ਵਿੱਤ ਮੰਤਰਾਲਾ

ਡੀਜੀਜੀਆਈ ਗੁਰੂਗ੍ਰਾਮ ਨੇ ਧੋਖੇ ਨਾਲ ਆਈਟੀਸੀ ਪ੍ਰਾਪਤ ਕਰਨ ਅਤੇ 52.04 ਕਰੋੜ ਰੁਪਏ ਦੇ ਜੀਐੱਸਟੀ ਤੋਂ ਬਚਣ ਲਈ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ

Posted On: 13 JUL 2022 3:27PM by PIB Chandigarh

 ਜੀਐੱਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਦੀ ਗੁਰੂਗ੍ਰਾਮ ਜ਼ੋਨਲ ਯੂਨਿਟ (ਜੀਜ਼ੈੱਡਯੂ) ਨੇ ਜੀਐੱਸਟੀ ਐਕਟ ਦੇ ਉਪਬੰਧਾਂ ਦੇ ਤਹਿਤ ਇੱਕ ਵਿਅਕਤੀ ਨੂੰ ਮਾਲ-ਰਹਿਤ ਇਨਵੌਇਸਾਂ ਦੇ ਅਧਾਰ 'ਤੇ ਇਨਪੁਟ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। 

 

 ਡੀਜੀਜੀਆਈ ਗੁਰੂਗ੍ਰਾਮ ਜ਼ੋਨਲ ਯੂਨਿਟ ਦੇ ਅਧਿਕਾਰੀਆਂ ਦੁਆਰਾ ਇੱਕ ਖੁਫੀਆ ਜਾਣਕਾਰੀ ਵਿਕਸਿਤ ਕੀਤੀ ਗਈ ਸੀ ਜਿਸ ਵਿੱਚ ਇਹ ਜਾਣਕਾਰੀ ਇਕੱਤਰ ਕੀਤੀ ਗਈ ਸੀ ਕਿ ਐੱਸ-1 ਅਤੇ ਐੱਸ-15, ਬੁਲੰਦਸ਼ਹਿਰ ਰੋਡ, ਉਦਯੋਗਿਕ ਖੇਤਰ, ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿਖੇ ਸਥਿਤ ਮੈਸਰਜ਼ ਏਕੇਐੱਸ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਲਿਮਿਟਿਡ, ਮਾਲ ਦੀ ਅੰਡਰਲਾਇੰਗ ਸਪਲਾਈ ਤੋਂ ਬਿਨਾਂ ਜਾਅਲੀ/ਬੋਗਸ ਆਈਟੀਸੀ ਦੀ ਪ੍ਰਾਪਤੀ ਅਤੇ ਜਾਰੀ ਕਰਨ ਦੇ ਕੰਮ ਵਿੱਚ ਸ਼ਾਮਲ ਸੀ। ਅੱਗੇ ਇਹ ਵੀ ਦੇਖਿਆ ਗਿਆ ਕਿ ਉਨ੍ਹਾਂ ਨੇ ਮੈਸਰਜ਼ ਅਭਿਸ਼ੇਕ ਇੰਡਸਟਰੀਜ਼ ਤੋਂ ਇੱਕ ਖਾਸ ਵਰ੍ਹੇ ਵਿੱਚ ਵੱਡੇ ਪੱਧਰ ‘ਤੇ ਖਰੀਦਦਾਰੀ ਕੀਤੀ ਸੀ, ਜਿਸ ਦੇ ਵਿਰੁੱਧ ਵਿਭਿੰਨ ਗੈਰ-ਮੌਜੂਦਾ ਇਕਾਈਆਂ ਤੋਂ ਅਯੋਗ ਆਈਟੀਸੀ ਪ੍ਰਾਪਤ ਕਰਨ ਦੇ ਸਬੰਧ ਵਿੱਚ ਇਸ ਦਫ਼ਤਰ ਦੁਆਰਾ ਜਾਂਚ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

 

 ਦਰਜ ਕੀਤੇ ਗਏ ਤਸਦੀਕ, ਸਬੂਤਾਂ ਅਤੇ ਬਿਆਨਾਂ ਦੇ ਅਧਾਰ 'ਤੇ, ਇਹ ਪ੍ਰਤੀਤ ਹੁੰਦਾ ਹੈ ਕਿ ਮੈਸਰਜ਼ ਏਕੇਐੱਸ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਲਿਮਿਟਿਡ, ਗਾਜ਼ੀਆਬਾਦ, ਵਸਤੂਆਂ ਦੀ ਅਸਲ ਸਪਲਾਈ ਤੋਂ ਬਿਨਾਂ ਮੈਸਰਜ਼ ਅਭਿਸ਼ੇਕ ਇੰਡਸਟਰੀਜ਼ ਸਮੇਤ ਵਿਭਿੰਨ ਫਰਮਾਂ ਤੋਂ ਮਾਲ-ਰਹਿਤ ਇਨਵੌਇਸਾਂ ਦੇ ਅਧਾਰ 'ਤੇ ਅਪ੍ਰਵਾਨਯੋਗ ਇਨਪੁਟ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਿੱਚ ਸ਼ਾਮਲ ਸੀ। ਮੈਸਰਜ਼ ਏਕੇਐੱਸ ਇਲੈਕਟ੍ਰੀਕਲ ਐਂਡ ਇਲੈਕਟ੍ਰੌਨਿਕਸ ਲਿਮਿਟਿਡ ਦੁਆਰਾ ਪ੍ਰਾਪਤ ਕੀਤੀ ਗਈ ਅਜਿਹੀ ਅਪ੍ਰਵਾਨਿਤ ਆਈਟੀਸੀ ਦੀ ਮਾਤਰਾ 52 ਕਰੋੜ ਰੁਪਏ ਤੋਂ ਵੱਧ ਬਣਦੀ ਹੈ।

 

 ਮੈਸਰਜ਼ ਏਕੇਐੱਸ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਲਿਮਿਟਿਡ ਦੇ ਡਾਇਰੈਕਟਰ ਨੂੰ 06.07.2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਲਈ 14 ਦਿਨਾਂ ਦਾ ਨਿਆਂਇਕ ਰਿਮਾਂਡ ਦਿੱਤਾ ਗਿਆ ਸੀ। 

 

*******

ਆਰਐੱਮ/ਐੱਮਵੀ/ਕੇਐੱਮਐੱਨ



(Release ID: 1841346) Visitor Counter : 135


Read this release in: English , Urdu , Hindi , Telugu