ਸੱਭਿਆਚਾਰ ਮੰਤਰਾਲਾ

ਰਾਸ਼ਟਰੀ ਸਮਾਰਕ ਅਥਾਰਿਟੀ ਨੇ ਲਾਲ ਕਿਲੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਦਿਵਸ ਮਨਾਇਆ



ਬਾਬਾ ਬੰਦਾ ਸਿੰਘ ਬਹਾਦਰ ਨੇ ਧਰਮ ਦੀ ਰੱਖਿਆ ਲਈ ਬਲੀਦਾਨ ਦਿੱਤਾ, ਉਨ੍ਹਾਂ ਦੇ ਸਾਹਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: ਮੀਨਾਕਸ਼ੀ ਲੇਖੀ

Posted On: 25 JUN 2022 3:26PM by PIB Chandigarh

ਰਾਸ਼ਟਰੀ ਸਮਾਰਕ ਅਥਾਰਿਟੀ (ਐੱਨਐੱਮਏ) ਨੇ ਮਹਾਨ ਜੋਧੇ, ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਦਿਵਸ ਨੂੰ ਨਵੀਂ ਦਿੱਲੀ ਸਥਿਤ ਲਾਲ ਕਿਲੇ ਵਿੱਚ ਮਨਾਇਆ। ਭਾਰਤੀ ਕੈਲੰਡਰ ਦੇ ਅਧਾਰ ’ਤੇ ਮਹਾਨ ਸਿੱਖ ਸ਼ਾਸਕ ਦਾ ਸ਼ਹਾਦਤ ਦਾ ਦਿਵਸ ਇਸ ਦਿਨ ਪੈਂਦਾ ਹੈ।

 

 

ਰੈੱਡ ਫੋਰਟ ਲਾਅਨਸ ’ਤੇ ਹੋਏ ਇਸ ਪ੍ਰੋਗਰਾਮ ਵਿੱਚ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਕਾਸ਼ੀ ਲੇਖੀ ਦੇ ਨਾਲ ਹੀ ਰਾਸ਼ਟਰੀ ਸਮਾਰਕ ਅਥਾਰਿਟੀ (ਐੱਨਐੱਮਏ) ਦੇ ਚੇਅਰਮੈਨ, ਸ਼੍ਰੀ ਤਰੁਣ ਵਿਜੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ 10ਵੀਂ ਪੀੜ੍ਹੀ ਦੇ ਵੰਸ਼ਜ ਬਾਬਾ ਜਤਿੰਦਰ ਪਾਲ ਸਿੰਘ ਸੋਢੀ ਸ਼ਾਮਲ ਹੋਏ।

 

 

 

 

 

 

ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਜੀਵਨ ਦਾ ਬਲੀਦਾਨ ਕਰਕੇ ਆਪਣੇ ਧਰਮ ਦੇ ਸਨਮਾਨ ਦੀ ਰਾਖੀ ਕੀਤੀ ਅਤੇ ਉਨ੍ਹਾਂ ਦੇ ਸਾਹਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਕੇਂਦਰੀ ਮੰਤਰੀ ਨੇ ਬੰਦਾ ਬਹਾਦਰ ਦੇ ਸ਼ਹਾਦਤ ਸਥਾਨ ਨੂੰ ਇੱਕ ਰਾਸ਼ਟਰੀ ਸਮਾਰਕ ਸਥਾਨ ਐਲਾਨਣ ਲਈ ਹਰ ਸਮਰਥਨ ਦਾ ਭਰੋਸਾ ਦਿਵਾਇਆ।

 

ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

 

ਪ੍ਰੋਗਰਾਮ ਦੌਰਾਨ ਢਾਡੀ ਜਥੇ ਵੱਲੋਂ ਪੇਸ਼ਕਾਰੀ ਦਿੱਤੀ ਗਈ ਅਤੇ ਇਸ ਦੇ ਇਲਾਵਾ ਇੱਕ ਪ੍ਰਦਰਸ਼ਨੀ ਜ਼ਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਕਹਾਣੀ ਨੂੰ ਦਿਖਾਇਆ ਗਿਆ।

 

 

 

ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਸਿੱਖ ਜੋਧੇ ਸਨ ਅਤੇ ਉਸ ਖਾਲਸਾ ਆਰਮੀ ਦੇ ਇੱਕ ਕਮਾਂਡਰ ਸਨ ਜਿਨ੍ਹਾਂ ਨੇ ਮੁਗ਼ਲਾਂ ਨੂੰ ਮਾਤ ਦਿੱਤੀ ਅਤੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਦਮਨਕਾਰੀ ਮੁਗ਼ਲ ਸ਼ਾਸਨ ਤੋਂ ਮੁਕਤ ਕਰਵਾਇਆ ਅਤੇ ਪੰਜਾਬ ਵਿੱਚ ਖਾਲਸਾ ਸ਼ਾਸਨ ਦੀ ਸਥਾਪਨਾ ਕੀਤੀ ਸੀ। ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਵਿਵਸਥਾ ਖ਼ਤਮ ਕੀਤੀ ਅਤੇ ਜ਼ਮੀਨ ਵਾਹੁਣ ਵਾਲਿਆਂ ਨੂੰ ਸੰਪਤੀ ਦਾ ਅਧਿਕਾਰ ਦਿੱਤਾ। ਉਹ ਇੱਕ ਮਹਾਨ ਸ਼ਾਸਕ ਸਨ, ਜਿਨ੍ਹਾਂ ਨੇ ਨਾਨਕ ਸ਼ਾਹੀ ਸਿੱਕਿਆਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਮੁਗ਼ਲ ਸ਼ਾਸਕ ਫ਼ਰੁੱਖਸੀਅਰ (Farrukhsiyar) ਨੇ ਫੜ ਲਿਆ ਅਤੇ ਮਹਿਰੌਲੀ ਵਿੱਚ ਉਨ੍ਹਾ ਦੀ ਸ਼ਹਾਦਤ ਹੋ ਗਈ ਜਿੱਥੇ ਉਨ੍ਹਾਂ ਦੀ ਯਾਦ ਵਿੱਚ ਇੱਕ ਸਮਾਰਕ ਬਣਾਇਆ ਹੋਇਆ ਹੈ।

 

 

 

 ****

 

ਏਡੀ/ਐੱਸਕੇ



(Release ID: 1836977) Visitor Counter : 121


Read this release in: English , Urdu , Hindi