ਟੈਕਸਟਾਈਲ ਮੰਤਰਾਲਾ

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 23ਵੇਂ ਹਸਤਸ਼ਿਲਪ ਨਿਰਯਾਤ ਐਵਾਰਡਾਂ ਵਿੱਚ 126 ਨਿਰਯਾਤਕਾਂ ਨੂੰ ਸਨਮਾਨਿਤ ਕੀਤਾ


ਹਸਤਸ਼ਿਲਪ ਨਿਰਯਾਤ 2021-22 ਵਿੱਚ ਹਾਸਲ ਕੀਤੇ 33,253 ਕਰੋੜ ਰੁਪਏ ਤੋਂ ਵੱਧ ਉਛਾਲ ਲਿਆ ਸਕਦਾ ਹੈ: ਸ਼੍ਰੀ ਗੋਇਲ

ਯੂਏਈ ਅਤੇ ਆਸਟ੍ਰੇਲੀਆ ਨਾਲ ਵਪਾਰਕ ਸਮਝੌਤੇ ਕਾਰੀਗਰਾਂ ਲਈ ਵੱਡੇ ਅਵਸਰ: ਸ਼੍ਰੀ ਗੋਇਲ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਹੈਂਡਲੂਮ ਸੈਕਟਰ ਦੇ ਬ੍ਰਾਂਡ ਅੰਬੈਸਡਰ ਹਨ ਕਿਉਂਕਿ ਉਨ੍ਹਾਂ ਨੂੰ ਕਲਾਤਮਕ ਤੌਰ 'ਤੇ ਬੁਣੇ ਹੋਏ ਕੱਪੜੇ ਪਹਿਨੇ ਦੇਖਿਆ ਜਾਂਦਾ ਹੈ: ਸ਼੍ਰੀ ਗੋਇਲ

ਕਾਰੀਗਰਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੇ ਪ੍ਰਚਾਰ ਲਈ ਸਰਕਾਰੀ ਈ-ਮਾਰਕੀਟਪਲੇਸ ਨਾਲ ਜੋੜਿਆ ਜਾ ਸਕਦਾ ਹੈ: ਸ਼੍ਰੀ ਗੋਇਲ

Posted On: 28 JUN 2022 9:56PM by PIB Chandigarh

ਕੱਪੜਾ, ਵਣਜ ਅਤੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਹਸਤਸ਼ਿਲਪ ਖੇਤਰ ਨੂੰ ਇੱਕ ਤਾਜ਼ਾ, ਅਭਿਲਾਸ਼ੀ ਦ੍ਰਿਸ਼ਟੀਕੋਣ ਦੀ ਲੋੜ ਹੈ ਜੋ ਇਸ ਨੂੰ ਅਭਿਲਾਸ਼ੀ ਟੀਚਿਆਂ ਦੇ ਨਾਲ ਨਵੀਆਂ ਉਚਾਈਆਂ 'ਤੇ ਲੈ ਜਾਵੇ, ਅਤੇ ਦੇਸ਼ ਨੂੰ 2021-22 ਵਿੱਚ ਪ੍ਰਾਪਤ ਕੀਤੇ ਗਏ ਨਿਰਯਾਤ ਵਿੱਚ 29% ਵਾਧੇ ਤੋਂ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਹੈ। ਅੱਜ ਇੱਥੇ ਉਦਯੋਗ ਅਤੇ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਨੇ 23ਵੇਂ ਹਸਤਸ਼ਿਲਪ ਨਿਰਯਾਤ ਐਵਾਰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ। 

