ਸਹਿਕਾਰਤਾ ਮੰਤਰਾਲਾ

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਅਤੇ NAFCUB ਦੁਆਰਾ ਆਯੋਜਿਤ ਅਨੁਸੂਚਿਤ ਅਤੇ ਬਹੁ-ਰਾਜ ਸ਼ਹਿਰੀ ਸਹਿਕਾਰੀ ਬੈਂਕਾਂ ਅਤੇ ਕ੍ਰੈਡਿਟ ਸੋਸਾਇਟੀਜ਼ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕੀਤਾ


ਦੇਸ਼ ਇਸ ਸਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਸਾਹਮਣੇ ਇਹ ਲਕਸ਼ ਰੱਖਿਆ ਹੈ ਕਿ 25 ਸਾਲ ਬਾਅਦ ਜਦੋਂ ਰਾਸ਼ਟਰ ਸੁਤੰਤਰਤਾ ਦੀ ਸ਼ਤਾਬਦੀ ਮਨਾਏ ਉਸ ਸਮੇਂ ਭਾਰਤ ਦੁਨੀਆਂ ਵਿੱਚ ਸਾਰੇ ਖੇਤਰਾਂ ਵਿੱਚ ਸਰਵਉੱਚ ਸਥਾਨ ’ਤੇ ਹੋਵੇ

ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਇਸ ਨਿਰਮਾਣ ਪ੍ਰਕਿਰਿਆ ਵਿੱਚ ਸਾਰਿਆਂ ਦੀ ਸਹਿਭਾਗਤਾ ਅਤੇ ਸਹਿਕਾਰ ਹੋਵੇ ਅਤੇ ਸਾਰੇ ਖੇਤਰਾਂ ਦੇ ਲੋਕ ਆਪਣੇ-ਆਪਣੇ ਲਕਸ਼ ਤੈਅ ਕਰਕੇ 25 ਸਾਲ ਵਿੱਚ ਇਨ੍ਹਾਂ ਲਕਸ਼ਾਂ ਦੀ ਸਿੱਧੀ ਪ੍ਰਾਪਤ ਕਰਨ

ਸਾਡੇ ਸਾਹਮਣੇ ਸਭ ਤੋਂ ਵੱਡਾ ਲਕਸ਼ ਹੈ ਦੇਸ਼ ਦਾ ਵਿਕਾਸ, ਮੈਂ ਵਿਸ਼ਵਾਸ ਦੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਸਰਬ-ਪੱਖੀ ਅਤੇ ਸਰਬ-ਸਮਾਵੇਸ਼ੀ ਵਿਕਾਸ ਕਰਨਾ ਹੈ ਤਾਂ ਵਿਕਾਸ ਦੇ ਮਾਡਲ ਵਿੱਚ ਸਹਿਕਾਰਤਾ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ
ਸਰਬਪੱਖੀ ਅਤੇ ਸਰਬ-ਸਮਾਵੇਸ਼ੀ ਵਿਕਾਸ ਦੇ ਲਈ ਆਰਥਿਕ ਰੂਪ ਨਾਲ ਸਸ਼ਕਤ ਨਹੀਂ ਹੋਏ ਲੋਕਾਂ ਨੂੰ ਇੰਪਾਵਰਮੈਂਟ ਕਰਨ ਦੀ ਜ਼ਿੰਮੇਦਾਰੀ ਸੋਸਾਇਟੀ ਯਾਨੀ ਸਹਿਕਾਰ ਅਤੇ ਸਰਕਾਰ ਦੋਵਾਂ ਦੀ ਹੈ

ਸਮਾਜ ਦੇ ਛੋਟੇ ਤੋਂ ਛੋਟੇ ਤਬਕੇ ਨੂੰ ਉਪਰ ਚੁੱਕਣਾ, ਵਿਕਾਸ ਦੀ ਪ੍ਰਕਿਰਿਆ ਵਿੱਚ ਹਿੱਸੇਦਾਰ ਬਣਾਉਣਾ ਅਤੇ ਦੇਸ਼ ਦੇ ਅਰਥਤੰਤਰ ਵਿੱਚ ਸਟੇਕ ਹੋਲਡਰ ਬਣਾਉਣ ਦਾ ਕੰਮ ਕੋਆਪ੍ਰੇਟਿਵ ਹੀ ਕਰ ਸਕਦਾ ਹੈ

