ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਡੀਓਪੀਟੀ, ਸਿਵਲ ਸੇਵਕਾਂ ਦੀ ਸੰਸਥਾਗਤ ਸਮਰੱਥਾ ਨਿਰਮਾਣ ਦਾ ਤਾਲਮੇਲ ਕਰ ਰਿਹਾ ਹੈ ਅਤੇ ਇਸ ਉਦੇਸ਼ ਲਈ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ), ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀਏਆਰਪੀਜੀ), ਐੱਲਬੀਐੱਸਐੱਨਏਏ ਮਸੂਰੀ, ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ(ਆਈਆਈਪੀਏ) ਅਤੇ ਆਈਐੱਸਟੀਐੱਮ ਦੇ ਨਾਲ ਸਰਗਰਮ ਭਾਗੀਦਾਰੀ ਵਿੱਚ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾ ਰਿਹਾ ਹੈ


ਮੋਦੀ ਸਰਕਾਰ ਦੇ ਪਿਛਲੇ 8 ਵਰ੍ਹਿਆਂ ਨੇ ਭਾਰਤ ਵਿੱਚ ਸ਼ਾਸਨ ਦੇ ਸਿਧਾਤਾਂ ਨੂੰ ਬਦਲਕੇ ਰੱਖ ਦਿੱਤਾ ਹੈ: ਡਾ. ਜਿਤੇਂਦਰ ਸਿੰਘ


ਮਿਸ਼ਨ ਕਰਮਯੋਗੀ ‘ਤੇ ਤੀਸਰੇ ਵਿਚਾਰ-ਮੰਥਨ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮਰੱਥਾ ਨਿਰਮਾਣ ਦੇ ਤਿੰਨ ਮਹੱਤਵਪੂਰਨ ਥੰਮ ਹਨ-ਰਾਸ਼ਟਰੀ ਪ੍ਰਾਥਮਿਕਤਾਵਾਂ ਨੂੰ ਲਾਗੂ ਕਰਨਾ ਨਾਗਰਿਕ-ਕੇਂਦ੍ਰਿਤਤਾ ਵੱਲ ਨਵੀਂਆ ਅਤੇ ਉਭਰਦੀਆਂ ਟੈਕਨੋਲੋਜੀਆਂ ਦੇ ਨਾਲ ਕਿਸ ਪ੍ਰਕਾਰ ਅਤੇ ਕਿੰਨੀ ਤੇਜ਼ੀ ਨਾਲ ਐਡੇਪਟ ਕੀਤਾ ਜਾਵੇ

प्रविष्टि तिथि: 06 JUL 2022 6:01PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪੀਐੱਮਓ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਸਿਵਲ ਸੇਵਕਾਂ ਦੇ ਸੰਸਥਾਗਤ ਸਮਰੱਥਾ ਨਿਰਮਾਣ ਦੇ ਕੰਮ ਦੀ ਸਦਭਵਨਾ ਕਰ ਰਿਹਾ ਹੈ ਅਤੇ ਇਸ ਉਦੇਸ਼ ਨਾਲ ਸਮਰੱਥਾ ਨਿਰਮਾਣ ਕਮਿਸ਼ਨ (ਸੀਬੀਸੀ), ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀਏਆਰਪੀਜੀ), ਐੱਲਬੀਐੱਸਐੱਨਏਏ ਮਸੂਰੀ, ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਅਤੇ ਆਈਐੱਸਟੀਐੱਮ ਦੇ ਨਾਲ ਸਰਗਰਮ ਭਾਗੀਦਾਰੀ ਵਿੱਚ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਨੂੰ ਅਪਣਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 8 ਵਰ੍ਹਿਆਂ ਵਿੱਚ ਭਾਰਤ ਵਿੱਚ ਸ਼ਾਸਨ ਦੇ ਸਿਧਾਂਤਾਂ ਨੂੰ ਬਦਲ ਦਿੱਤਾ ਹੈ।

ਮਿਸ਼ਨ ਕਰਮਯੋਗੀ ‘ਤੇ ਤੀਸਰੇ ਵਿਚਾਰ-ਮੰਥਨ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਮਰੱਥਾ ਨਿਰਮਾਣ ਦੇ ਤਿੰਨ ਮਹੱਤਵਪੂਰਨ ਥੰਮ ਹੈ- (1) ਰਾਸ਼ਟਰੀ ਪ੍ਰਾਥਮਿਕਤਾਵਾਂ ਨੂੰ ਲਾਗੂ ਕਰਨਾ,(2) ਨਾਗਰਿਕ-ਕੇਂਦ੍ਰਿਤਤਾ, ਅਤੇ ਇਹ ਕਿ (3) ਨਵੀਆਂ ਅਤੇ ਉਭਰਦੀਆਂ ਟੈਕਨੋਲੋਜੀਆਂ  ਦੇ ਨਾਲ ਕਿਸ ਪ੍ਰਕਾਰ ਅਤੇ ਕਿੰਨੀ ਤੇਜ਼ੀ ਨਾਲ ਐਡੇਪਟ ਕੀਤਾ ਜਾਵੇ। ਹਾਲਾਕਿ, ਉਨ੍ਹਾਂ ਨੇ ਖਾਸ ਤੌਰ ‘ਤੇ ਕਿਹਾ ਕਿ ਇੱਕ ਆਦਰਸ਼ ਲੋਕ ਪ੍ਰਸ਼ਾਸਨ ਨੂੰ ਮੁਕਾਬਲੇ, ਕੁਸ਼ਲ, ਲਾਗਤ ਪ੍ਰਭਾਵੀ ਅਤੇ ਸੁਸ਼ਾਸਨ ਪ੍ਰਦਾਨ ਕਰਨ ਦੇ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਸਰਕਾਰ ਨੂੰ ਸਹਿਯੋਗ, ਸਦਭਾਵਨਾ, ਸ਼ੇਅਰਿੰਗ ਅਤੇ ਐਕਸ਼ਨ ਲਈ ਪ੍ਰਸਤਾਵ ਦੇਵੇਗਾ ਜੋ ਕਿ ਸਮਰੱਥਾ ਨਿਰਮਾਣ ਕਮਿਸ਼ਨ ਦਾ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੇ ਤਕਨੀਕੀ ਪਰਿਦ੍ਰਿਸ਼ ਦੇ ਮੁਤਾਬਿਕ ਸਿਵਲ ਸੇਵਕਾਂ ਦੇ ਉਪਯੁਕਤ ਟ੍ਰੇਨਿੰਗ ਲਈ 60 ਮੰਤਰਾਲੇ, 93 ਵਿਭਾਗਾਂ ਅਤੇ 2600 ਸੰਗਠਨਾਂ ਦੀ ਉਪਸਥਿਤੀ ਨਾਲ ਕਾਫੀ ਮੰਗ ਪੈਦਾ ਹੋਣ ਦੀ ਸੰਭਾਵਨਾ ਹੈ।

ਡਾ. ਜਿਤੇਂਦਰ ਸਿੰਘ ਨੇ  ਸੰਤੋਸ਼ ਜਤਾਇਆ ਕਿ ਆਜ਼ਾਦੀ ਕੇ 75 ਸਾਲ ਬਾਅਦ ਪਹਿਲੀ ਬਾਰ ਭਾਰਤ ਦੇ ਕੋਲ ਆਪਣਾ ਖੁਦ ਦਾ ਸਮਰੱਥਾ ਨਿਰਮਾਣ ਢਾਂਚਾ ਹੈ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਭਾਰਤ 73 ਰਾਸ਼ਟਰ ਮੰਡਲ ਦੇਸ਼ਾ ਦੇ ਸਿਵਲ ਸਰਵਿਸ ਢਾਂਚੇ ਵਿੱਚ ਮਦਦ ਅਤੇ ਇਜ਼ਾਫਾ ਕਰੇਗਾ ਜਿਨ੍ਹਾਂ ਨੇ ਬ੍ਰਿਟਿਸ਼ ਸਿਵਲ ਸਰਵਿਸ ਨੂੰ ਵਿਰਾਸਤ ਵਿੱਚ ਪਾਇਆ ਸੀ। ਮੰਤਰੀ ਮਹੋਦਯ ਨੇ ਕਿਹਾ ਵਕਤ ਦੇ ਨਾਲ-ਨਾਲ ਗਲੋਬਲ ਸਾਊਥ, ਗਲੋਬਲ ਨੌਰਥ ਦੇ ਨਾਲ ਆਪਣੀ ਬੇਸਟ ਗਵਰਨੈਂਸ ਪ੍ਰੈਕਟਿਸ ਸਾਂਝੀ ਕਰੇਗਾ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਨਿਊ ਇੰਡੀਆ’ ਦੇ ਟੀਚੇ ਨੂੰ ਪੂਰਾ ਕਰਨ ਅਤੇ ਇਸ ਦੀਆਂ ਆਕਾਂਖਿਆਵਾਂ ‘ਤੇ ਖਰਾ ਉਤਰਨ ਲਈ ਸ਼ਾਸਨ ਵਿੱਚ “ਰੂਲ” ਦੇ ਬਜਾਏ “ਰੋਲ” ਦੇ ਵੱਲ ਸ਼ਿਫਟ ਹੋਣ ਦੀ ਜ਼ਰੂਰਤ ਹੈ। 

