ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਨੇ 'ਵਾਣਿਜਯ ਭਵਨ' ਦਾ ਉਦਘਾਟਨ ਕੀਤਾ ਅਤੇ ਨਿਰਯਾਤ ਪੋਰਟਲ ਲਾਂਚ ਕੀਤਾ


"ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀਆਂ ਨੀਤੀਆਂ, ਫ਼ੈਸਲੇ, ਸੰਕਲਪ ਅਤੇ ਉਨ੍ਹਾਂ ਦੀ ਪੂਰਤੀ ਆਜ਼ਾਦ ਭਾਰਤ ਨੂੰ ਦਿਸ਼ਾ ਦੇਣ ਲਈ ਬਹੁਤ ਮਹੱਤਵਪੂਰਨ ਸੀ": ਪ੍ਰਧਾਨ ਮੰਤਰੀ

“ਨਿਰਯਾਤ ਕਿਸੇ ਦੇਸ਼ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਦਾ ਦਰਜਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ”

ਪ੍ਰਧਾਨ ਮੰਤਰੀ ਦੇ ਪਾਰਦਰਸ਼ਿਤਾ ਅਧਾਰਿਤ ਪਰਿਵਰਤਨਕਾਰੀ ਦ੍ਰਿਸ਼ਟੀਕੋਣ ਨੇ ਡੀਜੀਐੱਸਐਂਡਡੀ ਦੀ ਭੂਮਿਕਾ ਨੂੰ ਸਮਾਪਤ ਕਰਕੇ ਜੀਈਐੱਮ ਨੂੰ ਸਿਰਜਤ ਕੀਤਾ: ਸ਼੍ਰੀ ਪੀਯੂਸ਼ ਗੋਇਲ


ਵਾਣਿਜਯ ਭਵਨ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਇਆ ਜਾਵੇਗਾ ਅਤੇ ਇਹ ਭਾਰਤ ਦੀ ਵਧਦੀ ਸ਼ਕਤੀ ਦਾ ਇੱਕ ਪ੍ਰਤੀਕ ਬਣੇਗਾ:ਸ਼੍ਰੀ ਪੀਯੂਸ਼ ਗੋਇਲ

Posted On: 23 JUN 2022 4:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ 'ਵਾਣਿਜਯ ਭਵਨ' ਦਾ ਉਦਘਾਟਨ ਕੀਤਾ ਅਤੇ ਨਿਰਯਾਤ ਪੋਰਟਲ ਨੂੰ ਲਾਂਚ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਸੋਮ ਪ੍ਰਕਾਸ਼ ਅਤੇ ਸੁਸ਼੍ਰੀ ਅਨੁਪ੍ਰਿਆ ਪਟੇਲ ਵੀ ਮੌਜੂਦ ਸਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਵੇਂ ਭਾਰਤ ਵਿੱਚ ਸਿਟੀਜ਼ਨ ਸੈਂਟਰਿਕ ਗਵਰਨੈਂਸ ਦੀ ਯਾਤਰਾ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਗਿਆ ਹੈ, ਜਿਸ ਉੱਤੇ ਦੇਸ਼ ਪਿਛਲੇ 8 ਵਰ੍ਹਿਆਂ ਤੋਂ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਇੱਕ ਨਵੀਂ ਅਤੇ ਆਧੁਨਿਕ ਬਿਜ਼ਨਸ ਇਮਾਰਤ ਦੇ ਨਾਲ-ਨਾਲ ਇੱਕ ਨਿਰਯਾਤ ਪੋਰਟਲ, ਇੱਕ ਭੌਤਿਕ ਅਤੇ ਦੂਸਰਾ ਡਿਜੀਟਲ ਬੁਨਿਆਦੀ ਢਾਂਚਾ ਦਾ ਤੋਹਫ਼ਾ ਮਿਲਿਆ ਹੈ।

 