ਕੁਝ ਲੋਕ ਸਹਿਕਾਰਤਾ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਅਤੇ ਇਸ ਨੂੰ ਲੁਪਤ, ਪੁਰ

Posted On: 23 JUN 2022 6:40PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਅਤੇ NAFCUB ਦੁਆਰਾ ਅਨੁਸੂਚਿਤ ਅਤੇ ਬਹੁ-ਰਾਜ ਸ਼ਹਿਰੀ ਸਹਿਕਾਰੀ ਬੈਂਕ ਅਤੇ ਕ੍ਰੈਡਿਟ ਸੋਸਾਇਟੀਜ਼ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕੀਤਾਇਸ ਮੌਕੇ ’ਤੇ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ,ਸਹਿਕਾਰਤਾ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਨੈਸ਼ਨਲ ਫੈਡਰੇਸ਼ਨ ਆਵ੍ ਅਰਬਨ ਕੋਆਪ੍ਰੇਟਿਵ ਬੈਂਕ ਐਂਡ ਕ੍ਰੈਡਿਟ ਸੋਸਾਇਟੀਜ਼ ਲਿਮਟਿਡ (NAFCUB) ਦੇ ਚੇਅਰਮੈਨ ਸ਼੍ਰੀ ਜਯੋਤਿੰਦਰ ਮਹਿਤਾ ਸਮੇਤ ਅਨੇਕਾਂ ਪਤਵੰਤੇ ਸੱਜਣ ਮੌਜੂਦ ਸੀ।

 

ਆਪਣੇ ਸੰਬੋਧਨ ਵਿੱਚਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਇਸ ਸਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਸਾਹਮਣੇ ਇਹ ਲਕਸ਼ ਰੱਖਿਆ ਹੈ ਕਿ 25 ਸਾਲ ਬਾਅਦ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾਏ ਉਸ ਸਮੇਂ ਭਾਰਤ ਦੁਨੀਆਂ ਵਿੱਚ ਸਾਰੇ ਖੇਤਰਾਂ ਵਿੱਚ ਸਰਵਉੱਚ ਸਥਾਨ ’ਤੇ ਹੋਵੇ। ਇਹ ਉਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਨਿਰਮਾਣ ਪ੍ਰਕਿਰਿਆ ਵਿੱਚ ਸਾਰਿਆਂ ਦੀ ਸਹਿਭਾਗਤਾ ਅਤੇ ਸਹਿਕਾਰ ਹੋਵੇ ਅਤੇ ਸਾਰੇ ਖੇਤਰਾਂ ਦੇ ਲੋਕ ਆਪਣੇ-ਆਪਣੇ ਲਕਸ਼ ਤੈਅ ਕਰਕੇ 25 ਸਾਲ ਵਿੱਚ ਇਨ੍ਹਾਂ ਲਕਸ਼ਾਂ ਦੀ ਸਿੱਧੀ ਪ੍ਰਾਪਤ ਕਰਨਸਾਡੇ ਸਾਹਮਣੇ ਸਭ ਤੋਂ ਵੱਡਾ ਲਕਸ਼ ਹੈ ਦੇਸ਼ ਦਾ ਵਿਕਾਸ, ਦੇਸ਼ ਦੇ ਅਰਥਤੰਤਰ ਨੂੰ ਦੁਨੀਆਂ ਭਰ ਦੇ ਅਰਥਤੰਤਰ ਦੇ ਸ਼੍ਰੇਣੀ ਵਿੱਚ ਸਭ ਤੋਂ ਉੱਪਰ ਪਹੁੰਚਾਉਣਾ ਅਤੇ ਦੇਸ਼ ਦੇ ਸਾਰੇ ਨਾਗਰਿਕ ਇੱਕ ਸਮਾਨ ਅਧਿਕਾਰ ਦੇ ਨਾਲ ਆਪਣਾ ਜੀਵਨ ਜਿਉਂ ਸਕਣ

