ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਇਤਿਹਾਸਿਕ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇ 1 ਜੁਲਾਈ ਨੂੰ ਗੁਜਰਾਤ ਪੜਾਅ ਦੇ ਤਹਿਤ ਜਾਰੀ ਰਹੇਗੀ

Posted On: 30 JUN 2022 6:25PM by PIB Chandigarh

ਪਹਿਲੀ ਵਾਰ ਆਯੋਜਿਤ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇ ਗੁਜਰਾਤ ਪੜਾਅ ਦੇ ਤਹਿਤ ਸ਼ੁੱਕਰਵਾਰ 1 ਜੁਲਾਈ ਨੂੰ ਜਾਰੀ ਰਹੇਗੀ, ਜਿਸ ਦੇ ਤਹਿਤ ਸੂਰਤ ਅਤੇ ਦਾਂਡੀ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉੱਥੋਂ ਮਸ਼ਾਲ ਦਮਨ ਅਤੇ ਦੀਵ ਵਿੱਚ ਪ੍ਰਵੇਸ਼ ਕਰੇਗੀ।

 

ਵੀਰਵਾਰ ਨੂੰ ਮਸ਼ਾਲ ਰਿਲੇ ਨੇ ਰਾਜਸਥਾਨ ਤੋਂ ਗੁਜਰਾਤ ਵਿੱਚ ਪ੍ਰਵੇਸ਼ ਕੀਤਾ ਅਤੇ ਅਹਿਮਦਾਬਾਦ, ਕੇਵਡੀਆ ਅਤੇ ਵਡੋਦਰਾ ਵਿੱਚ ਪ੍ਰੋਗਰਾਮ ਹੋਏ। ਗੁਜਰਾਤ ਸਰਕਾਰ ਨੇ ਯੁਵਾ, ਖੇਡ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਹਰਸ਼ ਸਾਂਘਵੀ ਅਹਿਮਦਾਬਾਦ ਵਿੱਚ ਗਾਂਧੀ ਆਸ਼੍ਰਮ ਵਿੱਚ ਮੁੱਖ ਮਹਿਮਾਨ ਸਨ, ਜਦਕਿ ਸ਼੍ਰੀ ਪੂਰਣੇਸ਼ ਮੋਦੀ, ਸ਼੍ਰੀਮਤੀ ਗੀਤਾਬੇਨ ਰਾਠਵਾ – ਸਾਂਸਦ, ਗੁਜਰਾਤ ਦੇ ਕੇਵੜੀਆ ਵਿੱਚ ‘ਸਟੈਚੂ ਆਵ੍ ਯੂਨਿਟੀ’ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ।

 

ਗੁਜਰਾਤ ਸਰਕਾਰ ਦੇ ਰਾਜਸਵ ਮੰਤਰੀ ਸ਼੍ਰੀ ਰਾਜੇਂਦ੍ਰ ਤ੍ਰਿਵੇਦੀ ਵਡੋਦਰਾ ਦੇ ਵਾਘੋੜੀਆ ਸਪੋਰਟਸ ਕੰਪਲੈਕਸ ਵਿੱਚ ਆਯੋਜਿਤ ਮਸ਼ਾਲ ਰਿਲੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ। ਉਕਤ ਮੁੱਖ ਮਹਿਮਾਨਾਂ ਦੇ ਇਲਾਵਾ ਸ਼ਤਰੰਜ ਦੇ ਗ੍ਰੈਂਡਮਾਸਟਰ ਤੇਜਸ ਬਕਰੇ ਅਤੇ ਅੰਕਿਤ ਰਾਜਪਾਰਾ ਵੀ ਮੌਜੂਦ ਸਨ ਅਤੇ ਉਨ੍ਹਾਂ ਦੋਵਾਂ ਨੇ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇ ਨੂੰ ਅੱਗੇ ਵਧਾਇਆ।

 

