ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਵਿੱਚ ਪਹਿਲਾ ਆਲੀਵੇਟਿਡ ਸ਼ਹਿਰੀ ਐਕਸਪ੍ਰੈੱਸ –ਵੇਅ ਦੇ ਰੂਪ ਵਿੱਚ ਵਿਕਸਿਤ ਹੋਣ ਵਾਲਾ ਦਵਾਰਕਾ ਐਕਸਪ੍ਰੈੱਸ-ਵੇਅ 2023 ਵਿੱਚ ਚਾਲੂ ਹੋ ਜਾਵੇਗਾ

Posted On: 11 JUL 2022 10:56AM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੁਵਾਰਕਾ ਐਕਸਪ੍ਰੈੱਸ-ਵੇਅ ਜਿਸ ਨੂੰ ਹਰਿਆਣਾ ਵਾਲੇ ਹਿੱਸੇ ਵਿੱਚ ਉੱਤਰੀ ਪੈਰੀਫਿਰਲ ਰੋਡ ਕਹਿੰਦੇ ਹਨ ਉਸ ਨੂੰ ਭਾਰਤ ਵਿੱਚ ਪਹਿਲੇ ਐਲੀਵੇਟਿਡ ਸ਼ਹਿਰੀ ਐਕਸਪ੍ਰੈੱਸ-ਵੇਅ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ।

ਟਵੀਟ ਦੀ ਇੱਕ ਲੜੀ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਦਵਾਰਕਾ ਐਕਸਪ੍ਰੈੱਸ-ਵੇਅ ਤੋਂ ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ-ਵੇਅ (ਗੋਲਡਲ ਚੁਤਰਭੁਜ ਸੰਬੰਧੀ ਦਿੱਲੀ-ਜੈਪੁਰ-ਅਹਿਮਦਾਬਾਦ-ਮੁੰਬਈ ਰਾਜਮਾਰਗ ਦਾ ਹਿੱਸਾ) ਅਤੇ ਆਰਟਰੀਅਲ ਰੋਡ ‘ਤੇ ਦਬਾਵ ਘੱਟ ਹੋਵੇਗਾ। ਹੁਣ ਇਨ੍ਹਾਂ ਮਾਰਗਾਂ ‘ਤੇ ਭਾਰੀ ਆਵਾਜਾਈ ਰਹਿੰਦਾ ਹੈ ਜਿਨ੍ਹਾਂ ਵਿੱਚ ਜਿਆਦਾਤਰ ਪੱਛਮੀ ਦਿੱਲੀ ਤੋਂ ਆਉਣ ਵਾਲੇ ਵਾਹਨ ਸ਼ਾਮਲ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਐੱਨਐੱਚ-8 ਦਾ 50 ਤੋਂ 60% ਆਵਾਜਾਈ ਇਸ ਨਵੇਂ ਐਕਸਪ੍ਰੈੱਸ-ਵੇਅ ਦੀ ਤਰਫ ਮੁੜੇਗਾ, ਜਿਸ ਵਿੱਚ ਸੋਹਨਾ ਰੋਡ, ਗੋਲਫ ਕੋਰਸ ਰੋਡ ਆਦਿ ਦੀ ਤਰਫ ਜਾਣ ਵਾਲੇ ਆਵਾਜਾਈ ਵਿੱਚ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਸਾਲ 2030 ਵਿੱਚ ਚਾਲੂ ਹੋ ਜਾਣ ਦੇ ਬਾਅਦ, ਇਸ ਨਾਲ ਦਿੱਲੀ-ਐੱਨਸੀਆਰ ਵਿੱਚ ਵਾਯੂ ਪ੍ਰਦੂਸ਼ਣ ਨੂੰ ਵੀ ਘੱਟ ਕਰਨ ਵਿੱਚ ਬਿਹਤਰ ਮਦਦ ਮਿਲੇਗੀ।

https://static.pib.gov.in/WriteReadData/userfiles/image/image00125JZ.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਅਗਵਾਈ ਹੇਠ ਕੇਂਦਰ ਸਰਕਾਰ ਦੇਸ਼ ਦੇ ਕੋਨੇ-ਕੋਨੇ ਵਿੱਚ ਵਿਸ਼ਵ ਪੱਧਰੀ ਖੋਜ ਦੇ ਵਿਕਾਸ ਨੂੰ ਸਰਗਰਮ ਪ੍ਰਾਥਮਿਕਤਾ ਦੇ ਰਹੀ ਹੈ ਅਤੇ ‘ਸੰਪਰਕਤਾ ਸੇ ਸਮ੍ਰਿੱਧੀ’ ਦਾ ਮਾਰਗ ਪ੍ਰਸ਼ਸਤ ਕਰ ਰਹੀ ਹੈ।