 

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੁਝ ਲੋਕ ਸਹਿਕਾਰਤਾ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਅਤੇ ਇਸ ਨੂੰ ਲੁਪਤ, ਪੁਰਾਣਾ ਅਤੇ ਅਪ੍ਰਸੰਗਿਕ ਮੰਨਦੇ ਹਨਮਗ਼ਰ ਮੈਂ ਇਨ੍ਹਾਂ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਤੁਸੀਂ ਅਮੂਲ, ਕ੍ਰਿਭਕੋ, ਇਫਕੋ ਅਤੇ ਲਿੱਜਤ ਪਾਪੜ ਦੇ ਮਾਡਲ ਨੂੰ ਦੇਖੋਸਾਡੇ ਸੌ ਸਾਲ ਤੋਂ ਜ਼ਿਆਦਾ ਪੁਰਾਣੇ195 ਤੋਂ ਜ਼ਿਆਦਾ ਕੋਆਪ੍ਰੇਟਿਵ ਬੈਂਕਾਂ ਨੂੰ ਦੇਖੋਉਦੋਂ ਤੁਹਾਨੂੰ ਮਾਲੂਮ ਹੋਵੇਗਾ ਕਿ ਇਹ ਅੱਜ ਵੀ ਓਨੇ ਹੀ ਪ੍ਰਸੰਗਿਕ ਹਨਸ਼੍ਰੀ ਸ਼ਾਹ ਨੇ ਕਿਹਾ ਕਿ ਸੌ ਸਾਲ ਇੱਕ ਬਹੁਤ ਵੱਡਾ ਕਾਲਖੰਡ ਹੁੰਦਾ ਹੈ ਅਤੇ ਦੇਸ਼ ਦੀ ਸਹਿਕਾਰਤਾ ਨੇ ਬਹੁਤ ਹੀ ਸਫ਼ਲਤਾ ਦੇ ਨਾਲ ਇਸ ਯਾਤਰਾ ਨੂੰ ਪੂਰਾ ਕੀਤਾ ਹੈ, ਪਰ ਅਗਲੇ 100 ਸਾਲ ਦੀ ਯਾਤਰਾ ਵੀ ਬਹੁਤ ਮਾਣ ਅਤੇ ਸਿੱਧੀ ਦੇ ਨਾਲ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਕਰਕੇ ਪੂਰੀ ਕਰਨੀ ਹੈਅਗਲੇ ਸੌ ਸਾਲ ਤੱਕ ਸਹਿਕਾਰਤਾ ਦੀ ਵਿਆਪਕਤਾ ਅਤੇ ਮਨਜ਼ੂਰੀ ਵਧਾਉਣੀ ਹੈ ਅਤੇ ਆਪਣੀਕਾਰਵਾਈ ਦੇ ਆਧਾਰ ’ਤੇ ਸਹਿਕਾਰਤਾ ਨੂੰ ਅਪ੍ਰਸੰਗਿਕ ਮੰਨਣ ਵਾਲਿਆਂ ਨੂੰ ਥਿਊਰੀ ਨਹੀਂ ਬਲਕਿ ਆਪਣੀ ਪਰਫਾਰਮੈਂਸ ਦੇ ਆਧਾਰ ’ਤੇ ਸਮਝਾਉਣਾ ਹੋਵੇਗਾ ਅਤੇ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਮਾਜ ਦੇ ਛੋਟੇ ਤੋਂ ਛੋਟੇ ਤਬਕੇ ਨੂੰ ਸਿਰਫ਼ ਅਤੇ ਸਿਰਫ਼ ਅਰਬਨ ਸਟੇਟ ਕੋਆਪ੍ਰੇਟਿਵ ਬੈਂਕ ਲੋਨ ਦੇ ਸਕਦੇ ਹਨ ਅਤੇ ਉਸ ਤਬਕੇ ਨੂੰ ਉੱਪਰ ਉਠਾਉਣਾ ਹੈ,ਵਿਕਾਸ ਦੀ ਪ੍ਰਕਿਰਿਆ ਵਿੱਚ ਹਿੱਸੇਦਾਰ ਬਣਾਉਣਾ ਅਤੇ ਦੇਸ਼ ਦੇ ਅਰਥਤੰਤਰ ਵਿੱਚ ਸਟੇਕਹੋਲਡਰ ਬਣਾਉਣ ਦਾ ਕੰਮ ਕੋਆਪ੍ਰੇਟਿਵ ਹੀ ਕਰ ਸਕਦਾ ਹੈਉਨ੍ਹਾਂ ਨੇ ਕਿਹਾ ਕਿ ਅੱਜ ਆਮ ਵਿਅਕਤੀਆਂ ਨੂੰ ਰੋਜ਼ਾਨਾਂਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਜਦੋਂ ਲੋਨ ਚਾਹੀਦਾ ਹੈ ਤਾਂ ਉਹਕੋਆਪ੍ਰੇਟਿਵ ਬੈਂਕ ਦੇ ਵੱਲ ਦੇਖਦਾ ਹੈ ਉਨ੍ਹਾਂ ਨੇ ਕਿਹਾ ਕਿ ਸਰਬਪੱਖੀ, ਸਰਬਸਮਾਵੇਸ਼ੀ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ ਅਤੇ ਆਰਥਿਕ ਰੂਪ ਨਾਲ ਸਸ਼ਕਤ ਨਹੀਂ ਹੋਏ ਲੋਕਾਂ ਦੀ ਇੰਪਾਵਰਮੈਂਟ ਕਰਨ ਦੀ ਜ਼ਿੰਮੇਵਾਰੀ ਸੋਸਾਇਟੀ ਯਾਨੀ ਸਹਿਕਾਰ ਅਤੇ ਸਰਕਾਰ ਦੋਵਾਂ ਦੀ ਹੈ ਸਸ਼ਕਤੀਕਰਨ ਦੇ ਲਈ ਅਰਬਨ ਕੋਆਪ੍ਰੇਟਿਵ ਬੈਂਕ ਅਤੇ ਅਰਬਨ ਕੋਆਪ੍ਰੇਟਿਵ ਕ੍ਰੈਡਿਟਸੋਸਾਇਟੀ ਤੋਂ ਚੰਗਾ ਜ਼ਰੀਆ ਹੋਰ ਕੋਈ ਨਹੀਂ ਹੋ ਸਕਦਾ ਉਨ੍ਹਾਂ ਨੇ ਕਿਹਾ ਕਿ 10,000ਸ਼ਾਖਾਵਾਂ,5 ਲੱਖ ਕਰੋੜ ਰੁਪਏ ਦਾ ਡਿਪਾਜ਼ਿਟ,3 ਲੱਖ ਕਰੋੜ ਰੁਪਏ ਦਾ ਅਡਵਾਂਸ ਇਹ ਦੇਖਣ ਵਿੱਚ ਬਹੁਤ ਚੰਗਾ ਲਗਦਾ ਹੈਪਰ ਬੈਂਕਿੰਗ ਖੇਤਰ ਵਿੱਚ ਸਾਡੀ ਹਿੱਸੇਦਾਰੀ ’ਤੇ ਵੀ ਆਤਮਚਿੰਤਨ ਕਰਨ ਦੀ ਜ਼ਰੂਰਤ ਹੈਬੈਂਕਿੰਗ ਖੇਤਰ ਵਿੱਚ ਡਿਪਾਜ਼ਿਟ ਦੇ ਮਾਮਲੇ ਵਿੱਚ ਅਰਬਨ ਕੋਆਪ੍ਰੇਟਿਵ ਬੈਂਕ ਦੀ ਹਿੱਸੇਦਾਰੀ ਸਿਰਫ 3.25% ਅਤੇ ਅਡਵਾਂਸ ਵਿੱਚ 2.69% ਹੈਸਾਨੂੰ ਇਸ ਤੋਂ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਬਲਕਿ ਇਸਦਾ ਵਿਸਤਾਰ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈਸ਼੍ਰੀ ਸ਼ਾਹ ਨੇ ਕਿਹਾ ਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਪ੍ਰਧਾਨ ਮੰਤਰੀ ਸ਼੍ਰੀਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰਤੁਹਾਡੇ ਨਾਲ ਸਮਾਨਤਾ ਦਾ ਵਿਵਹਾਰ ਕਰੇਗੀ ਅਤੇ ਤੁਹਾਡੇ ਨਾਲ ਸੈਕਿੰਡ ਗ੍ਰੇਡ ਸਿਟੀਜ਼ਨ ਦਾ ਵਿਵਹਾਰ ਨਹੀਂ ਹੋਵੇਗਾ

