ਸੱਭਿਆਚਾਰ ਮੰਤਰਾਲਾ
ਰਾਸ਼ਟਰੀ ਸਮਾਰਕ ਅਥਾਰਿਟੀ 25 ਜੂਨ ਨੂੰ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਿਵਸ ਮਨਾਏਗਾ
ਲਾਲ ਕਿਲ੍ਹੇ ਦੇ ਲਾਅਨ ਅਤੇ ਮਹਿਰੌਲੀ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ
Posted On:
23 JUN 2022 7:48PM by PIB Chandigarh
ਰਾਸ਼ਟਰੀ ਸਮਾਰਕ ਅਥਾਰਿਟੀ 25 ਜੂਨ, 2022 (ਭਾਰਤੀ ਕੈਲੰਡਰ ਦੇ ਅਨੁਸਾਰ) ਨੂੰ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ ਦਿਵਸ ਮਨਾਏਗਾ।
25 ਜੂਨ, 2022 ਨੂੰ ਲਾਲ ਕਿਲ੍ਹੇ ਦੇ ਲਾਅਨ ਵਿੱਚ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ ਮੰਨੇ-ਪ੍ਰਮੰਨੇ ਵਿਅਕਤੀਆਂ ਦੁਆਰਾ ਪ੍ਰੇਰਣਾਦਾਇਕ ਉਪਦੇਸ਼ ਦਿੱਤੇ ਜਾਣਗੇ।
ਨਾਲ ਹੀ, ਸ਼ਾਮ 7.30 ਵਜੇ ਤੋਂ 9.30 ਵਜੇ ਤੱਕ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ –ਸ਼੍ਰੀ ਗੁਰੂ ਸਿੰਘ ਸਭਾ ਗੁਰੂਦੁਆਰਾ, ਮਹਿਰੌਲੀ, ਨਵੀਂ ਦਿੱਲੀ ਦੇ ਸ਼ਹੀਦੀ ਸਥਾਨ ‘ਤੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਸਮਾਰਕ ‘ਤੇ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ।
ਬਾਬਾ ਬੰਦਾ ਸਿੰਘ ਬਾਹਦਰ ਇੱਕ ਮਹਾਨ ਸਿੱਖ ਯੋਧਾ ਅਤੇ ਖਾਲਸਾ ਸੈਨਾ ਦੇ ਸੈਨਾਪਤੀ ਸਨ, ਜਿਨ੍ਹਾਂ ਨੇ ਮੁਗਲਾਂ ਨੂੰ ਹਰਾ ਕੇ ਉੱਤਰ ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਮੁਕਤ ਕਰਵਾਇਆ ਸੀ। ਉਨ੍ਹਾਂ ਨੇ ਪੰਜਾਬ ਵਿੱਚ ਖਾਲਸਾ ਸ਼ਾਸਨ ਦੀ ਸਥਾਪਨਾ ਕੀਤੀ। ਬੰਦਾ ਸਿੰਘ ਬਹਾਦਰ ਨੇ ਜ਼ਮੀਂਦਾਰੀ ਪ੍ਰਥਾ ਨੂੰ ਸਮਾਪਤ ਕਰ ਦਿੱਤਾ ਅਤੇ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਸੰਪਤੀ ਦੇ ਅਧਿਕਾਰ ਪ੍ਰਦਾਨ ਕੀਤੇ। ਉਹ ਇੱਕ ਨੇਕ ਸ਼ਾਸਕ ਸਨ ਜਿਨ੍ਹਾਂ ਨੇ ਨਾਨਕ ਸ਼ਾਹੀ ਸਿੱਕਿਆਂ ਦੀ ਸ਼ੁਰੂਆਤ ਕੀਤੀ ਸੀ।
ਮੁਗਲ ਸ਼ਾਸਕ ਫਾਰੂਖਸੀਅਰ ਨੇ ਉਨ੍ਹਾਂ ਨੂੰ ਪਕੜ ਕੇ ਦਿੱਲੀ ਲਿਆਂਦਾ ਅਤੇ ਸਭ ਤੋਂ ਅਣਮਨੁੱਖੀ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸ਼ਹਾਦਤ ਮਹਿਰੌਲੀ ਵਿੱਚ ਹੋਈ ਜਿੱਥੇ ਉਨ੍ਹਾਂ ਦੀ ਸ਼ਹਾਦਤ ਦੀ ਯਾਦ ਵਿੱਚ ਅੱਜ ਵੀ ਇੱਕ ਸਮਾਰਕ ਖੜ੍ਹਾ ਹੈ ਜੋ ਬੇਮਿਸਾਲ ਸਾਹਸ, ਬਹਾਦੁਰੀ ਅਤੇ ਧਰਮ ਵਿੱਚ ਡੂੰਘੀ ਆਸਥਾ ਦਾ ਪ੍ਰਤੀਕ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੇ ਇੱਕ ਮਹਾਨ ਅਤੇ ਸੱਚੇ ਸ਼ਿਸ਼ੂ ਸਨ।
ਸੰਭਵ ਤੌਰ 'ਤੇ ਇਹ ਪਹਿਲਾ ਮੌਕਾ ਹੈ ਜਦ ਭਾਰਤੀ ਗਣਤੰਤਰ ਇਸ ਮਹਾਨ ਸ਼ਹੀਦ ਦੀ ਬਹਾਦਰੀ ਅਤੇ ਬਲੀਦਾਨ ਨੂੰ ਨਮਨ ਕਰ ਰਿਹਾ ਹੈ।
ਨਵੀਂ ਦਿੱਲੀ ਦਾ ਲਾਲ ਕਿਲ੍ਹਾ ਉਹ ਸਥਾਨ ਹੈ, ਜਿੱਥੇ ਮੁਗਲਾਂ ਨੇ ਉਨ੍ਹਾਂ ਦੀ ਹੱਤਿਆ ਲਈ ਫਰਮਾਨ ਦਿੱਤਾ ਸੀ।
*****
ਐੱਨਬੀ/ਐੱਸਕੇ
(Release ID: 1836745)
Visitor Counter : 154