ਦੋਵੇਂ ਗ੍ਰੈਂਡਮਾਸਟਰ ਸ਼ੁੱਕਰਵਾਰ ਨੂੰ ਵੀ ਪ੍ਰੋਗਰਾਮਾਂ ਦੇ ਲਈ ਮੌਜੂਦ ਰਹਿਣਗੇ। ਸੂਰਤ ਵਿੱਚ ਨਗਰ ਨਿਗਮ ਇਨਡੋਰ ਸਟੇਡੀਅਮ, ਦਾਂਡੀ ਵਿੱਚ ਗਾਂਧੀ ਆਸ਼੍ਰਮ ਅਤੇ ਦਮਨ ਵਿੱਚ ਸਵਾਮੀ ਵਿਵੇਕਾਨੰਦ ਸਭਾਗਾਰ ਆਯੋਜਨ ਸਥਲ ਹਨ। ਕੇਂਦਰ ਸ਼ਾਸਿਤ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਅਤੇ ਦੀਊ ਦੇ ਉਪਰਾਜਪਾਲ ਸ਼੍ਰੀ ਪ੍ਰਫੁੱਲ ਖੋਡਾ ਪਟੇਲ ਦਮਨ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ।

 

ਇਸ ਇਤਿਹਾਸਿਕ ਮਸ਼ਾਲ ਰੈਲੀ ਦੀ ਸ਼ੁਰੂਆਤ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੌਜੂਦਗੀ ਵਿੱਚ ਨਵੀਂ ਦਿੱਲੀ ਦੇ ਆਈਜੀ ਸਟੇਡੀਅਮ ਵਿੱਚ ਕੀਤਾ ਗਿਆ। ਇਹ ਰਿਲੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ- ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਕੁੱਲ 75 ਸ਼ਹਿਰਾਂ ਨੂੰ ਕਵਰ ਕਰੇਗੀ।

 

ਨਵੀਂ ਦਿੱਲੀ ਵਿੱਚ 19 ਜੂਨ ਨੂੰ ਮਸ਼ਾਲ ਰਿਲੇ ਦੇ ਇਤਿਹਾਸਿਕ ਲਾਂਚ ਦਿਵਸ ‘ਤੇ, ਫਿਡੇ ਦੇ ਪ੍ਰਧਾਨ ਸ਼੍ਰੀ ਅਰਕਡੀ ਡਵੋਰਕੋਵਿਚ ਨੇ ਪ੍ਰਧਾਨ ਮੰਤਰੀ ਨੂੰ ਮਸ਼ਾਲ ਸੌਂਪੀ, ਜਿਨ੍ਹਾਂ ਨੇ ਇਸ ਨੂੰ ਭਾਰਤੀ ਸ਼ਤਰੰਜ ਦੇ ਦਿੱਗਜ ਵਿਸ਼ਵਨਾਥਨ ਆਨੰਦ ਨੂੰ ਸੌਂਪ ਦਿੱਤਾ। ਇਤਿਹਾਸਿਕ ਲਾਂਚ ਦੇ ਬਾਅਦ, ਮਸ਼ਾਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਲਾਲ ਕਿਲ੍ਹਾ, ਧਰਮਸ਼ਾਲਾ ਵਿੱਚ ਐੱਚਪੀਸੀਏ, ਅੰਮ੍ਰਿਤਸਰ ਵਿੱਚ ਅਟਾਰੀ ਬਾਰਡਰ, ਆਗਰਾ ਵਿੱਚ ਤਾਜ ਮਹਿਲ ਅਤੇ ਲਖਨਊ ਵਿੱਚ ਵਿਧਾਨਸਭਾ ਸਹਿਤ ਹੋਰ ਪ੍ਰਤਿਸ਼ਠਿਤ ਥਾਵਾਂ ਦੀ ਯਾਤਰਾ ਕੀਤੀ।

 

ਮਸ਼ਾਲ ਰਿਲੇ ਦੇ ਪ੍ਰੋਗਰਾਮ ਸਿਮੁਲ ਸ਼ਤਰੰਜ ਤੋਂ ਸ਼ੁਰੂ ਹੁੰਦੇ ਹਨ, ਜਿੱਥੇ ਗ੍ਰੈਂਡਮਾਸਟਰ ਅਤੇ ਮੰਨੇ-ਪ੍ਰਮੰਨੇ ਵਿਅਕਤੀ ਸਥਾਨਕ ਐਥਲੀਟਾਂ ਦੇ ਨਾਲ ਗੇਮ ਖੇਡਦੇ ਹਨ। ਪ੍ਰੋਗਰਾਮਾਂ ਦੇ ਬਾਅਦ, ਮਸ਼ਾਲ ਇੱਕ ਖੁੱਲ੍ਹੀ ਜੀਪ ਰਾਹੀਂ ਵਿਭਿੰਨ ਥਾਵਾਂ ਦੀ ਯਾਤਰਾ ਕਰਦੀ ਹੈ। ਇਸ ਦੇ ਇਲਾਵਾ, ਵਿਭਿੰਨ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਦੀ ਯਾਤਰਾ ਕਰਨ ਵਾਲੇ ਇੰਟਰੈਕਟਿਵ ਬਸ ਯਾਤਰਾ, ਸੱਭਿਆਚਾਰਕ ਪਰੇਡ ਆਦਿ ਸ਼ਾਮਲ ਹੁੰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਖੇਤਰ ਦੇ ਅਧਾਰ ‘ਤੇ ਇੱਕ-ਦੂਸਰੇ ਨਾਲ ਭਿੰਨਤਾ ਹੁੰਦੀ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਯੁਵਾ ਸ਼ਤਰੰਜ ਖਿਡਾਰੀ ਭਾਈਚਾਰੇ ਸ਼ਾਮਲ ਹੁੰਦੇ ਹਨ।