ਸ਼੍ਰੀ ਗੋਇਲ ਨੇ ਕਿਹਾ ਕਿ 2020-21 ਵਿੱਚ ਹਸਤਸ਼ਿਲਪ ਦੇ ਨਿਰਯਾਤ ਨੂੰ 25,680 ਕਰੋੜ ਤੋਂ ਵਧ ਕੇ 2021-22 ਵਿੱਚ 33,253 ਕਰੋੜ ਰੁਪਏ ਬੈਂਚਮਾਰਕ ਨਹੀਂ ਹੋਣਾ ਚਾਹੀਦਾ ਬਲਕਿ ਇਸ ਸੈਕਟਰ ਵਿੱਚ ਆਪਣੇ ਨਿਰਯਾਤ ਟੀਚਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਜਬਰਦਸਤ ਸਮਰੱਥਾ ਹੈ। ਉਨ੍ਹਾਂ ਨੇ ਪੁਰਸਕਾਰ ਜੇਤੂਆਂ ਨੂੰ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਗੁਣਵੱਤਾ, ਇਕਸਾਰਤਾ, ਡਿਜ਼ਾਈਨ ਅਤੇ ਬ੍ਰਾਂਡਿੰਗ 'ਤੇ ਜ਼ੋਰ ਦੇਣ ਦਾ ਸੱਦਾ ਦਿੱਤਾ ਜਿਸ ਨਾਲ ਇਸ ਖੇਤਰ ਵਿੱਚ ਕਈ ਗੁਣਾ ਵਾਧਾ ਸੰਭਵ ਹੋ ਸਕੇ। ਸੋਲਰ ਚਰਖਾ ਸਮੇਤ ਕਈ ਉਦਾਹਰਨਾਂ ਦਾ ਹਵਾਲਾ ਦਿੰਦੇ ਹੋਏ, ਕੱਪੜਾ ਮੰਤਰੀ ਨੇ ਨਿਰਯਾਤਕਾਂ ਨੂੰ ਖੇਤਰ ਵਿੱਚ ਵਿਕਾਸ ਨੂੰ ਵਧਾਉਣ ਲਈ ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ।

 

ਉਨ੍ਹਾਂ ਨੇ ਤਿਰੁਪੁਰ ਦੇ ਤੇਜ਼ੀ ਨਾਲ ਵਿਕਾਸ ਦਾ ਹਵਾਲਾ ਦਿੱਤਾ, ਜੋ ਹਾਲ ਹੀ ਦੇ ਦਹਾਕਿਆਂ ਵਿੱਚ ਹੈਰਾਨੀਜਨਕ ਢੰਗ ਨਾਲ ਵਧਿਆ ਹੈ ਅਤੇ ਕਿਹਾ ਕਿ ਹਸਤਸ਼ਿਲਪ ਨਿਰਯਾਤ ਵਿੱਚ ਇੱਕ ਵੱਡੀ ਛਾਲ ਲਗਾ ਸਕਦਾ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਭਾਰਤ ਦੇ ਹਸਤਸ਼ਿਲਪ ਖੇਤਰ ਦੇ ਬ੍ਰਾਂਡ ਅੰਬੈਸਡਰ ਹਨ ਕਿਉਂਕਿ ਉਨ੍ਹਾਂ ਨੂੰ ਕਲਾਤਮਕ ਤੌਰ 'ਤੇ ਬੁਣੇ ਹੋਏ ਕੱਪੜੇ ਪਹਿਨੇ ਹੋਏ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੂਜੇ ਦੇਸ਼ਾਂ ਦੇ ਦੌਰੇ ਦੌਰਾਨ ਜ਼ਿਆਦਾਤਰ ਭਾਰਤੀ ਹਸਤਸ਼ਿਲਪ ਉਤਪਾਦ ਤੋਹਫ਼ੇ ਵਿੱਚ ਦਿੱਤੇ ਜਾਂਦੇ ਹਨ। ਵਿਦੇਸ਼ਾਂ ਵਿੱਚ ਲਗਭਗ 200 ਭਾਰਤੀ ਮਿਸ਼ਨਾਂ ਵੱਲੋਂ ਵੀ ਅਜਿਹਾ ਹੀ ਅਭਿਆਸ ਕੀਤਾ ਜਾ ਰਿਹਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਕੱਪੜਾ ਮੰਤਰਾਲੇ ਕੋਲ 30 ਲੱਖ ਕਾਰੀਗਰਾਂ ਦਾ ਡਾਟਾਬੇਸ ਹੈ ਅਤੇ ਜੇਕਰ ਅਸੀਂ ਕਾਰੀਗਰਾਂ ਦੀ ਆਮਦਨ ਨੂੰ 1000 ਪ੍ਰਤੀ ਮਹੀਨਾ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ ਇਹ ਉਨ੍ਹਾਂ ਦੇ ਜੀਵਨ ਵਿੱਚ ਤਬਦੀਲੀ ਲਿਆ ਸਕਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਾਰੀਗਰਾਂ ਨੂੰ GeM ਨਾਲ ਜੋੜਿਆ ਜਾ ਸਕਦਾ ਹੈ। ਨਾਲ ਹੀ, ਜੀਐੱਸਟੀ ਰਜਿਸਟ੍ਰੇਸ਼ਨ ਦੇ ਲਾਜ਼ਮੀ ਹਿੱਸੇ 'ਤੇ ਕੰਮ ਕੀਤਾ ਜਾ ਸਕਦਾ ਹੈ ਤਾਂ ਜੋ ਕਾਰੀਗਰਾਂ ਨੂੰ ਈ-ਕਾਮਰਸ ਪਲੈਟਫਾਰਮਾਂ 'ਤੇ ਲਿਆਇਆ ਜਾ ਸਕੇ। ਸੰਯੁਕਤ ਅਰਬ ਅਮੀਰਾਤ ਅਤੇ ਆਸਟ੍ਰੇਲੀਆ ਦੇ ਨਾਲ ਮੁਫ਼ਤ ਵਪਾਰ ਸਮਝੌਤਿਆਂ ਦੁਆਰਾ ਪੈਦਾ ਹੋਏ ਵੱਡੇ ਮੌਕੇ ’ਤੇ ਜ਼ੋਰ ਦਿੰਦੇ ਹੋਏ, ਕੱਪੜਾ ਮੰਤਰੀ ਨੇ ਸੁਝਾਅ ਦਿੱਤਾ ਕਿ ਕਾਰੀਗਰਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਖਰੀਦਦਾਰ-ਵਿਕ੍ਰੇਤਾ ਮੀਟਿੰਗਾਂ ਦਾ ਆਯੋਜਨ ਕਰਨ ਲਈ ਦੁਬਈ ਐਕਸਪੋ ਸੈਂਟਰ ਵਿੱਚ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਹੁਲਾਰਾ ਦੇਣ ਲਈ ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਈਪੀਸੀਐੱਚ ਦੇ ਕੰਮ ਦੀ ਵੀ ਸ਼ਲਾਘਾ ਕੀਤੀ।

