ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਯੋਗ ਮਹੋਤਸਵ ਸਮਾਰੋਹ ਦੀ ਅਗਵਾਈ ਕੀਤੀ


ਯੋਗ ਸਾਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਇਸ ਸੰਦੇਸ਼ ਨੂੰ ਪ੍ਰਚਾਰਿਤ ਕਰਨ ਦੀ ਜ਼ਰੂਰਤ ਹੈ: ਸ਼੍ਰੀ ਅਰਜੁਨ ਮੁੰਡਾ

Posted On: 21 JUN 2022 4:32PM by PIB Chandigarh

ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਬਿਰਸਾ ਕਾਲਜ ਸਟੇਡੀਅਮ ਵਿੱਚ ਯੋਗ ਮਹੋਤਸਵ ਸਮਾਰੋਹ ਦੀ ਅਗਵਾਈ ਕੀਤੀ।

 

 https://ci3.googleusercontent.com/proxy/WdbDoNX2cQuFPyBTSUAuzx560dAQFZOMJ4hjREJVr3iMds8k2wBWjZ5y-1NGXFAD6LrxBEDpF3DYxudNp8dMJH_z8mE6W2cjCkQffUGImPITbV38ZJlXssI_Fg=s0-d-e1-ft#https://static.pib.gov.in/WriteReadData/userfiles/image/image001ULWC.jpg https://ci6.googleusercontent.com/proxy/JXrcOBvKeyiB_W_PdbaJYVD0ZoEq2XUROQ6bWT0dZ_JA-5jEoDRGKvIDeYdT6YywF4wzyMY37IVxP4tad8XSzB2wHshI1_4zljcXjaCiWxdvl1ctwLNCCnDoOw=s0-d-e1-ft#https://static.pib.gov.in/WriteReadData/userfiles/image/image002EZTB.jpg https://ci3.googleusercontent.com/proxy/cAdCOLCUNKtsOhYp-hxbcz8Y7AJJlha-fFpL_kY5Smrld9b_zoh1x-yoonZuYeN89njKEhYUMb5AEJmYfpMg0atsZJlC2WvwQyGdSLOoSK0SROHT8h5RPAIssQ=s0-d-e1-ft#https://static.pib.gov.in/WriteReadData/userfiles/image/image003BGBH.jpg https://ci4.googleusercontent.com/proxy/oApGfF0ZHA1YSdeCMRgiMcBeSoQCcdo0vzcuXL2POULTdDsjJeuYewyU10Wy0zMElmgZqEVLXpRUkvGfzZe7RYrWMvI2xnCON9XzPVZnQWP06VQWYWP9FA2RpA=s0-d-e1-ft#https://static.pib.gov.in/WriteReadData/userfiles/image/image004CY4X.jpg 

 

ਇਸ ਪ੍ਰੋਗਰਾਮ ਵਿੱਚ ਕਮਿਸ਼ਨਰ ਸ਼ਸ਼ੀ ਰੰਜਨ, ਸੁਪਰਡੈਂਟ ਅਮਨ ਕੁਮਾਰ, ਡਿਪਟੀ ਡਿਵੈਲਪਮੈਂਟ ਕਮਿਸ਼ਨਰ ਨੀਤੀਸ਼ ਕੁਮਾਰ ਸਿੰਘ,  ਉਪ ਮੰਡਲ ਅਧਿਕਾਰੀ ਸੈਯਦ ਰਿਯਾਜ ਅਹਿਮਦ, ਵਣ ਮੰਡਲ ਅਧਿਕਾਰੀ ਕੁਲਦੀਪ ਮੀਣਾ ਨੇ ਵੀ ਹਿੱਸਾ ਲਿਆ। ਇਸ ਯੋਗ ਅਭਿਆਸ ਵਿੱਚ ਸਾਰੇ ਅਧਿਕਾਰੀਆਂ ਦੇ ਇਲਾਵਾ ਵੱਡੀ ਸੰਖਿਆ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਬਜੁਰਗਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। 

ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਹ ਵਜ੍ਹਾ ਹੈ ਕਿ ਖੂੰਟੀ ਸਮੇਤ ਦੇਸ਼ ਦੇ  ਚੁਣੇ 75 ਸ਼ਹਿਰਾਂ ਵਿੱਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵੱਡੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਨਾ ਸਿਰਫ ਦੇਸ਼ ਵਿੱਚ ਬਲਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦੀ ਥੀਮ ‘ਮਾਨਵਤਾ ਦੇ ਲਈ ਯੋਗ’ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਹੋਰ ਅਧਿਕ ਉਦੇਸ਼ ਪੂਰਨ ਬਣਾਉਣ ਲਈ ਇੱਕ ਥੀਮ ਨਿਰਧਾਰਿਤ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਗ ਸਾਨੂੰ ਸਿਹਤਮੰਦ ਰੱਖਣ ਵੀ ਮਦਦ ਕਰਦਾ ਹੈ ਅਤੇ ਇਸ ਸੰਦੇਸ਼ ਨੂੰ ਪ੍ਰਚਾਰਿਤ ਕਰਨ ਦੀ ਜ਼ਰੂਰਤ ਹੈ।

ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਜ਼ਿਲ੍ਹਾ ਹੈੱਡਕੁਆਟਰ ਦੇ ਇਲਾਵਾ ਹੋਰ ਗ੍ਰਾਮੀਣ ਅਤੇ ਨਗਰੀ ਖੇਤਰਾਂ ਵਿੱਚ ਵੀ ਜਨਤਕ ਯੋਗ ਪ੍ਰੋਟੋਕਾਲ ਦਾ ਆਯੋਜਨ ਕੀਤਾ ਗਿਆ ।

 

*****

ਐੱਨਬੀ/ਐੱਸਕੇ



(Release ID: 1836248) Visitor Counter : 94


Read this release in: English , Urdu , Hindi