ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸਾਰਨਾਥ ਵਿਖੇ ਧੰਮਕਾਕ ਦਿਵਸ 2022 ਦੇ ਜਸ਼ਨਾਂ ਨੂੰ ਸੰਬੋਧਨ ਕੀਤਾ

Posted On: 13 JUL 2022 8:37PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (13 ਜੁਲਾਈ, 2022) ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸਾਰਨਾਥਉੱਤਰ ਪ੍ਰਦੇਸ਼ ਵਿੱਚ ਧੰਮਕਾਕ ਦਿਵਸ 2022 (DHAMMACAKKA DAY 2022) ਦੇ ਜਸ਼ਨਾਂ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਬੁੱਧ ਧਰਮ ਭਾਰਤ ਦੀਆਂ ਮਹਾਨ ਅਧਿਆਤਮਕ ਪਰੰਪਰਾਵਾਂ ਵਿੱਚੋਂ ਇੱਕ ਰਿਹਾ ਹੈ। ਭਗਵਾਨ ਬੁੱਧ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਜੁੜੇ ਬਹੁਤ ਸਾਰੇ ਪਵਿੱਤਰ ਸਥਾਨ ਭਾਰਤ ਵਿੱਚ ਸਥਿਤ ਹਨ। ਉਨ੍ਹਾਂ ਬਹੁਤ ਸਾਰੀਆਂ ਥਾਵਾਂ ਵਿੱਚੋਂਚਾਰ ਮੁੱਖ ਸਥਾਨ ਹਨ - ਪਹਿਲਾ ਬੋਧ ਗਯਾਜਿੱਥੇ ਉਨ੍ਹਾਂ ਨੇ ਗਿਆਨ ਪ੍ਰਾਪਤ ਕੀਤਾਦੂਸਰਾ ਸਾਰਨਾਥਜਿੱਥੇ ਉਨ੍ਹਾਂ ਆਪਣਾ ਪਹਿਲਾ ਉਪਦੇਸ਼ ਦਿੱਤਾਤੀਸਰੀ ਸ਼ਰਾਵਸਤੀ ਜਿੱਥੇ ਉਨ੍ਹਾਂ ਨੇ ਜ਼ਿਆਦਾਤਰ ਚਤੁਰਮਾਸ ਬਿਤਾਏ ਅਤੇ ਜ਼ਿਆਦਾਤਰ ਉਪਦੇਸ਼ ਦਿੱਤੇਅਤੇ ਚੌਥਾ ਕੁਸ਼ੀਨਗਰਜਿੱਥੇ ਉਨ੍ਹਾਂ ਮਹਾਪਰਿਨਿਰਵਾਣ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਦੇ ਮਹਾਪਰਿਨਿਰਵਾਣ ਤੋਂ ਬਾਅਦ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੁੜੇ ਕਈ ਮੱਠਤੀਰਥ ਸਥਾਨਯੂਨੀਵਰਸਿਟੀਆਂ ਸਥਾਪਿਤ ਹੋਈਆਂ ਜੋ ਗਿਆਨ ਦੇ ਕੇਂਦਰ ਰਹੇ ਹਨ। ਅੱਜ ਇਹ ਸਾਰੇ ਸਥਾਨ ਬੁੱਧ-ਸਰਕਟ ਦਾ ਹਿੱਸਾ ਹਨ ਜੋ ਭਾਰਤ ਅਤੇ ਵਿਦੇਸ਼ਾਂ ਤੋਂ ਸ਼ਰਧਾਲੂਆਂ ਅਤੇ ਧਾਰਮਿਕ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਲੋਕਤੰਤਰ ਬੋਧੀ ਆਦਰਸ਼ਾਂ ਅਤੇ ਪ੍ਰਤੀਕਾਂ ਤੋਂ ਕਾਫੀ ਪ੍ਰਭਾਵਿਤ ਰਿਹਾ ਹੈ। ਰਾਸ਼ਟਰੀ ਚਿੰਨ੍ਹ ਸਾਰਨਾਥ ਵਿਖੇ ਅਸ਼ੋਕ ਥੰਮ੍ਹ ਤੋਂ ਲਿਆ ਗਿਆ ਹੈਜਿਸ 'ਤੇ ਧਰਮ ਚੱਕਰ ਵੀ ਉੱਕਰਿਆ ਹੋਇਆ ਹੈ। ਲੋਕ ਸਭਾ ਦੇ ਸਪੀਕਰ ਦੀ ਕੁਰਸੀ ਦੇ ਪਿੱਛੇਸੂਤਰ "ਧਰਮ ਚੱਕਰ ਪ੍ਰਵਰਤਨਾਯ("Dharma Chakra Pravartanaya") ਲਿਖਿਆ ਹੋਇਆ ਹੈ। ਸਾਡੇ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਾਡੇ ਸੰਸਦੀ ਲੋਕਤੰਤਰ ਵਿੱਚ ਪੁਰਾਤਨ ਬੋਧੀ ਸੰਘਾਂ ਦੀਆਂ ਕਈ ਪ੍ਰਕਿਰਿਆਵਾਂ ਅਪਣਾਈਆਂ ਗਈਆਂ ਹਨ।

         ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਬੁੱਧ ਦੇ ਅਨੁਸਾਰ ਸ਼ਾਂਤੀ ਤੋਂ ਵੱਡਾ ਕੋਈ ਆਨੰਦ ਨਹੀਂ ਹੈ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਵਿੱਚਅੰਦਰੂਨੀ ਸ਼ਾਂਤੀ ਉੱਤੇ ਜ਼ੋਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਮੌਕੇ 'ਤੇ ਇਨ੍ਹਾਂ ਸਿੱਖਿਆਵਾਂ ਨੂੰ ਯਾਦ ਕਰਨ ਦਾ ਮਕਸਦ ਇਹ ਹੈ ਕਿ ਸਾਰੇ ਲੋਕ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦੇ ਸਹੀ ਅਰਥਾਂ ਨੂੰ ਸਮਝਾਉਣ ਅਤੇ ਸਾਰੀਆਂ ਬੁਰਾਈਆਂ ਅਤੇ ਅਸਮਾਨਤਾਵਾਂ ਨੂੰ ਦੂਰ ਕਰਕੇ ਸ਼ਾਂਤੀ ਅਤੇ ਦਇਆ ਨਾਲ ਭਰਪੂਰ ਵਿਸ਼ਵ ਬਣਾਉਣ।

ਸੱਭਿਆਚਾਰ ਮੰਤਰਾਲਾ ਅੰਤਰਰਾਸ਼ਟਰੀ ਬੋਧੀ ਕਨਫੈਡਰੇਸ਼ਨ ਦੇ ਸਹਿਯੋਗ ਨਾਲ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂਆਸ਼ਾੜ ਪੂਰਣਿਮਾ ਦਿਵਸ ਮਨਾ ਰਿਹਾ ਹੈ।

ਰਾਸ਼ਟਰਪਤੀ ਦੇ ਸੰਦੇਸ਼ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -  

***

ਡੀਐੱਸ/ਏਕੇ



(Release ID: 1841492) Visitor Counter : 155


Read this release in: English , Urdu , Hindi , Marathi