 

 

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਵਿਸਤਾਰ ਕਰਨਾ ਹੈ ਤਾਂ ਆਪਣੇ ਕਾਲਖੰਡ ਅਤੇ ਸੈਕਟਰ ਦੀ ਨਾ ਸੋਚੀਏ,ਹੁਣ ਸਾਨੂੰ ਅੱਗੇ ਦੇ 100 ਸਾਲ ਦੇ ਬਾਰੇ ’ਚ ਸੋਚਣਾ ਪਵੇਗਾ ਅਤੇ ਉਸ ਦੇ ਲਈ ਆਪਣੇ ਅੰਦਰ ਵੀ ਕੁਝ ਸੰਸਥਾਗਤ ਪਰਿਵਰਤਨ ਕਰਨੇ ਪੈਣਗੇਸਾਨੂੰ ਨਵੇਂ ਅਤੇ ਪ੍ਰੋਫੈਸ਼ਨਲ ਲੋਕਾਂ ਦੇ ਲਈ ਜਗ੍ਹਾ ਬਣਾ ਕੇ ਉਨ੍ਹਾਂ ਨੂੰ ਕੋਆਪ੍ਰੇਟਿਵ ਦੇ ਖੇਤਰ ਵਿੱਚ ਲਿਆਉਣਾ ਹੋਵੇਗਾ ਉਹ ਕੋਆਪ੍ਰੇਟਿਵ ਨੂੰ ਅੱਗੇ ਵਧਾਉਣਗੇ ਯਾਨੀ ਜੋ ਨਵਾਂ ਆਇਆ ਹੈ, ਉਹ ਤੁਹਾਡੇ ਤਜ਼ਰਬੇ ਤੋਂ ਸਿੱਖੇਗਾ, ਤੇ ਜੋ ਪੁਰਾਣਾ ਹੈ, ਉਹ ਨਵੇਂ ਨੂੰ ਸਿਖਾਏਗਾ,ਸਾਨੂੰ ਇਹੀ ਅਪ੍ਰੋਚ ਅਪਨਾਉਣੀ ਚਾਹੀਦੀ ਹੈਸਾਨੂੰ ਆਪਣੇ ਮੁਕਾਬਲੇ ਵਾਲੇ ਪ੍ਰਾਈਵੇਟ ਬੈਂਕਾਂ ਅਤੇ ਨੈਸ਼ਨਲਾਈਜ਼ਡ ਬੈਂਕਾਂ ਦੇ ਨਾਲ ਆਪਣੇ ਮਨੁੱਖੀ ਸੰਸਾਧਨ ਦੀ ਵੀ ਤੁਲਨਾ ਕਰਨੀ ਚਾਹੀਦੀ ਹੈਭਰਤੀ ਦੀ ਪ੍ਰੋਫੈਸ਼ਨਲ ਪ੍ਰਕਿਰਿਆ, ਅਕਾਉਂਟ ਸਿਸਟਮ ਦੇ ਪੂਰੀ ਤਰ੍ਹਾਂ ਕੰਪਿਊਟਰਾਈਜ਼ੇਸ਼ਨ ਅਤੇ ਸਾਰੇ ਮਾਪਦੰਡਾਂ ਦੇ ਲਈ ਅਕਾਉਂਟ ਸੌਫਟਵੇਅਰ ਵਿੱਚ ਸੈੱਲਫ ਅਲਰਟ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ’ਤੇ ਵੀ ਆਤਮਚਿੰਤਨ ਕਰਨਾ ਚਾਹੀਦਾ ਹੈਜੇਕਰ ਅਸੀਂ ਵੀ ਮੁਕਾਬਲੇਬਾਜ਼ੀ ਵਿੱਚ ਟਿਕੇ ਰਹਿਣਾ ਹੈ ਤਾਂਆਪਣੇ ਆਪ ਨੂੰ ਸਮੇਂ ਦੇ ਨਾਲ ਬਦਲਣਾ ਪਵੇਗਾ ਅਤੇ ਖਰਾ ਉਤਰਨਾ ਹੋਵੇਗਾਸਾਨੂੰ ਆਤਮਚਿੰਤਨ ਕਰਕੇ ਨਵੇਂ ਸੁਧਾਰਾਂ ਨੂੰ ਸਵੀਕਾਰਨਾ ਪਵੇਗਾਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ 40 ਫੀਸਦੀ ਅਰਬਨਾਈਜ਼ੇਸ਼ਨ ਹੈਪਰ ਇਸ ਵਿੱਚ ਸਹਿਕਾਰਤਾ ਦੀ ਭਾਗੀਦਾਰੀ ਕਾਫੀ ਘੱਟ ਹੈ, ਜੇਕਰ ਅਸੀਂ ਇਸ ਵਿੱਚ ਆਪਣਾ ਹਿੱਸਾ ਵਧਾਉਣਾ ਹੈ ਤਾਂ ਮੁਕਾਬਲੇਬਾਜ਼ੀ ਵਿੱਚ ਰਹਿਣ ਵੱਲ ਧਿਆਨ ਦੇਣਾ ਪਵੇਗਾNAFCUBਨੂੰ ਕ੍ਰੈਡਿਟ ਕੋਆਪ੍ਰੇਟਿਵ ਸੋਸਾਇਟੀ ਦੇ ਖੇਤਰ ’ਤੇ ਵੀ ਜ਼ਿਆਦਾ ਥਰੱਸਟ ਦੇਣ ਦੀ ਜ਼ਰੂਰਤ ਹੈਅੱਜ ਸਹਿਕਾਰਤਾ ਦੀ ਭਾਵਨਾ ਅਤੇ ਸੱਭਿਆਚਾਰ ਦੋਵਾਂ ਨੂੰ ਅੱਗੇ ਲੈ ਜਾਣਾ ਚਾਹੀਦਾ ਹੈਦੇਸ਼ ਦੇ ਗ਼ਰੀਬ ਤਬਕੇ ਦੇ ਵਿਕਾਸ ਦੇ ਲਈ ਇਹ ਖੇਤਰ ਬਹੁਤ ਜ਼ਰੂਰੀ ਹੈ ਕਿ ਅਸੀਂ ਭਾਵਨਾ ਨੂੰ ਤਾਂ ਅੱਗੇ ਲੈ ਜਾਈਏ ਮਗਰ ਨਾਲ ਹੀ ਆਧੁਨਿਕ ਬੈਂਕਿੰਗ ਪੱਧਤੀ ਨੂੰ ਵੀ ਸਵੀਕਾਰ ਕਰੀਏ ਉਦੋਂ ਹੀ ਜਾ ਕੇ ਅਸੀਂ ਮੁਕਾਬਲੇਬਾਜ਼ੀ ਵਿੱਚ ਟਿਕੇ ਰਹਿ ਪਾਵਾਂਗੇ