ਅਜੋਕੇ ਸਮੇਂ ਦੀਆਂ ਕਈ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਦੇ ਨਵੇਂ ਵਰਕ ਕਲਚਰ ਵਿੱਚ, ਕੰਮ ਦੇ ਮੁਕੰਮਲ ਹੋਣ ਦੀ ਮਿਤੀ ਐੱਸਓਪੀ ਦਾ ਹਿੱਸਾ ਹੈ ਅਤੇ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਦੇ ਪ੍ਰੋਜੈਕਟ ਸਾਲਾਂ-ਬੱਧੀ ਲੰਬਿਤ ਨਹੀਂ ਰਹਿੰਦੇ ਅਤੇ ਸਮੇਂ ਸਿਰ ਮੁਕੰਮਲ ਹੁੰਦੇ ਹਨ, ਇਸੇ ਤਰ੍ਹਾਂ ਸਰਕਾਰ ਦੀਆਂ ਸਕੀਮਾਂ ਆਪਣੇ ਲਕਸ਼ਾਂ 'ਤੇ ਪਹੁੰਚਦੀਆਂ ਹਨ, ਤਾਂ ਹੀ ਦੇਸ਼ ਦੇ ਟੈਕਸਪੇਅਰ ਦਾ ਸਨਮਾਨ ਹੁੰਦਾ ਹੈ। ਹੁਣ ਸਾਡੇ ਕੋਲ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਰੂਪ ਵਿੱਚ ਇੱਕ ਆਧੁਨਿਕ ਪਲੈਟਫਾਰਮ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਾਣਿਜਯ ਭਵਨ ਦੇਸ਼ ਦੀ ‘ਗਤੀ ਸ਼ਕਤੀ’ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ ਗਲੋਬਲ ਰੁਕਾਵਟਾਂ ਦੇ ਬਾਵਜੂਦ ਪਿਛਲੇ ਵਰ੍ਹੇ ਭਾਰਤ ਦਾ ਨਿਰਯਾਤ 670 ਬਿਲੀਅਨ ਡਾਲਰ ਜਾਂ 50 ਲੱਖ ਕਰੋੜ ਰੁਪਏ ਰਿਹਾ। ਪਿਛਲੇ ਵਰ੍ਹੇ ਦੇਸ਼ ਨੇ ਫੈਸਲਾ ਕੀਤਾ ਸੀ ਕਿ ਹਰ ਚੁਣੌਤੀ ਦੇ ਬਾਵਜੂਦ, 400 ਅਰਬ ਡਾਲਰ ਯਾਨੀ 30 ਲੱਖ ਕਰੋੜ ਰੁਪਏ ਦੀਆਂ ਵਸਤਾਂ ਦੀ ਬਰਾਮਦ ਦੀ ਸੀਮਾ ਨੂੰ ਪਾਰ ਕਰਨਾ ਹੈ। ਅਸੀਂ ਇਸ ਨੂੰ ਪਾਰ ਕੀਤਾ ਅਤੇ 418 ਅਰਬ ਡਾਲਰ ਯਾਨੀ 31 ਲੱਖ ਕਰੋੜ ਰੁਪਏ ਦੀ ਬਰਾਮਦ ਦਾ ਨਵਾਂ ਰਿਕਾਰਡ ਬਣਾਇਆ। ਉਨ੍ਹਾਂ ਨੇ ਕਿਹਾ “ਪਿਛਲੇ ਵਰ੍ਹਿਆਂ ਦੀ ਇਸ ਸਫ਼ਲਤਾ ਤੋਂ ਉਤਸ਼ਾਹਿਤ ਹੋ ਕੇ, ਅਸੀਂ ਹੁਣ ਆਪਣੇ ਨਿਰਯਾਤ ਲਕਸ਼ਾਂ ਨੂੰ ਵਧਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਆਪਣੇ ਪ੍ਰਯਤਨਾਂ ਨੂੰ ਦੁੱਗਣਾ ਕਰ ਦਿੱਤਾ ਹੈ। ਇਨ੍ਹਾਂ ਨਵੇਂ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ, ਸਾਰਿਆਂ ਦੀ ਸਮੂਹਿਕ ਕੋਸ਼ਿਸ਼ ਬਹੁਤ ਜ਼ਰੂਰੀ ਹੈ।” ਉਨ੍ਹਾਂ ਅੱਗੇ ਕਿਹਾ, ਨਾ ਸਿਰਫ਼ ਥੋੜ੍ਹੇ ਸਮੇਂ ਦੇ ਬਲਕਿ ਲੰਬੇ ਸਮੇਂ ਦੇ ਲਕਸ਼ ਵੀ ਨਿਰਧਾਰਿਤ ਕੀਤੇ ਜਾਣੇ ਚਾਹੀਦੇ ਹਨ।

