ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਬਿਊਟੀ ਐਂਡ ਵੈਲਨੈੱਸ ਸੈਕਟਰ ਸਕਿੱਲ ਕਾਉਂਸਿਲ ਨੇ ਸਕਿੱਲ ਇੰਡੀਆ ਮਿਸ਼ਨ ਦੇ ਤਹਿਤ 30 ਲੱਖ ਤੋਂ ਅਧਿਕ ਵਿਦਿਆਰਥੀਆਂ ਨੂੰ ਯੋਗ ਇੰਸਟ੍ਰਕਟਰ, ਟ੍ਰੇਨਰ ਦੇ ਰੂਪ ਵਿੱਚ ਸਿਖਲਾਈ ਦਿੱਤੀ
ਬਿਊਟੀ ਐਂਡ ਵੈਲਨੈੱਸ ਸੈਕਟਰ ਸਕਿੱਲ ਕਾਉਂਸਿਲ ਨੇ ਸਕਿੱਲ ਇੰਡੀਆ ਮਿਸ਼ਨ ਦੇ ਤਹਿਤ ਲਘੂ ਮਿਆਦ ਦੇ ਟ੍ਰੇਨਿੰਗ ਕੋਰਸ ਲਈ ਪਹਿਲੇ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
Posted On:
22 JUN 2022 3:11PM by PIB Chandigarh
ਸਮੁੱਚੇ ਤੌਰ ਤੇ ਸਿਹਤ ਲਈ ਯੋਗ ਨੂੰ ਪ੍ਰੋਤਸਾਹਿਤ ਕਰਨ ਦੇ ਯਤਨ ਵਿੱਚ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਬਿਊਟੀ ਐਂਡ ਵੈਲਨੈੱਸ ਸੈਕਟਰ ਸਕਿੱਲ ਕਾਉਂਸਿਲ (ਬੀਐਂਡਡਬਲਿਊਐੱਸਐੱਸਸੀ) ਨੇ 8ਵਾਂ ਅੰਤਰਰਾਸ਼ਰੀ ਯੋਗ ਦਿਵਸ ਮਨਾਉਣ ਲਈ ਸਮਾਰੋਹ ਦਾ ਆਯੋਜਨ ਕੀਤਾ। ਸਮਾਰੋਹ ਦਾ ਵਿਸ਼ਾ ਸੀ ‘ਯੋਗ ਨੂੰ ਹਾਂ ਕਹੇ ਅਤੇ ਰੋਗ ਨੂੰ ਨਾ’। ਸਕਿੱਲ ਇੰਡੀਆ ਮਿਸ਼ਨ ਦੇ ਤਹਿਤ ਬੀਐਂਡਡਬਲਿਊਐੱਸਐੱਸਸੀ ਦੇ ਲਘੂ ਮਿਆਦ ਟ੍ਰੇਨਿੰਗ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਪਹਿਲਾ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਹਾਲ ਦੇ ਸਮੇਂ ਵਿੱਚ ਯੋਗ ਪੂਰੇ ਵਿਸ਼ਵ ਵਿੱਚ ਸਭ ਤੋਂ ਵੱਡੇ ਜਨ ਅੰਦੋਲਨ ਦੇ ਰੂਪ ਵਿੱਚ ਉਭਰਿਆ ਹੈ ਅਤੇ ਯੋਗ ਨੂੰ ਮਿਲਣ ਵਾਲੇ ਸ਼ਾਂਤੀ ਕੇਵਲ ਵਿਅਕਤੀਆਂ ਲਈ ਹੀ ਨਹੀਂ ਬਲਕਿ ਆਪਣੇ ਸੰਪੂਰਣ ਸਮਾਜ ਲਈ ਹੈ। ਇਸ ਵਿਜ਼ਨ ਦੇ ਨਾਲ ਜੁੜਕੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਬੀਐਂਡਡਬਲਿਊਐੱਸਐੱਸਸੀ ਦੇ ਨਾਲ ਨਿਕਟਤਾ ਨਾਲ ਯੋਗ ਦੇ ਖੇਤਰ ਵਿੱਚ ਵੱਖ-ਵੱਖ ਕੈਰੀਅਰ ਸੰਭਾਵਨਾਵਾਂ ਦੇ ਸੰਬੰਧ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਵਧੀਆ ਭਵਿੱਖ ਲਈ ਯੋਗ ਨੂੰ ਅਪਣਾਉਣ ਵਿੱਚ ਨੌਜਵਾਨਾਂ ਨੂੰ ਪ੍ਰੋਤਸਾਹਿਤ ਕਰਨ ਦਾ ਕੰਮ ਕਰ ਰਿਹਾ ਹੈ।
ਇਸ ਅਵਸਰ ‘ਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਕਿਹਾ ਕਿ ਯੋਗ ਵਿਸ਼ਵ ਲਈ ਭਾਰਤ ਦਾ ਉਪਹਾਰ ਹੈ। ਆਪਣੇ ਪ੍ਰਾਚੀਨ ਵੈਦਿਕ ਪਰੰਪਰਾਵਾਂ ਦੇ ਮੂਲ ਦੇ ਨਾਲ ਯੋਗ ਅੰਦਰੂਨੀ ਅਤੇ ਬਾਹਰੀ ਸੁੰਦਰਤਾ ਵਿਕਸਿਤ ਕਰਨ ਦਾ ਸਮੁੱਚੇ ਤੌਰ 'ਤੇ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਨਵੋਕੇਸ਼ਨ ਸਮਾਰੋਹ ਦੇਖਣ ਵਾਸਤਵ ਵਿੱਚ ਪ੍ਰਸੰਨਤਾ ਦੀ ਗੱਲ ਹੈ ਅਤੇ ਪ੍ਰਮਾਣ ਪੱਤਰ ਇੰਸਟ੍ਰਕਟਰਾਂ ਲਈ ਗੌਰਵ ਦੀ ਗੱਲ ਹੈ।
ਕੁੱਝ ਇੰਸਟ੍ਰਕਟਰ 60 ਤੋਂ ਅਧਿਕ ਉਮਰ ਦੇ ਹਨ ਅਤੇ ਇਹ ਇਸ ਤੱਥ ਦੀ ਫਿਰ ਤੋਂ ਪੁਸ਼ਟੀ ਕਰਦਾ ਹੈ ਕਿ ਗਿਆਨ ਸਾਂਝਾ ਕਰਨ ਲਈ ਕਈ ਉਮਰ ਨਹੀਂ ਹੁੰਦੀ। ਅਸੀਂ ਕੋਵਿਡ-19 ਮਹਾਮਾਰੀ ਦੇ ਹਾਨੀਕਾਰਕ ਪ੍ਰਭਾਵ ਤੋਂ ਉਭਰਨ ਨਾਲ ਨਵੇਂ ਕੌਸ਼ਲ ਦੀ ਬਿਨਾ ਦੇਰੀ ਜ਼ਰੂਰਤ ਹੈ। ਪ੍ਰਮਾਣਿਕ ਯੋਗ ਇੰਸਟ੍ਰਕਟਰਾਂ ਅਤੇ ਟ੍ਰੇਨਰਾਂ ਦੇ ਲਈ ਮੰਗ ਵਿੱਚ ਵਾਧੇ ਦੇ ਨਾਲ ਕਾਰਜਬਲ ਦੀ ਸੰਭਾਵਨਾ ਵੀ ਵਧਦੀ ਜਾ ਰਹੀ ਹੈ। ਮੈਂ ਬੀਐਂਡਡਬਲਿਊਐੱਸਐੱਸਸੀ ਨੂੰ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੇ ਅਨੁਸਾਰ ਈਕੋਸਿਸਟਮ ਵਿੱਚ ਕਨਵੋਕੇਸ਼ਨ ਸਮਾਰੋਹ ਆਯੋਜਿਤ ਕਰਨ ਲਈ ਪਹਿਲਾ ਐੱਸਐੱਸਸੀ ਬਣਨ ਲਈ ਵਧਾਈ ਦਿੰਦਾ ਹਾਂ।