 

ਪ੍ਰਤਿਸ਼ਠਿਤ ਪ੍ਰਤੀਯੋਗਿਤਾ ਦੇ ਇਤਿਹਾਸ ਵਿੱਚ ਪਹਿਲੀ ਵਾਰ, ਭਾਰਤ ਨਾ ਸਿਰਫ 44ਵੇਂ ਫਿਡੇ ਸ਼ਤਰੰਜ ਓਲੰਪਿਆਡ ਦੀ ਮੇਜ਼ਬਾਨੀ ਕਰ ਰਿਹਾ ਹੈ, ਬਲਕਿ ਮਸ਼ਾਲ ਰਿਲੇ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਦੇਸ਼ ਵੀ ਹੈ, ਜਿਸ ਨੂੰ 1927 ਵਿੱਚ ਸ਼ੁਰੂ ਹੋਈ ਪ੍ਰਤੀਯੋਗਿਤਾ ਦੇ ਇਤਿਹਾਸ ਵਿੱਚ ਫਿਡੇ ਦੁਆਰਾ ਪਹਿਲੀ ਵਾਰ ਸਥਾਪਿਤ ਕੀਤਾ ਗਿਆ ਹੈ। ਹੁਣ ਤੋਂ, ਹਰ ਦੋ ਸਾਲ ਵਿੱਚ ਜਦ ਸ਼ਤਰੰਜ ਓਲੰਪਿਆਡ ਹੋਵੇਗਾ, ਤਾਂ ਮਸ਼ਾਲ ਭਾਰਤ ਨਾਲ ਮੇਜਬਾਨ ਦੇਸ਼ ਜਾਵੇਗੀ।

 

ਮੇਜਬਾਨ ਹੋਣ ਦੇ ਨਾਤੇ, ਭਾਰਤ 44ਵੇਂ ਫਿਡੇ ਸ਼ਤਰੰਜ ਓਲੰਪਿਆਡ ਵਿੱਚ 29 ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਣ ਦੇ ਲਈ ਤਿਆਰ ਹੈ- ਜੋ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੋਵੇਗਾ। ਭਾਰਤ ਓਪਨ ਅਤੇ ਮਹਿਲਾ ਵਰਗ ਵਿੱਚ ਹਰੇਕ ਵਿੱਚ 2 ਟੀਮਾਂ ਨੂੰ ਮੈਦਾਨ ਵਿੱਚ ਉਤਾਰਣ ਦਾ ਹਕਦਾਰ ਹੈ। ਇਸ ਆਯੋਜਨ ਵਿੱਚ 188 ਦੇਸ਼ਾਂ ਦੇ 2000 ਤੋਂ ਅਧਿਕ ਪ੍ਰਤਿਭਾਗੀ ਹਿੱਸਾ ਲੈਣਗੇ, ਜੋ ਸ਼ਤਰੰਜ ਓਲੰਪਿਆਡ ਦੇ ਇਤਿਹਾਸ ਵਿੱਚ ਸਭ ਤੋਂ ਅਧਿਕ ਹੈ। 44ਵਾਂ ਫਿਡੇ ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 10 ਅਗਸਤ 2022 ਤੱਕ ਚੇਨੱਈ ਵਿੱਚ ਆਯੋਜਿਤ ਕੀਤਾ ਜਾਵੇਗਾ।

*******

ਏਡੀ/ਓਏ



(Release ID: 1838707) Visitor Counter : 90


Read this release in: English , Urdu , Hindi