ਰੱਖਿਆ ਮੰਤਰਾਲਾ

ਭਾਰਤੀ ਵਾਯੂਸੈਨਾ ਆਪਣਾ ਪਹਿਲਾ ਕੈਪਸਟੋਨ ਸੈਮੀਨਾਰ ਆਯੋਜਿਤ ਕਰੇਗੀ

Posted On: 23 JUN 2022 5:11PM by PIB Chandigarh

ਭਾਰਤੀ ਵਾਯੂ ਸੈਨਾ 24 ਜੂਨ, 2022 ਨੂੰ ਨਵੀਂ ਦਿੱਲੀ ਸਥਿਤ ਵਾਯੂ ਸੈਨਾ ਆਡੀਟੋਰੀਅਮ ਵਿੱਚ ਇੱਕ ਕੈਪਸਟੋਨ ਸੈਮੀਨਾਰ ਦੇ ਨਾਲ ਪਹਿਲਾ ਯੁੱਧ ਅਤੇ ਏਅਰੋਸਪੇਸ ਰਣਨੀਤੀ ਪ੍ਰੋਗਰਾਮ (ਡਬਲਿਊਏਐੱਸਪੀ) ਆਯੋਜਿਤ ਕਰ ਰਹੀ ਹੈ। ਇਹ ਸੈਮੀਨਾਰ ਕਾਲਜ ਆਵ੍ ਏਅਰ ਵਾਰਫੇਅਰ ਐਂਡ ਸੈਂਟਰ ਫਾਰ ਏਅਰ ਪਾਵਰ ਸਟਡੀਜ ਦੇ ਅਧੀਨ ਆਯੋਜਿਤ ਕੀਤਾ ਜਾਵੇਗਾ। ਇਸ ਅਵਸਰ ‘ਤੇ ਵਾਯੂ ਸੈਨਾ ਪ੍ਰਮੁੱਖ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਆਪਣਾ ਮੁੱਖ ਭਾਸ਼ਣ ਦੇਣਗੇ।

ਉਥੇ ਹੀ ਇਸ ਦੌਰਾਨ ਤਿੰਨਾਂ ਸੇਵਾਵਾਂ ਦੇ ਸੀਨੀਅਰ ਅਧਿਕਾਰੀ, ਵਾਯੂ ਸ਼ਕਤੀ ਦੇ ਵਿਦਵਾਨ ਅਤੇ ਦੇਸ਼ ਦੇ ਪ੍ਰਮੁੱਖ ਥਿੰਕ ਟੈਂਕ ਅਤੇ ਪ੍ਰਮੁੱਖ ਕਾਲਜਾਂ ਦੇ ਅਕਾਦਮਿਕ ਮੌਜੂਦ ਰਹਿਣਗੇ। ਇਸ ਕੈਪਸਟੋਨ ਸੈਮੀਨਾਰ ਦਾ ਟੀਚਾ ਡਬਲਿਊਏਐੱਸਪੀ ਦੇ ਪੜ੍ਹਾਉਣ ਦੇ ਉਦੇਸ਼ਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਇਸ ਪ੍ਰੋਗਰਾਮ ਤੋਂ ਪ੍ਰਾਪਤ ਲੋੜੀਂਦੇ ਨਤੀਜਿਆਂ ਨੂੰ ਪ੍ਰਮਾਣਿਤ ਕਰਨ ਲਈ ਆਈਏਐੱਫ ਅਗਵਾਈ ਦੀ ਸਹਾਇਤਾ ਕਰਨਾ ਹੈ। ਇਸ ਦੇ ਪ੍ਰਤਿਭਾਗੀਆਂ ਨੂੰ ਹਾਲੀਆ ਸੰਘਰਸ਼ਾਂ ਵਿੱਚ ਵਾਯੂ ਸ਼ਕਤੀ ਦੇ ਪ੍ਰਯੋਗ ਅਤੇ ਰਾਸ਼ਟਰੀ  ਸੁਰੱਖਿਆ ਤੇ ਏਅਰ ਪਾਵਰ ਦੀ ਪ੍ਰਮੁੱਖ ਭੂਮਿਕਾ ਨੂੰ ਸਥਾਪਿਤ ਕਰਨ ਵਾਲੇ ਬਦਲਦੇ ਸਿਧਾਂਤਕ ਨਿਯਮਾਂ ਨਾਲ ਸੰਬੰਧਿਤ ਸਮਕਾਲੀਨ ਵਿਸ਼ਿਆਂ ‘ਤੇ ਪੇਪਰ ਪੇਸ਼ ਕਰਨੇ ਹੋਣਗੇ।

ਆਈਏਐੱਫ ਦੇ ਵੱਲੋਂ ਡਬਲਿਊਏਐੱਸਪੀ ਦੀ  ਧਾਰਨਾ ਰਣਨੀਤਿਕ ਕੌਸ਼ਲ ਅਤੇ ਯੁੱਧ ਦੇ ਇਤਿਹਾਸ ਅਤੇ ਸਿਧਾਂਤ ਦੀ ਗਹਿਰੀ ਸਮਝ ਦੇ ਨਾਲ ਮਿਡ-ਕਰੀਅਰ ਵਾਯੂ ਸ਼ਕਤੀ ਕਰਮਚਾਰੀਆਂ ਦੇ ਸਮੂਹ ਨਿਰਮਾਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਦਾ ਉਦੇਸ਼ ਪ੍ਰਤਿਭਾਗੀਆਂ ਦੀ ਸਿਧਾਂਤਕ ਸੋਚ ਨੂੰ ਵਧਾਉਣਾ ਅਤੇ ਰਣਨੀਤੀ ‘ਤੇ ਪ੍ਰਭਾਵੀ ਤਰਕ ਲਈ ਉਨ੍ਹਾਂ ਦੀ ਯੋਗਤਾ ਨੂੰ ਵਿਕਸਿਤ ਕਰਨਾ ਹੈ। ਇਹ ਸੰਪੂਰਣ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਲੈ ਕੇ ਵੱਖ-ਵੱਖ ਵਿਚਾਰਾਂ ਅਤੇ ਸਿਧਾਂਤਾਂ ਨੂੰ ਸ਼ਾਸਨ ਕਲਾ (ਸਟੇਟਕ੍ਰਾਫਟ) ਨਾਲ ਜੋੜਣ ਦੇ ਸੰਬੰਧ ਵਿੱਚ ਪ੍ਰਤਿਭਾਗੀਆਂ ਦੀ ਸਮਰੱਥਾ ਵਿੱਚ ਹੋਰ ਅਧਿਕ ਵਾਧਾ ਕਰੇਗਾ।

ਇਹ ਕੋਰਸ ਸੀਏਡਬਲਿਊ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ ਵਾਯੂ ਸ਼ਕਤੀ ਅਧਿਐਨ ਲਈ ਆਈਏਐੱਫ ਦਾ ਪ੍ਰਮੁੱਖ ਸੰਸਥਾਨ ਹੈ। 

*********

 

ਏਬੀਬੀ/ਏਐੱਮ/ਪੀਐੱਸ



(Release ID: 1836747) Visitor Counter : 96


Read this release in: English , Urdu , Hindi , Tamil