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਸਭ ਨੂੰ ਇੱਥੋਂ ਤੋਂ ਇੱਕ ਸੰਕਲਪ ਲੈ ਕੇ ਜਾਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਰੂਰਤ ਵੀ ਖੜ੍ਹੀ ਕਰਾਂਗੇ ਅਤੇ ਨਾਲ ਹੀ ਆਪਣੇ ਯੋਗਦਾਨ ਨਾਲ ਮੁਕਾਬਲੇਬਾਜ਼ੀ ਦੇ ਜ਼ਮਾਨੇ ਵਿੱਚ ਆਪਣੀ ਡਿਮਾਂਡ ਖੜ੍ਹੀ ਕਰਾਂਗੇ ਜਿਸ ਨਾਲ ਲੋਕਾਂ ਦਾ ਕੋਆਪ੍ਰੇਟਿਵ ’ਤੇ ਭਰੋਸਾ ਵਧਾਇਆ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਕੋਆਪ੍ਰੇਟਿਵ ਕ੍ਰੈਡਿਟ ਖੇਤਰ ਦੀ ਭਵਿੱਖ ਦੀ ਭੂਮਿਕਾ ’ਤੇ ਆਯੋਜਿਤ ਇਸ ਸੈਮੀਨਾਰ ਵਿੱਚ ਬਹੁਤ ਸਾਰੇ ਟੈਕਨੀਕਲ ਸੈਸ਼ਨ ਵੀ ਹਨਇਸ ਨਾਲ ਸ਼ਹਿਰੀ ਸਹਿਕਾਰੀ ਬੈਂਕਾਂ ਦੇ ਭਵਿੱਖ ਦੀ ਭੁਮਿਕਾ,ਆਰਬੀਆਈ ਐਕਸਪਰਟ ਕਮੇਟੀ ਰਿਪੋਰਟ ਦੀ ਸਿਫ਼ਾਰਸ, ਮਲਟੀ ਸਟੇਟ ਕੋਆਪ੍ਰੇਟਿਵ ਸੋਸਾਇਟੀ ਅਤੇ ਟੈਕਸੇਸ਼ਨ ਆਦਿ ਦੇ ਬਾਰੇ ਵਿੱਚ ਚਰਚਾ ਹੋਵੇਗੀਇਸ ਚਰਚਾ ਵਿੱਚ ਅਸੀਂ ਆਤਮ ਨਿਰੀਖਣ ਵੀ ਕਰੀਏ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡਾ ਕਾਰੋਬਾਰ ਕਾਫ਼ੀ ਵਿਸ਼ਾਲ ਹੈ, ਲਗਭਗ 1534 ਅਰਬਨ ਕੋਆਪ੍ਰੇਟਿਵ ਬੈਂਕ,10,000 ਤੋਂ ਜ਼ਿਆਦਾ ਸ਼ਾਖਾਵਾਂ, 54 ਸ਼ਡਿਊਲ ਬੈਂਕ,35 ਮਲਟੀ ਸਟੇਟ ਕੋਆਪ੍ਰੇਟਿਵ ਬੈਂਕ,580 ਮਲਟੀ ਸਟੇਟ ਕੋਆਪ੍ਰੇਟਿਵ ਕ੍ਰੈਡਿਟ ਸੋਸਾਇਟੀਜ਼ ਅਤੇ 22 ਸਟੇਟ ਐਸੋਸੀਏਸ਼ਨਸ ਹਨਸਾਡੇ ਕਾਰੋਬਾਰ ਤਾਂ ਬਹੁਤ ਹਨ ਪ੍ਰੰਤੂ ਇਹ ਗੈਰ-ਬਰਾਬਰ ਹਨ।ਹਰ ਟਾਊਨ ਵਿੱਚ ਇੱਕ ਚੰਗੀ ਅਰਬਨ ਕੋਆਪ੍ਰੇਟਿਵ ਬੈਂਕ ਹੋਣਾ ਸਮੇਂ ਅਤੇ ਦੇਸ਼ ਦੀ ਜ਼ਰੂਰਤ ਹੈNAFCUB ਨੂੰ ਕੋਆਪ੍ਰੇਟਿਵ ਬੈਂਕਾਂ ਦੀਆਂ ਸਮੱਸਿਆਵਾਂ ਨੂੰ ਚੁੱਕਣਾ ਅਤੇ ਉਨ੍ਹਾਂ ਦਾ ਹੱਲ ਤਾਂ ਕਰਨਾ ਹੀ ਚਾਹੀਦਾ ਹੈ ਪ੍ਰੰਤੂ ਨਾਲ ਹੀ ਇੱਕ ਸਮਾਨ ਵਿਕਾਸ (Symmetric Development) ਦੇ ਲਈ ਵੀ ਹੋਰ ਢੰਗ ਨਾਲ ਕੰਮ ਕਰਨਾ ਚਾਹੀਦਾ ਹੈਕੋਆਪ੍ਰੇਟਿਵ ਦਾ ਇੱਕ ਸਾਮਾਨ ਵਿਸਤਾਰ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹੀ ਸਾਨੂੰ ਮੁਕਾਬਲੇਬਾਜ਼ੀ ਵਿੱਚ ਟਿਕਾ ਸਕਦਾ ਹੈ ਇਸਦੇ ਲਈ ਸਫ਼ਲ ਬੈਂਕਾਂ ਨੂੰ ਵੀ ਸਮਾਨ ਕੱਢ ਕੇ ਅੱਗੇ ਆਉਣਾ ਪਵੇਗਾ

