸਮਝਣ ਅਤੇ ਖੋਜ ਕਰਨ ਲਈ ਇਸ ਵਰਕਸ਼ਾਪ ਵਿੱਚ ਕਈ ਕੰਪਨੀਆਂ/ਉਭਰਦੇ ਉੱਦਮੀਆਂ/ਕਿਸਾਨਾਂ ਨੇ ਸ਼ਿਰਕਤ ਕੀਤੀ।

 

 ਵਰਕਸ਼ਾਪ ਨੇ ਨਾ ਸਿਰਫ਼ ਪਰਾਲ਼ੀ ਸਾੜਨ ਦੇ ਮੁੱਦੇ ਨੂੰ ਸੰਬੋਧਿਤ ਕੀਤਾ ਬਲਕਿ ਸਾਰੇ ਹਿਤਧਾਰਕਾਂ ਨੂੰ ਖੇਤੀ ਰਹਿੰਦ-ਖੂੰਹਦ ਦੀ ਉਦੇਸ਼ਪੂਰਣ ਵਰਤੋਂ ਅਤੇ ਕਮਾਈ ਦੀ ਸੰਭਾਵਨਾ ਲਈ ਆਪਣੇ ਗਿਆਨ ਅਤੇ ਤਜ਼ਰਬੇ ਨੂੰ ਸਾਂਝਾ ਕਰਨ ਲਈ ਇੱਕ ਆਦਰਸ਼ ਪਲੈਟਫਾਰਮ ਵੀ ਪ੍ਰਦਾਨ ਕੀਤਾ। 

 

 ********

 



(Release ID: 1841548) Visitor Counter : 107


Read this release in: English , Urdu , Hindi , Kannada