ਬੀਐਂਡਡਬਲਿਊਐੱਸਐੱਸਸੀ ਯੋਗ ਲਈ ਤਿੰਨ ਵਿਸ਼ੇਸ਼ ਕੋਰਸ –ਯੋਗ ਇੰਸਟ੍ਰਕਟਰ (ਬੀਐਂਡਡਬਲਿਊ) ਐੱਨਐੱਸਕਿਊਐੱਫ 4, ਯੋਗ ਟ੍ਰੇਨਿੰਗ (ਬੀਐਂਡਡਬਲਿਊ) ਐੱਨਐੱਸਕਿਊਐੱਫ 5 ਅਤੇ ਸੀਨੀਅਰ ਯੋਗ ਟ੍ਰੇਨਿੰਗ (ਬੀਐਂਡਡਬਲਿਊ) ਐੱਨਐੱਸਕਿਊਐੱਫ 6 – ਚਲਾਉਂਦੀ ਹੈ। ਆਰਟ ਆਵ੍ ਲਿਵਿੰਗ, ਯੋਗ ਸੰਸਥਾਨ ਅਤੇ ਪਤਾਂਜਲੀ ਜਿਹੇ ਸੰਸਥਾਨਾਂ ਨੂੰ ਸੈਕਟਰ ਸਕਿੱਲ ਕਾਉਂਸਿਲ ਦੇ ਨਾਲ ਜੋੜਿਆ ਗਿਆ ਹੈ ਅਤੇ ਇਸ ਦੀ ਸਫਲਤਾ ਵਿੱਚ ਇਨ੍ਹਾਂ ਦਾ ਯੋਗਦਾਨ ਹੈ।
ਬੀਐਂਡਡਬਲਿਊਐੱਸਐੱਸਸੀ ਕੌਸ਼ਲ ਵਿਕਾਸ ਅਤੇ ਉੱਦਮਤਾ ਵਿਕਾਸ ਮੰਤਰਾਲੇ ਦੀ ਨੌਡਲ ਏਜੰਸੀ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੁਆਰਾ ਸਥਾਪਿਤ ਖੁਦਮੁਖਤਿਆਰ ਸੰਸਥਾ ਹੈ ਜਿਸ ਦਾ ਉਦੇਸ਼ ਪ੍ਰਾਸੰਗਿਕ ਵਿਸ਼ੇ ਅਤੇ ਕੋਰਸਾਂ, ਸੂਚਨਾ ਡਾਟਾਬੇਸ ਅਤੇ ਡਿਲੀਵਰੀ ਪ੍ਰਣਾਲੀ ਦੇ ਰਾਹੀਂ ਸੁੰਦਰਤਾ ਅਤੇ ਸਿਹਤ ਉਦਯੋਗ ਨੂੰ ਵਿਕਸਿਤ ਕਰਨ ਅਤੇ ਇਸ ਵਿੱਚ ਕੌਸ਼ਲ ਪ੍ਰਦਾਨ ਕਰਨ ਲਈ ਪ੍ਰਭਾਵੀ ਈਕੋਸਿਸਟਮ ਬਣਾਉਣਾ ਹੈ।
ਕਾਉਂਸਿਲ ਨੇ ਆਪਣੀ ਸਥਾਪਨਾ ਦੇ ਸਮੇਂ ਤੋਂ ਅਨੇਕ ਰੋਜ਼ਗਾਰ ਭੂਮਿਕਾਵਾਂ ਦਾ ਸਿਰਜਨ ਕਰਕੇ ਅਤੇ ਵਿਸ਼ਵਭਰ ਵਿੱਚ ਭਾਰਤੀ ਕਾਰਜਬਲ ਨੂੰ ਰੋਜ਼ਗਾਰ ਯੋਗ ਬਣਾਕੇ ਇਸ ਖੇਤਰ ਨੂੰ ਸੰਗਠਿਤ ਕਰਨ ਲਈ ਅਨੇਕ ਕਦਮ ਉਠਾਏ ਹਨ।
ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਕੇ.ਕੇ. ਦ੍ਰਿਵਵੇਦੀ ਨੇ ਕਿਹਾ ਕਿ ਯੋਗ ਦੇ ਖੇਤਰ ਵਿੱਚ ਉਪਲਬਧ ਰੋਜ਼ਗਾਰ ਦੇ ਵੱਖ-ਵੱਖ ਅਵਸਰਾਂ ਦਾ ਲਾਭ ਉਠਾਉਣ ਵਿੱਚ ਨੌਜਵਾਨਾਂ ਦੀ ਮਦਦ ਕਰਨ ਲਈ ਸਕਿੱਲ ਇੰਡੀਆ ਦੇ ਨਤੀਜੇ ਦੇ ਰੂਪ ਵਿੱਚ 1.30 ਲੱਖ ਵਿਦਿਆਰਥੀਆਂ ਨੂੰ ਪਿਛਲੇ 8 ਸਾਲਾਂ ਵਿੱਚ ਯੋਗ ਇੰਸਟ੍ਰਕਟਰਾਂ ਅਤੇ ਟ੍ਰੇਨਰਾਂ ਦੇ ਰੂਪ ਵਿੱਚ ਸਿਖਲਾਈ ਦਿੱਤੀ ਗਈ ਹੈ।
