ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਵ੍ਰਿੰਦਾਵਨ ਵਿਖੇ ਕ੍ਰਿਸ਼ਨ ਕੁਟੀਰ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ


ਵਿਧਵਾਵਾਂ ਦੇ ਵਿਰਾਸਤੀ ਅਧਿਕਾਰਾਂ ਨਾਲ ਸਬੰਧਿਤ ਸਮਾਜਿਕ ਬੁਰਾਈਆਂ, ਧਾਰਮਿਕ ਮਾਨਤਾਵਾਂ ਅਤੇ ਵਿਤਕਰੇ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ: ਰਾਸ਼ਟਰਪਤੀ ਕੋਵਿੰਦ

Posted On: 27 JUN 2022 2:24PM by PIB Chandigarh

 ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (27 ਜੂਨ, 2022) ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿਖੇ ਕ੍ਰਿਸ਼ਨ ਕੁਟੀਰ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਨਿਵਾਸੀਆਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸੱਭਿਆਚਾਰ ਵਿੱਚ ਮਹਿਲਾਵਾਂ ਨੂੰ ਦੇਵੀ ਕਿਹਾ ਗਿਆ ਹੈ। ਇੱਥੋਂ ਤੱਕ ਕਿਹਾ ਗਿਆ ਹੈ ਕਿ 'ਜਿੱਥੇ ਮਹਿਲਾਵਾਂ ਦੀ ਇੱਜ਼ਤ ਹੁੰਦੀ ਹੈਉੱਥੇ ਦੇਵਤੇ ਨਿਵਾਸ ਕਰਦੇ ਹਨ'। ਪਰ ਪਿਛਲੇ ਲੰਮੇ ਸਮੇਂ ਤੋਂ ਸਾਡੇ ਸਮਾਜ ਵਿੱਚ ਕਈ ਸਮਾਜਿਕ ਬੁਰਾਈਆਂ ਪੈਦਾ ਹੋ ਗਈਆਂ ਹਨ। ਬਾਲ ਵਿਆਹਸਤੀ ਅਤੇ ਦਹੇਜ ਦੀ ਤਰ੍ਹਾਂ ਵਿਧਵਾ ਜੀਵਨ ਵੀ ਇੱਕ ਸਮਾਜਿਕ ਬੁਰਾਈ ਹੈ। ਇਹ ਸਮਾਜਿਕ ਬੁਰਾਈ ਸਾਡੇ ਦੇਸ਼ ਦੇ ਸੱਭਿਆਚਾਰ 'ਤੇ ਇੱਕ ਧੱਬਾ ਹੈ। ਜਿਤਨੀ ਜਲਦੀ ਇਸ ਕਲੰਕ ਨੂੰ ਦੂਰ ਕੀਤਾ ਜਾਵੇਉਤਨਾ ਹੀ ਚੰਗਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਮਹਿਲਾ ਦੇ ਪਤੀ ਦੀ ਮੌਤ ਤੋਂ ਬਾਅਦ ਨਾ ਸਿਰਫ਼ ਉਸ ਪਰਿਵਾਰ ਦਾ ਬਲਕਿ ਸਮਾਜ ਦਾ ਨਜ਼ਰੀਆ ਉਸ ਮਹਿਲਾ ਪ੍ਰਤੀ ਬਦਲ ਜਾਂਦਾ ਹੈ।  ਵਿਧਵਾਵਾਂ ਦੀ ਅਣਦੇਖੀ ਨੂੰ ਰੋਕਣ ਲਈ ਸਾਨੂੰ ਅੱਗੇ ਆਉਣਾ ਪਵੇਗਾ ਅਤੇ ਸਮਾਜ ਨੂੰ ਜਾਗਰੂਕ ਕਰਨਾ ਹੋਵੇਗਾ। ਅਨੇਕਾਂ ਸੰਤਾਂ ਅਤੇ ਸਮਾਜ ਸੁਧਾਰਕਾਂ ਨੇ ਅਜਿਹੀਆਂ ਅਣਦੇਖੀ ਕੀਤੀਆਂ ਮਾਤਾਵਾਂ-ਭੈਣਾਂ ਦੀ ਕਠਿਨ ਜ਼ਿੰਦਗੀ ਨੂੰ ਸੁਧਾਰਨ ਲਈ ਸਮੇਂ-ਸਮੇਂ 'ਤੇ ਉਪਰਾਲੇ ਕੀਤੇ ਹਨ।