ਐਵਾਰਡ ਸਮਾਰੋਹ ਸਾਲ 2017-18 ਅਤੇ 2018-19 ਦੌਰਾਨ ਨਿਰਯਾਤਕਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮਾਨਤਾ ਦਿੰਦਾ ਹੈ। ਸ਼ਾਮ ਨੂੰ ਈਪੀਸੀਐੱਚ ਦੇ ਚੇਅਰਮੈਨ ਸ਼੍ਰੀ ਰਾਜ ਕੇ ਮਲਹੋਤਰਾ; ਈਪੀਸੀਐੱਚ ਦੇ ਵਾਈਸ ਚੇਅਰਮੈਨ ਸ਼੍ਰੀ ਕਮਲ ਸੋਨੀ; ਈਪੀਸੀਐੱਚ ਦੇ ਡਾਇਰੈਕਟਰ ਜਨਰਲ ਅਤੇ ਚੇਅਰਮੈਨ, ਇੰਡੀਆ ਐਕਸਪੋਜੀਸ਼ਨ ਮਾਰਟ ਲਿਮਿਟਿਡ  ਸ਼੍ਰੀ ਰਾਕੇਸ਼ ਕੁਮਾਰ, ਈਪੀਸੀਐੱਚ ਦੀ ਪ੍ਰਸ਼ਾਸਨ ਦੀ ਕਮੇਟੀ ਦੇ ਮੈਂਬਰਾਂ ਸਮੇਤ ਭਾਰਤ ਦੇ ਸਾਰੇ ਹਿੱਸਿਆਂ ਤੋਂ ਭਾਰਤ ਦੇ ਹਸਤਸ਼ਿਲਪ ਨਿਰਯਾਤਕਾਂ ਦਾ ਇੱਕ ਵਿਸ਼ਾਲ ਇਕੱਠ ਦੇਖਿਆ ਗਿਆ। 

ਸ਼੍ਰੀ ਗੋਇਲ ਨੇ ਕੇਂਦਰੀ ਕੱਪੜਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮਜਾਰਦੋਸ਼ ਨਾਲ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ 'ਤੇ ਕੱਪੜਾ ਮੰਤਰਾਲੇ ਦੇ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਦੀ ਪ੍ਰਧਾਨਗੀ ਵਿਕਾਸ ਕਮਿਸ਼ਨਰ (ਹਸਤਕਲਾ), ਕੱਪੜਾ ਮੰਤਰਾਲਾ, ਭਾਰਤ ਸਰਕਾਰ ਸ਼੍ਰੀ ਸ਼ਾਂਤਮਨੂ, ਆਈ.ਏ.ਐਸ.ਨੇ ਕੀਤੀ। 

ਮਾਨਯੋਗ ਕੇਂਦਰੀ ਕੱਪੜਾ ਅਤੇ ਰੇਲਵੇ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮਜਾਰਦੋਸ਼ ਨੇ ਕਿਹਾ ਕਿ ਕਾਰੀਗਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਪ੍ਰਸ਼ੰਸਾ ਕੀਤੀ ਕਿ ਈਪੀਸੀਐੱਚ ਆਪਣੀਆਂ ਪ੍ਰਦਰਸ਼ਨੀਆਂ ਰਾਹੀਂ ਛੋਟੇ ਕਾਰੀਗਰਾਂ ਦੀ ਪ੍ਰਗਤੀ ਨੂੰ ਯਕੀਨੀ ਬਣਾਉਂਦਾ ਹੈ।

ਕੱਪੜਾ ਮੰਤਰਾਲਾ, ਭਾਰਤ ਸਰਕਾਰ ਦੇ ਸਕੱਤਰ ਸ਼੍ਰੀ ਉਪੇਂਦਰ ਪ੍ਰਸਾਦ ਸਿੰਘ, ਆਈ.ਏ.ਐੱਸ. ਨੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਵੀ ਹਸਤਸ਼ਿਲਪ ਦਾ ਨਿਰਯਾਤ ਲਗਾਤਾਰ ਵਧਦਾ ਰਿਹਾ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਵਿੱਚ ਲਗਭਗ 70 ਲੱਖ ਲੋਕ ਹਸਤਸ਼ਿਲਪ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਹੋਏ ਹਨ।

ਈਪੀਸੀਐੱਚ ਦੇ ਚੇਅਰਮੈਨ ਸ਼੍ਰੀ ਰਾਜ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਸਾਲ 2017-18 ਦੇ 61 ਜੇਤੂਆਂ ਅਤੇ ਸਾਲ 2018-19 ਦੇ 65 ਜੇਤੂਆਂ ਨੂੰ ਕੁੱਲ 126 ਪੁਰਸਕਾਰ ਦਿੱਤੇ ਗਏ। ਵਿਸ਼ੇਸ਼ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। 1989 ਵਿੱਚ ਸਥਾਪਿਤ ਕੀਤੇ ਗਏ ਐਵਾਰਡਾਂ ਨੂੰ ਚਾਰ ਵਿਆਪਕ ਸ਼੍ਰੇਣੀਆਂ ਵਿੱਚ ਆਯੋਜਿਤ ਕੀਤਾ ਗਿਆ ਹੈ - ਸਿਖਰ ਦੇ ਨਿਰਯਾਤ ਐਵਾਰਡ, ਉਤਪਾਦ ਸਮੂਹ-ਵਾਰ ਐਵਾਰਡ, ਖੇਤਰੀ ਐਵਾਰਡ ਅਤੇ ਮਹਿਲਾ ਉੱਦਮੀ ਐਵਾਰਡਾਂ ਸਮੇਤ ਕੁੱਲ ਮਿਲਾ ਕੇ 39 ਟਰਾਫੀਆਂ, 3 ਪਲੈਟੀਨਮ ਪਰਫਾਰਮਰ ਸਰਟੀਫਿਕੇਟ, 72 ਮੈਰਿਟ ਸਰਟੀਫਿਕੇਟ, 11 ਮਹਿਲਾ ਉੱਦਮੀ ਐਵਾਰਡ ਅਤੇ 1 ਵਿਸ਼ੇਸ਼ ਸ਼ਲਾਘਾ ਐਵਾਰਡ ਪ੍ਰਦਾਨ ਕੀਤਾ ਗਿਆ। ਐਵਾਰਡਾਂ ਦਾ ਉਦੇਸ਼ ਨਿਰਯਾਤਕਾਂ ਵਿਚਕਾਰ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ। ਸਾਲਾਂ ਦੌਰਾਨ, ਇਹ ਹਸਤਸ਼ਿਲਪ ਨਿਰਯਾਤਕਾਂ ਵਿੱਚ ਇੱਕ ਅਹਿਮ ਪ੍ਰਛਾਣ ਬਣ ਗਏ ਹਨ ਕਿਉਂਕਿ ਇਨ੍ਹਾਂ ਪੁਰਸਕਾਰਾਂ ਵਿੱਚ ਸਥਾਨ ਪ੍ਰਾਪਤ ਕਰਨ ਲਈ ਉਹ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਨ। 