ਪ੍ਰਧਾਨ ਮੰਤਰੀ ਨੇ ਇਸ ਸਮੇਂ ਦੌਰਾਨ ਵਣਜ ਦੇ ਖੇਤਰ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਪ੍ਰਤੀਕ ਵਜੋਂ ਨਵੇਂ ਵਾਣਿਜਯ ਭਵਨ ਦਾ ਹਵਾਲਾ ਦਿੱਤਾ। ਉਨ੍ਹਾਂ ਯਾਦ ਕੀਤਾ ਕਿ ਨੀਂਹ ਪੱਥਰ ਰੱਖਣ ਸਮੇਂ ਉਨ੍ਹਾਂ ਨੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਇਨੋਵੇਸ਼ਨ ਅਤੇ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਸੀ। ਅੱਜ, ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ 46ਵੇਂ ਸਥਾਨ 'ਤੇ ਹੈ ਅਤੇ ਲਗਾਤਾਰ ਸੁਧਾਰ ਕਰ ਰਿਹਾ ਹੈ। ਉਨ੍ਹਾਂ ਨੇ ਉਸ ਸਮੇਂ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਸੁਧਾਰਨ ਦੀ ਗੱਲ ਵੀ ਕੀਤੀ ਸੀ, ਅੱਜ 32000 ਤੋਂ ਵੱਧ ਬੇਲੋੜੀਆਂ ਅਨੁਪਾਲਣਾ ਨੂੰ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਮਾਰਤ ਦੇ ਨੀਂਹ ਪੱਥਰ ਰੱਖਣ ਸਮੇਂ ਜੀਐੱਸਟੀ ਨਵਾਂ ਸੀ, ਅੱਜ ਹਰ ਮਹੀਨੇ 1 ਲੱਖ ਕਰੋੜ ਰੁਪਏ ਦਾ ਜੀਐੱਸਟੀ ਇਕੱਠਾ ਹੋਣਾ ਆਮ ਗੱਲ ਹੋ ਗਈ ਹੈ।  ਜੈੱਮ (GeM) ਦੀ ਗੱਲ ਕਰੀਏ ਤਾਂ ਉਸ ਵੇਲੇ, 9 ਹਜ਼ਾਰ ਕਰੋੜ ਰੁਪਏ ਦੇ ਆਰਡਰਾਂ ਦੀ ਚਰਚਾ ਕੀਤੀ ਗਈ ਸੀ, ਅੱਜ ਪੋਰਟਲ 'ਤੇ 45 ਲੱਖ ਤੋਂ ਵੱਧ ਛੋਟੇ ਉੱਦਮੀ ਰਜਿਸਟਰਡ ਹਨ ਅਤੇ 2.25 ਕਰੋੜ ਤੋਂ ਵੱਧ ਦੇ ਆਰਡਰ ਦਿੱਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਉਸ ਸਮੇਂ, 2014 ਵਿੱਚ ਸਿਰਫ਼ 2 ਤੋਂ ਵੱਧ ਕੇ, 120 ਮੋਬਾਈਲ ਯੂਨਿਟਾਂ ਬਾਰੇ ਗੱਲ ਕੀਤੀ ਸੀ, ਅੱਜ ਇਹ ਸੰਖਿਆ 200 ਨੂੰ ਪਾਰ ਕਰ ਗਈ ਹੈ। ਅੱਜ ਭਾਰਤ ਵਿੱਚ 4 ਵਰ੍ਹੇ ਪਹਿਲਾਂ ਦੇ 500 ਤੋਂ ਵੱਧ ਕੇ 2300 ਰਜਿਸਟਰਡ ਫਿਨ-ਟੈੱਕ ਸਟਾਰਟਅੱਪਸ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਾਣਿਜਯ ਭਵਨ ਦੇ ਨੀਂਹ ਪੱਥਰ ਦੇ ਸਮੇਂ ਭਾਰਤ ਹਰ ਵਰ੍ਹੇ 8000 ਸਟਾਰਟਅੱਪਸ ਨੂੰ ਮਾਨਤਾ ਦਿੰਦਾ ਸੀ, ਅੱਜ ਇਹ ਸੰਖਿਆ 15000 ਤੋਂ ਵੱਧ 