ਰਾਜਾ ਰਾਮ ਮੋਹਨ ਰਾਏਈਸ਼ਵਰ ਚੰਦਰ ਵਿਦਿਆਸਾਗਰ ਅਤੇ ਸਵਾਮੀ ਦਯਾਨੰਦ ਸਰਸਵਤੀ ਨੇ ਆਪਣੇ ਪ੍ਰਯਤਨਾਂ ਵਿੱਚ ਕੁਝ ਸਫ਼ਲਤਾ ਪ੍ਰਾਪਤ ਕੀਤੀ ਪਰ ਅਜੇ ਵੀ ਇਸ ਖੇਤਰ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ‘ਕ੍ਰਿਸ਼ਨ ਕੁਟੀਰ’ ਜਿਹੇ ਆਸਰਾ-ਘਰਾਂ ਦੀ ਸਥਾਪਨਾ ਸ਼ਲਾਘਾਯੋਗ ਉਪਰਾਲਾ ਹੈ। ਪਰਉਨ੍ਹਾਂ ਦੇ ਵਿਚਾਰ ਵਿੱਚਸਮਾਜ ਵਿੱਚ ਅਜਿਹੇ ਸ਼ੈਲਟਰ ਹੋਮ ਬਣਾਉਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ। ਇਸ ਦੀ ਬਜਾਏ ਪੁਨਰ-ਵਿਆਹਆਰਥਿਕ ਸੁਤੰਤਰਤਾਪਰਿਵਾਰਕ ਜਾਇਦਾਦ ਵਿੱਚ ਹਿੱਸੇਦਾਰੀ ਅਤੇ ਬੇਸਹਾਰਾ ਮਹਿਲਾਵਾਂ ਦੇ ਸਮਾਜਿਕ ਅਤੇ ਨੈਤਿਕ ਅਧਿਕਾਰਾਂ ਦੀ ਸੁਰੱਖਿਆ ਜਿਹੇ ਪ੍ਰਯਤਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।  ਅਤੇਇਨ੍ਹਾਂ ਉਪਾਵਾਂ ਦੁਆਰਾਸਾਡੀਆਂ ਮਾਤਾਵਾਂ ਅਤੇ ਭੈਣਾਂ ਵਿੱਚ ਸਵੈ-ਨਿਰਭਰਤਾ ਅਤੇ ਆਤਮ-ਮਾਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸਮਾਜ ਦੇ ਅਜਿਹੇ ਵੱਡੇ ਅਤੇ ਮਹੱਤਵਪੂਰਨ ਵਰਗ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਨ੍ਹਾਂ ਤੁੱਛ ਮੰਨੀਆਂ ਜਾਂਦੀਆਂ ਅਤੇ ਅਣਗੌਲੀਆਂ ਮਹਿਲਾਵਾਂ ਪ੍ਰਤੀ ਸਮਾਜਿਕ ਚੇਤਨਾ ਪੈਦਾ ਕਰਨੀ ਹੋਵੇਗੀ। 

ਸਮਾਜਿਕ ਬੁਰਾਈਆਂਧਾਰਮਿਕ ਮਾਨਤਾਵਾਂ ਅਤੇ ਵਿਰਾਸਤੀ ਅਧਿਕਾਰਾਂ ਨਾਲ ਸਬੰਧਿਤ ਵਿਤਕਰੇ ਨੂੰ ਦੂਰ ਕਰਨਾ ਹੋਵੇਗਾ। ਜਾਇਦਾਦ ਦੀ ਵੰਡ ਵਿੱਚ ਵਿਤਕਰੇ ਅਤੇ ਬੱਚਿਆਂ ਉੱਤੇ ਮਹਿਲਾਵਾਂ ਦੇ ਅਧਿਕਾਰਾਂ ਤੋਂ ਇਨਕਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੋਵੇਗਾ।  ਤਾਂ ਹੀ ਇਹ ਮਹਿਲਾਵਾਂ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦੀ ਜ਼ਿੰਦਗੀ ਜੀ ਸਕਣਗੀਆਂ। ਉਨ੍ਹਾਂ ਸਮਾਜ ਦੇ ਜ਼ਿੰਮੇਵਾਰ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ ਇਨ੍ਹਾਂ ਮਹਿਲਾਵਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਉਪਰਾਲੇ ਕਰਨ। 

ਹਿੰਦੀ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।

 

 

 **********

 

ਡੀਐੱਸ/ਬੀਐੱਮ

 


(Release ID: 1837631) Visitor Counter : 127