ਹੁਣ ਅਸੀਂ ਸੁਪਰ-ਸਪੈਸ਼ਲਾਈਜੇਸ਼ਨ ਦੇ ਯੁਗ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ‘ਉਦੇਸ਼ ਦੇ ਲਈ ਫਿਟ’ ਅਤੇ ‘ਭਵਿੱਖ ਦੇ ਲਈ ਫਿਟ’ ਸਿਵਲ ਸਰਵਿਸ ਲਈ ਇੱਕ ਯੋਗਤਾ ਸੰਚਾਲਿਤ ਸਮਰੱਥਾ ਨਿਰਮਾਣ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ ਜੋ ਆਪਣੀ ਭੂਮਿਕਾਵਾਂ ਦੇ ਡਿਸਚਾਰਜ ਲਈ ਮਹੱਤਵਪੂਰਨ ਕੁਸ਼ਲਤਾ ਨੂੰ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੋਵੇ ਅਤੇ ਇੱਥੇ ਮਿਸ਼ਨ ਕਰਮਯੋਗੀ ਦਾ ਮੁੱਖ ਟੀਚਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਸਮਰੱਥਾ ਨਿਰਮਾਣ ਕਮਿਸ਼ਨ ਇਸ ਸਾਲ ‘ਐਨੁਅਲ ਹੈਲਥ ਆਵ੍ ਸਿਵਲ ਸਰਵਿਸਿਜ਼ ਰਿਪੋਰਟ’ (ਏਐੱਚਸੀਐੱਸਆਰ) ਪ੍ਰਕਾਸ਼ਿਤ ਕਰੇਗਾ, ਜੋ ਇਸ ‘ਤੇ ਗਹਿਰਾਈ ਨਾਲ ਪਰਖੇਰੀ ਕਿ ਭਾਰਤ ਸਿਵਲ ਸਰਵਿਸ ਦਾ ਪ੍ਰਦਰਸ਼ਨ ਕਿਵੇਂ ਹੈ ਅਤੇ ਮਿਸ਼ਨ ਕਰਮਯੋਗੀ ਕਿਸ ਪ੍ਰਕਾਰ ਸਿਵਲ ਸਰਵਿਸ ਵਿੱਚ ਸਮਰੱਥਾ ਨਿਰਮਾਣ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ‘ਸੁਸ਼ਾਸਨ’ ਜਾ ਗੂਡ ਗਵਰਨੈਂਸ ਦੀ ਧਾਰਨਾ ਭਾਰਤ ਲਈ ਨਵੀਂ ਨਹੀਂ ਹੈ ਅਤੇ ਇਹ ਦੇਸ਼ ਦੇ ਪ੍ਰਾਚੀਨ ਸਾਹਿਤ ਵਿੱਚ ਵੀ ਵਧੀਆ ਤਰ੍ਹਾਂ ਨਾਲ ਸਮਾਹਿਤ ਹੈ। ਇਸ ਨੂੰ ਲੋਕਾਂ ਦੀ ਸੇਵਾ ਕਰਨ ਅਤੇ ਪ੍ਰਸ਼ਾਸਨ ਵਿੱਚ ਸੰਕਟ ਅਤੇ ਚੁਣੌਤੀਆਂ  ‘ਤੇ ਕਾਬੂ ਪਾਉਣ ਦੀ ਆਦਰਸ਼ ਸਥਿਤੀ ਪ੍ਰਾਪਤ ਕਰਨ ਲਈ ਇੱਕ ਵਿਆਪਕ ਮਾਰਗ ਦੇ ਰੂਪ ਵਿੱਚ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਾਚੀਨ ਸਾਹਿਤ ਵਿੱਚ ਸੁਸ਼ਾਸਨ ਦੀ ਨੀਂਹ ਧਰਮ (ਸਚਾਈ, ਨਿਆਂ) ‘ਤੇ ਅਧਾਰਿਤ ਹੈ।