 

ਈਪੀਸੀਐੱਚ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਨੇ ਪਤਵੰਤਿਆਂ ਦੀ ਮੌਜੂਦਗੀ, ਉਤਸ਼ਾਹ ਅਤੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਮਹਾਮਾਰੀ ਦੇ ਕਾਰਨ, ਨਿਰਯਾਤ ਪੁਰਸਕਾਰ ਸਮਾਰੋਹ ਤਿੰਨ ਸਾਲਾਂ ਦੇ ਵਕਫੇ ਤੋਂ ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ, ਇਸ ਲਈ, ਸਨਮਾਨਿਤ ਪੁਰਸਕਾਰ ਜੇਤੂਆਂ ਨੂੰ ਲਗਾਤਾਰ ਦੋ ਸਾਲਾਂ ਲਈ ਦਿੱਤੇ ਗਏ ਹਨ। 

ਈਪੀਸੀਐੱਚ ਦੇਸ਼ ਤੋਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਹਸਤਸ਼ਿਲਪ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਅਤੇ ਉੱਚ-ਗੁਣਵੱਤਾ ਵਾਲੀਆਂ ਹਸਤਸ਼ਿਲਪ ਵਸਤੂਆਂ ਅਤੇ ਸੇਵਾਵਾਂ ਦੇ ਇੱਕ ਭਰੋਸੇਮੰਦ ਸਪਲਾਇਰ ਵਜੋਂ ਵਿਦੇਸ਼ਾਂ ਵਿੱਚ ਭਾਰਤ ਦੇ ਅਕਸ ਨੂੰ ਪੇਸ਼ ਕਰਨ ਵਾਲੀ ਇੱਕ ਨੋਡਲ ਏਜੰਸੀ ਹੈ। ਈਪੀਸੀਐੱਚ ਦੇ ਡਾਇਰੈਕਟਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਾਲ 2021-22 ਦੌਰਾਨ ਹਸਤਸ਼ਿਲਪ ਦੇ ਨਿਰਯਾਤ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਮਿਆਦ ਵਿੱਚ 29.49% ਅਤੇ ਡਾਲਰ ਦੇ ਰੂਪ ਵਿੱਚ 28.90% ਦਾ ਵਾਧਾ ਦਰਜ ਕਰਦੇ ਹੋਏ 33253.00 ਕਰੋੜ (US $4459.76 ਮਿਲੀਅਨ) ਦਾ ਕਾਰੋਬਾਰ ਕੀਤਾ ਹੈ।

ਐਕਸਪੋਰਟ ਪ੍ਰਮੋਸ਼ਨ ਕਾਉਂਸਿਲ ਫਾਰ ਹੈਂਡੀਕ੍ਰਾਫਟਸ (ਈਪੀਸੀਐੱਚ) 1989 ਤੋਂ ਨਿਰਯਾਤ ਐਵਾਰਡਾਂ ਦਾ ਆਯੋਜਨ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨਿਰਯਾਤਕਾਂ ਨੂੰ ਸਨਮਾਨਿਤ ਕੀਤਾ ਜਾ ਸਕੇ ਜਿਨ੍ਹਾਂ ਨੇ ਦੇਸ਼ ਤੋਂ ਹਸਤਸ਼ਿਲਪ ਦੇ ਨਿਰਯਾਤ ਦੇ ਨਾਲ-ਨਾਲ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਨ੍ਹਾਂ ਪੁਰਸਕਾਰਾਂ ਨੂੰ ਸੰਸਥਾ ਨੂੰ ਈਪੀਸੀਐੱਚ ਦੁਆਰਾ ਚੁੱਕੇ ਗਏ ਮਹੱਤਵਪੂਰਨ ਕਦਮਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। 