ਉਨ੍ਹਾਂ ਨੇ ਕੌਸ਼ਲ ਵਿਕਾਸ ਦੀਆਂ ਵੱਖ-ਵੱਖ ਪਹਿਲਾਂ ਮੁੱਖ ਰੂਪ ਤੋਂ ਰਿਕੌਗਨੀਸ਼ਨ ਆਵ੍ ਪ੍ਰਾਯਰ ਲਰਨਿੰਗ (ਆਰਪੀਐੱਲ) ਲਘੂ ਮਿਆਦ ਟ੍ਰੇਨਿੰਗ (ਐੱਸਟੀਟੀ) ਅਤੇ ਬੀਐਂਡਡਬਲਿਊਐੱਸਐੱਸਸੀ ਦੁਆਰਾ ਚਲਾਏ ਗਏ ਵਿਸ਼ੇਸ਼ ਪ੍ਰੋਜੈਕਟਾਂ ਦੇ ਰਾਹੀਂ ਟ੍ਰੇਂਡ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਦੇ ਯਤਨਾਂ ਦੇ ਕਾਰਨ ਯੋਗ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚ ਗਿਆ ਹੈ।
ਜਿਸ ਨਾਲ ਲੋਕਾਂ ਨੂੰ ਨਾ ਕੇਵਲ ਸਰੀਰਿਕ ਬਲਕਿ ਅਧਿਆਤਿਮਕ ਲਾਭ ਮਿਲ ਰਿਹਾ ਹੈ। ਅੱਜ ਪੂਰੇ ਦੇਸ਼ ਵਿੱਚ ਲੋਕ ਸਕਿੱਲ ਇੰਡੀਆ ਟ੍ਰੇਨਿੰਗ ਕੇਂਦਰਾਂ ਦੇ ਰਾਹੀਂ ਯੋਗ ਸਿੱਖ ਰਹੇ ਹਨ ਅਤੇ ਇਸ ਨੂੰ ਕੈਰੀਅਰ ਵਿਕਲਪ ਦੇ ਰੂਪ ਵਿੱਚ ਅਪਨਾ ਰਹੇ ਹਨ।
ਬੀਐਂਡਡਬਲਿਊਐੱਸਐੱਸਸੀ ਦੇ ਅਨੁਸਾਰ ਕੁਸ਼ਲ ਯੋਗ ਵਿਦਿਆਰਥੀਆਂ ਦੀ ਸਭ ਤੋਂ ਅਧਿਕ ਸੰਖਿਆ ਜਿਨ੍ਹਾਂ ਰਾਜਾਂ ਵਿੱਚ ਹੈ ਉਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਓਡੀਸ਼ਾ, ਕੇਰਲ ਅਤੇ ਪੱਛਮੀ ਬੰਗਾਲ ਹੈ। ਸੈਕਟਰ ਸਕਿੱਲ ਕਾਉਂਸਿਲ ਵਿੱਚ ਸੀਬੀਐੱਸਈ ਦੇ ਸਕੂਲਾਂ ਵਿੱਚ ਕਲਾਸ 11ਵੀਂ ਅਤੇ 12ਵੀਂ ਤੋਂ ਯੋਗ ਵੋਕੇਸ਼ਨਲ ਸਿੱਖਿਆ ਕੋਰਸ ਵੀ ਹੈ।
ਇਸ ਤੋਂ ਪਹਿਲਾਂ ਬੀਐਂਡਡਬਲਿਊਐੱਸਐੱਸਸੀ ਨੇ ਯੋਗ ਵਿੱਚ ਭਾਰਤੀ ਯੁਵਾ ਨੂੰ ਕੌਸ਼ਲ ਸੰਪੰਨ ਬਣਾਉਣ ਲਈ ਮੰਨੇ-ਪ੍ਰਮੰਨੇ ਲੋਕਾਂ ਦੀ ਮੌਜੂਦਗੀ ਵਿੱਚ ਆਰਟ ਆਵ੍ ਲਿਵਿੰਗ ਦੇ ਨਾਲ ਸਹਮਿਤੀ ਪੱਤਰ ‘ਤੇ ਹਸਤਾਖਰ ਕੀਤੇ । ਬੀਐਂਡਡਬਲਿਊਐੱਸਐੱਸਸੀ ਦੇ ਚੇਅਰਪਰਸਨ ਡਾ. ਬਲਾਸਮ ਕੋਚਰ ਨੇ ਪਾਸ ਆਊਟ ਹੋਏ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾ ਵਿਅਕਤ ਕੀਤੀ।
************
ਐੱਮਜੇਪੀਐੱਸ
(Release ID: 1836575)
Visitor Counter : 124