ਜੋ ‘ਧਰਮ’ ਦਾ ਪਾਲਨ ਕਰਦਾ ਹੈ ਉਹ ਮੁੱਲ ਦੇ ਵਰਤਮਾਨ ਭੌਤਿਕਵਾਦੀ ਭੰਡਾਰ ਨਾਲ ਤੁਰੰਤ ਅਲਗ ਹੋ ਜਾਂਦਾ ਹੈ। ਇੱਕ ਸਿਵਲ ਸੇਵਕ ਦੇ ਲਈ ਧਰਮ ਦੇ ਮਾਰਗ ਦਾ ਅਨੁਸਰਣ ਕਰਨਾ ਅਤੇ ਵਧੀਆ ਕਰਮ ਦੇ ਨਾਲ ਉਸ ਦਾ ਸਮਰਥਨ ਕਰਨਾ ਉਸ ਨੂੰ ਪ੍ਰਸ਼ਾਸਨਿਕ ਉਤਕ੍ਰਿਸ਼ਟਤਾ ਦੇ ਵੱਲ ਲੈ ਜਾਵੇਗਾ। ਭਾਰਤ ਵਿੱਚ ਲੋਕ ਪ੍ਰਸ਼ਾਸਨ ‘ਤੇ ਆਰੰਭਿਕ ਕਾਰਜਾਂ ਨੂੰ ਵੱਖ-ਵੱਖ ਪਵਿੱਤਰ ਗ੍ਰੰਥਾਂ ਜਿਹੇ ਵੇਦਾਂ, ਬੋਧ ਸਾਹਿਤ ਅਤੇ ਜੈਨ ਵਿਹਿਤ ਕ੍ਰਿਤੀਆਂ ਵਿੱਚ ਜਗ੍ਹਾ ਮਿਲਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰਾਂ ਪਾਰੰਪਰਿਕ, ਇਤਿਹਾਸਿਕ ਗਿਆਨ ਅਤੇ ਹਾਲੀਆ ਪ੍ਰਸ਼ਾਸਨਿਕ ਸੁਧਾਰ ਦੇ ਯਤਨਾਂ ਦਾ ਇਸਤੇਮਾਲ ਸ਼ਾਸਨ ਨੂੰ ਜਿਆਦਾ ਬਿਹਤਰ ਬਣਾਉਣ ਅਤੇ ‘ਮੈਕਸੀਮਮ ਗਵਰਨੈਂਸ, ਮਿਨੀਮਮ ਗਵਰਮੈਂਟ’ ਦੇ ਟੀਚੇ ਨੂੰ ਹਾਸਿਲ ਕਰਨ ਲਈ ਕਰ ਸਕਦੀ ਹੈ। ਮੰਤਰੀ ਮਹੋਦਯ ਨੇ ਉਮੀਦ ਜਤਾਈ ਕਿ ਮਿਸ਼ਨ ਕਰਮਯੋਗੀ ਇਸ ਦੀ ਸਪਲਾਈ ਨੂੰ ਨਿਰੰਤਰ ਬਿਹਤਰ ਕਰਨ ਅਤੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਸਹਾਇਕ ਸਾਬਤ ਹੋਵੇਗਾ, ਅਤੇ ਪ੍ਰਧਾਨ ਮੰਤਰੀ ਦੁਆਰਾ ਤੈਅ ਕੀਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਨੂੰ ਵਕਤ ਦੇ ਨਾਲ ਹਾਸਿਲ ਕਰਨ ਵਿੱਚ ਮਦਦ ਕਰ ਸਕੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਮਿਸ਼ਨ ਦੀ ਬੁਨਿਆਦ ਦਰਅਸਲ ਇਸ ਮਾਨਤਾ ਵਿਚ ਨਿਹਿਤ ਹੈ ਕਿ ਇੱਕ ਨਾਗਰਿਕ –ਕੇਂਦ੍ਰਿਤ ਸਿਵਲ ਸਰਵਿਸ  ਆਪਣੇ ਰੋਲ ਤੋਂ ਲੈ ਕੇ ਸਹੀ ਰਵੱਈਆ, ਕਾਰਜਾਤਮਕ ਮਾਹਰਤਾ ਅਤੇ ਡੋਮੇਨ ਦੇ ਗਿਆਨ ਨਾਲ ਸਸ਼ਕਤ ਹੈ ਉਸ ਨੇ ਨਤੀਜਤਨ ਹੀ ‘ਈਜ਼ ਆਵ੍ ਲਿਵਿੰਗ’ ਅਤੇ ਈਜ਼ ਆਵ੍ ਡੂਇੰਗ ਬਿਜਨਸ’ ਵਿੱਚ ਵੀ ਸੁਧਾਰ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਲਗਾਤਾਰ ਬਦਲਦੀ ਜਨ ਸੰਖਿਆ  ਡਿਜੀਟਲ ਪੈਠ ਅਤੇ ਵਧਦੀ ਸਮਾਜਿਕ ਅਤੇ ਰਾਜਨੀਤਿਕ ਜਾਗਰੂਕਤਾ ਦੇ ਚਲਦੇ ਸਿਵਲ ਸੇਵਕਾਂ ਨੂੰ ਜੋ ਸਸ਼ਕਤ ਕੀਤੇ ਜਾਣ ਦੀ ਜ਼ਰੂਰਤ ਹੈ ਕਿ  ਉਹ ਜ਼ਿਆਦਾ ਗਤੀਸ਼ੀਲ ਅਤੇ ਪੇਸ਼ੇਵਰ ਬਣ ਸਕੇ।

*****

ਐੱਸਐੱਨਸੀ/ਆਰਆਰ


(रिलीज़ आईडी: 1840124) आगंतुक पटल : 132
इस विज्ञप्ति को इन भाषाओं में पढ़ें: English , Urdu , हिन्दी , Marathi