ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਭਾਰਤੀ ਨਿਰਮਾਣ ਉਪਕਰਣ ਨਿਰਮਾਣ ਉਦਯੋਗ ਦੇ ਲਈ ਖੋਜ ਅਤੇ ਭਵਿੱਖ ਦੇ ਲਈ ਉਪਯੁਕਤ ਟੈਕਨੋਲੋਜੀ ਦੇਣ ਲਈ ਇੱਕ ਸੰਗਠਨ ਬਣਾਉਣ ਦਾ ਸੱਦਾ ਦਿੱਤਾ
Posted On:
12 JUL 2022 5:23PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਨਿਰਮਾਣ ਉਪਕਰਣ ਨਿਰਮਾਣ ਉਦਯੋਗ ਲਈ ਵਿਸ਼ੇਸ਼ ਰੂਪ ਨਾਲ ਇੱਕ ਸੰਗਠਨ ਹੋਣਾ ਚਾਹੀਦਾ ਹੈ ਜੋ ਖੋਜ ਕਰ ਸਕੇ ਅਤੇ ਭਵਿੱਖ ਲਈ ਉਪਯੁਕਤ ਤਕਨੀਕ ਪ੍ਰਦਾਨ ਕਰ ਸਕੇ।
ਕਿਉਂਕਿ ਆਟੋਮੋਬਾਈਲ ਖੇਤਰ ਵਿੱਚ ਭਾਰਤੀ ਆਟੋਮੋਟਿਵ ਖੋਜ ਸੰਗਠਨ-ਏਆਰਏਆਈ ਦੀ ਤਰ੍ਹਾਂ ਭਵਿੱਖ ਦੀ ਯੋਜਨਾ ਬਣਾਉਣਾ ਬਹੁਤ ਮਹੱਤਵਪੂਰਨ ਹੈ। ਭਾਰਤੀ ਨਿਰਮਾਣ ਉਪਕਰਣ ਨਿਰਮਾਣ ਸੰਘ-ਆਈਸੀਈਐੱਮਏ ਦੇ ਸਲਾਨਾ ਸੈਸ਼ਨ 2022 ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਇਸ ਸੰਗਠਨ ਨੂੰ ਬਣਾਉਣ ਵਿੱਚ ਸਹਾਇਤਾ ਕਰੇਗਾ ਜੋ ਭਵਿੱਖ ਦੀ ਟੈਕਨੋਲੋਜੀ ਦੇ ਵਿਕਾਸ ਲਈ ਗੁਣਾਤਮਕ ਰੂਪ ਤੋਂ ਸਹਾਇਕ ਹੋ ਸਕਦਾ ਹੈ।
ਮੰਤਰੀ ਮਹੋਦਯ ਨੇ ਉਪਕਰਣਾਂ ਦੇ ਖੋਜ ਅਤੇ ਵਿਕਾਸ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਨੋਵੇਸ਼ਨ ਉੱਦਮਤਾ ਵਿਗਿਆਨ ਟੈਕਨੋਲੋਜੀ ਖੋਜ ਕੌਸ਼ਲ ਅਤੇ ਸਫਲ ਅਭਿਯਾਸ ਜਿਸ ਨੂੰ ਹਰ ਗਿਆਨ ਕਹਿੰਦੇ ਹਨ ਅਤੇ ਗਿਆਨ ਦਾ ਧਨ ਵਿੱਚ ਤਬਦੀਲ ਭਵਿੱਖ ਹੈ। ਉਨ੍ਹਾਂ ਨੇ ਕਿਹਾ ਕਿ ਅਰਥਿਕ ਵਿਵਹਾਰਕਿਤਾ ਦੇ ਬਿਨਾ ਟੈਕਨੋਲੋਜੀ ਉਪਯੋਗੀ ਨਹੀਂ ਹੈ। ਉਨ੍ਹਾਂ ਨੇ ਨਿਮਾਤਾਵਾਂ ਤੋਂ ਈਂਧਣ ਕੁਸ਼ਲਤਾ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ।
ਸ਼੍ਰੀ ਗਡਕਰੀ ਨੇ ਬਜ਼ਾਰ ਲਾਗਤ ਬਚਤ ਅਤੇ ਪ੍ਰਦੂਸ਼ਣ ਵਿੱਚ ਕਮੀ ਲਈ ਵਿਕਲਪਕ ਈਂਧਣ ਦੇ ਰੂਪ ਵਿੱਚ ਬਾਇਓ ਐੱਲਐੱਨਜੀ, ਬਾਇਓ ਸੀਐੱਨਜੀ ਅਤੇ ਹਾਈਡ੍ਰੋਜਨ ਦੇ ਮਹੱਤਵ ‘ਤੇ ਬਲ ਦਿੱਤਾ। ਇਨੋਵੇਸ਼ਨ ਅਤੇ ਇਲੈਕਟ੍ਰਿਕ ਵਾਹਨਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਬਦਲਣ ਦਾ ਸਮਾਂ ਹੈ ਅਤੇ ਬਿਜਲੀ ਤੋਂ ਚਲਣ ਵਾਲੀ ਜੇਸੀਬੀ ਦਾ ਨਿਰਮਾਣ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
ਮੰਤਰੀ ਮਹੋਦਯ ਨੇ ਦੀਰਘਕਾਲਿਕ ਯੋਜਨਾ ਦੇ ਲਈ ਕੁਸ਼ਲ ਜਨਸ਼ਕਤੀ, ਉਪਯੁਕਤ ਟ੍ਰੇਨਿੰਗ ਅਤੇ ਸੜਕ ਸੁਰੱਖਿਆ ‘ਤੇ ਵੀ ਬਲ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਦਯੋਗ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤੀ ਦੇ ਰਿਹਾ ਹੈ ਅਤੇ ਆਤਮਨਿਰਭਰ ਭਾਰਤ ਦੀ ਪਰਿਕਲਪਨਾ ਸਾਕਾਰ ਕਰ ਰਿਹਾ ਹੈ।
ਪੂਰੀ ਜਾਣਕਾਰੀ ਲਈ ਇੱਥੇ ਦੇਖੋ
****
ਐੱਮਜੇਪੀਐੱਸ
(Release ID: 1841192)
Visitor Counter : 113