ਹੈਂਡੀਕ੍ਰਾਫਟ ਐਕਸਪੋਰਟ ਐਵਾਰਡਸ ਦਾ ਉਦੇਸ਼ ਨਿਰਯਾਤਕਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਅਜਿਹੇ ਵੱਕਾਰੀ ਪੁਰਸਕਾਰਾਂ ਦੀ ਸੰਸਥਾ ਦੁਆਰਾ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਹੈ। ਐਵਾਰਡ ਹਸਤਸ਼ਿਲਪ ਨਿਰਯਾਤਕਾਂ ਵਿੱਚ ਇੱਕ ਪ੍ਰਸਿੱਧ ਮਾਨਤਾ ਬਣ ਗਏ ਹਨ ਅਤੇ ਵੱਧ ਤੋਂ ਵੱਧ ਨਿਰਯਾਤਕਰਤਾ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਕਾਰਨ ਦੇਸ਼ ਤੋਂ ਹਸਤਸ਼ਿਲਪ ਦੇ ਨਿਰਯਾਤ ਵਿੱਚ ਵੀ ਵਾਧਾ ਹੋਇਆ ਹੈ।

ਨਿਰਯਾਤ ਪੁਰਸਕਾਰ ਚਾਰਟਰਡ ਅਕਾਊਂਟੈਂਟ ਦੁਆਰਾ ਪ੍ਰਮਾਣਿਤ ਨਿਰਯਾਤਕਾਰਾਂ ਦੇ ਨਿਰਯਾਤ ਪ੍ਰਦਰਸ਼ਨ ਦੇ ਅਧਾਰ 'ਤੇ ਦਿੱਤੇ ਜਾਂਦੇ ਹਨ ਅਤੇ ਵਿਕਾਸ ਕਮਿਸ਼ਨਰ (ਹਸਤਸ਼ਿਲਪ) ਜਾਂ ਉਸ ਦੇ ਨਾਮਜ਼ਦ ਵਿਅਕਤੀ (ਵਧੀਕ ਵਿਕਾਸ ਕਮਿਸ਼ਨਰ-ਹਸਤਸ਼ਿਲਪ) ਅਤੇ ਕੌਂਸਲ ਦੀ ਪ੍ਰਸ਼ਾਸਨ ਕਮੇਟੀ ਦੇ ਮੈਂਬਰਾਂ ਦੀ ਪ੍ਰਧਾਨਗੀ ਵਾਲੀ ਨਿਰਯਾਤ ਪੁਰਸਕਾਰ ਚੋਣ ਕਮੇਟੀ ਦੁਆਰਾ ਚੁਣੇ ਜਾਂਦੇ ਹਨ। 

ਹਸਤਸ਼ਿਲਪ ਦੇ ਨਿਰਯਾਤਕਾਂ ਨੂੰ ਉਨ੍ਹਾਂ ਦੇ ਨਿਰਯਾਤ ਪ੍ਰਦਰਸ਼ਨ ਦੇ ਅਧਾਰ 'ਤੇ ਪੰਜ ਕਿਸਮ ਦੇ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਵਿੱਚ ਸਿਖਰ ਦੇ ਨਿਰਯਾਤ ਐਵਾਰਡ (ਸਾਰੇ ਹਸਤਸ਼ਿਲਪ); ਸਿਖਰ ਦੇ ਨਿਰਯਾਤ ਐਵਾਰਡ (ਉਤਪਾਦ ਸ਼੍ਰੇਣੀਆਂ), ਮਹਿਲਾ ਉੱਦਮੀ ਐਵਾਰਡ, ਸ਼ਾਨਦਾਰ ਨਿਰਯਾਤ ਵਿਕਾਸ ਲਈ ਮੈਰਿਟ ਸਰਟੀਫਿਕੇਟ ਅਤੇ ਖੇਤਰੀ ਨਿਰਯਾਤ ਐਵਾਰਡ ਸ਼ਾਮਲ ਹਨ।

*****

ਏਐੱਮ/ਐੱਨਐੱਸ



(Release ID: 1837991) Visitor Counter : 133


Read this release in: English , Urdu , Hindi