ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿੱਚ ਦਿੱਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ ਜਾਵੇਗਾ
Posted On:
11 JUL 2022 4:55PM by PIB Chandigarh
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਦੀ ਏਡੀਆਈਪੀ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨਾਂ’ ਅਤੇ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ 12 ਜੁਲਾਈ, 2022 ਨੂੰ ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹਾ ਸਥਿਤ ਪੀਐੱਸਐੱਮ ਡਿਗਰੀ ਕਾਲਜ ਵਿੱਚ ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਸ਼ਿਵਿਰ ਦਾ ਆਯੋਜਨ ਭਾਰਤੀ ਆਕਰਟੀਫਿਸ਼ੀਅਲ ਅੰਗ ਨਿਰਮਾਣ ਨਿਗਮ (ਐਲਿਮਕੋ)ਅਤੇ ਕੰਨੌਜ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇ ਵੱਲੋਂ ਕੀਤਾ ਜਾਵੇਗਾ।
ਇਸ ਦੇ ਲਈ ਕੰਨੌਜ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ‘ਤੇ ਐਲਿਮਕੋ ਨੇ ਮੁਲਾਂਕਣ ਸ਼ਿਵਿਰਾਂ ਦਾ ਆਯੋਜਨ ਕੀਤਾ ਸੀ। ਇਨ੍ਹਾਂ ਵਿੱਚ 1973 ਦਿੱਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕ ਲਾਭਾਰਥੀਆਂ ਨੂੰ ਚਿੰਨ੍ਹਿਤ ਕੀਤਾ ਗਿਆ ਸੀ, ਜਿਨ੍ਹਾ ਦਰਮਿਆਨ 446.40 ਲੱਖ ਰੁਪਏ ਮੁੱਲ ਦੇ ਵੱਖ-ਵੱਖ ਸ਼੍ਰੇਣੀਆਂ ਦੇ ਕੁੱਲ 7319 ਸਹਾਇਤਾ ਅਤੇ ਸਹਾਇਕ ਉਪਕਰਣ ਮੁਫਤ ਵੰਡ ਦਿੱਤੇ ਜਾਣਗੇ।
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸੁਸ਼੍ਰੀ ਪ੍ਰਤਿਮਾ ਭੌਤਿਕ ਇਸ ਸਮਾਰੋਹ ਦੀ ਮੁੱਖ ਮਹਿਮਾਨ ਹੋਵੇਗੀ। ਉਹ ਵੀਡੀਓ ਕਾਨਫਰੰਸ ਦੇ ਰਾਹੀਂ ਇਸ ਸ਼ਿਵਿਰ ਦਾ ਉਦਘਾਟਨ ਕਰਨਗੇ। ਇਸ ਦੌਰਾਨ ਮੁੱਖ ਸਥਾਨ ‘ਤੇ ਕੰਨੌਜ ਸੰਸਦੀ ਖੇਤਰ ਦਾ ਸਾਂਸਦ ਸ਼੍ਰੀ ਸੁਬ੍ਰਤ ਪਾਠਕ ਅਤੇ ਹੋਰ ਸਥਾਨਿਕ ਜਨ ਪ੍ਰਤੀਨਿਧੀਆਂ ਦੀ ਹਾਜ਼ਰ ਰਹੇਗੀ। ਇਸ ਦੇ ਇਲਾਵਾ ਪ੍ਰੋਗਰਾਮ ਵਿੱਚ ਕੰਨੌਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਲਿਮਕੋ ਦੇ ਸੀਨੀਅਰ ਅਧਿਕਾਰੀ ਵੀ ਹਾਜਰ ਰਹਿਣਗੇ।
ਉਪਰੋਕਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਾ ਲਿੰਕ ਨਿਮਨਲਿਖਤ ਹੈ https://youtu.be/x9NzbojOYZ8
****
ਐੱਮਜੀ/ਆਰਐੱਨਐੱਮ/ਡੀਕੇਪੀ
(Release ID: 1841028)