ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅੰਬਾਲਾ ਕੈਂਟ-ਦੌਲਤਪੁਰ ਚੌਕ ਪੈਸੰਜਰ ਸਪੈਸ਼ਲ ਟ੍ਰੇਨ ਚੁਰਾਰੂ ਤਕਰਾਲਾ ਸਟੇਸ਼ਨ ‘ਤੇ ਰੁਕੇਗੀ


ਸਹਾਰਨਪੁਰ-ਊਨਾ ਹਿਮਾਚਲ ਪੈਸੰਜਰ ਐਕਸਪ੍ਰੈੱਸ ਰਾਇਮੇਹਤਪੁਰ ਸਟੇਸ਼ਨ ‘ਤੇ ਵੀ ਰੁਕੇਗੀ

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਦੋਵਾਂ ਟ੍ਰੇਨਾਂ ਦੇ ਰੇਲ ਮਾਰਗਾਂ ‘ਤੇ ਕ੍ਰਮਵਾਰ: ਇਨ੍ਹਾਂ ਦੋ ਸਟੇਸ਼ਨਾਂ ਨੂੰ ਜੋੜਣ ਦੀ ਬੇਨਤੀ ਕੀਤੀ ਸੀ

Posted On: 22 JUN 2022 9:34PM by PIB Chandigarh

ਰੇਲ ਮੰਤਰਾਲੇ ਨੇ ਅੱਜ ਆਦੇਸ਼ ਦਿੱਤਾ ਹੈ ਕਿ ਅੰਬਾਲਾ ਕੈਂਟ- ਦੌਲਤਪੁਰ ਚੌਕ ਪੈਸੰਜਰ ਸਪੈਸ਼ਲ ਟ੍ਰੇਨ ਊਨਾ ਜਿਲ੍ਹੇ ਦੇ ਚੁਰਾਰੂ ਤਕਰਾਲਾ ਸਟੇਸ਼ਨ ‘ਤੇ ਵੀ ਰੁਕੇਗੀ। ਇਸੇ ਤਰ੍ਹਾਂ, ਸਹਾਰਨਪੁਰ-ਊਨਾ ਹਿਮਾਚਲ ਪੈਸੰਜਰ ਐਕਸਪ੍ਰੈੱਸ ਰਾਇਮੇਹਤਪੁਰ ਵਿੱਚ ਵੀ ਰੁਕੇਗੀ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਰੇਲ ਮੰਤਰਾਲੇ ਨੂੰ ਕੀਤੀ ਗਈ ਬੇਨਤੀ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਸੰਬੰਧਿਤ ਟ੍ਰੇਨਾਂ ਦੇ ਠਹਿਰਾਵ ਸਟੇਸ਼ਨਾਂ ਦੇ ਰੂਪ ਵਿੱਚ ਜੋੜਿਆ ਗਿਆ ਹੈ। ਦੋਵਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਯਾਤਰਾ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ ਇਨ੍ਹਾਂ ਸਟੇਸ਼ਨਾਂ ਨੂੰ ਠਹਿਰਾਵ ਸਟੇਸ਼ਨਾਂ ਦੇ ਰੂਪ ਵਿੱਚ ਜੋੜਨ ਦੀ ਬੇਨਤੀ ਕੀਤੀ ਗਈ ਸੀ।

 

****

ਸੌਰਭ ਸਿੰਘ



(Release ID: 1836495) Visitor Counter : 104


Read this release in: English , Urdu , Hindi