ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਏਡੀਆਈਪੀ ਯੋਜਨਾ ਦੇ ਤਹਿਤ ਦਿੱਵਿਯਾਂਗਜਨਾ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’
Posted On:
06 JUL 2022 1:18PM by PIB Chandigarh
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਟਾਊਨ ਹਾਲ, ਮੇਦਿਨੀਨਗਰ ਵਿੱਚ ‘ਦਿੱਵਿਯਾਂਗਜਨ’ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਲਈ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ 08.07.2022 ਨੂੰ ਸਵੇਰੇ 11.00 ਵਜੇ ਕੀਤਾ ਜਾਵੇਗਾ। ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਏਐੱਲਆਈਐੱਮਸੀਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਲਾਮੂ ਦੇ ਨਾਲ ਦਿੱਵਿਯਾਂਗ ਵਿਅਕਤੀਆਂ ਦੇ ਅਧਿਕਾਰਿਤਾ ਵਿਭਾਗ (ਡੀਈਪੀਡਬਲਿਊਡੀ) ਦੇ ਸਹਿਯੋਗ ਨਾਲ ਇਸ ਦਾ ਆਯੋਜਨ ਕੀਤਾ ਜਾਵੇਗਾ।
ਪਲਾਮੂ ਜ਼ਿਲੇ ਦੇ ਵੱਖ-ਵੱਖ ਸਥਾਨਾਂ ਵਿੱਚ ਇਸ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਏਐੱਲਆਈਐੱਮਸੀਓ ਦੁਆਰਾ ਆਯੋਜਿਤ ਮੁੱਲਾਂਕਣ ਕੈਂਪਸ ਦੇ ਦੌਰਾਨ ਪਹਿਚਾਣੇ ਗਏ 1014 ਦਿੱਵਿਯਾਂਗਜਨਾਂ ਦਰਮਿਆਨ 115.72 ਲੱਖ ਰੁਪਏ ਮੁੱਲ ਦੇ ਵੱਖ-ਵੱਖ ਸ਼੍ਰੇਣੀਆਂ ਦੇ ਕੁੱਲ 1628 ਸਹਾਇਕ ਅਤੇ ਸਹਾਇਤਾ ਉਪਕਰਣ ਮੁਫਤ ਵੰਡੇ ਜਾਣਗੇ।
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਕੁ. ਪ੍ਰਤਿਮਾ ਭੌਮਿਕ ਸਮਾਰੋਹ ਦੀ ਮੁੱਖ ਮਹਿਮਾਨ ਹੋਵੇਗੀ ਅਤੇ ਵੀਡੀਓ ਕਾਨਫਰੰਸ ਦੇ ਰਾਹੀਂ ਕੈਂਪ ਦਾ ਵਰਚੁਅਲੀ ਉਦਘਾਟਨ ਕਰੇਗੀ। ਸਮਾਰੋਹ ਦਾ ਆਯੋਜਨ ਪਲਾਮੂ ਦੇ ਮੈਂਬਰ ਸ਼੍ਰੀ ਵਿਸ਼ਣੂ ਦਿਆਲ ਰਾਮ, ਚਤਰਾ ਦੇ ਸਾਂਸਦ ਸ਼੍ਰੀ ਸੁਨੀਲ ਕੁਮਾਰ ਸਿੰਘ ਅਤੇ ਹੋਰ ਸਥਾਨਕ ਜਨ ਪ੍ਰਤੀਨਿਧੀਆਂ ਦੀ ਗਰਿਮਮਾਈ ਮੌਜੂਦਗੀ ਵਿੱਚ ਕੀਤਾ ਜਾਵੇਗਾ ਜੋ ਸਮਾਰੋਹ ਦੇ ਮੁੱਖ ਸਥਲ ‘ਤੇ ‘ਵਿਅਕਤੀਗਤ ਰੂਪ ਨਾਲ ਹਿੱਸਾ ਲੈਣਗੇ।
ਸਮਾਰੋਹ ਦੇ ਦੌਰਾਨ ਏਐੱਲਆਈਐੱਮਸੀਓ ਅਤੇ ਜ਼ਿਲ੍ਹਾ ਪ੍ਰਸ਼ਾਸਨ, ਪਲਾਮੂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਉਪਰੋਕਤ ਪ੍ਰੋਗਰਾਮ ਨੂੰ ਸਿੱਧੇ ਦੇਖਣ ਲਈ ਲਿੰਕ ਇਸ ਪ੍ਰਕਾਰ ਹੈ:-
https://youtu.be/bkDBu0idHuE
****
(Release ID: 1839653)
Visitor Counter : 80