ਸ਼੍ਰੀ ਗਡਕਰੀ ਨੇ ਦੱਸਿਆ ਕਿ ਦਿੱਲੀ ਤੋਂ ਹਰਿਆਣਾ ਦੇ ਗੁਰੂਗ੍ਰਾਮ ਨੂੰ ਜੋੜਣ ਵਾਲਾ ਐਕਸਪ੍ਰੈੱਸ-ਵੇਅ 9,000 ਕਰੋੜ ਰੁਪਏ ਦੀ ਲਾਗਤ ਤੋਂ ਵਿਕਸਿਤ ਕੀਤਾ ਜਾ ਰਿਹਾ ਹੈ ਇਸ ਐਕਸਪ੍ਰੈੱਸ –ਵੇਅ ਵਿੱਚ ਸੜਕ ਦੀਆਂ ਦੋਨੋਂ ਤਰਫ ਘੱਟੋ-ਘੱਟ ਤਿੰਨ ਲੇਨ ਸਰਵਿਸ ਰੋਡ ਹਨ ਜੋ 16 ਲੇਨ ਐਕਸੇਸ ਕੰਟ੍ਰੋਲਡ ਰਾਜਮਾਰਗ ਨਾਲ ਜੁੜੇ ਹਨ। ਇਹ ਐਕਸਪ੍ਰੈੱਸ-ਵੇਅ 29 ਕਿਲੋਮੀਟਰ ਲੰਬਾ ਹੈ ਜਿਸ ਵਿੱਚੋਂ 19 ਕਿਲੋਮੀਟਰ ਦਾ ਹਿੱਸਾ ਹਰਿਆਣਾ ਵਿੱਚ ਅਤੇ ਬਾਕੀ 10 ਕਿਲੋਮੀਟਰ ਲੰਬਾ ਹਿੱਸਾ ਦਿੱਲੀ ਵਿੱਚ ਪਾਵੇਗਾ ਹੋਵੇਗਾ।

 https://static.pib.gov.in/WriteReadData/userfiles/image/image002YLTW.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਦਵਾਰਕਾ ਐਕਸਪ੍ਰੈੱਸ-ਵੇਅ ‘ਤੇ ਚਾਰ ਬਹੁ-ਪੱਧਰੀ ਇੰਟਰਚੈਂਜ ਹੋਣਗੇ। ਪ੍ਰਮੁੱਖ ਜੰਕਸ਼ਨਾਂ ‘ਤੇ ਸੁਰੰਗ/ਅੰਡਰਪਾਸ, ਐਟ-ਗ੍ਰੇਡ ਰੋਡ, ਐਲੀਵੇਟਿਡ ਫਲਾਈਓਵਰ ਅਤੇ ਫਲਾਈਓਵਰ ਦੇ ਉਪਰ ਫਲਾਈਓਪਰ ਬਣਾਏ ਜਾਣਗੇ ਜਿਨ੍ਹਾਂ ਵਿੱਚ ਭਾਰਤ ਦੀ ਸਭ ਤੋਂ ਲੰਬੀ(3.6 ਕਿਲੋਮੀਟਰ) ਅਤੇ ਸਭ ਤੋਂ ਚੌੜੀ (8 ਲੇਨ) ਸ਼ਹਿਰੀ ਸੜਕ ਸੁਰੰਗ ਦਾ ਨਿਰਮਾਣ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਐਕਸਪ੍ਰੈੱਸ-ਵੇਅ ਦੀ ਸ਼ੁਰੂਆਤ ਐੱਨਐੱਚ-8 (ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸ-ਵੇਅ) ‘ਤੇ ਸ਼ਿਵ-ਮੂਰਤੀ ਨਾਲ ਹੋਵੇਗੀ ਅਤੇ ਉਹ ਦਵਾਰਕਾ ਸੈਕਟਰ 21, ਗੁਰੂਗ੍ਰਾਮ ਸੀਮਾ ਅਤੇ ਬਸਈ ਤੋਂ ਗੁਜਰਦੇ ਹੋਏ ਖਿੜਕੀ ਦੌਲ਼ਾ ਟੋਲ ਪਲਾਜਾ ਦੇ ਨਿਕਟ ਸਮਾਪਤ ਹੋ ਜਾਵੇਗਾ।

ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਪ੍ਰਤਿਸ਼ਠਿਤ ਪ੍ਰੋਜੈਕਟ ਦਾ ਵਿਕਾਸ ਰਾਜਧਾਨੀ ਦਿੱਲੀ ਵਿੱਚ ਭੀੜ-ਭਾੜ ਘੱਟ ਕਰਨ ਦੀ ਯੋਜਨਾ ਵਿੱਚ ਪ੍ਰਮੁੱਖ ਭੂਮਿਕਾ ਨਿਭਾਏਗੀ। ਦਵਾਰਕਾ ਐਕਸਪ੍ਰੈੱਸ-ਵੇਅ ਜਦ ਪੂਰਾ ਹੋ ਜਾਵੇਗਾ ਤਾਂ ਉਸ ਦੇ ਜਰੀਏ ਦਵਾਰਕਾ ਦੇ ਸੈਕਟਰ 25 ਸਥਿਤ ਇੰਡੀਆ ਇੰਟਰਨੈਸ਼ਨਲ ਕਨਵੰਸ਼ਨ ਸੈਂਟਰ (ਆਈਆਈਸੀਸੀ) ਤੱਕ ਸਿੱਧੀ ਪਹੁੰਚ ਹੋ ਜਾਵੇਗੀ। 

ਨਾਲ ਹੀ ਇਸ ਦੇ ਜ਼ਰੀਏ ਇੱਕ ਘੱਟ ਗਹਿਰੀ ਸੁਰੰਗ ਦੇ ਜ਼ਰੀਏ ਆਈਆਈਜੀ ਏਅਰਪੋਰਟ ਤੱਕ ਜਾਣ ਦਾ ਇੱਕ ਵਿਕਲਪਿਕ ਰਸਤਾ ਮਿਲ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਨੰਤ ਆਵਾਜਾਈ ਪ੍ਰਬੰਧਨ ਪ੍ਰਣਾਲੀ, ਟੋਲ ਪ੍ਰਬੰਧਨ ਪ੍ਰਣਾਲੀ, ਸੀਸੀਟੀਵੀ ਕੈਮਰਾਂ, ਚੌਕਸੀ ਆਦਿ ਜਿਹੇ ਉਤਕ੍ਰਿਸ਼ਟ ਬੌਧਿਕ ਆਵਾਜਾਈ ਪ੍ਰਣਾਲੀਆਂ ਆਗਾਮੀ ਵਿਸ਼ਵ ਪੱਧਰੀ ਗਲੀਆਰੇ ਦਾ ਅਭਿੰਨ ਹੋਵੇਗੀ।

ਸ਼੍ਰੀ ਗਡਕਰੀ ਨੇ ਕਿਹਾ ਕਿ ਦਵਾਰਕਾ ਐਕਸਪ੍ਰੈੱਸ-ਵੇਅ ਦੇ ਆਸਪਾਸ ਭਾਰੀ ਮਾਤ੍ਰਾ ਵਿੱਚ ਰੁੱਖ ਲਗਾਏ ਜਾਣਗੇ । ਪੂਰੇ ਖੇਤਰ 12,000 ਰੁੱਖ ਲਗਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰੋਜੈਕਟ ਇੰਜੀਨਿਅਰਿੰਗ ਦਾ ਸ਼ਾਨਦਾਰ ਨਮੂਨਾ ਹੈ। ਨਿਰਮਾਣ ਵਿੱਚ 34 ਮੀਟਰ ਚੌੜੀ ਅੱਠ ਲੇਨ ਦੀ ਏਕਲ ਪਾਏ ਵਾਲੀ ਸੜਕ ਸ਼ਾਮਲ ਹੈ। ਅਨੁਮਾਨ ਹੈ ਕਿ ਪ੍ਰੋਜੈਕਟ ਵਿੱਚ ਦੋ ਲੱਖ ਮੀਟ੍ਰਿਕ ਟਨ (ਏਫਿਲ ਟਾਵਰ ਵਿੱਚ ਇਸਤੇਮਾਲ ਇਸਪਾਤ ਵਿੱਚ 30 ਗੁਣਾ ਅਧਿਕ) ਇਸਪਾਤ ਦੀ ਖਪਤ ਹੋਵੇਗੀ। ਇਸ ਤਰ੍ਹਾਂ ਇਸ ਦੇ ਨਿਰਮਾਣ ਵਿੱਚ 20 ਲੱਖ ਕਿਊਬਿਕ ਮੀਟਰ ਕੰਕ੍ਰੀਟ ਦੀ ਖਪਤ ਹੋਵੇਗੀ, ਜੋ ਬੁਰਜ ਖਲੀਫਾ ਵਿੱਚ ਲੱਗੇ ਕੰਕ੍ਰੀਟ ਵਿੱਚ ਛੇ ਗੁਣਾ ਅਧਿਕ ਹੈ।

*****

ਐੱਮਜੇਪੀਐੱਸ



(Release ID: 1840775) Visitor Counter : 127