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਰਬਨ ਕੋਆਪ੍ਰੇਟਿਵ ਬੈਂਕਾਂ ਨਾਲ ਜੁੜੇ ਬਹੁਤ ਸਾਰੇ ਮੁੱਦੇ ਹਨ ਅਤੇ ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੇ ਹੱਲ ਦੇ ਲਈ ਤੁਸੀਂ ਸਹਿਕਾਰਤਾ ਮੰਤਰਾਲੇ ਨੂੰ ਆਪਣੀ ਕਲਪਨਾ ਦੇ ਦੋ ਕਦਮ ਅੱਗੇ ਪਾਓਗੇਸਹਿਕਾਰਤਾ ਮੰਤਰਾਲਾ ਬਣਨ ਤੋਂ ਬਾਅਦ ਟੈਕਸੇਸ਼ਨ, ਚੀਨੀ ਮਿੱਲਾਂ ਦੇ ਟੈਕਸੇਸ਼ਨ ਅਤੇ ਅਸੈਸਮੈਂਟ ਦੇ ਮੁੱਦਿਆਂ ਸਮੇਤ ਬਹੁਤ ਸਾਰੇ ਪਰਿਵਰਤਨ ਹੋਏ ਹਨ ਪੂਰੇ ਕੋਆਪ੍ਰੇਟਿਵ ਦਾ ਇੱਕ ਡੇਟਾ ਬੈਂਕ ਬਣਾ ਰਹੇ ਹਾਂ, ਭਾਰਤ ਸਰਕਾਰ ਕੋਆਪ੍ਰੇਟਿਵ ਯੂਨੀਵਰਸਿਟੀ ਦੀ ਸਥਾਪਨਾ ਦਾ ਰਾਹ ਪੇਸ਼ ਕਰ ਰਹੀ ਹੈ ਅਤੇ ਇਸ ਦੇਸ਼ ਦੀ ਕੈਬਨਿਟ ਨੇ ਵੱਡੀ ਸਹਿਕਾਰੀ ਕਮੇਟੀਆਂ ਵਿੱਚ ਜੈਮ (GeM) ਤੋਂ ਖਰੀਦਦਾਰੀ ਦੀ ਮਨਜ਼ੂਰੀ ਵੀ ਦਿੱਤੀ ਹੈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਜੇਕਰ ਕਿਸੇ ਨੂੰ ਜੈਮ ਤੋਂ ਖਰੀਦ ਦੀ ਮਨਜ਼ੂਰੀ ਦੇਣ ਦਾ ਕੰਮ ਸਿਰਫ਼ ਕੋਆਪ੍ਰੇਟਿਵ ਦੇ ਲਈ ਕੀਤਾ ਹੈ,ਪਾਰਦਰਸ਼ਤਾ ਦੇ ਲਈ ਇਹ ਬਹੁਤ ਜ਼ਰੂਰੀ ਹੈਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਅਤੇ ਅੱਗੇ ਵੀ ਹੋਣਗੀਆਂ ਪਰ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਤਮਚਿੰਤਨ ਕਰਕੇ ਮੁਕਾਬਲੇਬਾਜ਼ੀ ਵਿੱਚ ਟਿਕਣ ਦੇ ਲਈ ਆਪਣੇ ਇੰਸਟੀਚਿਊਸ਼ਨ ਵਿੱਚ ਕੀ ਹੋਰ ਕਰਨ ਦੀ ਜ਼ਰੂਰਤ ਹੈ ਇਸ ਬਾਰੇ ਸੋਚੋ

********

ਐੱਨਡਬਲਿਊ/ ਆਰਕੇ/ ਏਵਾਈ/ ਆਰਆਰ



(Release ID: 1836842) Visitor Counter : 117