ਪ੍ਰਧਾਨ ਮੰਤਰੀ ਨੇ ਕਿਸੇ ਦੇਸ਼ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਵਿੱਚ ਤਬਦੀਲ ਕਰਨ ਵਿੱਚ ਬਰਾਮਦ ਵਧਾਉਣ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਭਾਰਤ ਵੀ ਲਗਾਤਾਰ ਆਪਣੀ ਬਰਾਮਦ ਵਿੱਚ ਵਾਧਾ ਕਰ ਰਿਹਾ ਹੈ ਅਤੇ ਨਿਰਯਾਤ ਲਕਸ਼ਾਂ ਨੂੰ ਪ੍ਰਾਪਤ ਕਰ ਰਿਹਾ ਹੈ। ਨਿਰਯਾਤ ਵਧਾਉਣ, ਪ੍ਰਕਿਰਿਆ ਨੂੰ ਅਸਾਨ ਬਣਾਉਣ ਅਤੇ ਉਤਪਾਦਾਂ ਨੂੰ ਨਵੇਂ ਬਜ਼ਾਰਾਂ ਤੱਕ ਲਿਜਾਣ ਲਈ ਬਿਹਤਰ ਨੀਤੀਆਂ ਨੇ ਬਹੁਤ ਮਦਦ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰ ਦਾ ਹਰ ਮੰਤਰਾਲਾ, ਹਰ ਵਿਭਾਗ ‘ਸਰਕਾਰ ਦੀ ਪੂਰੀ’ ਪਹੁੰਚ ਨਾਲ ਬਰਾਮਦ ਵਧਾਉਣ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ।  ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾ ਹੋਵੇ ਜਾਂ ਵਿਦੇਸ਼ ਮੰਤਰਾਲਾ, ਖੇਤੀਬਾੜੀ ਜਾਂ ਵਣਜ ਮੰਤਰਾਲਾ, ਸਾਰੇ ਇੱਕ ਸਾਂਝੇ ਲਕਸ਼ ਲਈ ਸਾਂਝੇ ਪ੍ਰਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ “ਨਵੇਂ ਖੇਤਰਾਂ ਤੋਂ ਬਰਾਮਦ ਵਧ ਰਹੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਖਾਹਿਸ਼ੀ ਜ਼ਿਲ੍ਹਿਆਂ ਤੋਂ, ਬਰਾਮਦ ਹੁਣ ਕਈ ਗੁਣਾ ਵਧ ਗਈ ਹੈ। ਕਪਾਹ ਅਤੇ ਹੈਂਡਲੂਮ ਉਤਪਾਦਾਂ ਦੇ ਨਿਰਯਾਤ ਵਿੱਚ 55 ਪ੍ਰਤੀਸ਼ਤ ਦਾ ਵਾਧਾ ਦਰਸਾਉਂਦਾ ਹੈ ਕਿ ਜ਼ਮੀਨੀ ਪੱਧਰ 'ਤੇ ਕੰਮ ਕਿਵੇਂ ਕੀਤਾ ਜਾ ਰਿਹਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਰਯਾਤ (ਨੈਸ਼ਨਲ ਇੰਪੋਰਟ-ਐਕਸਪੋਰਟ ਰਿਕਾਰਡ ਫੌਰ ਈਯਰਲੀ ਐਨੇਲਿਸਿਸ ਆਵ੍ ਟ੍ਰੇਡ- ਵਪਾਰ ਦੇ ਸਲਾਨਾ ਵਿਸ਼ਲੇਸ਼ਣ ਲਈ ਰਾਸ਼ਟਰੀ ਆਯਾਤ-ਨਿਰਯਾਤ ਰਿਕਾਰਡ) ਪੋਰਟਲ ਸਾਰੇ ਹਿਤਧਾਰਕਾਂ ਨੂੰ ਅਸਲ ਸਮੇਂ ਦੇ ਡੇਟਾ ਪ੍ਰਦਾਨ ਕਰਕੇ ਸਿਲੋਜ਼ ਨੂੰ ਤੋੜਨ ਵਿੱਚ ਮਦਦ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ “ਇਸ ਪੋਰਟਲ ਤੋਂ, ਦੁਨੀਆ ਦੇ 200 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕੀਤੇ 30 ਤੋਂ ਵੱਧ ਕੋਮੋਡਿਟੀ ਗਰੁੱਪਸ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਉਪਲਬਧ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਇਸ ‘ਤੇ ਜ਼ਿਲ੍ਹਾ-ਵਾਰ ਬਰਾਮਦ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਜ਼ਿਲ੍ਹਿਆਂ ਨੂੰ ਨਿਰਯਾਤ ਦੇ ਮਹੱਤਵਪੂਰਨ ਕੇਂਦਰਾਂ ਵਜੋਂ ਵਿਕਸਿਤ ਕਰਨ ਦੇ ਪ੍ਰਯਤਨਾਂ ਨੂੰ ਵੀ ਮਜ਼ਬੂਤੀ ਮਿਲੇਗੀ।”

ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਇਸ ਵਿਵਸਥਾ ਵਿੱਚ ਪਾਰਦਰਸ਼ਿਤਾ ਲਿਆਕੇ ਇੱਕ ਆਧੁਨਿਕ ਭਾਰਤ ਬਣਾਉਣਾ ਹੈ। ਇੱਕ ਪਾਸੇ, ਡੀਜੀਐੱਸਐਂਡਡੀ (ਡਾਇਰੈਕਟਰੈਟ ਜਨਰਲ ਆਵ੍ ਸਪਲਾਇਸ ਐਂਡ ਡਿਸਪੋਜਲ) ਜਿਹੇ ਬੇਅਸਰ ਅਤੇ ਅਪਹੁੰਚਯੋਗ ਸੰਗਠਨ ਨੂੰ ਖਤਮ ਕਰ ਦਿੱਤਾ ਗਿਆ ਅਤੇ ਦੂਜੇ ਪਾਸੇ, ਗਵਰਨਮੈਂਟ ਈ-ਮਾਰਕੀਟਪਲੇਸ (ਜੀਈਐੱਮ) ਜਿਹੀ ਇੱਕ ਪਾਰਦਰਸ਼ੀ ਖਰੀਦ ਪ੍ਰਣਾਲੀ ਸਥਾਪਿਤ ਕੀਤੀ ਗਈ। ਜੀਈਐੱਮ ਨੇ ਮਹਿਲਾ ਉੱਦਮਤਾ, ਸਟਾਰਟਅੱਪ, ਐੱਮਐੱਸਐੱਮਈ ਖੇਤਰ ਅਤੇ ਹੋਰ ਖੇਤਰਾਂ ਨੂੰ ਪ੍ਰਣਾਲੀ ਵਿੱਚ ਯੋਗਦਾਨ ਕਰਨ ਅਤੇ ਇਸਦੀ ਸਮਰੱਥਾ ਵਧਾਉਣ ਲਈ ਮੰਚ ਪ੍ਰਦਾਨ ਕੀਤਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਠੀਕ ਚਾਰ ਸਾਲ ਪਹਿਲਾਂ 22 ਜੂਨ 2018 ਨੂੰ ਵਾਣਿਜਯ ਭਵਨ ਦਾ ਨੀਂਹ ਪੱਥਰ ਰੱਖਿਆ ਸੀ। ਇਹ ਭਵਨ 226 ਕਰੋੜ ਰੁਪਏ ਦੀ ਬਜਟੀ ਲਾਗਤ ਤੋਂ ਘੱਟ ਵਿੱਚ ਬਣਕੇ ਤਿਆਰ ਹੋਇਆ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਇਹ ਨਵੀਂ ਸੋਚ ਦਾ ਹਿੱਸਾ ਹੈ ਜਿੱਥੇ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਸਮੁੱਚੇ ਤੌਰ ‘ਤੇ ਸਰਕਾਰ” ਦੇ ਦ੍ਰਿਸ਼ਟੀਕੋਣ ਨਾਲ ਵੱਖ-ਵੱਖ ਵਿਭਾਗਾਂ ਨੂੰ ਇੱਕਠੇ ਲਿਆਉਣ ਵਿੱਚ ਮਦਦ ਮਿਲੀ ਹੈ ਤਾਕਿ ਵਾਣਿਜਯ ਭਵਨ ਨੂੰ ਸਫਲਤਾਪੂਰਵਕ ਪੂਰਾ ਕੀਤਾ ਜਾ ਸਕੇ। ਸ਼੍ਰੀ ਗੋਇਲ ਨੇ ਕਿਹਾ ਕਿ ਵਾਣਿਜਯ ਭਵਨ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਇਆ ਜਾਵੇਗਾ ਅਤੇ ਇਹ ਗਲੋਬਲ ਮੰਚ ‘ਤੇ ਭਾਰਤ ਦੀ ਵਧਦੀ ਸ਼ਕਤੀ ਦਾ ਪ੍ਰਤੀਕ ਬਣੇਗਾ।

*****


ਏਐੱਮ/ਐੱਨਐੱਸ


(Release ID: 1836746) Visitor Counter : 158


Read this release in: English , Urdu , Hindi , Manipuri